Nojoto: Largest Storytelling Platform

Best ਜਨਮ Shayari, Status, Quotes, Stories

Find the Best ਜਨਮ Shayari, Status, Quotes from top creators only on Nojoto App. Also find trending photos & videos about ਜਨਮਦਿਨ status, ਜਨਮ ਦਿਨ ਕਵਿਤਾ, ਜਨਮ ਦਿਨ ਮੁਬਾਰਕ ਸ਼ਾਇਰੀ, ਜਨਮ ਦਿਨ ਮੁਬਾਰਕ ਬੇਟੀ, ਜਨਮਦਿਨ ਦੀਆਂ ਮੁਬਾਰਕਾਂ,

  • 24 Followers
  • 24 Stories
    PopularLatestVideo

Jinder Dhillon

ਧੀ ਦੇ ਬੋਲ

read more
ੳੁੱਡਣਾ ਪੈਂਦਾ ਅਾਖਿਰ ਨੂੰ,ਨਾ ਰੱਖਿਅਾਂ ਰਹਿੰਦੀ ਧੀ ਤੇ ਕੂੰਜ ਮਾਏ
ਤੇਰੇ ਕੋਲੋਂ ਵੱਖ ਹੋਈ ਬੋਲਾਂ ਖੂਨ ਤੇਰੇ ਦੀ ਬੂੰਦ ਮਾਏ

ਜਿੱਥੇ ਸਖੀਅਾਂ ਦੇ ਨਾਲ ਖੇਡੀ ਚਾਰ ਚੁਫੇਰਾ ਯਾਦ ਅਾੳੁਂਦਾ ਏ
ਚਿੜੀ ਤੇਰੀ ਨੂੰ ਮਾਏ ਤੇਰਾ ਵਿਹੜਾ ਯਾਦ ਅਾੳੁਂਦਾ ਏ

ਵਿਹੜੇ ਅਾਈਅਾਂ ਚਿੜੀਅਾਂ ਦੇ ਨਾਲ ਕਰਦੀ ਹਾਂ ਨਿੱਤ ਗੱਲਾਂ ਮੈਂ
ਵਿੱਚ ਖਿਅਾਲਾਂ ਤੇਰੇ ਘਰ ਨੂੰ ਅਾੳੁਂਦੇ ਰਾਹ ਤੇ ਚੱਲਾਂ ਮੈਂ

ਚੁੰਨੀ ਲੜ ਬੰਨ ਕੇ ਤੋਰੇ ਸੀ ਸੰਸਕਾਰ ਲਏ ਮੈਂ ਖੋਲ ਮਾਏ
ਧੀ ਤੇਰੀ ਨੇ ਸਹੁਰੇ ਘਰ ਨਹੀਂ ਕੱਢਿਅਾ ੳੁੱਚਾ ਬੋਲ ਮਾਏ

ਘਰ ਦੀ ਦੇਹਲੀ ਵਰਗਾ ਲੱਗੇ ਪਿੰਡ ਵੱਲ ਜਾਂਦਾ ਰਾਹ ਮੈਨੂੰ
ਪਿੰਡ ਵੱਲੋਂ ਅਾਇਅਾ ਹਵਾ ਦਾ ਬੁੱਲਾ ਲੱਗਦਾ ਤੇਰਾ ਸਾਹ ਮੈਨੂੰ

ਤੇਰੇ ਘਰ ਵਰਗਾ ਹੀ ਮਿਲ ਗਿਅਾ ਸੁੱਖ ਨਾਲ ਦੂਜਾ ਘਰ ਮੈਨੂੰ
ਜੜ ਜੁੜੀ ਹੈ ਨਾਲ ਤੇਰੇ ਤਾਂ ਹੀ ਚੇਤੇ ਲੈਂਦੀ ਕਰ ਤੈਨੂੰ

