Nojoto: Largest Storytelling Platform
nojotouser1555295370
  • 140Stories
  • 63Followers
  • 1.6KLove
    6.7LacViews

ਦੀਪਕ ਸ਼ੇਰਗੜ੍ਹ

❤🏏📖✒

  • Popular
  • Latest
  • Video
5a22bf3eb3a8c31f835ea80cac0d0bb4

ਦੀਪਕ ਸ਼ੇਰਗੜ੍ਹ

ਆਲ੍ਹਣਾ ਤੇਰੀਆਂ 'ਯਾਦਾਂ ਦਾ ਦਿਲ ਦੇ ਬਨੇਰੇ।
ਫੇਰਾ   ਲਾ    ਜਾਵਣ   'ਓ   'ਸੱਜਰੀ   ਸਵੇਰੇ।
ਤਾ'ਉਮਰ ਨਾ ਕੱਠਿਆਂ ਬਸ਼ਰ ਸਾਥੋਂ ਹੋਇਆ।
ਉਂਝ ਸੱਤ ਜ਼ਨਮਾ ਦੇ ਵਾਅਦੇ  ਸੀ ਤੇਰੇ ਤੇ ਮੇਰੇ।

©ਦੀਪਕ ਸ਼ੇਰਗੜ੍ਹ #ਆਲਣਾ 
#ਦੀਪਕ_ਸ਼ੇਰਗੜ੍ਹ

#ਆਲਣਾ #ਦੀਪਕ_ਸ਼ੇਰਗੜ੍ਹ #ਵਿਚਾਰ

5a22bf3eb3a8c31f835ea80cac0d0bb4

ਦੀਪਕ ਸ਼ੇਰਗੜ੍ਹ

ਜਦ   ਕਦੇ   ਵੀ   ਓਹਨੂੰ   ਮਿਲਣਾ।
ਮਿਲਣਾ  ਲੈ  ਕੇ  'ਦਿਲ'  ਚ  ਚਾਅ।

ਮਿੱਠੀਆਂ - ਮਿੱਠੀਆਂ  ਢੇਰ  ਗੱਲਾਂ।
'ਚੁੱਲ੍ਹੇ'  ਤੇ  ਰਿੱਝਦੀ  ਰਹਿਣੀ  ਚਾਹ।

ਸ਼ਾਦਗੀ,ਨਿਮਰਤਾ ਨੇਕ ਨਿਆਮਤ।
ਸਭ  ਦਿੱਤਾ  ਓਹਦੀ   ਝੋਲ਼ੀ   ਪਾਅ।

ਨੱਕੀ     'ਕੋਕਾ',    'ਕੰਨੀ,   ਝੁਮਕੇ।
'ਫੱਬਤ     ਵੇਖ      ਰੁੱਕਣ     'ਸ਼ਾਹ।

ਰੰਗ    'ਸਾਂਵਲ਼ਾ',    ਲੰਮੇ    ਵਾਲ਼।
ਰਾਹੀ   ਤਕ    ਕੇ   ਭੁੱਲਣ   ਰਾਹ'।

ਓ   ਜਦ   ਵੀ   ਆਖੇ   ਜਾਵਾਂ   ਮੈਂ।
ਮੈਂ   ਮੁੜ   'ਚੁੱਲ੍ਹੇ'   ਧਰਲਾਂ   ਚਾਹ।

©ਦੀਪਕ ਸ਼ੇਰਗੜ੍ਹ #ਪੰਜਾਬੀ_ਕਵਿਤਾ 
#ਪੰਜਾਬੀਸ਼ਾਇਰੀ 
#ਪੰਜਾਬ 
#ਪੰਜਾਬੀਸਾਹਿਤ

#ਪੰਜਾਬੀ_ਕਵਿਤਾ #ਪੰਜਾਬੀਸ਼ਾਇਰੀ #ਪੰਜਾਬ #ਪੰਜਾਬੀਸਾਹਿਤ

5a22bf3eb3a8c31f835ea80cac0d0bb4

ਦੀਪਕ ਸ਼ੇਰਗੜ੍ਹ

ਬਹੁਤੇ   ਜੋ   ਸਿਆਣੇ,
