Nojoto: Largest Storytelling Platform
kuldeepsinghvirk1740
  • 17Stories
  • 35Followers
  • 96Love
    142Views

Kuldeep Singh Virk

  • Popular
  • Latest
  • Video
21395f90822784ec3788003ecde36337

Kuldeep Singh Virk

ਜਦੋਂ ਤੱਕ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਉਦੋਂ ਤੱਕ ਉਹ ਰੱਬ ਵਰਗਾ ਹੁੰਦੈ, ਪਰ ਜਦੋਂ ਉਹ ਤੁਹਾਡਾ ਪਿਆਰਾ ਨਹੀਂ ਰਹਿ ਜਾਂਦਾ, ਉਹ ਇਕਦਮ ਪੱਥਰ ਬਣ ਜਾਂਦਾ ਹੈ---- #Heart
21395f90822784ec3788003ecde36337

Kuldeep Singh Virk

ਜਿੰਦਗੀ ਵਿੱਚੋਂ ਪੈਸਾ,ਸ਼ੋਹਰਤ,ਪ੍ਰਭੂਤਾ ਕੁਝ ਵੀ ਚਲਾ ਜਾਵੇ,  ਸਭ ਕੁਝ ਦੁਬਾਰਾ ਪ੍ਰਾਪਤ ਕੀਤਾ ਜਾ ਸਕਦੈ,
ਪਰ,  "ਮਾਂ"   ਨਹੀਂ ਜਾਣੀ ਚਾਹੀਦੀ,
ਕਿਉਂਕਿ ਮਾਂ  ਦੇ ਜਾਣ ਨਾਲ ਸਾਡੀ ਜਿੰਦਗੀ ਦਾ ਉਹ ਹਿੱਸਾ ਖਾਲੀ ਹੋ ਜਾਂਦੈ, ਜਿਸ ਨੂੰ  ਦੁਬਾਰਾ ਕਦੇਂ ਨਹੀਂ ਭਰਿਆ ਜਾ ਸਕਦਾ---- ਮਾਂ
21395f90822784ec3788003ecde36337

Kuldeep Singh Virk

ਜਿੰਦਗੀ ਹਰ ਕਿਸੇ ਨੂੰ 
ਸਮਾਂ ਦਿੰਦੀ ਅੈ,
ਕੋਈ "ਗੁਆ" ਕੇ  ਚਲਾ ਜਾਂਦੈ,
ਤੇ ਕੋਈ "ਕਮਾ" ਕੇ 
ਚਲਾ ਜਾਂਦੈ---- ਜਿੰਦਗੀ

ਜਿੰਦਗੀ #ਵਿਚਾਰ

21395f90822784ec3788003ecde36337

Kuldeep Singh Virk

ਆਪਣੀ ਕਾਬਲੀਅਤ ਨੂੰ 
ਹਮੇਸ਼ਾਂ ਸੰਭਾਲ ਕੇ ਰੱਖੋ,
 ਕਿਉਂਕਿ, ਜਦੋਂ ਸਭ ਸਾਥ ਛੱਡ 
ਜਾਂਦੇ ਹਨ ਤਾਂ ਉਦੋਂ ਸਿਰਫ਼ 
ਕਾਬਲੀਅਤ ਹੀ
ਸਾਥ ਦਿੰਦੀ ਹੈ---- ਸਾਥ
21395f90822784ec3788003ecde36337

Kuldeep Singh Virk

ਮੈਥੋਂ ਨਹੀਂ ਸਹਿਣ ਹੁੰਦੀ 
ਉਹਨਾਂ ਲੋਕਾਂ  ਦੀ ਅਧੀਨਗੀ,
ਜਿਹੜੇ ਆਪਣੇ ਆਪ ਨੂੰ 
ਫੈਸਲਾਕੁੰਨ ਸਮਝ ਤੁਰ ਪੈਂਦੇ ਨੇ ਸੱਥ ਵੱਲ,
ਤੇ ਕਿਸੇ ਨੂੰ ਵੀ ਛਿੱਕੇ ਟੰਗ ਦਿੰਦੇ ਨੇ 
ਸਿਰਫ਼ ਆਪਣੀ ਫੋਕੀ ਸ਼ੋਹਰਤ ਖਾਤਰ।
ਮੈਂਥੋਂ ਨਹੀਂ ਜੀਅ ਹੁੰਦਾ
ਅਜਿਹੇ ਮਾਹੌਲ ਵਿੱਚ 
ਜਿਥੇ ਰੁਲ ਜਾਂਦੀ ਆ ਇੱਜਤ
ਸਿਰਫ਼ ਕੱਖਾਂ ਦੀ ਪੰਡ ਪਿੱਛੇ,
ਤੇ ਮਿੰਦੋ ਵਿਚਾਰੀ ਦਾ ਕੰਜਕਾਂ ਜਿਹਾ ਹਾਸਾ,
ਫਿਰ ਵਿਹੁ ਵਰਗਾ ਲੱਗਦੈ ਮੈਨੂੰ 
 ਫੈਸਲਾ ਕਰਨ ਲਈ  ਸੱਥ ਵਿੱਚ ਖੜ੍ਹੇ 
 ਨੰਬਰਦਾਰ ਦਾ ਪੀਲੇ ਦੰਦਾਂ ਦਾ ਹਾਸਾ।
ਪਰ ਹੈਰਾਨੀ ਵੀ ਹੁੰਦੀ ਆ
ਉਸ ਵੋਟ ਬੈਂਕ ਤੇ
ਜਿਹੜੇ ਉਹਦੇ ਫੈਸਲੇ ਤੇ 
ਅਸ਼ ਅਸ਼ ਕਰ ਉੱਠਦੇ ਨੇ,
ਤੇ ਮਿੰਦੋ ਇਕੱਠੀਆਂ ਕਰਕੇ 
ਤੁਰ ਪੈਂਦੀ ਆ
ਆਪਣੀ ਇੱਜਤ ਦੀਆਂ
 ਤਾਰ ਤਾਰ ਹੋਈਆਂ  ਲੀਰਾਂ,
ਤੇ ਮੈਂ, ਮੈਂ ਸਿਰਫ਼ 
ਅਫ਼ਸੋਸ ਕਰਕੇ ਬੈਠ ਜਾਨਾਂ
ਆਪਣੇ ਹੀ ਲੋਕਾਂ ਸੋਚ ਤੇ----ਕੁਲਦੀਪ ਸਿੰਘ ਵਿਰਕ ਅਫ਼ਸੋਸ

