Nojoto: Largest Storytelling Platform
kawaljeetsingh3460
  • 7Stories
  • 10Followers
  • 29Love
    0Views

Kawaljeet Singh

  • Popular
  • Latest
  • Video
712926d43adf4ef7bf2ff5ce10b548a8

Kawaljeet Singh

ਸਭ ਦਿਆਂ ਹਥਾਂ ਵਿਚ ਲਕੀਰਾਂ ਨੇ
ਪਰ ਵੇਖ ਕੇ ਪਤਾ ਨੀ ਲਗਦਾ
ਰਾਹ ਵਿੱਚ ਰੋੜੇ ਨੇ ਜਾਂ ਲੀਰਾਂ ਨੇ
ਮੈਂ ਸੁਣਿਆ ਪੰਡਿਤ ਵੇਖ ਲੈਂਦੇ
ਪਰ ੳਹ ਵੇਖਦੇ ਬਸ ਜ਼ਮੀਰਾਂ ਨੇ
ਜਿਹੜਾ ਡੋਲੇ ਫਿਰ ਧੱਕੇ ਚੜ੍ਹ ਜਾਂਦਾ
ਜਦੋਂ ਅਖੀਰ ਨੂ ਉਵੀ ਹਾਰ ਜਾਂਦੇ ਆ
ਦਰ ਮਾਲਿਕ ਦੇ ਆ ਜਾਂਦੇ ਆ
ਕਵਲਜੀਤ ਛੱਡ ਲਕੀਰਾਂ ਨੂ
ਏਥੇ ਬਿਨਾਂ ਹੱਥਾਂ ਵਾਲੇ ਵੀ ਕਰ ਕਮਾਲ ਜਾਂਦੇ ਆ

✍️✍️✍️kawaljeet bhatti

©Kawaljeet Singh #meltingdown
712926d43adf4ef7bf2ff5ce10b548a8

Kawaljeet Singh

ਸ਼ਾਂਤ ਬੈਠੇ ਹਾਂ
ਪਰ ਦਬਦੇ ਨੀ

26 May black day

©Kawaljeet Singh

712926d43adf4ef7bf2ff5ce10b548a8

Kawaljeet Singh

ਕਿਸਾਨ ਮਿਹਨਤ ਕਰਕੇ ਖ਼ੇਤਾਂ ਵਿੱਚ ਅੰਨ ਉਗਾਉਂਦਾ
ਧੁੱਪ ਕੀ ਤੇ ਛਾਂ ਕੀ , ਹੱਡਾਂ ਨੂ ਫਿਰੇ ਹਡਾਉਦਾਂ
 ਹਾੜੀ ਸਾਉਣੀ ਮਰ ਮਰ ਕੇ, ਬੈਂਕਾਂ ਅੱਗੇ ਅਡਦੇ ਝੋਲੀ
ਰੰਗ ਪੈਗੇ ਫਿੱਕੇ ਆ,ਕਮਲੀਏ ਕੀ ਕਰਨੀ ਏ ਹੋਲੀ

ਕਦੇ ਫ਼ਸਲ ਡੁੱਬ ਜਾਵੇ, ਕਦੇ ਪੈ ਜਾਵੇ ਸੋਕਾ
ਖੇਤੀਆਂ ਚੋਂ ਕੁੱਝ ਨਹੀਂ ਬਚਦਾ, ਗੁਜ਼ਾਰਾ ਹੋ ਗਿਆ ਅੋਖਾ
ਸਾਡਾ ਰੱਬ ਵੀ ਡਾਡਾ ਸੋਹਣੀਏ , ਸਾਡੀ ਜੂਨ ਪਈ ਏ ਰੋਲੀ
ਰੰਗ ਪੈਗੇ ਫਿੱਕੇ ਆ,ਕਮਲੀਏ ਕੀ ਕਰਨੀ ਏ ਹੋਲੀ

ਖੇਤੀਆਂ ਦੇ ਖਰਚੇ ਵਧ ਗਏ,ਜਟ ਕਰਜ਼ੇ ਥੱਲੇ ਦਬ ਗਏ
ਖਕ ਹਾਰ ਕਈ ਸੋਹਣੀਏ,ਜਟ ਸੂਲੀ ਤੇ ਚੜ ਗਏ
ਸਰਕਾਰਾਂ ਕੁੱਝ ਨਹੀਂ ਕਰਦੀਆਂ, ਤਮਾਸ਼ਾ ਦੇਖ ਬਣਦੀਆਂ ਭੋਲੀ
ਰੰਗ ਪੈਗੇ ਫਿੱਕੇ ਆ,ਕਮਲੀਏ ਕੀ ਕਰਨੀ ਏ ਹੋਲੀ

