Nojoto: Largest Storytelling Platform
chanabhori1841
  • 11Stories
  • 128Followers
  • 210Love
    0Views

chan abhori

  • Popular
  • Latest
  • Video
c0fef39dad5093b34ec275f7eecf813f

chan abhori

ਜੇ ਕਿਤੇ ਮੇਰੇ ਕੋਲ,
ਸਮੇ ਨੂੰ ਰੋਕਣੇ ਦਾ ਰਿਮੋਟ ਹੁੰਦਾ,
ਤਾਂ ਸੋਚ ਮੈਂ ਕੀ ਕੀ ਰੋਕ ਲੈਂਦਾ 
ਜੇ ਦੁੱਖਾਂ ਨੂੰ ਸੌਕਣ ਵਾਲਾ,
ਬਣਿਆ ਕੋਈ ਸਪੰਜ ਹੁੰਦਾ,
ਤੇਰੀ ਜ਼ਿੰਦਗੀ ਚੋ ਮੈਂ,
ਦੁੱਖੜੇ ਸਾਰੇ ਸੋਕ ਲੈਂਦਾ.....

c0fef39dad5093b34ec275f7eecf813f

chan abhori

ਮੈਂ ਫਿਤਰਤ ਤੋਂ ਮੁੱਢੋਂ ਕਾਫਰ ਸਾਂ,
ਤੇਰੇ ਇਸ਼ਕੇ ਦੀ ਇਬਾਦਤ ਕਰ ਬੈਠਾ,
ਮਿੱਟੀ ਦੇ ਇਕ ਕਲਬੂਤ ਵਿਚੋਂ,
ਰੱਬ ਪਾਉਣ ਦੀ ਜਿਦ ਤੇ ਅੜ ਬੈਠਾ..

c0fef39dad5093b34ec275f7eecf813f

chan abhori

ਹੁਣ ਉਹ ਨਜ਼ਰਾਂ ਚੁਰਾਉਣ ਲੱਗ ਗਈ ਹੈ, 
ਬੇ-ਵਜ੍ਹਾ ਬਹਾਨੇ ਬਣਾਉਣ ਲੱਗ ਪਈ ਹੈ,
ਜਿਹੜੀ ਕਦੇ ਸੁਰ ਨਾਲ ਸੁਰ ਸੀ ਮਿਲਾਉਂਦੀ,
ਇਕੱਲੇ ਬਹਿ ਗੀਤ ਗਾਉਣ ਲੱਗ ਪਈ ਹੈ.... #badlia wakat

#badlia wakat

c0fef39dad5093b34ec275f7eecf813f

chan abhori

ਜਦੋਂ ਦੇ ਤੇਰੇ ਨਾਲ,
ਤਾਰ ਜੁੜ ਗਏ ਨੇ,
ਉਸ ਦਿਨ ਤੋਂ ਜ਼ਿੰਦਗੀ ਚੋਂ,
 ਦੁੱਖ ਮੁੜ ਗਏ ਨੇ,
ਕਿੰਜ ਕਰਾਂ ਬਿਆਨ ਤੇਰੇ ,
ਇਹਸਾਨਾਂ ਨੂੰ ਸੱਜਣਾ ਵੇ, 
ਤੇਰੀ ਤਰੀਫ ਚ ਮੇਰੇ,
 ਸ਼ਬਦ ਥੁੜ ਗਏ ਨੇ..........
c0fef39dad5093b34ec275f7eecf813f

chan abhori

ਤੂੰ ਹੈਂ ਜਦ ਤੱਕ ਨਾਲ ਮੇਰੇ,
ਮੇਰੇ ਸ਼ਬਦ ਵਹਿੰਦੇ ਰਹਿਣਗੇ,
ਕਦੇ ਬਣ ਗੀਤ, 
ਕਦੇ ਬਣ ਰੁਬਾਈਆਂ,
 ਬਾਤ ਦਿਲ ਦੀ ਕਹਿੰਦੇ ਰਹਿਣਗੇ

c0fef39dad5093b34ec275f7eecf813f

chan abhori

ਹੰਜੂਆਂ ਦੀ ਵੀ ਹੈ,
ਅਜਬ ਜੇਹੀ ਕਹਾਣੀ,
ਕਿਸੇ ਲਈ ਅਣਮੋਲ ਮੋਤੀ,
ਕਿਸੇ ਲਈ ਲੂਣਾ ਜਿਹਾ                        ਤੱਤਾ ਪਾਣੀ.....
c0fef39dad5093b34ec275f7eecf813f