ਸਾਨੂੰ ਕਹਿਣ ਬਾਵਲ਼ੇ।

ਮਿਹਨਤਾਂ  ਨਾਲ ਰੰਗੇ,
ਸਾਡੇ   ਰੰਗ   ਸਾਂਵਲ਼ੇ।

©ਦੀਪਕ ਸ਼ੇਰਗੜ੍ਹ #sad_shayari 
#ਵਯੰਗ 
#ਦੀਪਕ_ਸ਼ੇਰਗੜ੍ਹ

#sad_shayari #ਵਯੰਗ #ਦੀਪਕ_ਸ਼ੇਰਗੜ੍ਹ #ਜੀਵਨ

5a22bf3eb3a8c31f835ea80cac0d0bb4

ਦੀਪਕ ਸ਼ੇਰਗੜ੍ਹ

ਹਰਫ਼-ਹਰਫ਼ 'ਖਿਲਾਰੀ'  ਪਈ  ਆਂ।
ਜਦ ਦੀ ਤੇਰੇ ਨਾਲ ਯਾਰੀ ਪਈ ਆ!

ਕਤਰਾ - ਕਤਰਾ  ਹਾਲ   ਏ   ਕੀਤਾ।
ਤੈਨੂੰ   ਕੀ   'ਬਿਮਾਰੀ'   ਪਈ   ਆ।

ਦਿਲ ਦੇ ਕੇ ਅਸਾਂ ਕੱਖ ਨਾ ਖੱਟਿਆ।
ਤੇਰੀ 'ਯਾਰੀ ਸਾਥੋਂ  ਭਾਰੀ ਪਈ ਆ।

ਗੱਲ  ਸੁੱਣ  ਵੇ   ਵੱਡਿਆ  ਸ਼ਾਇਰਾ।
ਤੇਰੇ  ਕਰਕੇ ਹਜੇ ਕੁਆਰੀ ਪਈ ਆਂ!

©ਦੀਪਕ ਸ਼ੇਰਗੜ੍ਹ #ਹਰਫ਼ 
#ਪੰਜਾਬ 
#ਪੰਜਾਬੀ_ਕਵਿਤਾ 
#ਪੰਜਾਬੀਅਤ 
#ਪੰਜਾਬੀਸ਼ਾਇਰੀ 
#ਦੀਪਕ_ਸ਼ੇਰਗੜ੍ਹ

#ਹਰਫ਼ #ਪੰਜਾਬ #ਪੰਜਾਬੀ_ਕਵਿਤਾ #ਪੰਜਾਬੀਅਤ #ਪੰਜਾਬੀਸ਼ਾਇਰੀ #ਦੀਪਕ_ਸ਼ੇਰਗੜ੍ਹ

5a22bf3eb3a8c31f835ea80cac0d0bb4

ਦੀਪਕ ਸ਼ੇਰਗੜ੍ਹ

ਜੀਅ ਰਿਹਾ ਹਾਂ ਅੱਜ-ਕੱਲ੍ਹ ਕੁੱਝ ਇਸ ਤਰ੍ਹਾਂ।
ਬਿਨ 'ਮੱਲ੍ਹਾਹ  ਤੋੰ,  ਕੋਈ ਬੇੜੀ ਜਿਸ  ਤਰ੍ਹਾਂ।

ਖੁੱਲ੍ਹੀ ਕਿਤਾਬ ਹੋਇਆ,ਮੈਂ ਹਰ ਇੱਕ ਲਈ। 
ਵਰਤ   ਲਵੇ,  ਜੋ    'ਚਾਹਵੇ   ਜਿਸ  ਤਰ੍ਹਾਂ।

ਦਰਦਾਂ ਨਾਲ ਯਾਰਾਨਾ ਮੁੱਢ ਤੋਂ ਉਸ  ਤਰ੍ਹਾਂ।
ਵੱਖ ਹੁੰਦਾ ਨਾਂ 'ਨਹੁੰਆਂ ਤੋਂ ਮਾਸ ਜਿਸ ਤਰ੍ਹਾਂ।

ਸਾਡੇ ਹਿੱਸੇ  ਦੇ ਹਾਸੇ ਨਾਂ ਹਾਲੇ ਤਈਂ ਬੋਹੜੋ।
ਬੋਹੜਦੇ ਨਈਂ ਹੁੰਦੇ ਰੁੱਸੇ ਸ਼ੱਜਣ ਜਿਸ ਤਰ੍ਹਾਂ।

✍️✍️ਦੀਪਕ ਸ਼ੇਰਗੜ੍ਹ

©ਦੀਪਕ ਸ਼ੇਰਗੜ੍ਹ #ਜੀਅ 
#ਪੰਜਾਬ 
#ਪੰਜਾਬੀਸ਼ਾਇਰੀ 
#ਪੰਜਾਬੀ_ਕਵਿਤਾ 
#ਪੰਜਾਬੀਸਾਹਿਤ 
#ਦੀਪਕ_ਸ਼ੇਰਗੜ੍ਹ

#ਜੀਅ #ਪੰਜਾਬ #ਪੰਜਾਬੀਸ਼ਾਇਰੀ #ਪੰਜਾਬੀ_ਕਵਿਤਾ #ਪੰਜਾਬੀਸਾਹਿਤ #ਦੀਪਕ_ਸ਼ੇਰਗੜ੍ਹ

5a22bf3eb3a8c31f835ea80cac0d0bb4

ਦੀਪਕ ਸ਼ੇਰਗੜ੍ਹ

🤗ਮਾਂ🤗

ਮੁਸੀਬਤ ਆਣ ਤੇ,
ਮੈਂ ਸਹਿਮ ਜਾਂਦਾ।
ਮੁਸੀਬਤ ਤੋਂ ਨਿਜਾਤ ਲਈ,
ਭੱਜ-ਨੱਠ ਕਰਦਾ।
ਸੁੱਖਣਾ ਸੁੱਖਦਾ।
ਪਰ ਮੁਸੀਬਤ ਜਿਓਂ ਦੀ ਤਿਓਂ ਅੜੀ ਰਹਿੰਦੀ।
ਮੈਂ ਉਦਾਸ,ਫਿਕਰਮੰਦ ਹੁੰਦਿਆਂ।
ਅਖੀਰ......
ਮਾਂ ਦੇ ਪੈਰਾਂ ਚ ਜਾ ਬੈਠਦਾ।
ਓ ਚਿਹਰੇ ਤੋਂ ਹੀ ਪਹਿਚਾਣ ਲੈਂਦੀ,
ਮੁਸੀਬਤ ਤੇ ਔਕੜ।
ਓ ਸਰ ਪਲੂਸਦੀ,ਮੱਥਾ ਚੁੰਮਦੀ।
ਰੱਬ ਨੂੰ ਆਖਦੀ, ਹੇ ਰੱਬਾ,
ਮੇਰੇ ਬੱਚੜੇ ਦੀ ਔਕੜਾਂ,ਮੁਸੀਬਤਾਂ ਦੂਰ ਕਰ।
ਬਸ ਇਸ ਤਰ੍ਹਾਂ ਕਹਿਣ ਤੇ,
ਕੋਈ ਨਾ ਕੋਈ ਹੱਲ ਨਿਕਲ ਆਉਦਾਂ।
ਮੈਂ ਸੋਚਦਾ,ਹਾਂ ਮਾਂ ਵੀ ਤੇ ਰੱਬ ਹੈ!
ਫਿਰ ਇੱਕ ਰੱਬ ਦੀ ਆਖੀ ਦੂਜਾ ਰੱਬ ਭਲਾ ਕਿੰਝ ਮੋੜ ਸਕਦੈ।

✍️✍️ਦੀਪਕ ਸ਼ੇਰਗੜ੍ਹ

©ਦੀਪਕ ਸ਼ੇਰਗੜ੍ਹ #mothers_day 
#ਮਾਂ_
#ਪੰਜਾਬੀ_ਕਵਿਤਾ 
#ਪੰਜਾਬੀਸ਼ਾਇਰੀ 
#ਪੰਜਾਬ 
#ਦੀਪਕ_ਸ਼ੇਰਗੜ੍ਹ

#mothers_day #ਮਾਂ_ #ਪੰਜਾਬੀ_ਕਵਿਤਾ #ਪੰਜਾਬੀਸ਼ਾਇਰੀ #ਪੰਜਾਬ #ਦੀਪਕ_ਸ਼ੇਰਗੜ੍ਹ

5a22bf3eb3a8c31f835ea80cac0d0bb4

ਦੀਪਕ ਸ਼ੇਰਗੜ੍ਹ

👊 ਮੰਜ਼ਲ👊
 
ਤਿੱਖੇ  -  ਤਿੱਖੇ   'ਕੰਢੇ    ਰਾਹਾਂ    ਚ'  ਹਜ਼ੂਰ।
ਮਿੱਠਾ - ਮਿੱਠਾ  ਸਰ   ਮਿਹਨਤ  ਦਾ   ਸਰੂਰ।

ਮੰਜ਼ਲ     ਨੂੰ     ਚੜਿਆ    ਵੱਖਰਾ   ਗਰੂਰ।
ਨੇੜੇ - ਤੇੜੇ   ਨਾ  ਜਾਪੇ, ਓ ਹਾਲੇ ਬੜੀ  ਦੂਰ।

ਗਰੀਬੀ'  ਚ  ਜ਼ਨਮੇ  ਤਾਂ  ਸਾਡਾ  ਕੀ  ਕਸੂਰ।
ਤੁਰ  ਜਾਈਏ   ਗੁੰਮਨਾਮ, ਏ  ਨਈਓ  ਮੰਜ਼ੂਰ।

ਨਿੱਕੇ-ਨਿੱਕੇ ਚਾਅ ਸਾਡੇ ਅਸਾਂ ਕਰਨੇ ਆ ਪੂਰ।
ਓਸ  ਮਾਲਕ' ਦੀ ਰਜਾ  ਚ  ਰਹੀਏ  ਗਮਰੂਰ।

©ਦੀਪਕ ਸ਼ੇਰਗੜ੍ਹ #ਮੰਜ਼ਲ 
#ਦੀਪਕ_ਸ਼ੇਰਗੜ੍ਹ 
#ਪੰਜਾਬ 
#ਪੰਜਾਬੀ_ਕਵਿਤਾ 
#ਪੰਜਾਬੀਸ਼ਾਇਰੀ

#ਮੰਜ਼ਲ #ਦੀਪਕ_ਸ਼ੇਰਗੜ੍ਹ #ਪੰਜਾਬ #ਪੰਜਾਬੀ_ਕਵਿਤਾ #ਪੰਜਾਬੀਸ਼ਾਇਰੀ

5a22bf3eb3a8c31f835ea80cac0d0bb4

ਦੀਪਕ ਸ਼ੇਰਗੜ੍ਹ

               (*ਸੱਜਣ ਜੀ*)
  
ਸੱਜਣ    ਜੀ     ਕੀ     'ਚਾਉਨੇ     ਪਏ     ਓਂ।
ਵਾਂਗ    ਹਾਕਮਾਂ    ਰੰਗ    ਵਟਾਨੇ    ਪਏ   ਓਂ।
 
ਵਿੱਚ    ਪਿਆਰ   ਕੋਈ    ਇੰਝ  ਨੀਂ   ਕਰਦਾ।
ਜਿੱਦਾਂ    ਗੱਲ    ਤੁਸਾਂ     'ਵਧਾਨੇ    ਪਏ    ਓਂ।
    
ਐਤਬਾਰ      ਸਾਥੋਂ       ਉੱਠਿਆ      ਲੱਗਦਾ।
ਜੋ     'ਗੈਰਾਂ     ਸੰਗ   'ਨਿਭਾਨੇ     ਪਏ    ਓਂ।

ਸਾਥੋਂ   ਵੱਧ   ਜੇ   ਕੋਏ  ਪਿਆਰਿਆ  ਹੋਇਆ।
ਕਸ਼ਮੇ,ਰਾਹ ਨੀਂ ਡੱਕਦੇ ਕਾਨੂੰ ਘਬਰਾਨੇ ਪਏ ਓਂ।
  
ਸੱਚੀ     'ਸੱਚ      ਤੋਂ      ਬੇਖ਼ਬਰੇ       ਲੱਗਦੇ।
ਤਾਹੀਓਂ   ਝੂਠੇ   'ਗਲ਼'   ਨੂੰ   ਲਾਨੇ   ਪਏ   ਓਂ।
  
ਗੁਸਤਾਖੀ     ਕਰ     'ਖੁੱਦ'     ਆਪ    ਤੁਸਾਂ।
ਮਾਫੀ    ਸਾਡੇ     ਤੋਂ     ਮੰਗਵਾਨੇ    ਪਏ   ਓਂ।

ਟਾਂਵਾਂ   -  ਟਾਂਵਾਂ      'ਰੂਹ'      ਦਾ     ਸਾਥੀ।
ਖੌਰੇ    ਕਾਨੂੰ    'ਦਿਲ'   ਤੋਂ   ਲਾਨੇ   ਪਏ  ਓਂ।

