Nojoto: Largest Storytelling Platform
navjotsingh1771
  • 6Stories
  • 12Followers
  • 55Love
    9Views

Navjot Singh

  • Popular
  • Latest
  • Video
9194ed9c609dc999b540b070eff63f28

Navjot Singh

White ਆਉਂਦਾ ਨਾ ਜਵਾਬ ਉਹ ਸਵਾਲ ਏਦਾਂ ਰੱਖਦੀ ਸੀ 
ਮੁੱਖ  ਉੱਤੇ  ਜ਼ੁਲਫ਼ਾਂ  ਦੇ  ਜਾਲ  ਏਦਾਂ  ਰੱਖਦੀ  ਸੀ 

ਝਿੜਕਾਂ,ਚਪੇੜਾਂ ਵੀ,ਉਹਤੋਂ ਕਈ ਵਾਰੀ ਖਾਧੀਆਂ 
ਗੁੱਸੇ ਵਿੱਚ ਆ ਕੇ ਮੂੰਹ ਲਾਲ ਏਦਾਂ ਰੱਖਦੀ ਸੀ।

ਆਪੇ ਦੁੱਖ ਦੇ ਕੇ,ਆਪੇ ਰੋਣ ਵੀ ਨਹੀਂ ਦਿੰਦੀ ਸੀ
ਅੰਮੀਂ ਵਾਂਗੂੰ ਮੇਰਾ ਓਹ ਖ਼ਿਆਲ ਏਦਾਂ ਰੱਖਦੀ ਸੀ

ਜਿਵੇਂ  ਫੁੱਲਾਂ  ਨਾਲ ਨਾਲ  ਰਹਿੰਦੀ  ਖੁਸ਼ਬੋ  ਏ
ਮੈਨੂੰ ਵੀ ਤੇ ਆਪਣੇ ਉਹ ਨਾਲ ਏਦਾਂ ਰੱਖਦੀ ਸੀ।

ਨਵਜੋਤ

©Navjot Singh #love_shayari
9194ed9c609dc999b540b070eff63f28

Navjot Singh

White ਦੇਦੇ ਕੋਰਾ ਜਵਾਬ ਤੇ ਟੁਰਦੇ ਹੋਵਾਂਗੇ 
ਆਪੋ ਅਪਣੇ ਘਰ ਨੂੰ ਮੁੜਦੇ ਹੋਵਾਂਗੇ 

ਆਪਾਂ ਇੱਕੋ ਨਦੀ ਦੇ ਦੋ ਕਿਨਾਰੇ ਹਾਂ 
ਇਕ ਦੂਜੇ ਦੀ ਖਾਤਿਰ ਭੁਰਦੇ ਹੋਵਾਂਗੇ 

ਮੈਂ ਨਜ਼ਰੀਂ ਆਵਾਂਗਾ ਟੁੱਟਦੇ ਤਾਰਿਆਂ ਚੋਂ 
ਟੁੱਟ ਗਏ ਜੇ ਫਿਰ ਕਿੱਥੇ ਜੁੜਦੇ ਹੋਵਾਂਗੇ 

ਨਿੱਤ ਖ਼ਾਬਾਂ ਵਿਚ ਆ ਕੇ ਤੇਰੇ ਮਹਿਰਮ ਵੇ 
ਹੰਝੂ   ਬਣ‌   ਅੱਖਾਂ   ਚੋਂ   ਰੁੜਦੇ   ਹੋਵਾਂਗੇ 

ਅਪਣਾ ਵੀ ਇਹ ਪਿਆਰ ਮੁਕੰਮਲ ਹੋਣਾ ਨਹੀਂ 
ਆਪਾਂ    ਇਕ‌    ਦੂਜੇ    ਤੋਂ   ਥੁੜਦੇ    ਹੋਵਾਂਗੇ 

ਨਵਜੋਤ

©Navjot Singh #love_shayari
9194ed9c609dc999b540b070eff63f28

Navjot Singh

"ਰੂਪ" ਉਹਦੇ ਨੂੰ ਸ਼ਬਦਾਂ ਦੇ ਵਿੱਚ
ਲਿਖ-ਲਿਖ ਗੀਤ ਬਣਾਉਂਦਾ ਹਾਂ ਮੈਂ

ਉਂਝ  ਮੈਂ  ਕੋਈ  ਰਾਂਝਾ ਤਾਂ  ਨਹੀਂ
ਪਰ ਇਕ ਹੀਰ ਨੂੰ ਚਾਹੁੰਦਾ ਹਾਂ ਮੈਂ।

ਨਵਜੋਤ

©Navjot Singh
9194ed9c609dc999b540b070eff63f28

Navjot Singh

ਕਰਦਾ ਨਹੀਂ ਕੋਈ ਗੌਰ ਬਣਾਈ ਜਾਂਦੇ ਨੇ
ਮੁੱਦਾ  ਹੀ  ਕੋਈ‌  ਹੋਰ  ਬਣਾਈ  ਜਾਂਦੇ ਨੇ

ਚੋਰਾਂ‌  ਨੂੰ  ਦੇ  ਦਿੱਤੀ  ਪਦਵੀ ‌ ਸਾਧਾਂ  ਦੀ
ਤੇ ਸਾਧਾਂ ਹੁਣ   ਨੂੰ  ਚੋਰ ਬਣਾਈ ਜਾਂਦੇ ਨੇ 

ਆਟਾ,ਚਾਵਲ,ਦਾਲ ਫਰੀ ਵਿਚ ਦੇ ਬਿਜਲੀ
ਕਿਰਤੀ   ਨੂੰ   ਕਮਜ਼ੋਰ   ਬਣਾਈ  ਜਾਂਦੇ  ਨੇ 

ਹਾਕਮ ਰੱਜ-ਰੱਜ ਪੀਂਦੇ ਖੂਨ ਗਰੀਬਾਂ ਦਾ
ਖੁਦ  ਨੂੰ  ਆਦਮਖੋਰ  ਬਣਾਈ  ਜਾਂਦੇ  ਨੇ

ਨਵ' ਨਹੀਂ ਉਸ ਮੁੜ ਆਣਾ ਤੂੰ ਵੀ ਵੱਧ ਅੱਗੇ
ਉਹ  ਨਿੱਤ  ਸੱਜਣ  ਹੋਰ  ਬਣਾਈ  ਜਾਂਦੇ ਨੇ

ਨਵਜੋਤ

©Navjot Singh #educationday
9194ed9c609dc999b540b070eff63f28

Navjot Singh

ਕਰਦਾ ਨਹੀਂ ਕੋਈ ਗੌਰ ਬਣਾਈ ਜਾਂਦੇ ਨੇ
ਮੁੱਦਾ  ਹੀ  ਕੋਈ‌  ਹੋਰ  ਬਣਾਈ  ਜਾਂਦੇ ਨੇ

ਚੋਰਾਂ‌  ਨੂੰ  ਦੇ  ਦਿੱਤੀ  ਪਦਵੀ ‌ ਸਾਧਾਂ  ਦੀ
ਤੇ ਸਾਧਾਂ ਹੁਣ   ਨੂੰ  ਚੋਰ ਬਣਾਈ ਜਾਂਦੇ ਨੇ 

ਆਟਾ,ਚਾਵਲ,ਦਾਲ ਫਰੀ ਵਿਚ ਦੇ ਬਿਜਲੀ
ਕਿਰਤੀ   ਨੂੰ   ਕਮਜ਼ੋਰ   ਬਣਾਈ  ਜਾਂਦੇ  ਨੇ 

ਹਾਕਮ ਰੱਜ-ਰੱਜ ਪੀਂਦੇ ਖੂਨ ਗਰੀਬਾਂ ਦਾ
ਖੁਦ  ਨੂੰ  ਆਦਮਖੋਰ  ਬਣਾਈ  ਜਾਂਦੇ  ਨੇ

ਨਵ' ਨਹੀਂ ਉਸ ਮੁੜ ਆਣਾ ਤੂੰ ਵੀ ਵੱਧ ਅੱਗੇ
ਉਹ  ਨਿੱਤ  ਸੱਜਣ  ਹੋਰ  ਬਣਾਈ  ਜਾਂਦੇ ਨੇ

ਨਵਜੋਤ

©Navjot Singh #educationday
9194ed9c609dc999b540b070eff63f28

Navjot Singh

ਜੀ ਕਰਦਾ ਏ ਤੇਰੀ ਜ਼ੁਲਫ਼ ਸੰਵਾਰ ਦਿਆਂ
ਇਹ ਸਾਹਾਂ ਦੀ ਰਾਸ਼ੀ ਤੈਥੋਂ ਵਾਰ ਦਿਆਂ

ਰੀਝਾਂ, ਹਾਸੇ ਕੱਠਿਆਂ ਕਰਕੇ ਚਾਅ ਸਾਰੇ
ਤੇਰੇ ਪੈਰਾਂ ਦੇ ਵਿਚ ਆਣ ਖਿਲਾਰ ਦਿਆਂ

ਤੇਰੀ  ਮਰਜ਼ੀ  ਜੇ   ਤੂੰ  ਦੇਣੈਂ   ਦੁੱਖ   ਮੈਨੂੰ
ਦਿਲ ਦੀ ਜ਼ਿੱਦ ਹੈ ਮੈਂ ਬਦਲੇ ਵਿਚ ਪਿਆਰ ਦਿਆਂ

ਮੇਰੀ ‌  ਹੈ   ਤਮੰਨਾ   ਜਿਉਂਦੇ   ਜੀ   ਮਹਿਰਮ
ਅਪਣੇ ‌ ਹੱਥੀਂ  ਤੇਰੀ  ਮਾਂਗ  ਸ਼ਿੰਗਾਰ  ਦਿਆਂ

ਤੇਰੀ ਗ਼ਲਤੀ ਨੂੰ ਵੀ ਅਪਣੇ ਸਿਰ ਲੈ ਕੇ
ਚੱਲ ਇਕ ਤੇਰੇ ਦਿਲ ਤੋਂ ਬੋਝ ਉਤਾਰ ਦਿਆਂ

ਮਤਲੇ  ਤੋਂ  ਲੈ  ਮਕਤੇ  ਤੱਕ,ਐ ਦਿਲਬਰ
ਮੈਂ ਸ਼ਿਅਰਾਂ ਵਿਚ ਅਪਣਾ ਖੂਨ ਉਤਾਰ ਦਿਆਂ।

ਨਵਜੋਤ

©Navjot Singh 
  #romance

Follow us on social media:

For Best Experience, Download Nojoto

Home
Explore
Events
Notification
Profile