Nojoto: Largest Storytelling Platform
nojotouser7478782786
  • 4Stories
  • 24Followers
  • 624Love
    722Views

Kr I Sh An (S.K.M.23)

Snapchat - @ishan_verma23 insta - @kr_i_sh_an @ishan.verma23 . .. ... .... ..... #perfectly_imperfect

  • Popular
  • Latest
  • Video
1da8fd8aa12adb5f57d3b272c531bd22

Kr I Sh An (S.K.M.23)

ਤੂੰ ਵੀ ਤੇ ਮੈਂ ਵੀ 

ਅੱਡ ਹੋਵੇਗਾ ਪਿਆਰ ਤੇਰਾ ਵੀ ਤੇ ਮੇਰਾ ਵੀ,
ਅਲੱਗ ਘਰ ਜੁੜੇਗਾ ਰਿਸ਼ਤਾ ਤੇਰਾ ਵੀ ਤੇ ਮੇਰਾ ਵੀ,
ਕਿਸੀ ਹੋਰ ਨਾਲ ਫੇਰੇ ਹੋਵਾਂਗੇ ਤੇਰੇ ਵੀ ਤੇ ਮੇਰੇ ਵੀ,
ਤਕਦੀਰ ਬਦਲੇਗੀ ਤੇਰੀ ਵੀ ਤੇ ਮੇਰੀ ਵੀ,

ਸੁਪਨੇ ਟੁੱਟ ਜਾਣਗੇ ਤੇਰੇ ਵੀ ਤੇ ਮੇਰੇ ਵੀ,
ਲੋਕੀ ਗਲਾਂ ਕਰਨਗੇ ਤੇਰੀ ਵੀ ਮੇਰੀ ਵੀ,
ਕਿਸੀ ਹੋਰ ਨਾਲ ਪਿਆਰ ਕਰਨ ਲੱਗ ਜਾਣਾ ਤੂੰ ਵੀ ਤੇ ਮੈਂ ਵੀ,
ਅੱਡ-ਅੱਡ ਬਹਿ ਕੇ ਹੋਵਾਂਗੇ ਤੂੰ ਵੀ ਤੇ ਮੈਂ ਵੀ,

ਯਾਦਾਂ ਦੇ ਵਿੱਚ ਜ਼ਿੰਦਗੀ ਕੱਢ ਲੈਣੀ ਤੂੰ ਵੀ ਤੇ ਮੈਂ ਵੀ,
ਹੁਣ ਤਾਂ ਕੱਲੇ ਰਹਿ ਗਏ ਹਾਂ ਤੂੰ ਵੀ ਤੇ ਮੈਂ ਵੀ,
ਹੋਲੀ-ਹੋਲੀ ਅਪਣੇ ਪਿਆਰ ਨੂੰ ਭੁੱਲ ਜਾਣਾ ਤੂੰ ਵੀ ਤੇ ਮੈਂ ਵੀ,
ਅਪਣਾ ਪਿਆਰ ਦੇ ਵਿਛੋੜੱਣ ਦੇ ਗਮ ਵਿਚ ਮਰ ਜਾਣਾ ਤੂੰ ਵੀ ਤੇ ਮੈਂ ਵੀ,

©Kr I Sh An (S.K.M.23)
  #youandme #tu_vi_te_main_vi
#Kr_I_Sh_An #S_K_M_23 #Mr_verma #Punjabi #punjabishayari #indan #punjabi_shayri #likesharecommentfollow
1da8fd8aa12adb5f57d3b272c531bd22

Kr I Sh An (S.K.M.23)

ਦਿਲ ਟੁੱਟੇ 

ਤੇਰੀ ਦਿੱਤੀ ਨਿਸ਼ਾਨੀ ਹਜੇ ਵੀ ਸੰਭਾਲ ਬੈਠੀ ਹਾਂ ਮੈਂ ,
ਭਾਂਵੇ ਅਸੀਂ ਅੱਡ ਹੋ ਗਏ ਆਂ ਤਦ ਵੀ ਤੇਰੀ ਤਸਵੀਰ ਦਿਲ ਚ ਬਣਾਈ ਬੈਠੀ ਹਾਂ ਮੈਂ,
ਕਦੇ ਤਾਂ ਤੂੰ ਵਾਪਿਸ ਆਵੇਂਗਾ ਉਸ ਦਿਨ ਦੀ ਭਾਲ ਚ ਬੈਠੀ  ਹਾਂ ਮੈਂ,
ਕਦੇ ਤਾਂ ਤੂੰ ਮਾਫੀ ਮੰਗੇਂਗਾ ਉਸ ਖਿਆਲ ਚ ਬੈਠੀ ਹਾਂ ਮੈਂ ,

ਤੇਰੇ ਬਾਰੇ ਹਜੇ ਵੀ ਮੈਂ ਸੋਚਦੀ ਰਹਿੰਦੀ,
ਮੇਰੀ ਸਹੇਲੀ ਮੈਂਨੂੰ ਤਾਂਹੀ ਕਮਲੀ ਕਹਿੰਦੀ,
ਤੈਂਨੂੰ ਵੇਖ ਕੇ ਹੋਈ ਸੀ ਮੈਂ ਤੇਰੀ ਦਿਵਾਨੀ,
ਪਰ ਹੁਣ ਮੈਂ ਨਹੀਂ ਬਣਨਾ ਤੇਰੀ ਮਸਤਾਨੀ,

ਜਾਨੀਂ ਦੇ ਲਿਖੇ ਗਾਣੇ ਤੂੰ ਕੀਤੇ ਸੱਚ,
ਹੁਣ ਬਸ ਮੈਂ ਰਹੀ ਤੇਰੇ ਤੋਂ ਬੱਚ,
ਤੂੰ ਇਨਸਾਨ ਹੈਂ ਕਿਹੜੇ ਕਿਸਮ ਦਾ,
ਤੈਨੂੰ ਤਾਂ ਸੌਂਕ ਹੈ ਅੋਰਤਾਂ ਦੇ ਜਿਸਮ ਦਾ,

©Kr I Sh An (S.K.M.23)
  #dill_tute #Kr_I_Sh_An #Mr_verma #S_K_M_23 #Trending #Nojoto #Punjabi #likeforlikes #followforfollowback
1da8fd8aa12adb5f57d3b272c531bd22

Kr I Sh An (S.K.M.23)

ਇੱਕ ਵਾਰੀ ਫਿਰ, 

ਆਈ ਉਹਦੀ ਯਾਦ ਇੱਕ ਵਾਰੀ ਫਿਰ, 
ਰੋਇਆ ਮੈਂ ਸਾਰੀ ਰਾਤ  ਇੱਕ ਵਾਰੀ ਫਿਰ, 
ਪਿਆਰ ਹੋਇਆ ਤੇਰੇ ਨਾਲ ਹੀ ਇੱਕ ਵਾਰੀ ਫਿਰ, 
ਤੇਰੇ ਤੇ ਲਿਖਣ ਲੱਗ ਪਿਆ ਇਕ ਵਾਰੀ ਫਿਰ, 

ਤੇਰੇ ਕਰਕੇ ਦਿਲ ਮੇਰਾ ਕਰੇ ਜੱਗ ਨਾਲ ਲੜਣ ਨੂੰ ਇੱਕ ਵਾਰੀ ਫਿਰ, 
ਤੇਰੇ ਕਰਕੇ ਦਿਲ ਮੇਰਾ ਧੜਕੇ ਇਕ ਵਾਰੀ ਫਿਰ, 
ਤੇਰੇ ਨਾਲ ਬਹਿ ਕੇ ਗੱਲਾਂ ਕਰਨੀਆਂ ਇੱਕ ਵਾਰੀ ਫਿਰ.,
ਤੇਰੇ ਨਾਲ ਦੁਨੀਆ ਦੇਖਣੀ ਇਕ ਵਾਰੀ ਫਿਰ,