ਸੱਜਣ'    ਜੀ    ਕੀ     'ਚਾਉਨੇ     ਪਏ   ਓਂ।
ਵਾਂਗ    ਹਾਕਮਾਂ    'ਰੰਗ   ਵਟਾਨੇ   ਪਏ  ਓਂ।

©ਦੀਪਕ ਸ਼ੇਰਗੜ੍ਹ #lightpole 
#ਸੱਜਣ_ਜੀ
#ਪੰਜਾਬੀਸਾਹਿਤ 
#ਪੰਜਾਬੀ_ਕਵਿਤਾ 
#ਪੰਜਾਬੀਸਾਇਰੀ
#ਦੀਪਕ_ਸ਼ੇਰਗੜ੍ਹ

#lightpole #ਸੱਜਣ_ਜੀ #ਪੰਜਾਬੀਸਾਹਿਤ #ਪੰਜਾਬੀ_ਕਵਿਤਾ #ਪੰਜਾਬੀਸਾਇਰੀ #ਦੀਪਕ_ਸ਼ੇਰਗੜ੍ਹ

5a22bf3eb3a8c31f835ea80cac0d0bb4

ਦੀਪਕ ਸ਼ੇਰਗੜ੍ਹ

Nature Quotes ਸਾਡੀ  ਚੁੱਪ ਨੇ ਪਰਦੇ  ਫਾੜ ਦੇਣੇ।
ਥੋਡੇ ਸੋਰ ਨੇ  ਵੇਖਿਓ ਬਹਿ ਜਾਣਾ।
ਤੁਸੀ ਓਹੀ 'ਵੇਖਣ  ਨੂੰ  ਤਰਸੋਂ'ਗੇ।
ਪਰ ਦੀਪ ਸਿਆਂ ਨੀਂ,ਓ ਰਹਿਣਾ।

©ਦੀਪਕ ਸ਼ੇਰਗੜ੍ਹ #NatureQuotes 
#ਪੰਜਾਬੀ_ਸਾਇਰੀ 
#ਪੰਜਾਬੀ_ਕਵਿਤਾ 
#ਪੰਜਾਬੀ_ਸਾਹਿਤ 
#ਪੰਜਾਬੀ_ਮਾਸਾ
#ਦੀਪਕ_ਸ਼ੇਰਗੜ੍ਹ

#NatureQuotes #ਪੰਜਾਬੀ_ਸਾਇਰੀ #ਪੰਜਾਬੀ_ਕਵਿਤਾ #ਪੰਜਾਬੀ_ਸਾਹਿਤ #ਪੰਜਾਬੀ_ਮਾਸਾ #ਦੀਪਕ_ਸ਼ੇਰਗੜ੍ਹ #ਸਮਾਜ

5a22bf3eb3a8c31f835ea80cac0d0bb4

ਦੀਪਕ ਸ਼ੇਰਗੜ੍ਹ

Nature Quotes ਸਾਡੀ ਚੁੱਪ  ਨੇ  ਪਰਦੇ' ਫਾੜ ਦੇਣੇ।
ਥੋਡੇ  ਸੋਰ  ਨੇ  ਵੇਖੀ' ਬਹਿ ਜਾਣਾ।
ਤੁਸੀ ਓਹੀ  ਵੇਖਣ  ਨੂੰ  ਤਰਸੋਂ'ਗੇ।
ਪਰ ਦੀਪ ਸਿਆਂ ਨੀਂ, ਓ ਰਹਿਣਾ।

©ਦੀਪਕ ਸ਼ੇਰਗੜ੍ਹ #ਚੁੱਪ 
#Nature 
#ਪੰਜਾਬੀ_ਕਵਿਤਾ 
#ਪੰਜਾਬੀਸ਼ਾਇਰੀ 
#ਪੰਜਾਬੀਸਾਹਿਤ 
#ਪੰਜਾਬੀ 
#ਦੀਪਕ_ਸ਼ੇਰਗੜ੍ਹ

#ਚੁੱਪ #Nature #ਪੰਜਾਬੀ_ਕਵਿਤਾ #ਪੰਜਾਬੀਸ਼ਾਇਰੀ #ਪੰਜਾਬੀਸਾਹਿਤ #ਪੰਜਾਬੀ #ਦੀਪਕ_ਸ਼ੇਰਗੜ੍ਹ #ਵਿਚਾਰ

loader
Home
Explore
Events
Notification
Profile