ਸਾਡਾ ਏਹੋ ਹਾਲ ਰਹਿਣਾ, ਸੁਧਾਰ ਕਦੇ ਨੀ ਹੋਣਾ
ਕਨ੍ਹ ਖੜ੍ਹੇ ਹੋ ਜਾਣੇ ਲੀਡਰਾਂ ਦੇ,ਗਾਣਾ ਕਵਲ ਨੇ ਜਦ ਹੈ ਗਾਊਣਾ
ਦੇਖ ਇਕੱਠ ਕਿਸਾਨਾਂ ਦਾ ਸੋਹਣੀਏ , ਸਰਕਾਰ ਹੋ ਗਈ ਏ ਬੋਲੀ
ਰੰਗ ਪੈਗੇ ਫਿੱਕੇ ਆ,ਕਮਲੀਏ ਕੀ ਕਰਨੀ ਏ ਹੋਲੀ
✍️✍️✍️ ਕਵਲਜੀਤ ਭੱਟੀ

©Kawaljeet Singh

712926d43adf4ef7bf2ff5ce10b548a8

Kawaljeet Singh

ਜ਼ਿੰਦਗੀ ਵਿੱਚ ਲੋਕ ਆਉਂਦੇ ਜਾਂਦੇ ਬੜੇ ਨੇ
ਵਿਰਲੇ ਵਿਰਲੇ ਹੀ ਬੱਸ ਨਾਲ ਹੁੰਦੇ ਖ਼ੜੇ ਨੇ
ਕੁਝ Game ਪਾਈ ਜਾਂਦੇ ਆ, ਕੁੱਝ ਦਿਲ ਤੋੜੀ ਜਾਂਦੇ ਆ
ਕੁਝ ਮੁੱਖ ਮੋੜੀ ਜਾਂਦੇ ਆ ਤੇ ਕੁੱਝ ਮੁੱਲ ਮੋੜੀ ਜਾਂਦੇ ਆ
,✍️✍️✍️✍️
#kawaljeet bhatti

©Kawaljeet Singh #Light
712926d43adf4ef7bf2ff5ce10b548a8

Kawaljeet Singh

ਕੀ ਹੋਇਆ ਜੇ ਹੱਕ ਦਬ ਲਏ ਨੇ ਜ਼ਿਮੀਂਦਾਰਾਂ ਦੇ
ਰਹੀਂ ਬਚਕੇ ਦਿੱਲੀਏ ਅੜ ਗਏ ਪੁੱਤ ਸਰਦਾਰਾਂ ਦੇ
,✍️✍️ਕਵਲਜੀਤ ਭੱਟੀ
#ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ#

©Kawaljeet Singh
712926d43adf4ef7bf2ff5ce10b548a8

Kawaljeet Singh

ਦੌਰ
ਦੌਰ ਹੋ ਗਿਆ ਏ ਸ਼ੁਰੂ ਹੁਣ ਥੋਡੀ ਬਰਬਾਦੀ ਦਾ
ਜਿੱਦਣ ਦਾ ਜੀ ਟੈਗ ਸਾਨੂੰ ਲਗਾ ਅਤਵਾਦੀ ਦਾ

੧ . ਵੇਚ ਕੇ ਜ਼ਮੀਰਾਂ ਕਾਨੂੰਨ ਜੋ ਬਨਾਏ ਨੇ
ਛੱਡ ਕੇ ਵਪਾਰੀ ਰਾਸ ਕਿਸੇ ਦੇ ਨਾ ਆਏ ਨੇ
ਉਹਨੂੰ ਦਿਸਦੀ ਨੀ ਜਨਤਾ, ਕੁਰਸੀ ਦਾ ਜੋ ਆਦਿ ਆ
ਦੌਰ ਹੋ ਗਿਆ ਏ ਸ਼ੁਰੂ ਹੁਣ ਥੋਡੀ ਬਰਬਾਦੀ ਦਾ
ਜਿੱਦਣ ਦਾ ਜੀ ਟੈਗ ਸਾਨੂੰ ਲਗਾ ਅਤਵਾਦੀ ਦਾ

੨.ਨਿਯਤਾ ਵਿਚ ਖੋਟ ਨੇ, ਮੰਗਦੇ ਜੋ ਵੋਟ ਨੇ
ਹੱਦ ਕਰ ਦਿੱਤੀ ਬਈ kangana Ranaut ਨੇ
ਚੱਲ ਬਚ ਕੇ ਤੂੰ ਬੀਬਾ , ਨੇੜੇ ਸੀਜ਼ਨ ਹੈ ਵਾਡੀ ਦਾ
ਦੌਰ ਹੋ ਗਿਆ ਏ ਸ਼ੁਰੂ ਹੁਣ ਥੋਡੀ ਬਰਬਾਦੀ ਦਾ
ਜਿੱਦਣ ਦਾ ਜੀ ਟੈਗ ਸਾਨੂੰ ਲਗਾ ਅਤਵਾਦੀ ਦਾ

