Nojoto: Largest Storytelling Platform

New 978 Quotes, Status, Photo, Video

Find the Latest Status about 978 from top creators only on Nojoto App. Also find trending photos & videos about, 978.

Stories related to 978

Manisha Keshav https://www.audible.in/pd/Jab-Tera-Zikr-Hota-Hai-When-You-Are-Mentioned-Audiobook/B0D94RCK97

#love_shayari https://www.amazon.in/dp/9363303624/ref=sr_1_1?crid=1BG7ESUNE99LA&dib=eyJ2IjoiMSJ9.u_X-ACLRxc3Bp_N1TlG0rQ.6Qiwd2Wla8gtRO9hqyOu

read more

varinder singh

ਧੁੰਦ ਬੱਬੂ ਸੰਦੋੜ 9781890963

read more
ਧੁੰਦ

1,ਇਹ ਧੁੰਦ ਜੋ ਤੇਰੇ ਸ਼ਹਿਰ ਵੇ ਸੱਜਣਾ
   ਕਰਦੀ ਦਿਲ ਤੇ ਕਹਿਰ ਵੇ ਸੱਜਣਾ
   ਇਹ ਧੁੰਦ ਜੋ ਤੇਰੇ ਸ਼ਹਿਰ ਵੇ ਸੱਜਣਾ

2,ਤ੍ਰੇਲ ਦੀ ਬੁੰਦ ਪਾਣੀ ਬਣ ਫੁੱਲ ਤੇ ਡਿੱਗਦੀ ਏ
   ਜਾਪੇ ਵੱਗਦੀ ਜਿਵੇਂ ਕੋਈ ਲਹਿਰ ਵੇ ਸੱਜਣਾ
   ਇਹ ਧੁੰਦ ਤੇਰੇ ਸ਼ਹਿਰ ਵੇ ਸੱਜਣਾ

3, ਠਰਦਾ ਮੇਰਾ ਅੰਗ ਅੰਗ ਜਾਵੇ
     ਭਰਲਾ ਮੈਨੂੰ ਵਿੱਚ ਕਲਾਵੇ
     ਗਲਵੱਕੜੀ ਤੇਰੀ ਨਿੱਘੀ ਦੁਪਿਹਰ ਵੇ ਸੱਜਣਾ
     ਇਹ ਧੁੰਦ ਤੇਰੇ ਸ਼ਹਿਰ ਬੇ ਸੱਜਣਾ

4,  ਬੈਠ ਮੇਰੇ ਕੋਲ ਮੇਰੀ ਸੁਣ ,ਆਪਣੀ ਸੁਣਾ
      ਛੱਡ ਕੌਫੀ ਨੂੰ ਪੀਨੇ  ਆ ਚਾਹ ਵੇ ਸੱਜਣਾ
      ਲੱਸੀ ਦੇ ਨਾਲ ਜਿਹਦਾ ਵੈਰ ਵੇ ਸੱਜਣਾ
      ਧੁੰਦ ਤੇਰੇ ਸ਼ਹਿਰ ਬੇ ਸੱਜਣਾ

5,   ਹੁਸਨ ਤੇਰਾ ਸੱਜਣਾ  ਨਿਰੀ ਤਬਾਹੀ ਏ
      ਜਾਣਾ ਮੈਂ ਜਾਣਾ ਕਿਓਂ ਅੱਗ ਮਚਾਈ ਏ
      ਬਹੁਤਾ ਨਹੀਂ ਥੋੜਾ ਚਿਰ ਹੋਰ ਠੈਰ ਵੇ ਸੱਜਣਾ 

6,    ਤੇਰਾ ਆਉਂਦਾ 'ਬੱਬੂ'ਨੂੰ ਬਾਹਲਾ ਮੋਹ  ਵੇ ਸੱਜਣਾ
        ਤੂੰ ਮਾਘੀ ਸੰਗਰਾਂਦ ਮੈਂ ਦਿਸੰਬਰ ਪੋਹ ਵੇ ਸੱਜਣਾ
       ਤੂੰ ਜ਼ਿੰਦਗੀ ਦਾ ਦੀਪ ,ਬਿਨ ਤੇਰੇ ਹਨੇਰ ਵੇ ਸੱਜਣਾ