chan abhori

ਐ ਯਾਰ ਤੇਰੇ ਕੋਲੋਂ ਇਸ਼ਕ ਵਾਲਾ,
ਮੈਂ ਫ਼ਲਸਫ਼ਾ ਸਿੱਖਣਾ ਚਾਹੁੰਦਾ ਹਾਂ,
ਤੂੰ ਉਹ ਗ਼ਜ਼ਲ ਹੈਂ ਮਹਿਬੂਬ ਮੇਰੇ, 
ਮੈਂ ਜਿਸ ਨੂੰ ਲਿਖਣਾ ਚਾਹੁੰਦਾ ਹਾਂ..
c0fef39dad5093b34ec275f7eecf813f

chan abhori

Natural Morning ਗੱਲ੍ਹ ਉੱਤੋਂ ਜ਼ੁਲਫ਼ ਦੀ ਲੱਟ ਜੋ, ਉਂਗਲਾਂ ਨਾਲ ਪਰੇ ਹਟਾਈ ਹੈ,
ਮੁੱਖ ਤੇਰੇ ਦੇ ਜਲੋ ਨੂੰ ਵੇਖ ਅੱਜ, ਸੂਰਜ ਨੂੰ ਤਰੇਲੀ ਆਈ ਹੈ,
ਹਵਾਵਾਂ ਦੀ ਨਬਜ਼ ਰੁੱਕ ਗਈ, ਚੰਨ ਦੀ ਚਾਨਣੀ ਘਬਰਾਈ ਹੈ,
ਸੁੱਕੇ ਬਾਗ਼ ਫਿਰ ਹਾਰੇ ਨੇ ਹੋਏ, ਫੁੱਲਾਂ ਤੇ ਜਵਾਨੀ ਛਾਈ ਹੈ………… #ਰੁਬਾਈ#

#ਰੁਬਾਈ#

c0fef39dad5093b34ec275f7eecf813f

chan abhori

ਕਿੰਨੇ ਪਾਉਣਾ ਸਾਡਾ ਮੁੱਲ, 
ਅਸੀਂ ਕਿਹੜਾ ਗੁਲਾਬ ਹਾਂ ਲੋਕੋ, 
ਅਸੀਂ ਰੋਹੀ ਦੇ ਕਿੱਕਰਾਂ ਦੇ ਫੁੱਲ,
ਜੂਹੀ ਜਾਂ ਚਮੇਲੀ ਵੰਗਾਰ,
ਮਹਿਕਾਂ ਨਾ ਅਸੀਂ ਵੰਡੀਆਂ ਨੇ,
ਸਾਨੂੰ ਖਿੜਨੋ ਰੋਕੀ ਰੱਖਿਆ,
ਵਗਣ ਹਵਾਵਾਂ ਠੰਡੀਆਂ ਨੇ, 
ਰੁੱਖੋਂ ਟੁੱਟ ਕੇ ਹੋਂਦ ਗਵਾਈਏ,
ਜਦੋਂ ਜਾਵੇ ਕਿਤੇ ਹਨੇਰੀ ਝੁਲ,
ਅਸੀਂ ਕਿਹੜਾ ਗੁਲਾਬ ਹਾਂ ਲੋਕੋ, 
ਅਸੀਂ ਰੋਹੀ ਦੇ ਕਿੱਕਰਾਂ ਦੇ ਫੁੱਲ........ #kikran de phul

#kikran de phul

c0fef39dad5093b34ec275f7eecf813f

chan abhori

ਜਜ਼ਬਾਤ ਦੀ ਦਵਾਤ ਵਿਚੋਂ, 
ਮੋਹ ਦੀ ਸਿਆਹੀ ਵਿਚ ਜਦੋਂ, 
ਇਸ਼ਕੇ ਦੀ ਕਲਮ ਚੁੱਭੀ ਭਰਦੀ ਹੈ, 
ਫਿਰ ਦਿਲ ਦੇ ਕੈਨਵਸ ਤੇ ਤਸਵੀਰਾਂ,
ਘੜਨ ਦੀ ਕੋਸ਼ਿਸ਼ ਕਰਦੀ ਹੈ, 
ਸੱਚ ਜਾਣੀ ਆਪ ਮੁਹਾਰੇ,
ਤੇਰਾ ਚਿਹਰਾ ਉੱਕਰ ਆਉਂਦਾ ਹੈ,
ਤੇ ਮੈਂ ਚਿੱਤਰਕਾਰ ਬਣ ਜਾਂਦਾ ਹਾਂ। #ਮੈਂ ਬਣਦਾ ਹਾਂ

#ਮੈਂ ਬਣਦਾ ਹਾਂ #ਕਵਿਤਾ

loader
Home
Explore
Events
Notification
Profile