Nojoto: Largest Storytelling Platform
deepsandhu5113
  • 585Stories
  • 1.5KFollowers
  • 11.3KLove
    5.9KViews

Deep Sandhu

ਵਿਛੋੜੇ ਵਾਲੀ ਅੱਗ ਵਿੱਚ, ਹਰ ਦਿਨ ਹੁਣ ਸਿਕ ਰਿਹਾਂ, ਬਸ ਤੇਰੀਆਂ ਮੇਰੀਆਂ ਯਾਦਾਂ ਨੂੰ, ਕਲਮ ਰਾਹੀਂ ਲਿਖ ਰਿਹਾਂ insta id . deepsandhu98765 mobile no. 9876584994

  • Popular
  • Latest
  • Video
0c485fbc51a36a1a4be2f59485d0bdef

Deep Sandhu

ਜੇ ਇਸ਼ਕ ਨਹੀਂ ਹੁੰਦਾ ਨਾਲ ਕਿਸੇ
 ਕਰਨਾ ਚਾਹੀਦਾ ਨੀ 
ਮਨ ਪ੍ਰਚਾਵਾ 
ਜਿਹੜੇ ਤੁਹਾਡੇ ਲਈ ਦੁਆਵਾਂ ਮੰਗਦਾ
 ਮੰਗਣ ਲੱਗ ਜਾਂਦਾ ਏ ਬਦ ਦੁਆਵਾਂ
 ਸੱਤ ਸਾਲਾਂ ਦੀ ਜੇ ਤੈਨੂੰ ਕਦਰ ਨਾ ਕੋਈ
 ਪਿਆਰ ਨਹੀ ਉਹ ਤਾਂ ਸੀ ਮਨ ਪ੍ਰਚਾਵਾ 
ਅੱਜ ਵੀ ਨਾਂ ਉਹ ਵੇਲੇ ਭੁੱਲਦੇ
 ਮਾੜੇ ਨਾਂ ਦਿਲ ਤੋਂ ਜਾਣ ਜਖਮ ਉਧੇੜੇ 
ਵਿਸ਼ਵਾਸ ਕਰਿਓ ਨਾ ਮੁੰਡਿਓ ਭੋਲਿਓ 
 ਇੱਥੇ ਅੱਠ ਨੌਂ ਸਾਲਾਂ ਬਾਅਦ ਬਦਲ ਜਾਣ ਚਿਹਰੇ

©Deep Sandhu
0c485fbc51a36a1a4be2f59485d0bdef

Deep Sandhu

ਹਰ ਪਲ, ਹਰ ਪਹਿਰ ਕਰ ਰਹੇ ਓ,,
 ਕਹਿਰ ਕਰ ਰਹੇ ਓ,,
ਓਧਰ ਦੇ ਕੇ ਹਾਸੇ ਖੇੜੇ,, 
ਮੈਨੂੰ ਗਮਾਂ ਦੀ ਲਹਿਰ ਕਰ ਰਹੇ ਓ,, 
ਕਹਿਰ ਕਰ ਰਹੇ ਓ,,
ਓਹਨੂੰ ਦੇ ਕੇ ਪਿਆਰ ਪਿਆਲਾ,, 
ਮੇਰੇ ਵੱਲ ਜ਼ਹਿਰ ਕਰ ਰਹੇ ਓ!!
 ਕਹਿਰ ਕਰ ਰਹੇ ਓ,,
ਪਹਿਲਾਂ ਇਕੱਲੇ ਦੀਪ ਨੂੰ ਕਰਕੇ, 
ਹੁਣ ਪਾਗਲ ਸਾਰਾ ਸ਼ਹਿਰ ਕਰ ਰਹੇ ਓ? ਕਹਿਰ ਕਰ ਰਹੇ ਓ।

