Nojoto: Largest Storytelling Platform

ਇਸ਼ਕੇ ਵਾਲੀ ਖੇਡ ਨਈਂ ਸੌਖੀ। ਜਿੰਦ ਜਾਂਦੀ ਭੱਠੀ ਵਿੱਚ ਝੋਕੀ

ਇਸ਼ਕੇ ਵਾਲੀ ਖੇਡ ਨਈਂ ਸੌਖੀ।
ਜਿੰਦ ਜਾਂਦੀ ਭੱਠੀ ਵਿੱਚ ਝੋਕੀ ,

ਸੂਲੀ ਉੱਤੇ ਨੇ ਪੀਂਘ ਝੂਟਾਉਂਦੇ ।
ਬੁਰੇ  ਤਸੀਹੇ  ਦਿੰਦੇ  ਨੇ ਲੋਕੀ ,

ਹੱਥ  ਕੁਹਾੜਾ  ਰੀਤਾਂ  ਵਾਲਾ ।
ਵੱਢਦੇ ਆਸ਼ਕ ਦੀ ਬੋਟੀ ਬੋਟੀ,

ਖੁਦ ਦੀ ਭੇਟਾ ਮੰਗੇ ਮੁਹੱਬਤ। 
ਗੱਲ ਨਾ ਸਮਝੀਂ ਛੋਟੀ ਮੋਟੀ,

'ਰਾਹੀ' ਆਪਾ ਤਾਂ ਦੇਣਾ ਪੈਂਦਾ।
ਬਚਣ ਬਚਾਣ ਦੀ ਨਾ ਸੋਚੀ,

      
         ਰਾਹੀ,

©ਜੱਗੀ ਰਾਹੀ
  jagi rahi balran 

#witer #poem✍🧡🧡💛 #sharyi

jagi rahi balran #witer poem✍🧡🧡💛 #sharyi #ਸ਼ਾਇਰੀ

92 Views