Nojoto: Largest Storytelling Platform

ਗੱਲ ਗੱਲ ਚੋਂ ਕੋਈ ਗੱਲ ਨਿੱਕਲ ਜੇ ਹਰ ਗੱਲ ਤੋਂ ਬਣਜੇ ਗੱਲ ਕ

ਗੱਲ ਗੱਲ ਚੋਂ ਕੋਈ ਗੱਲ ਨਿੱਕਲ ਜੇ ਹਰ ਗੱਲ ਤੋਂ ਬਣਜੇ ਗੱਲ ਕੋਈ।
ਮੈਂ ਤੇਰੇ ਨਾਲ ਬਹਿਕੇ ਗੱਲਾਂ ਕਰਨੀਆਂ ਇਸ ਮਸਲੇ ਦਾ ਕਰ ਹੱਲ ਕੋਈ।
ਗੱਲ ਗੱਲ ਤੇ ਕਾਹਤੋਂ ਗੁੱਸਾ ਹੋਵੇ... ਗੱਲਾਂ ਨਿੱਕੀਆਂ ਤੇ ਕਿਉਂ ਕਰੇਂ ਅੜੀ।
ਆਜਾ ਕੋਲ ਆਣਕੇ ਬੈਠ ਮੇਰੇ... ਕੀ ਝਾਕੇ ਮੈਨੂੰ ਦੂਰੋਂ ਦੂਰ ਖੜੀ।
ਉਂਜ਼ ਹੁੰਦੀਆਂ ਗੱਲ੍ਹਾਂ ਬਹੁਤ ਮੇਰੇ ਕੋਲ.. ਤੇਰੇ ਸਾਮ੍ਹਣੇ ਮੈਨੂੰ ਕੁਝ ਸੁਝਦਾ ਨਾ।
ਤੇਰੇ ਨਾਲ ਗੱਲਾਂ ਵਿੱਚ ਇਨਾਂ ਰੁੱਝਾ ਉਂਜ ਕਦੇ ਕਿਸੇ ਨਾਲ ਰੁੱਝਦਾ ਨਾ।
ਤੇਰੇ ਮੁੱਖ ਹੁੰਦੀ ਸਾਦਗੀ.. ਜਿੱਦਾਂ ਰੱਬ ਤੋਂ ਮੰਗੀ ਲਗਦੀ ਆ।
ਸਾਨੂੰ ਤੇਰੇ ਨਾਲ ਲਾਈ ਯਾਰੀ/ਦੋਸਤੀ ਚੰਗੀ ਲਗਦੀ ਆ।

©Simmu Aulakh
  #GingerTea #tag #Kro #Apde #bestie #Dosti #Nu ☺️