ਅਫ਼ਸੋਸ #ਕਵਿਤਾ

21395f90822784ec3788003ecde36337

Kuldeep Singh Virk

ਮੈਥੋਂ ਨਹੀਂ ਸਹਿਣ ਹੁੰਦੀ 
ਉਹਨਾਂ ਲੋਕਾਂ  ਦੀ ਅਧੀਨਗੀ,
ਜਿਹੜੇ ਆਪਣੇ ਆਪ ਨੂੰ "ਹਾਕਮ"
ਸਮਝ ਕੇ ਤੁਰ ਪੈਂਦੇ ਨੇ ਸੱਥ ਵੱਲ,
ਤੇ ਕਿਸੇ ਨੂੰ ਵੀ ਛਿੱਕੇ ਟੰਗ ਦਿੰਦੇ ਨੇ 
ਸਿਰਫ਼ ਆਪਣੀ ਫੋਕੀ "ਸ਼ੋਹਰਤ" ਖਾਤਰ।
ਪਰ, ਮੈਂਥੋਂ ਨਹੀਂ ਜੀ ਜੀ ਕਹਿ ਹੋਣੀ,
ਮੈਂ ਸਦਾ ਬਾਗੀ ਹਾਂ ਤੇ ਬਾਗੀ ਰਹਾਂਗਾ
ਤੇਰੇ ਇਨ੍ਹਾਂ ਫੈਸਲਿਆਂ ਤੋਂ --ਕੁਲਦੀਪ ਸਿੰਘ ਮੇਰੇ ਵਿਚਾਰ

ਮੇਰੇ ਵਿਚਾਰ

21395f90822784ec3788003ecde36337

Kuldeep Singh Virk

ਜਰੂਰੀ ਨਹੀਂ ਕਿ ਦੂਜੇ ਦਾ 
   "ਅਪਮਾਨ"  ਗਲਤੀਆਂ ਕਰਨ
ਕਰਕੇ ਹੀ ਕੀਤਾ ਜਾਂਦੈ
ਕਈ ਵਾਰੀ ਲੋਕ ਆਪਣੀਆਂ 
ਗਲਤੀਆਂ ਛੁਪਾਉਣ ਤੇ ਆਪਣੇ-ਆਪ
ਨੂੰ ਸਹੀ ਸਾਬਤ ਕਰਨ ਲਈ ਵੀ
ਹੱਦਾਂ ਪਾਰ ਕਰ ਜਾਂਦੇ ਨੇ--- ਅਪਮਾਨ

ਅਪਮਾਨ #ਵਿਚਾਰ

21395f90822784ec3788003ecde36337

Kuldeep Singh Virk

ਸਮਾਜ ਵਿੱਚ ਚੰਗੀ ਗੱਲ ਕਰਨ ਵਾਲਿਆਂ ਨੇ ਵਿਰੋਧਤਾ ਹੀ ਸਹਿਣ ਕੀਤੀ ਹੈ,
ਕਿਉਂਕਿ ਚੰਗਿਆਈ  ਪਰੰਪਰਾਵਾਦੀ ਲੋਕਾਂ ਦੇ ਹੰਕਾਰ ਨੂੰ ਸੱਟ ਮਾਰਦੀ ਹੈ--- ਚੰਗਿਆਈ

ਚੰਗਿਆਈ #ਵਿਚਾਰ

21395f90822784ec3788003ecde36337

Kuldeep Singh Virk

"ਆਪਣਿਆਂ"  ਦਾ ਸਾਥ ਹੋਵੇ
ਤਾਂ ਜਿੰਦਗੀ ਜਿਉਣ ਦਾ
ਨਜਾਰਾ ਆ ਜਾਂਦੈ,
ਬੱਸ,  "ਆਪਣੇ"  ਹੋਣ ਆਪਣੇ ਸੱਚਾ ਰਿਸ਼ਤਾ

ਸੱਚਾ ਰਿਸ਼ਤਾ #ਵਿਚਾਰ

21395f90822784ec3788003ecde36337

Kuldeep Singh Virk

ਅੰਦਰਲੀ ਚੱਕਰੀ

ਅੰਦਰਲੀ ਚੱਕਰੀ #ਵਿਚਾਰ

loader
Home
Explore
Events
Notification
Profile