੩.ਦੇਸ਼ਾਂ ਤੇ ਵਿਦੇਸ਼ਾਂ ਵਿਚੋਂ ਖੜ੍ਹੇ athlete ਨੇ
ਤਰਥੱਲੀ ਜਿਹੀ ਮਚਾਈ ਪਈ ਏ ਇਕ ਹੀ tweet ਨੇ
ਬੜੇ ਅਰਸਿਆਂ ਬਾਅਦ ਸਾਡੀ ਕੌਮ ਫੇਰ ਜਾਗੀ ਆ
ਦੌਰ ਹੋ ਗਿਆ ਏ ਸ਼ੁਰੂ ਹੁਣ ਥੋਡੀ ਬਰਬਾਦੀ ਦਾ
ਜਿੱਦਣ ਦਾ ਜੀ ਟੈਗ ਸਾਨੂੰ ਲਗਾ ਅਤਵਾਦੀ ਦਾ

੪.ਬਾਰਡਰਾਂ  ਤੇ ਖੜ੍ਹੇ ਹਾਂ, ਸਦਾ ਦੇਸ਼ ਲਈ ਲੜੇ ਹਾਂ
ਅਸੀਂ ਚਲਦੇ ਨੀ ਧੱਕਾ ,ਬਸ ਹੱਕਾਂ ਲਈ ਅੜੇ ਹਾਂ
ਸੱਚ ਲਿਖੇ ਕਵਲਜੀਤ ਜਿਹਦੀ ਕਲਮ ਬੇਦਾਗੀ ਆ
ਦੌਰ ਹੋ ਗਿਆ ਏ ਸ਼ੁਰੂ ਹੁਣ ਥੋਡੀ ਬਰਬਾਦੀ ਦਾ
ਜਿੱਦਣ ਦਾ ਜੀ ਟੈਗ ਸਾਨੂੰ ਲਗਾ ਅਤਵਾਦੀ ਦਾ
# keep supporting farmers
✍️✍️ kawaljeet bhatti

©Kawaljeet Singh

712926d43adf4ef7bf2ff5ce10b548a8

Kawaljeet Singh

ਖ਼ੈਰ ਹੋਵੇ (poetry )

ਭਾਂਵੇ ਅਪਣਾ, ਤੇ ਭਾਂਵੇ ਕੋਈ ਗੈਰ ਹੋਵੇ 
ਸਮੇ ਦਿਆਂ ਹਲਾਤਾਂ ਵਿਚ ਖ਼ੈਰ ਹੋਵੇ 
ਜੱਗ ਤੇ ਸੌਂਵੇ ਨਾ  ਕੋਈ ਭੁੱਖਾ, ਤੇ  ਨਾਹੀ ਰੋੜਾਂ ਤੇ ਨੰਗੇ ਪੈਰ  ਹੋਵੇ 
ਭਾਂਵੇ ਅਪਣਾ, ਤੇ ਭਾਂਵੇ ਕੋਈ ਗੈਰ ਹੋਵੇ 
ਸਮੇ ਦਿਆਂ ਹਲਾਤਾਂ ਵਿਚ ਖ਼ੈਰ ਹੋਵੇ
ਰਹੋ ਘਰਾਂ ਵਿਚ ਕੈਦ, ਕਹੇ ਸਰਕਾਰ 
ਭਾਂਵੇ ਪਿੰਡ ਤੇ ਭਾਂਵੇ ਕਿਸੇ ਦਾ ਸ਼ਹਿਰ ਹੋਵੇ 
ਰੱਖੀਂ ਹੱਥ ਮੇਹਰ ਦਾ ਕਿਸਾਨਾਂ ਦੇ ਉੱਤੇ, ਜਿਨ੍ਹਾਂ ਨੂੰ ਤੇਰਾ ਚੇਤਾ ਅੱਠੇ ਪਹਿਰ ਹੋਵੇ 
ਭਾਂਵੇ ਅਪਣਾ, ਤੇ ਭਾਂਵੇ ਕੋਈ ਗੈਰ ਹੋਵੇ 
ਸਮੇ ਦਿਆਂ ਹਲਾਤਾਂ ਵਿਚ ਖ਼ੈਰ ਹੋਵੇ
ਲਾਦੇ ਰੰਗ ਮਾਲਕਾ ਕਵਲਜੀਤ ਦੀ ਕਲਮ ਨੂੰ 
ਜਿਂਵੇ ਵਿਚ ਸਮੁੰਦਰੋਂ ਉੱਠੀ ਕੋਈ ਲਹਿਰ ਹੋਵੇ 
ਭਾਂਵੇ ਅਪਣਾ, ਤੇ ਭਾਂਵੇ ਕੋਈ ਗੈਰ ਹੋਵੇ 
ਸਮੇ ਦਿਆਂ ਹਲਾਤਾਂ ਵਿਚ ਖ਼ੈਰ ਹੋਵੇ.... ✍️✍️ #Morning


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile