Nojoto: Largest Storytelling Platform
nojotouser7628414557
  • 5Stories
  • 6Followers
  • 32Love
    0Views

Jagpreet Singh 1313

ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿੱਤ ਆਵੇ ।। #ਬੇਬੇ+ਬਾਪੂ =ਰੱਬ #Belongs to 🅿️🅱️6️⃣5️⃣ Give RespecTTake RespecT 🏠Chandigarh Snapchat jagpreeet1313

  • Popular
  • Latest
  • Video
887c61d16083ec588068dabcef1e158e

Jagpreet Singh 1313

ਜਹ ਅਨਭਉ ਤਹ ਭੈ ਨਹੀ ਜਹ ਭਉ ਤਹ ਹਰਿ ਨਾਹਿ ॥ 
ਕਹਿਓ ਕਬੀਰ ਬਿਚਾਰਿ ਕੈ ਸੰਤ ਸੁਨਹੁ ਮਨ ਮਾਹਿ ॥੧੮੦॥
                                              ✍️ਭਗਤ ਕਬੀਰ ਜੀ

ਹੇ ਸੰਤ ਜਨੋ! ਧਿਆਨ ਲਾ ਕੇ ਸੁਣੋ, ਮੈਂ ਕਬੀਰ ਇਹ ਗੱਲ ਵਿਚਾਰ ਕੇ ਆਖ ਰਿਹਾ ਹਾਂ-ਜਿਸ ਹਿਰਦੇ ਵਿਚ ਜ਼ਿੰਦਗੀ ਦੇ ਸਹੀ ਰਸਤੇ ਦੀ ਸਮਝ ਪੈਦਾ ਹੋ ਜਾਂਦੀ ਹੈ, ਉਥੇ (ਦਾਝਨ, ਸੰਸਾ, ਕਠੋਰਤਾ ਆਦਿਕ) ਕੋਈ ਖ਼ਤਰੇ ਨਹੀਂ ਰਹਿ ਜਾਂਦੇ। ਪਰ ਜਿਸ ਹਿਰਦੇ ਵਿਚ ਅਜੇ (ਸ਼ਾਂਤ ਜੀਵਨ ਨੂੰ ਭੁਲਾ ਦੇਣ ਲਈ ਖਿੱਝ, ਸਹਿਮ, ਬੇ-ਰਹਿਮੀ ਆਦਿਕ ਕੋਈ) ਡਰ ਮੌਜੂਦ ਹੈ, ਉਥੇ ਪਰਮਾਤਮਾ ਦਾ ਨਿਵਾਸ ਨਹੀਂ ਹੋਇਆ ।।੧੮੦।।

©Jagpreet Singh 1313 Where the Fearless Lord is, there is no fear; where there is fear, the Lord is not there.
Kabeer speaks after careful consideration; hear this, O Saints, in your minds. ||180||
                          ✍️Bhagat Kabeer Ji

#WritersSpecial 
#waheguru #Satnaamshriwaheguruji  #Darbar  #sahib  #gurbani

Where the Fearless Lord is, there is no fear; where there is fear, the Lord is not there. Kabeer speaks after careful consideration; hear this, O Saints, in your minds. ||180|| ✍️Bhagat Kabeer Ji #WritersSpecial #waheguru #Satnaamshriwaheguruji #Darbar #sahib #gurbani #ਗਿਆਨ

887c61d16083ec588068dabcef1e158e

Jagpreet Singh 1313

ਕਬੀਰ ਸੂਰਜ ਚਾਂਦ ਕੈ ਉਦੈ ਭਈ ਸਭ ਦੇਹ ॥ 
ਗੁਰ ਗੋਬਿੰਦ ਕੇ ਬਿਨੁ ਮਿਲੇ ਪਲਟਿ ਭਈ ਸਭ ਖੇਹ ॥੧੭੯॥
                                                       ✍️ਭਗਤ ਕਬੀਰ ਜੀ

ਹੇ ਕਬੀਰ! (ਪੰਜਾਂ ਤੱਤਾਂ ਤੋਂ ਇਹ) ਸਰੀਰ-ਰਚਨਾ ਇਸ ਵਾਸਤੇ ਹੋਈ ਹੈ ਕਿ ਇਸ ਵਿਚ ਸੂਰਜ ਅਤੇ ਚੰਦ੍ਰਮਾ ਦਾ ਉਦੈ ਹੋਵੇ (ਭਾਵ, ਨਰਮ-ਦਿਲੀ ਅਤੇ ਸੀਤਲਤਾ ਪੈਦਾ ਹੋਣ, ਪਰ ਇਹ ਗੁਣ ਤਾਂ ਪੈਦਾ ਹੋ ਸਕਦੇ ਹਨ ਜੇ ਗੁਰੂ ਮਿਲੇ ਤੇ ਗੁਰੂ ਦੀ ਰਾਹੀਂ ਗੋਬਿੰਦ ਦੇ ਚਰਨਾਂ ਵਿਚ ਜੁੜੀਏ) । ਗੁਰੂ ਪਰਮਾਤਮਾ ਦੇ ਮੇਲ ਤੋਂ ਬਿਨਾ ਇਹ ਸਰੀਰ ਮੁੜ ਮਿੱਟੀ ਦਾ ਮਿੱਟੀ ਹੀ ਹੋ ਜਾਂਦਾ ਹੈ (ਭਾਵ, ਇਹ ਮਨੁੱਖਾ ਸਰੀਰ ਬਿਲਕੁਲ ਵਿਅਰਥ ਹੀ ਚਲਾ ਜਾਂਦਾ ਹੈ) ।।੧੭੯।।

©Jagpreet Singh 1313 Kabeer, bodies are like the rising and setting of the sun and the moon.
Without meeting the Guru, the Lord of the Universe, they are all reduced to dust again. ||179||
                          ✍️Bhagat Kabeer Ji

#Memories #gurbani  #ਵਾਹਿਗੁਰੂ  #waheguru #akal  #guru  #guru_ji  #gurugranthsaahib

Kabeer, bodies are like the rising and setting of the sun and the moon. Without meeting the Guru, the Lord of the Universe, they are all reduced to dust again. ||179|| ✍️Bhagat Kabeer Ji #Memories #gurbani #ਵਾਹਿਗੁਰੂ #waheguru #akal #guru #guru_ji #gurugranthsaahib #ਗਿਆਨ

887c61d16083ec588068dabcef1e158e

Jagpreet Singh 1313

ਕਬੀਰਾ ਧੂਰਿ ਸਕੇਲਿ ਕੈ ਪੁਰੀਆ ਬਾਂਧੀ ਦੇਹ ॥ 
ਦਿਵਸ ਚਾਰਿ ਕੋ ਪੇਖਨਾ ਅੰਤਿ ਖੇਹ ਕੀ ਖੇਹ ॥੧੭੮॥
                                         ✍️ਭਗਤ ਕਬੀਰ ਜੀ

ਹੇ ਕਬੀਰ! (ਜਿਵੇਂ) ਮਿੱਟੀ ਇਕੱਠੀ ਕਰ ਕੇ ਇਕ ਨਗਰੀ ਵਸਾਈ ਜਾਂਦੀ ਹੈ ਤਿਵੇਂ (ਪੰਜ ਤੱਤ ਇਕੱਠੇ ਕਰ ਕੇ ਪਰਮਾਤਮਾ ਨੇ) ਇਹ ਸਰੀਰ ਰਚਿਆ ਹੈ। ਵੇਖਣ ਨੂੰ ਚਾਰ ਦਿਨ ਸੋਹਣਾ ਲੱਗਦਾ ਹੈ, ਪਰ ਆਖ਼ਰ ਜਿਸ ਮਿੱਟੀ ਤੋਂ ਬਣਿਆ ਉਸ ਮਿੱਟੀ ਵਿਚ ਹੀ ਰਲ ਜਾਂਦਾ ਹੈ ।।੧੭੮।।

©Jagpreet Singh 1313 Kabeer, the body is a pile of dust, collected and packed together.
It is a show which lasts for only a few days, and then dust returns to dust. ||178||
                     ✍️Bhagat Kabeer Ji

#standout #gurbani  #ਵਾਹਿਗੁਰੂ  #Shabad #khalsa #guru  #harmandirsahib

Kabeer, the body is a pile of dust, collected and packed together. It is a show which lasts for only a few days, and then dust returns to dust. ||178|| ✍️Bhagat Kabeer Ji #standout #gurbani #ਵਾਹਿਗੁਰੂ #Shabad #khalsa #guru #harmandirsahib #ਗਿਆਨ

887c61d16083ec588068dabcef1e158e

Jagpreet Singh 1313

ਕਬੀਰ ਭਲੀ ਭਈ ਜੋ ਭਉ ਪਰਿਆ ਦਿਸਾ ਗਈਂ ਸਭ ਭੂਲਿ ॥ 
ਓਰਾ ਗਰਿ ਪਾਨੀ ਭਇਆ ਜਾਇ ਮਿਲਿਓ ਢਲਿ ਕੂਲਿ ॥੧੭੭॥
                                                  ✍️ਭਗਤ ਕਬੀਰ ਜੀ

ਹੇ ਕਬੀਰ! ਜਦੋਂ ਮਨੁੱਖ ਦੇ ਅੰਦਰ (ਇਹ) ਡਰ ਪੈਦਾ ਹੁੰਦਾ ਹੈ (ਕਿ ਪਰਮਾਤਮਾ ਨੂੰ ਵਿਸਾਰ ਕੇ ਮਾਇਆ ਪਿੱਛੇ ਭਟਕਿਆਂ ਕਈ ਠੇਡੇ ਖਾਣੇ ਪੈਂਦੇ ਹਨ) ਤਾਂ (ਇਸ ਦੇ) ਮਨ ਦੀ ਹਾਲਤ ਚੰਗੀ ਹੋ ਜਾਂਦੀ ਹੈ, ਇਸ ਨੂੰ (ਪਰਮਾਤਮਾ ਦੀ ਓਟ ਤੋਂ ਬਿਨਾ ਹੋਰ) ਸਾਰੇ ਪਾਸੇ ਭੁੱਲ ਜਾਂਦੇ ਹਨ। (ਪਰਮਾਤਮਾ ਦਾ ਡਰ ਮਨੁੱਖ ਦੇ ਕਠੋਰ ਹੋਏ ਮਨ ਵਾਸਤੇ, ਮਾਨੋ, ਸੇਕ ਦਾ ਕੰਮ ਦੇਂਦਾ ਹੈ; ਜਿਵੇਂ ਸੇਕ ਲੱਗਣ ਨਾਲ) ਗੜਾ ਪੰਘਰ ਕੇ ਮੁੜ ਪਾਣੀ ਬਣ ਜਾਂਦਾ ਹੈ, ਤੇ ਢਲ ਕੇ ਨਦੀ ਵਿਚ ਜਾ ਰਲਦਾ ਹੈ ।।੧੭੭।।

©Jagpreet Singh 1313 Kabeer, it is good that I feel the Fear of God; I have forgotten everything else.
The hail-stone has melted into water, and flowed into the ocean. ||177||
               ✍️Bhagat Kabeer Ji

#waheguru  #naam #Simran  #bhajan #Bandgi  #guru  #sikh  #khalsa  #gurugranthsaahib

Kabeer, it is good that I feel the Fear of God; I have forgotten everything else. The hail-stone has melted into water, and flowed into the ocean. ||177|| ✍️Bhagat Kabeer Ji #waheguru #naam #Simran #bhajan #Bandgi #guru #sikh #khalsa #gurugranthsaahib #ਗਿਆਨ

887c61d16083ec588068dabcef1e158e

Jagpreet Singh 1313

ਕਬੀਰ ਸਾਰੀ ਸਿਰਜਨਹਾਰ ਕੀ ਜਾਨੈ ਨਾਹੀ ਕੋਇ ॥ 
ਕੈ ਜਾਨੈ ਆਪਨ ਧਨੀ ਕੈ ਦਾਸੁ ਦੀਵਾਨੀ ਹੋਇ ॥੧੭੬॥
                                       ✍️ਭਗਤ ਕਬੀਰ ਜੀ

ਹੇ ਕਬੀਰ! ਇਹ ਗੱਲ ਹਰੇਕ ਸ਼ਖ਼ਸ ਨਹੀਂ ਜਾਣਦਾ ਕਿ ਇਹ (ਮਾਇਆ-ਰੂਪ ਅੱਗ ਜੋ ਸਾਰੇ ਸੰਸਾਰ ਨੂੰ ਸਾੜ ਰਹੀ ਹੈ) ਪਰਮਾਤਮਾ ਨੇ ਆਪ ਬਣਾਈ ਹੈ। ਇਸ ਭੇਤ ਨੂੰ ਪ੍ਰਭੂ ਆਪ ਜਾਣਦਾ ਹੈ ਜਾਂ ਉਹ ਭਗਤ ਜਾਣਦਾ ਹੈ ਜੋ ਸਦਾ ਉਸ ਦੇ ਚਰਨਾਂ ਵਿਚ ਜੁੜਿਆ ਰਹੇ (ਸੋ, ਹਜ਼ੂਰੀ ਵਿਚ ਰਹਿਣ ਵਾਲੇ ਨੂੰ ਪਤਾ ਹੁੰਦਾ ਹੈ ਕਿ ਮਾਇਆ ਦੀ ਸੜਨ ਤੋਂ ਬਚਣ ਲਈ ਮਾਇਆ ਨੂੰ ਬਣਾਣ ਵਾਲੇ ਦੇ ਚਰਨਾਂ ਵਿਚ ਜੁੜੇ ਰਹਿਣਾ ਹੀ ਸਹੀ ਤਰੀਕਾ ਹੈ) ।।੧੭੬।।

©Jagpreet Singh 1313 Kabeer, no one knows the Play of the Creator Lord.
Only the Lord Himself and the slaves at His Court understand it. ||176||
✍️Bhagat Kabeer Ji

#Memories

Kabeer, no one knows the Play of the Creator Lord. Only the Lord Himself and the slaves at His Court understand it. ||176|| ✍️Bhagat Kabeer Ji #Memories #ਗਿਆਨ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile