Nojoto: Largest Storytelling Platform
sukhwindersingh8975
  • 47Stories
  • 20Followers
  • 291Love
    0Views

Sukhi

ਸੁੱਖੀ

  • Popular
  • Latest
  • Video
9c3e6916ee0d49d5b04fb64454411f0e

Sukhi

ਆਓ ਰਲ਼ ਕੇ ਮਿਸ਼ਾਲ ਜਗਾਈਏ
ਮਾਂ ਬੋਲੀ ਦਾ ਸਤਿਕਾਰ ਵਧਾਈਏ
                               @ਸੁੱਖੀ

©Sukhi #HappyDaughtersDay2020
9c3e6916ee0d49d5b04fb64454411f0e

Sukhi

ਤੇਰਾ  ਹੀ  ਰੰਗ  ਹੁਣ  ਤਾਂ ਸੱਜਣਾ  ਚੜ੍ਹਿਆ ਲਗਦਾ ਏ।
ਦਿਲ  ਦਾ  ਬੂਹਾ  ਡੋਰ ਤੇਰੀ  ਨਾਲ ਅੜਿਆ ਲਗਦਾ ਏ।

ਬੜੇ  ਚਿਰਾਂ  ਤੋਂ ਬਾਅਦ, ਇਹ ਰੌਣਕ ਚਿਹਰੇ 'ਤੇ ਆਈ,
ਨਾਗ ਇਸ਼ਕ ਦਾ ਸਿਖਰ ਦੁਪਹਿਰੇ ਲੜਿਆ ਲਗਦਾ ਏ।

ਮੁੱਖੜਾ ਦੇਖਦਿਆਂ ਹੀ ਦਿਲ 'ਚ ਖਿੱਚ ਜਿਹੀ ਪੈਗੀ  ਸੀ'
ਵਿੱਚ ਰੋਹੀ ਦੇ ਪਿਆਰ ਦਾ ਦੀਪਕ ਜਲ਼ਿਆ ਲਗਦਾ ਏ।

ਹੋਜੇ ਮਨਜ਼ੂਰ ਦੁਆ ਬਸ ਤੇਰੀ ਕਚਹਿਰੀ ਵਿੱਚ ਸੱਜਣਾ,
ਮਨ ਦੇ ਪੰਛੀ ਨੇ ਇਕੋ ਰਾਗ ਇਹ ਫੜਿਆ ਲਗਦਾ  ਏ।
                                                       @ਸੁੱਖੀ
9c3e6916ee0d49d5b04fb64454411f0e

Sukhi

ਸਾਰੇ  ਹੀ  ਰੰਗ  ਹੁਣ  ਤਾਂ  ਫਿੱਕੇ  ਲਗਦੇ  ਨੇ
ਸੱਜਣਾਂ ਦੇ ਤੇਵਰ ਸੂਲਾਂ ਵਾਂਗੂੰ ਤਿੱਖੇ ਲਗਦੇ ਨੇ

ਓਹ ਚੁੱਪ ਚਪੀਤੇ  ਸਾਡੇ  ਕੋਲੋੰ  ਲੰਘ ਗਏ ਨੇ
ਉਨ੍ਹਾਂ ਹੋਰਾਂ ਦੇ ਨਾਲ ਕਾਜ ਉਲੀਕੇ ਲਗਦੇ ਨੇ

ਅਸੀੰ ਤਾਂ ਹਿਜਰ ਦੀ ਭੱਠੀ ਸੜ  ਸਵਾਹ  ਹੋਏ
ਪਰ  ਉਹਨਾਂ ਨੂੰ ਗ਼ਮ, ਸਾਡੇ ਨਿੱਕੇ ਲਗਦੇ ਨੇ

ਓ ਹਾਲੇ ਤੱਕ ਵੀ ਨੀੰਦਰ ਵਿੱਚੋਂ ਜਾਗਿਆ ਨਾ
ਸਾਰੀ  ਰਾਤ  ਬੈਠ  ਕੇ ਤਾਰੇ ਡਿੱਠੇ ਲਗਦੇ ਨੇ
                                        @ਸੁੱਖੀ
9c3e6916ee0d49d5b04fb64454411f0e

Sukhi

ਆਹ ਵੇਖ ਦਸੰਬਰ ਬੀਤ ਗਿਆ...
ਵੇ ਸੱਜਣਾ ਤੇਰੇ ਲਾਰਿਆਂ ਵਾਂਗ...! 
ਕੱਲ੍ਹ ਦਾ ਸੂਰਜ ਚਡ਼੍ਹਦਿਆਂ ਹੀ... 
ਗੱਲ ਪਿਛਲੇ ਵਰ੍ਹੇ ਦੀ ਹੋ ਜਾਣੀ...!
                           @ਸੁੱਖੀ
9c3e6916ee0d49d5b04fb64454411f0e

Sukhi

ਖੱਚਰ
ਕੁਰਸੀ ਉਤੇ ਬਿਠਾਇਆ ਖੱਚਰ
ਐਂਵੇ  ਹੀ ਗਲ਼ ਪਾਇਆ ਖੱਚਰ

ਸੁਣਦਾ ਨਹੀਓੰ ਮੈੰ..-ਮੈੰ..ਕਰਦਾ
ਮੰਨਦਾ ਨਹੀਂ ਮਨਾਇਆ ਖੱਚਰ

ਧਰਮ ਦੀ ਬਾਜੀ ਚੰਗੀ ਲਾਉਂਦਾ
ਭਗਤਾਂ ਦੇ ਮਨ ਭਾਇਆ ਖੱਚਰ

ਕੁਰਸੀ ਮਿਲੇ ਤੋੰ ਹਾਫਰ ਗਿਆ ਏ
ਜਨਤਾ ਨੂੰ ਖੂੰਜੇ ਲਾਇਆ, ਖੱਚਰ

ਕਿਰਤੀਆਂ ਆ ਕੇ ਹੱਲਾ ਬੋਲਿਆ
ਹੁਣ ਫਿਰਦਾ ਘਬਰਾਇਆ ਖੱਚਰ

ਮਨ ਦੀਆਂ ਬਾਤਾਂ ਦੱਸਦਾ ਫਿਰਦਾ
ਨਾ ਵਿੱਚ ਮੈਦਾਨੇ ਆਇਆ ਖੱਚਰ
 
ਹੁਣ  ਲੋਕਾਂ ਨੇ ਪੂਛ ਤੋਂ ਫੜ ਲਿਆ
ਛੁਟਦਾ  ਨਹੀਂ  ਛੁਡਾਇਆ ਖੱਚਰ

ਕੰਨ  ਮਰੋੜ  ਕੇ  ਗੱਲ  ਮਨਾਉਣੀ
ਜੇ ਲੀਕ ਉੱਤੇ ਨਾ ਆਇਆ ਖੱਚਰ
                               @ਸੁੱਖੀ
9c3e6916ee0d49d5b04fb64454411f0e

Sukhi

ਮੇਰੀ ਮੁਸਕੁਰਾਹਟ...
ਬਰਕਰਾਰ ਹੈ ਹਾਲੇ ਵੀ...!
ਇਸ਼ਕ 'ਚ ਧੋਖਾ...
ਖਾਣ ਤੋਂ ਬਾਅਦ.!
ਆਪਣਿਆਂ ਤੋੰ ਗਲ਼...
ਵਢਾਉਣ ਤੋੰ ਬਾਅਦ.!
ਸੱਜਣਾਂ ਦੇ ਬੁਰਾ...
ਫਸਾਉਣ ਤੋੰ ਬਾਅਦ.!
ਕਿਸੇ ਦਾ ਉੱਲੂ ਸਿੱਧਾ...
ਕਰਾਉਣ ਤੋਂ ਬਾਅਦ.!
ਤੇ ਆਪਣੀ ਕਰੀ 'ਤੇ ਮਿੱਟੀ
ਪਵਾਉਣ ਤੋੰ ਬਾਅਦ.!
ਮੇਰੀ ਮੁਸਕੁਰਾਹਟ... 
ਬਰਕਰਾਰ ਹੈ ਹਾਲੇ ਵੀ...!!
                         @ਸੁੱਖੀ
9c3e6916ee0d49d5b04fb64454411f0e

Sukhi

ਤੇਰੇ ਦਿਲ 'ਚ ਥਾਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ...
ਤਾਹੀਓੰ  ਫੂਕ - ਫੂਕ ਕੇ ਕਦਮਾਂ ਧਰ ਰਹੇ  ਹਾਂ...!
ਸਾਨੂੰ ਪਤਾ ਕੇ ਤੇਰੇ ਮਿਲਣ ਨਾਲ ਦੁੱਖ ਸਾਰੇ ਟੁੱਟ ਜਾਣੇ...
ਇਸੇ ਲਈ ਸਭ ਲਾਭ-ਹਾਨੀਆਂ ਜ਼ਰ ਰਹੇ ਹਾਂ...।
                                                     @ਸੁੱਖੀ

9c3e6916ee0d49d5b04fb64454411f0e

Sukhi

ਜਦੋੰ ਆਪਾਂ ਮਿਲੇ…
'ਤੁਸੀਂ' ਆਖ ਸੰਬੋਧਨ ਹੋਏ…!
ਗੱਲਾਂ ਹੋਈਆਂ...
ਦੂਰੀਆਂ ਘਟੀਆਂ...
'ਤੁਸੀਂ' ਤੋੰ 'ਤੂੰ' ਤੇ ਆ ਗਏ…।
ਰੁੱਤਾਂ ਬਦਲੀਆਂ...
ਰਿਸ਼ਤਾ ਪੱਕਿਆ...
ਕਰੀਬੀਆਂ ਵਧੀਆਂ...
ਇੱਕਮਿਕ ਹੋ ਗਏ...।
ਮੌਸਮ ਬੀਤੇ...
ਰਿਸ਼ਤਾ ਤਿੜਕਿਆ...
ਰਾਹ ਅਲੱਗ ਹੋ ਗਏ...
ਤੇ ਬੁੱਲ ਸੀਤੇ ਗਏ...।
ਸਮੇੰ ਨੇ ਗੇੜਾ ਦਿੱਤਾ...
ਸਾਹਮਣੇ ਆਣ ਖੜੇ...
ਅਣ-ਸਰਦਿਆਂ ਬੋਲੇ...
ਤੇ 'ਤੂੰ' ਤੋੰ 'ਤੁਸੀਂ' ਬਣ ਗਏ...! 
                         @ਸੁੱਖੀ
9c3e6916ee0d49d5b04fb64454411f0e

Sukhi

ਤੇਰਾ ਰੁੱਸ ਕੇ ਬਹਿ ਜਾਣਾ ਵੀ ਜਾਇਜ਼ ਹੈ.!
ਮੈੰ ਹੀ ਅੰਬਰੋੰ ਚੰਨ ਤਾਰਨ ਨੂੰ ਫਿਰਦਾ ਸੀ
                                      @ਸੁੱਖੀ

9c3e6916ee0d49d5b04fb64454411f0e

Sukhi

ਓ...! 
ਗੁੱਸੇ ਹੈ ਅੱਜ ਕੱਲ੍ਹ ਮੇਰੇ ਨਾਲ...!
ਤੇ ਮੈਨੂੰ ਗਾਲ਼ਾ ਵੀ ਕੱਢਦਾ ਹੋਉ...
ਕਹਿੰਦਾ ਹੋਉ...!
ਕਿ ਕਿਹੋ ਜਿਹਾ ਬੰਦਾ ਏਹ...! 
ਬਿੰਨਾ ਗੱਲ ਤੋਂ ਹੀ...
ਚੂਲ ਵਿੰਗੀ ਕਰ ਕੇ ਬਹਿ ਗਿਆ...!
ਪਰ ਹੁਣ ਉਸ ਨੂੰ ਕੋਣ ਦੱਸੇ...,
ਕਿ...! 
ਕੁਝ ਗੱਲਾਂ ਕਹੀਆਂ ਨਹੀਂ ਜਾਂਦੀਆਂ...!
ਸਮਝੀਆਂ ਜਾਂਦੀਆਂ ਨੇ ਬੱਸ...!
ਤੇ ਮੈਂ...! 
ਇੰਨੀ‍ਆਂ ਅੌਖੀਆਂ ਗੱਲਾਂ ਵੀ ਨੀ ਕਰਦਾ...?
ਕੇ ਉਸ ਨੂੰ ਸਮਝ ਨਾ ਆਉਣ...?
                                      @ਸੁੱਖੀ
loader
Home
Explore
Events
Notification
Profile