Nojoto: Largest Storytelling Platform
kamal4003188189502
  • 218Stories
  • 243Followers
  • 2.1KLove
    178Views

Kamal

ਬੰਨ੍ਹੇ ਹੋਏ ਸੰਸਕਾਰਾਂ ਨਾਲ, ਅਜ਼ਾਦ ਹਾਂ ਵਿਚਾਰਾਂ ਤੋਂ,,,,,🙏

  • Popular
  • Latest
  • Repost
  • Video
0cb0d2b79e1296bf6a35cf504ffd078f

Kamal

ਕੁਝ ਵੀ ਨਹੀਂ ਤੋਂ ਸਭ ਕੁੱਝ ਬਣ ਜਾਂਦੇ ਨੇ,
ਮੈਂ ਵੇਖਿਆ ਕਿੱਸਰਾਂ ਲੋਕੀਂ ਰੱਬ ਬਣ ਜਾਂਦੇ ਨੇ,

ਨੀਂਦ,ਚੈਨ, ਹਾਸੇ ਸਭ ਲੁੱਟ ‌ਲੈ ਜਾਂਦੇ,
ਇਸ਼ਕ ਦੇ ਵਿੱਚ ਸਾਧ ਵੀ ਠੱਗ ਬਣ‌ ਜਾਂਦੇ ਨੇ।

ਮਾਨ ਕਮਲ

©Kamal
0cb0d2b79e1296bf6a35cf504ffd078f

Kamal

ਮੁਰਸ਼ਦ ਤੱਕ ਪਹੁੰਚਾਉਣਾ,ਸਾਡਾ ਹਾਲ ਮੁਰੀਦਾਂ ਦਾ,
ਵੇ ਲਿਖਿਓ ਕਲਮਾਂ ਵਾਲਿਓ,ਸਾਡਾ ਦਰਦ ਗ਼ਰੀਬਾਂ ਦਾ,

ਇੱਕ ਖ਼ਤ ਪਾਇਓ ਰੱਬ ਡਾਢੇ ਨੂੰ,ਕਦੇ ਫੋਲੇ ਨਸੀਬ ਅਸਾਡੇ,
ਅਸੀਂ ਬਾਲਣ ਡਾਹੀਆਂ ਹੱਡੀਆਂ, ਰਿੰਨ ਰਿੰਨ ਕੇ ਦੁੱਖ ਖਾਧੇ,

ਸਾਡੇ ਹੱਥੀਂ ਲੱਗ ਕੇ ਮਹਿੰਦੀਆਂ, ਵੇ ਕਾਹਤੋਂ ਹੋਵਣ ਫਿੱਕੀਆਂ,
ਸਾਡੇ ਸਿਰ ਤੇ ਥੋਹਰ ਉੱਗਿਆ,ਸਾਡੇ ਪੈਰੀਂ ਸੂਲਾਂ ਤਿੱਖੀਆਂ,

ਲੱਖ ਸੂਰਜ ਚੜੇ ਤੇ ਜਾਗੀ ਨਾ,ਸਾਡੀ ਕਿਸਮਤ ਸੁੱਤੀ ਕਿਸ ਨੀਂਦੇ,
ਸਾਡੇ ਗਏ ਬਾਲ ਦਿਹਾੜੀਆਂ, ਮੁੜ ਕੇ ਆਉਂਦੇ ਨਹੀਂ ਦੀਂਹਦੇ,

ਕਿਸ ਅਦਾਲਤੇ ਦੇਈਏ ਅਰਜ਼ੀ,ਕਿੱਥੇ ਹੋਵੇ ਨਿਆਂ ਨਸੀਬਾਂ ਦਾ,
ਵੇ ਕਦੇ ਲਿਖਿਓ ਕਲਮਾਂ ਵਾਲਿਓ,ਸਾਡਾ ਦਰਦ ਗਰੀਬਾਂ ਦਾ।

ਮਾਨ ਕਮਲ

©Kamal #shyari #gazal #Punjabi #majdoor #laboure #Love 

#Dark
0cb0d2b79e1296bf6a35cf504ffd078f

Kamal

ਜੇ ਤੂੰ ਮੈਨੂੰ ਚਾਹੁੰਦਾ ਈ ਨੀ ,
ਕਿਉਂ ਦੂਰੀ ਮੈਥੋਂ ਬਣਾਉਂਦਾ ਵੀ ਨੀ,

ਕਿੰਨੀ ਵਾਰ ਸਮਝਾਇਆ ਤੈਨੂੰ ,
ਗੱਲ ਤੂੰ ਖਾਨੇ ਪਾਉਂਦਾ ਹੀ ਨੀ,

ਮੈਂ ਪੈੜ ਤੇਰੀ ਤੇ ਤੁਰਾਂ ਹਮੇਸ਼ਾ,
ਤੇਰਾ ਕੋਈ ਰਾਹ ਮੇਰੇ ਤੱਕ ਆਉਂਦਾ ਹੀ ਨੀ,

ਮੈਂ ਲਿਖ ਲਿਖ ਵਰਕੇ ਭਰਾਂ ਤੇਰੇ ਤੇ,
ਤੂੰ ਕੋਈ ਗੀਤ ਮੇਰੇ ਲਈ ਗਾਉਂਦਾ ਈ ਨੀਂ

ਮੈਂ 'ਲੜਾਂ', 'ਝਿੜਕਾਂ' ਤੈਨੂੰ ਕਿੰਨਾ ਤੰਗ ਕਰਾਂ,
ਮੇਰੀ ਕੋਈ ਗੱਲ ਦਿਲ ਤੇ ਲਾਉਂਦਾ ਈ ਨੀਂ,

ਤੇਰੀ ਹਰ ਹਰਕਤ ਵਿੱਚ ਫ਼ਿਕਰ ਹੈ ਮੇਰੀ,
ਫ਼ਿਰ ਕਿਉਂ ਪਿਆਰ ਤੇਰਾ ਪਿਆਰ ਕਹਾਉਂਦਾ ਈ ਨੀ।

ਮਾਨ ਕਮਲ

©Kamal #Books
0cb0d2b79e1296bf6a35cf504ffd078f

Kamal

ਮੈਂ ਵੀ ਕਿੰਨਾ ਝੱਲਾ ਹਾਂ,
ਭਰੀ ਮਹਿਫ਼ਲ ਵਿੱਚ ਕੱਲਾ ਹਾਂ,

ਜਿਸ ਪਾਸੇ ਤੋਂ ਰੋਕਿਆ ਮਾਂ ਨੇ,
ਓਸੇ ਰਾਹ ਹੀ ਚੱਲਾ ਹਾਂ,

ਉਹੀ ਛੱਡਦਾ ਜਾ ਰਿਹਾ ਏ,
 ਫੜਕੇ ਬੈਠਾ ਜਿਸ ਦਾ ਪੱਲਾ ਹਾਂ,

ਲਿਖਣ ਵੇਲੇ ਕੁੱਝ ਸੁੱਝਦਾ ਈ ਨੲੀਂ,
ਉਂਝ ਕਰਦਾ ਕਿੰਨੀਆਂ ਗੱਲਾਂ ਹਾਂ,

ਮੈਂ ਵੀ ਕਿੰਨਾ ਝੱਲਾ ਹਾਂ।

ਮਾਨ ਕਮਲ

©Kamal #shyari #Love #Imagination #gazal #kavita 

#Flower
0cb0d2b79e1296bf6a35cf504ffd078f

Kamal

तेरी आंखें पड़ लेता हूं मैं,
चाहे तू इज़हार न कर,
'इश्क' है,तो बता दे श्रेआम,
यू दोस्ती की आड़ में मुझसे प्यार न कर।


ਮਾਨ ਕਮਲ

©Kamal #shayri #Thoughts #Love #Poetry 

#Books

#shayri Thoughts Love Poetry #Books #ਸ਼ਾਇਰੀ

0cb0d2b79e1296bf6a35cf504ffd078f

Kamal

ਕਿੰਨੀਆਂ ਹੀ ਮੁਹੱਬਤਾਂ ਦਾ ਕਤਲ ਕੀਤੈ,
ਪਾਪ ਲੱਗਣੈ ਤੈਨੂੰ ਜ਼ਾਤਾਂ ਬਣਾਉਣ ਵਾਲਿਆ।

ਮਾਨ ਕਮਲ

©Kamal #thoughts #Love #shayri #jajbaat 

#findyourself
0cb0d2b79e1296bf6a35cf504ffd078f

Kamal

ਇਹਨਾਂ ਕੂੰਜਾਂ ਦੀਆਂ ਲੰਬੀਆਂ ਉਡਾਰੀਆਂ ਨੇ,
ਧੀਆਂ ਸਿਰ ਜ਼ਿੰਮੇਵਾਰੀਆਂ ਭਾਰੀਆਂ ਨੇ।

ਮਾਨ ਕਮਲ

©Kamal #girls #shairy #Love #RESPECT 

#DearCousins
0cb0d2b79e1296bf6a35cf504ffd078f

Kamal

ਮੰਜ਼ਿਲਾਂ ਵੱਲੋਂ ਰੁਖ਼ ਬਦਲ ਗਏ ਰਾਹਾਂ ਦੇ,
ਜਦ ਮਜਬੂਰੀਆਂ ਹੱਥੋਂ ਕਤਲ ਹੋ ਗਏ ਚਾਵਾਂ ਦੇ।

ਮਾਨ ਕਮਲ

©Kamal #meltingdown
0cb0d2b79e1296bf6a35cf504ffd078f

Kamal

ਕਿੰਨਾ ਕੁੱਝ ਸਜੋ ਕੇ ਰੱਖਿਆ,
ਪਲਕਾਂ ਹੇਠ ਲਕੋ ਕੇ ਰੱਖਿਆ,

ਆਪਣਾ ਹਾਲ ਈ ਆਪਣੇ ਆਪ ਨੂੰ,
ਹਉਂਕੀ ਹਉਂਕੀ ਰੋ ਕੇ ਦੱਸਿਆ,

ਮਰਦਾ ਦੇਖ ਕੇ ਪਲ ਪਲ ਮੈਨੂੰ,
ਤੂੰ ਤਾਂ ਤਾੜੀ ਮਾਰ ਕੇ ਹੱਸਿਆ,

ਆਪਣਾ ਮਹਿਲ ਬਣਾਉਣ ਦੀ ਖ਼ਾਤਰ,
ਮੇਰੀ ਕੁੱਲੀ ਉਜਾੜ ਕੇ ਵੱਸਿਆ।

ਮਾਨ ਕਮਲ

©Kamal #shairy #Thoughts 

#Anhoni
0cb0d2b79e1296bf6a35cf504ffd078f

Kamal

ਮੇਰੀ ਜ਼ਿੰਦਗੀ ਦੇ ਸਫ਼ਰਨਾਮੇ ਵਿੱਚ,,,,,



   ਇੱਕ ਲਿਖਿਓ ਗੀਤ ਗ਼ਰੀਬੀ ਦਾ,
ਮੇਰੇ ਦਿਲ ਦੀ ਬਹੁਤ ਕਰੀਬੀ ਦਾ,

ਕੁਝ ਵਖ਼ਤ ਦੀ ਪਈਆਂ ਮਾਰਾਂ ਦਾ,
ਚੜ੍ਹ ਚੜ੍ਹ ਆਈਆਂ ਦੁੱਖਾਂ ਦੀਆਂ ਡਾਰਾਂ ਦਾ,

ਦੱਬੀਆਂ ਘੁੱਟੀਆਂ ਰੀਝਾਂ ਦਾ,
ਟੁੱਟੀ ਜੁੱਤੀ , ਘਸੀਆਂ ਕਮੀਜ਼ਾਂ ਦਾ,

ਇੱਕ ਗੀਤ ਲਿਖਿਓ


ਮਾਨ ਕਮਲ

©Kamal
  ਇੱਕ ਲਿਖਿਓ ਗੀਤ ਗਰੀਬੀ ਦਾ,,,
ਮੇਰੇ ਦਿਲ ਦੀ ਬਹੁਤ ਕਰੀਬੀ ਦਾ
#shyari #thought #Emotions

ਇੱਕ ਲਿਖਿਓ ਗੀਤ ਗਰੀਬੀ ਦਾ,,, ਮੇਰੇ ਦਿਲ ਦੀ ਬਹੁਤ ਕਰੀਬੀ ਦਾ #shyari #thought #Emotions

loader
Home
Explore
Events
Notification
Profile