ਤੈਨੂੰ ਪਾਉਣ ਦੀ ਖਾਹਿਸ਼ ਰੱਖਾਂ ਇਕ ਵਾਰੀ ਫਿਰ,
ਤੈਨੂੰ ਚੇਤੇ ਕਰ ਕਰ ਮਰਾਂ ਇਕ ਵਾਰੀ ਫਿਰ, 
ਤੇਰੇ ਲਈ ਰੱਬ ਤੋਂ ਦੁਆਵਾਂ ਮੰਗਾਂ ਇਕ ਵਾਰੀ ਫਿਰ,
ਤੇਰੇ ਨਾਲ ਵਿਆਹ ਦਾ ਸੁਪਨਾ ਆਉਂਦਾ ਮੈਂਨੂੰ  ਇਕ ਵਾਰੀ ਫਿਰ।

©Kr I Sh An (S.K.M.23)
  #S_K_M_23 #Mr_verma #Kr_I_Sh_An #love❤ #ikvariphir #Nojoto #Punjabi #Like #coment_follow_and_share #share
1da8fd8aa12adb5f57d3b272c531bd22

Kr I Sh An (S.K.M.23)

ਧੋਖਾ ਤੇਰੇ ਵਲੋ

ਜੇ ਹੁੰਦਾ ਇਸ਼ਕ ਨੂੰ ਭੁਲਾਉਣਾ ਸੌਖਾ,
ਜਿਵੇਂ ਤੂੰ ਦਿੱਤਾ, ਓਦਾਂ ਦੇ ਦਿੰਦਾ ਤੈਨੂੰ ਧੋਖਾ,
ਤੈਨੂੰ ਦਵਾਂ ਫਿਰ ਇਕ ਹੋਰ ਮੌਕਾ,
ਇਹ ਕੰਮ ਬਣ ਗਿਆ ਮੇਰੇ ਲਈ ਬੜਾ ਔਖਾ।

ਗਲਤ ਮੈਂ ਸੀ ਤੈਨੂੰ ਉਂਝ ਹੀ ਗਲਤ ਠਹਰਾਇਆ ਮੈਂ, 
ਜੋ ਮੇਰੀ ਹੈ ਨਹੀਂ ਓਹਦੇ ਤੇ ਐਵੀ ਹੱਕ ਜਤਾਇਆ ਮੈਂ,
ਮੈਂ ਤੇਰੇ ਨਾਲ ਕਿੰਨੇ ਹੀ ਸੁਪਨੇ ਸਜਾਏ,
ਜਿਹੜੇ ਤੂੰ ਇੱਕ ਇੱਕ ਕਰਕੇ ਸਾਰੇ ਹੀ ਮਿਟਾਏ।


ਤੈਨੂੰ ਪਤਾ ਮੈਂ ਕਿੰਨਾ ਚਾਹੰਦਾ ਸੀ ਤੈਨੂੰ,
ਤਦੀ ਮੈਂ ਜਬਰਦਸਤੀ ਕਰਕੇ ਰੋਕ ਨਾ ਸਕਿਆ ਤੈਨੂੰ,
ਬਸ ਮੈਨੂੰ ਦਸ ਤਾਂ ਜਾਂਦੀ ਕੀ ਮੈਂ ਕਿੱਥੇ ਜਾਣਾ ਏ,
ਤੇਰੇ ਬਿਨਾਂ ਤਾਂ ਮਰ ਹੀ ਜਾਣਾ ਏ।

©Kr I Sh An (S.K.M.23)
  #S_K_M_23 #Mr_verma #Kr_I_Sh_An #dhokebaaz #treanding #Top #Nojoto #Punjabi #Sad💔

Follow us on social media:

For Best Experience, Download Nojoto

Home
Explore
Events
Notification
Profile