©Deep Sandhu
0c485fbc51a36a1a4be2f59485d0bdef

Deep Sandhu

ਦਰ ਤੇ ਉਸਦੇ ਵਾਂਗ ਫਕੀਰਾਂ 
ਦਿਲ ਕਾਸਾ ਬਣਾਈ ਬੈਠੇ ਹਾਂ

 ਮਯਤ ਖੁਦ ਦੀ ਤੇ ਜਾਣੇ ਨੂੰ 
ਕਫਨ ਸਵਾਈ ਬੈਠੇ ਹਾਂ।

 ਜਗ ਤੇ ਢੂੰਢੇਦੀ ਹੀਰਾ ਦਿਲ ਮੈਂ 
ਖੁਦ ਆਪਣਾ ਗਵਾਈ ਬੈਠੇ ਹਾਂ ।

ਕੰਡੇ ਉਸਦੇ ਨਾ ਚੁਭਣ ਪੈਰੀਂ
 ਪਲਕਾਂ ਰਾਹੀਂ ਵਿਛਾਈ ਬੈਠੇ ਹਾਂ ।

ਨਾਮ ਉਸਦੇ ਤੇ ਗੀਤ ਬਣਾ ਕੇ
 ਫਿਰ ਸਤਰਾਂ ਨੂੰ ਲੁਕਾਈ ਬੈਠੇ ਹਾਂ।

 ਚਸਕਾ ਜਖਮਾਂ ਦਾ ਐਸਾ ਲੱਗਿਆ 
ਪੀੜ ਦਵਾ ਬਣਾਈ ਬੈਠੇ ਹਾਂ।

©Deep Sandhu
0c485fbc51a36a1a4be2f59485d0bdef

Deep Sandhu

ਚਾਹ । ਮਹਿਬੂਬ

ਸੀਰਤ ਤੋਂ ਮਿੱਠਾ ਸੂਰਤ ਤੋਂ ਬੇਸ਼ਕ ਸਾਂਵਲਾ ਹੋਵੇ 
ਮਹਿਬੂਬ ਹੋਵੇ ਤਾਂ ਹੂਬਹੂ ਚਾਹ ਵਰਗਾ 
ਨਹੀਂ ਤੇ ਨਾ ਹੋਵੇ।

©Deep Sandhu #Tea
0c485fbc51a36a1a4be2f59485d0bdef

Deep Sandhu

ਨਵੀਂ ਨਵੀਂ ਮੁਹੱਬਤ ਕਰਨ ਵਾਲਿਓ ਕੁੜੀਓ
ਮੈਂ ਬੋਲ ਰਹੀ ਆ ਕੁੜੀ ਇੱਕ ਟੁੱਟੇ ਦਿਲ ਵਾਲੀ
ਦਿਖਾਵਿਆਂ ਨੂੰ ਸਮਝ ਲਿਓ ਜ਼ਿੰਦਗੀ ਦਾ ਸੱਚ
 ਮੈਂ ਭੁਲੇਖੇ ਵਿੱਚ ਆ ਸੱਟ ਏ ਡੂੰਘੀ ਖਾ ਲਈ 
ਬੜਾ ਚਾਅ ਸੀ ਮੈਨੂੰ ਵੀ ਦਿਨ ਜੇ ਮਨਾਉਣ ਦਾ 
ਹਰ 14 ਫ਼ਰਵਰੀ ਨੂੰ ਗਲ਼ ਬਾਂਹਾਂ ਪਾਉਣ ਦਾ 
ਵਰਤ ਕੇ ਛੱਡ ਜਾਂਦੇ ਨੇ ਦੱਸਣ ਮਜਬੂਰੀਆਂ 
ਬਾਕੀ ਰਿਹ ਜਾਂਦੇ ਟੁੱਟੇ ਦਿਲ ਸੱਧਰਾਂ ਅਧੂਰੀਆਂ
 ਬੜਾ ਦੁੱਖ ਹੁੰਦਾ ਕਿਸੇ ਲਈ ਸਭ ਲੁਟਾਉਣ ਦਾ
 ਬੜਾ ਮਹਿੰਗਾ ਮੁੱਲ ਉਤਰਨਾ ਪੈਦਾ ਅਖ਼ੀਰੀ
 ਹੋਟਲਾਂ ਵਿਚ ਵੇਲਨਟਾਈਨ ਮਨਾਉਣ ਦਾ।

©Deep Sandhu #hugday
0c485fbc51a36a1a4be2f59485d0bdef

Deep Sandhu

ਦੀਪ

ਮੈਂ ਬਿਨਾਂ ਕਿਸੇ ਮਤਲਬ ਤੋਂ ਸੀ ਤੇਰੇ ਨਾਲ ਤੂੰ ਫਿਰ ਵੀ ਮੇਰੇ ਵਾਲੇ ਪਾਸੇ ਦਿਮਾਗ ਵਰਤਿਆ"

ਮੈਂ ਸੱਚੀ ਤੈਨੂੰ ਦਿਲੋਂ ਪਿਆਰ ਕਰਦਾ ਸੀ ਤੂੰ ਫਿਰ ਵੀ ਗ਼ੈਰਾਂ ਵਾਲਾ ਹਿਸਾਬ ਵਰਤਿਆ"

ਜਦੋ ਤੇਰਾ ਕਿਸੇ ਨੇ ਯਕੀਨ ਤੋੜਿਆ ਤੇਰਾ ਕੀਤਾ ਤੈਨੂੰ ਵਾਪਿਸ ਮੋੜਿਆ"

ਓਦੋ ਜਿੱਤ ਕੇ ਵੀ ਤੇਰੇ ਹਿੱਸੇ ਹਾਰ ਆਉ ਜਦੋ ਕੋਈ ਨਾ ਖੜਿਆ ਨਾਲ ਤੇਰੇ
 ਫਿਰ ਤੈਨੂੰ ਦੀਪ ਦਾ ਪਿਆਰ ਯਾਦ ਆਊ...!

©Deep Sandhu #deep
0c485fbc51a36a1a4be2f59485d0bdef

Deep Sandhu

ਇੱਕ ਦਿਨ,ਇੱਕ ਅਣਜਾਣ ਨਾਲ,ਗੱਲ ਕੀ ਕੀਤੀ 
ਅਣਜਾਣ ਤੋਂ, ਉਹ ਆਪਣਾ ਹੀ ਹੋ ਗਿਆ..!

ਉਹ ਆਪਣਾ ਕੀ ਬਣਿਆ,ਸਭ ਕੁਝ ਦੱਸ ਬੈਠੇ ਅਸੀਂ
 ਆਪਣੇ ਤੋਂ ਉਹ, ਖਾਸਾ ਦੋਸਤ ਹੋ ਗਿਆ..!

ਦੋਸਤ ਕੀ ਬਣਿਆ,ਸਾਰਾ ਦਿਨ ਫੋਨ ਤੇ ਗੱਲ ਕਰਨੀ
 ਨਾ ਚਾਹੁੰਦੇ ਹੋਏ,ਉਦੇ ਨਾਲ ਇਸ਼ਕ ਹੋ ਗਿਆ..!

ਸਾਨੂੰ ਇਸ਼ਕ ਕਾਹਦਾ ਹੀ ਹੋਇਆ,ਨਾਲ ਉਹਨਾਂ ਦੇ ਤੇ 
ਫਿਰ ਦੁਬਾਰਾ ਤੋਂ, ਉਹ ਅਣਜਾਣ ਹੋ ਗਿਆ..!

©Deep Sandhu
0c485fbc51a36a1a4be2f59485d0bdef

Deep Sandhu

“ਬੇਵਫਾ ਸ਼ਾਇਰ”

ਅਦਾਕਾਰੀ ਤੇ ਬਾਕਮਾਲ ਨੇ ਕਰਦੇ,
 ਚਾਹੇ ਉਹ ਅਦਾਕਾਰ ਨਹੀਂ ਹੁੰਦੇ,

ਕਈ ਅੱਖਾਂ ਵਿੱਚ ਮਿੱਟੀ ਪਾਉਂਦੇ, 
ਚਾਹੇ ਨੈਣ ਕਿਸੇ ਨਾਲ ਚਾਰ ਨਹੀਂ ਹੁੰਦੇ,

ਬੜੇ ਰੂਹਾਂ ਵਾਲੇ ਇਸ਼ਕਾਂ ਬਾਰੇ ਦੱਸਦੇ ਨੇ, 
ਉਂਝ ਉਹਨਾਂ ਨੂੰ ਪਿਆਰ ਨਹੀਂ ਹੁੰਦੇ,

ਮਿਲੇ ਨਾਂਹ ਸ਼ਬਦਾਂ ਨਾਲ ਖੇਡਣ ਵਾਲਾ ਕਦੇ, 
ਕਿਉਂ ਕੇ ਸ਼ਾਇਰ ਕਦੇ ਵਫ਼ਾਦਾਰ ਨਹੀਂ ਹੁੰਦੇ ।

©Deep Sandhu
0c485fbc51a36a1a4be2f59485d0bdef

Deep Sandhu

----------------------
“ਖਵਾਇਸ਼ ਰਹਿ ਗਈ”
---------------------

ਸ਼ਾਇਰੀ ਸੁਣਾਉਣ ਲੱਗਾ, 
ਤੇ ਇੱਕ ਫ਼ਰਮਾਇਸ਼ ਪੈ ਗਈ,

ਕਹਿੰਦੇ ਇਕ ਕੀਤੀ ਸੀ ਜੋ, 
ਉਹ ਨੁਮਾਇਸ਼ ਰਹਿ ਗਈ,

ਕਿਸੇ ਨੇ ਪੁੱਛਿਆ ਕੇ, 
ਤੁਹਾਨੂੰ ਤੁਹਾਡੀ ਮੁਹੱਬਤ ਮਿਲ ਗਈ ਸੀ?
ਮੈਂ ਹੱਸ ਕੇ ਕਿਹਾ, ਉਹ ਤੇ ਬੱਸ
 ਖਵਾਇਸ਼ ਰਹਿ ਗਈ।

©Deep Sandhu #pyar_ke_alfaz #Dil #Broken💔Heart

13 Love

0c485fbc51a36a1a4be2f59485d0bdef

Deep Sandhu

ਬਰਕਰਾਰ ਨੇ ਉਡੀਕਾਂ ਸੱਜਣਾ ਤੇਰੇ ਲਈ 
ਖੌਰੇ ਕਿੰਨਿਆ ਸਾਲਾ ਬਾਅਦ ਲਿਖੀ ਮੁਲਾਕਾਤ ਹਊ।
ਆਪਣੇ ਸੁਪਨੇ ਛੱਡਕੇ ਖਾਬ ਹੀ ਤੇਰੇ ਦੇਖੇ ਨੇ...
ਏਸ ਤੋ ਜਿਆਦਾ ਮੁਹੱਬਤ ਨਾ ਕੋਈ ਪਾਕ ਹਊ ।।
 ਬਰਕਰਾਰ ਨੇ ਉਡੀਕਾਂ ਸੱਜਣਾ ਤੇਰੇ ਲਈ...
 ਖੌਰੇ ਕਿੰਨਿਆ ਸਾਲਾਂ ਬਾਅਦ ਲਿਖੀ ਮੁਲਾਕਾਤ ਹਊ

©Deep Sandhu #sunrisesunset
loader
Home
Explore
Events
Notification
Profile