ਏਥੇ ਵੀ ਛਿਪਦਾ ਸੂਰਜ ਜੋ ਦਿਖਦਾ ਸੀ ਤੇਰੇ ਬਨੇਰੇ ਤੋਂ
ਲੱਗੇ ਭਰਾਵਾਂ ਵਰਗਾ ਮੈਨੂੰ ਚਮਕਦਾ ਚੰਨ ਹਨੇਰੇ ਚੋਂ

ਜਨਮ ਜਨਮ ਮੈਂ ਤੇਰੀ ਕੁੱਖ ਦੇ ਨਾਲ ਹੀ ਰਿਸ਼ਤੇਦਾਰੀ ਲੋਚਾਂ
ਪਿੳੁ ਦੇ ਲਾਡ ਪਿਅਾਰ ਨੂੰ ਮੰਗਾਂ ਵੀਰੇ ਦੀ ਸਰਦਾਰੀ ਲੋਚਾਂ

ਕਾਲਜਾ ਠੰਡਾ ਪੇਕਿਓਂ ਅਾੳੁਦੀਅਾਂ ਠੰਡੀਅਾਂ ਹਵਾਵਾਂ ਨਾਲ ਹੀ ਹੁੰਦੈ
ਕਹਿ ਗਏ ਸੱਚ ਸਿਅਾਣੇ ਜਿੰਦਰਾ ਪੇਕਾ ਘਰ ਤਾਂ ਮਾਵਾਂ ਨਾਲ ਹੀ ਹੁੰਦੈ ਧੀ ਦੇ ਬੋਲ

Jasvinder kaur Mansa

read more
ਮੇਰੇ ਜਿਸਮ ਚੋ ਤਾਂ ਹਾਲੇ ਤੇਰੀ ਖੂਸਬੋ ਵੀ ਨਹੀਂ ਸੀ ਗੲੀ |
ਤੂੰ ਤਾਂ ਚੰਦਰਿਆ ਪਹਿਲਾਂ ਹੀ ਛੱਡ ਕੇ ਤੁਰ ਗਿਆ
ਚਲ ਕਰ ਫਿਰ ਆਖਰੀ ਵਾਅਦਾ ਕਿ ਹੁਣ ਨਹੀਂ ਪਰਤੇਗਾ
ਨਾਂ ਇਸ ਜਨਮ ਵਿਛੜਨ ਲੲੀ
ਨਾਂ ਅਗਲੇ ਜਨਮ ਮਿਲਣ ਲਈ
ਜਸਵਿੰਦਰ ਕੌਰ ਮਾਨਸਾ

SukHRai_HR59

ਜੋ  ਖੁਸ਼ੀਆਂ ਨਾਲ ਲਿਓਂਦੀ ਹੈ,
ਤੇਰੇ ਲਈ ਮੈਂ ਉਹ ਰੁੱਤ ਹੋਵਾਂ।।
ਹਰ ਜਨਮ ਬਣੇ ਤੂੰ ਮਾਂ ਮੇਰੀ,
ਹਰ ਜਨਮ ਮੈਂ ਤੇਰਾ ਪੁੱਤ ਹੋਵਾਂ।
। love u mom

ਨਿਮਾਣਾ ਲਵੀ

ਨਸ਼ਾ #ਸ਼ਾਇਰੀ

read more
ਮਾਣ ਹੋਇਆ ਕੀ ਮੇਰਾ ਜਨਮ ਹੋਇਆ ਪੰਜਾਬ ਵਿੱਚ
ਸੋਚਿਆ ਸੀ ਹਰ ਗੱਭਰੂ ਡੁੱਬਿਆ ਹੋਉ ਸਰੂਰ ਏ ਇਨਕਲਾਬ ਵਿੱਚ ।
ਹੁਣ ਹੋਰ ਹੀ ਤਸਵੀਰ ਸਾਹਮਣੇ ਆਉਦੀ ਆ
ਰੁੜ ਚੱਲਿਆ ਪੰਜਾਬ ਨਸ਼ਿਆਂ ਦੇ ਸੈਲਾਬ ਵਿੱਚ।  
ਗੋਲੀਆਂ ਟੀਕੇ ਆਮ ਵਿਕ ਰਹੇ ਚਿੱਟੇ ਵਾਲੇ ਵਧ ਨਿੱਤ ਰਹੇ
ਕੁੱਝ ਸੁਲਫੇ ਦੀ ਲਾਟ ਨੇ ਮਾਰ ਲਏ ਕੁੱਝ ਡੁੱਬੇ ਫੀਰਨ ਸ਼ਰਾਬ ਵਿੱਚ ।
ਮਾਣ ਹੋਇਆ ਸੀ ਲਵੀ ਜਨਮ ਹੋਇਆ ਪੰਜਾਬ ਵਿੱਚ
ਸੋਚਿਆ ਸੀ ਹਰ ਗੱਭਰੂ ਡੁੱਬਿਆ ਹੋਉ ਸਰੂਰ ਏ ਇਨਕਲਾਬ ਵਿੱਚ। ਨਸ਼ਾ

SHIVAM LIKHARI

ਚੱਲ ਆ ਜਨਮ ਨਾ ਸਹੀ ਅਗਲੇ ਜਨਮ ਤੇਰੇ ਹੋਵਾਂਗੇ
ਇਹ ਦਿਲ ਤੇਰੇ ਤੇ ਹੀ ਆਇਆ ਏ ਹੋਰ ਨਾ ਕਿਸੇ ਦੇ ਹੋਵਾਂਗੇ

mandeep singh

#OpenPoetry ਫਿਰ ਇਕੋ ਕੁੱਖੋਂ ਜਨਮ ਲਈਏ 
ਤੇ ਫਿਰ ਇਹੋ ਮਾਂ ਹੋਵੇ 
ਇਹ ਜਨਮ ਹੀ ਨਹੀਂ ਸਗੋਂ 
ਹਰ ਜਨਮ ਤੂੰ ਮੇਰਾ ਭਰਾ ਹੋਵੇ

Channi Devgun

#miss you brother

read more
"ਯਾਰਾ"
ਫਿਰ ਇੱਕ ਜਨਮ ਲਈ🙏
ਫਿਰ ਆਪਣੀ ਯਾਰੀ ਹੋਵੇ💓

ਇਹ ਜਨਮ ਹੀ ਨੀ ਹਰ ⭐
ਹਰ ਜਨਮ ਆਪਣੀ ਯਾਰੀ💓
ਹੋਵੇ
"ਤੇਰਾ "ਚੰਨੀ" #miss you brother

Harry Fzr wala

ਸਾਨੂੰ ਤੇਰੇ ਨਾਲ ਮੁਹੱਬਤ ਏ
ਅਸੀਂ ਹੋਰ ਕਿਸੇ ਤੋਂ ਕੀ ਲੈਣਾ 
ਬੇ ਛੱਕ ਤੂੰ ਸਾਨੂੰ ਨਾ ਮਿਲਿਆ 
ਤੇਰੀ ਯਾਦ ਸਹਾਰੇ ਜੀ ਲੈਣਾ 
ਉਹ ਤੇਰੇ ਤੱਕ ਹੀ ਪੁੱਜਣਗੇ 
Harry ਨੇ ਫੜੇ ਆ ਰਾਹ ਜਹਿੜੇ
ਤੂੰ ਇਸ ਜਨਮ ਵਿੱਚ ਕੀ ਪੁੱਛਦਾ
ਹਰ ਜਨਮ ਚ ਸੱਜਣਾਂ ਹਾਂ ਤੇਰੇ

✍️HarryFzr #eveningthoughts

Maninder Sidhu

read more
ਮੈਨੂੰ ਕਿਸੇ ਨੇ ਪੁੱਛਿਆ ਕਿਸਮਤ ਕਿਸ ਨੂੰ 
ਕਹਿੰਦੇ ਹਨ ।???
ਮੈਂ ਕਿਹਾ ਇਸ ਦੁਨੀਆ ਵਿੱਚ 7 ਮਹਾਦੀਪ, 196 ਦੇਸ਼, 4200 ਧਰਮ ਹਨ।
ਫਿਰ ਵੀ ਸਾਡਾ ਜਨਮ ਸਿੱਖ ਕੌਮ ਚ, ਹੋਈਆਂ,
ਇਸਨੂੰ  ਕਹਿੰਦੇ ਆ ਕਿਸਮਤ  
ਜਿਸਦੀ ਅਰਦਾਸ ਸਰਬੱਤ ਦਾ ਭਲਾ ਮੰਗੇ
ਬਿਨਾਂ ਪੂਰੀ ਨੀ ਹੁੰਦੀ
ਅਸੀਂ ਉਸ ਮਹਾਨ ਕੌਮ ਚ ਜਨਮ  ਲਿਆ 
ਇਸ ਤੋ ਵੱਡੀ ਕਿਸਮਤ ਹੋਰ ਕਿਸਦੀ ਹੋਵੇਗੀ।

Amandeep Singh (Aman behar)

#punjabishayar #sikh #true #lovelife #BEHAR #Punjabipoetry #ਅਜੀਬ #PunjabiQuote (23/7/1936) ਅਜ ਉਸ ਮਹਾਣ ਗ਼ਮਾਂ ਦੇ ਬਾਦਸ਼ਾਹ ਦਾ ਜਨਮ ਦਿਨ ਹੈ ਜਿਸ ਨੇ ਹਰ ਇਕ ਦਿੱਲ ਵਿਚ ਰਾਜ ਕੀਤਾ ਘਰ ਪਰਵਾਰ ਪਾਸੋ ਬਹੁਤ ਮੁਹੱਬਤ ਮਿਲੀ ਪਰ ਕਿਤੇ ਕੋਈ ਗ਼ਮ ਸੀ ਜੋ ਕਿਸੇ ਸਮੰਦਰ ਪਾਰ ਕਿਤੇ ਕਿਸ਼ਤੀ ਵਿਚ ਅਲੋਪ ਸੀ ਇਹ ਨਿੱਜੀ ਦੁੱਖ ਤੇ ਦਰਦ ਸੀ ਜਿਸ ਦੀ ਤਲਾਸ਼ ਵਿਚ ਸ਼ਿਵ ਕੁਮਾਰ ਐਸਾ ਖੋਇਆ ਕੇ ਅਮਰ ਹੋ ਗਇਆ ਉਸ ਦੀ ਲਿਖੀ ਲੁੂਣਾ ਵਿੱਚ ਉਸ ਨੇ ਸਮਾਜ ਨੂੰ ਦੋਸ਼ੀ ਦੱਸਿਆ...ਅਜ ਮੈ ਬੇਹਰ ਉਸ ਸਮੁੰਦਰ ਦੀ ਗਹਿਰਾਈ ਨੂੰ ਪਵਿੱਤਰ ਮੰਨਦਾ ਹੋਇਆ ਜਨਮ ਦਿਨ ਦੀਆ ਮੁਬਾਰਕਾਂ ਦਿੰਦਾ ਹਾ ਦਿਲੋਂ ਚਾਹਤ ਕਰਨ ਵਾਲਿਆ ਲਈ ਅਰਦਾਸ ਕਰਦਾਂ ਹਾ।