    ਇਹ ਧੁੰਦ ਜੋ ਤੇਰੇ ਸ਼ਹਿਰ ਵੇ ਸੱਜਣਾ
   ਕਰਦੀ ਦਿਲ ਤੇ ਕਹਿਰ ਵੇ ਸੱਜਣਾ
   ਇਹ ਧੁੰਦ ਜੋ ਤੇਰੇ ਸ਼ਹਿਰ ਵੇ ਸੱਜਣਾ
   
ਬੱਬੂ ਸੰਦੋੜ 9781890963

©varinder singh ਧੁੰਦ 
ਬੱਬੂ ਸੰਦੋੜ
9781890963

varinder singh

#sad_quotes ਬਦਲਦਾ ਵਕਤ ਬੱਬੂ ਸੰਦੋੜ 9781890963

read more
White 
       ਬਦਲਦਾ ਵਕਤ 

ਸ਼ਹਿਰ ਨੇ ਖਾ ਲਿਆ ਪਿੰਡਾਂ ਨੂੰ 
ਸੰਬ੍ਰਸੀਬਲ ਖ਼ਾ ਗਿਆ ਟਿੰਡਾ ਨੂੰ 

ਫ਼ੋਨ ਖਾ ਗਿਆ ਦਾਦੀ ਨਾਨੀ ਬਾਤਾਂ ਨੂੰ 
ਟਵਿੱਟਰ ਖਾ ਗਿਆ ਇਸ਼ਕ ਮੁਲਾਕਾਤਾਂ ਨੂੰ 

ਪੰਥ ਖਾ ਲਿਆ ਸਾਧ ਡੇਰਿਆਂ ਨੇ
ਤੈਨੂੰ ਖਾ ਲਿਆ ਤੇਰਿਆਂ ਨੇ 

ਮੰਤਰੀ ਖਾ ਗਏ ਸੜਕਾਂ ਨੂੰ 
ਹੋਸਾਪੁਣਾ ਖਾ ਗਿਆ ਬੜਕਾਂ ਨੂੰ 

ਆਈਲੈਟਸ  ਖਾ ਗਿਆ ਜਵਾਨੀ ਨੂੰ 
ਚਿੱਟਾ  ਖਾ ਗਿਆ ਭਲਵਾਨੀ ਨੂੰ 

ਮਸ਼ੀਨ ਖ਼ਾ ਗਈ ਹੱਥੀ ਧੰਦੇ ਨੂੰ 
ਤੇ ਟੈਂਸ਼ਨ ਖਾ ਗਈ ਬੰਦੇ ਨੂੰ

ਖਾ ਗਈ ਬੈਂਕ ਸਾਹੂਕਾਰਾਂ ਨੂੰ 
ਮਹਿੰਗਾਈ ਖਾ ਗਈ ਬਾਜ਼ਾਰਾਂ ਨੂੰ 

ਸ਼ੱਕ ਖਾ ਗਿਆ ਪਿਆਰਾਂ ਨੂੰ 
ਧੋਖਾ ਖਾ ਗਿਆ ਇਤਬਾਰਾਂ ਨੂੰ 

ਧਰਤੀ ਖਾ ਗਈ ਹੰਕਾਰਾਂ ਨੂੰ 
ਪੱਤਝੜ ਖਾ ਗਈ ਬਹਾਰਾਂ ਨੂੰ 

ਦੇਸ਼ ਖਾ ਲਿਆ ਦੇਸ਼ ਦੇ ਚੌਂਕੀਦਾਰਾਂ ਨੇ
ਯਾਰ ਖਾ ਲਏ ਗਦਾਰਾਂ ਨੇ

ਕਈ ਖਾ ਗਏ  ਲੇਖ ਨਸੀਬਾਂ ਦੇ
ਕਈ ਖਾ ਗਏ ਹੱਕ ਗਰੀਬਾਂ ਦੇ 

ਬੱਬੂ ਦੋਹੇਂ ਜਹਾਨ ਜੀ ਲਏਂਗਾ 
ਜੇ ਘੁੱਟ ਸਬਰ ਦਾ ਪੀ ਲਏਂਗਾ 

ਬੱਬੂ ਸੰਦੋੜ 
ਮਾਲੇਰਕੋਟਲਾ 
9781890963

©varinder singh #sad_quotes ਬਦਲਦਾ ਵਕਤ 
ਬੱਬੂ ਸੰਦੋੜ 9781890963
loader
Home
Explore
Events
Notification
Profile