read more
(23/7/1936)
ਅਜ ਉਸ ਮਹਾਣ ਗ਼ਮਾਂ ਦੇ ਬਾਦਸ਼ਾਹ ਦਾ ਜਨਮ ਦਿਨ ਹੈ ਜਿਸ ਨੇ ਹਰ ਇਕ ਦਿੱਲ ਵਿਚ ਰਾਜ ਕੀਤਾ ਘਰ ਪਰਵਾਰ ਪਾਸੋ ਬਹੁਤ ਮੁਹੱਬਤ ਮਿਲੀ ਪਰ ਕਿਤੇ ਕੋਈ ਗ਼ਮ ਸੀ ਜੋ ਕਿਸੇ ਸਮੰਦਰ ਪਾਰ ਕਿਤੇ ਕਿਸ਼ਤੀ ਵਿਚ ਅਲੋਪ ਸੀ ਇਹ ਨਿੱਜੀ ਦੁੱਖ ਤੇ ਦਰਦ ਸੀ ਜਿਸ ਦੀ ਤਲਾਸ਼ ਵਿਚ ਸ਼ਿਵ ਕੁਮਾਰ ਐਸਾ ਖੋਇਆ ਕੇ ਅਮਰ ਹੋ ਗਇਆ ਉਸ ਦੀ ਲਿਖੀ ਲੁੂਣਾ ਵਿੱਚ ਉਸ ਨੇ ਸਮਾਜ ਨੂੰ ਦੋਸ਼ੀ ਦੱਸਿਆ...ਅਜ ਮੈ ਬੇਹਰ ਉਸ ਸਮੁੰਦਰ ਦੀ ਗਹਿਰਾਈ ਨੂੰ ਪਵਿੱਤਰ ਮੰਨਦਾ ਹੋਇਆ ਜਨਮ ਦਿਨ ਦੀਆ ਮੁਬਾਰਕਾਂ ਦਿੰਦਾ ਹਾ ਦਿਲੋਂ ਚਾਹਤ ਕਰਨ ਵਾਲਿਆ ਲਈ ਅਰਦਾਸ ਕਰਦਾਂ ਹਾ। #punjabishayar #sikh #true #lovelife #behar #punjabipoetry #ਅਜੀਬ  #punjabiquote (23/7/1936)
ਅਜ ਉਸ ਮਹਾਣ ਗ਼ਮਾਂ ਦੇ ਬਾਦਸ਼ਾਹ ਦਾ ਜਨਮ ਦਿਨ ਹੈ ਜਿਸ ਨੇ ਹਰ ਇਕ ਦਿੱਲ ਵਿਚ ਰਾਜ ਕੀਤਾ ਘਰ ਪਰਵਾਰ ਪਾਸੋ ਬਹੁਤ ਮੁਹੱਬਤ ਮਿਲੀ ਪਰ ਕਿਤੇ ਕੋਈ ਗ਼ਮ ਸੀ ਜੋ ਕਿਸੇ ਸਮੰਦਰ ਪਾਰ ਕਿਤੇ ਕਿਸ਼ਤੀ ਵਿਚ ਅਲੋਪ ਸੀ ਇਹ ਨਿੱਜੀ ਦੁੱਖ ਤੇ ਦਰਦ ਸੀ ਜਿਸ ਦੀ ਤਲਾਸ਼ ਵਿਚ ਸ਼ਿਵ ਕੁਮਾਰ ਐਸਾ ਖੋਇਆ ਕੇ ਅਮਰ ਹੋ ਗਇਆ ਉਸ ਦੀ ਲਿਖੀ ਲੁੂਣਾ ਵਿੱਚ ਉਸ ਨੇ ਸਮਾਜ ਨੂੰ ਦੋਸ਼ੀ ਦੱਸਿਆ...ਅਜ ਮੈ ਬੇਹਰ ਉਸ ਸਮੁੰਦਰ ਦੀ ਗਹਿਰਾਈ ਨੂੰ ਪਵਿੱਤਰ ਮੰਨਦਾ ਹੋਇਆ ਜਨਮ ਦਿਨ ਦੀਆ ਮੁਬਾਰਕਾਂ ਦਿੰਦਾ ਹਾ ਦਿਲੋਂ ਚਾਹਤ ਕਰਨ ਵਾਲਿਆ ਲਈ ਅਰਦਾਸ ਕਰਦਾਂ ਹਾ।
loader
Home
Explore
Events
Notification
Profile