Nojoto: Largest Storytelling Platform

Best ਝੂਠੇ Shayari, Status, Quotes, Stories

Find the Best ਝੂਠੇ Shayari, Status, Quotes from top creators only on Nojoto App. Also find trending photos & videos about ਝੂਠੇ meaning in english, ਝੂਠੇ ਵਾਦਾਂ ਤੋਂ, ਝੂਠੇ ਸਾਬਿਤ ਹੋ, ਝੂਠੇ ਦਸਦੇ ਹੋਏ, ਝੂਠੇ ਹਨ ਅਤੇ,

  • 3 Followers
  • 3 Stories
    PopularLatestVideo

Astro Rahul Pandey (Sad writer)

#ਲੋਕ #ਝੂਠੇ #ਨੇ #MomentOfTime #ਸ਼ਾਇਰੀ

read more
ਇਹ ਦੁਨੀਆ ਮਤਲਬਾਂ ਦੀ ਹੈ
ਏਥੇ ਸਭ ਲੋਕ ਝੂਠੇ ਨੇ
ਪਿਆਰ ਉੱਤੋ ਹੀ ਕਰਦੇ ਨੇਂ
ਇਸ਼ਕ ਦੇ ਰੋਗ ਝੂਠੇ ਨੇ
ਪਾਂਡੇ ਤੂੰ ਦਿਲ ਨੂੰ ਨਾ ਲਾਵੀਂ 
ਰੋਂਦੇ ਏਥੇ ਲੋਕ ਸਾਰੇ ਨੇ
ਇਹ ਦੁਨੀਆ ਮਤਲਬਾਂ ਦੀ ਹੈ
ਏਥੇ ਸਭ ਲੋਕ ਝੂਠੇ ਨੇ

©Astro Rahul Pandey (Sad writer) #ਲੋਕ #ਝੂਠੇ #ਨੇ 

#MomentOfTime

Amrit Samrow

sohnian heeran

read more
ਤੇਰੇ ਨਜ਼ਰੀਂ ਆਵੇ ਨਾ ਪਿਆਰ ਹਾਏ ਸਾਡਾ ਨੀ,
 ਅੱਧ ਵਿਚਾਲੇ ਧੋਖਾ ਕਰ ਗਿਆ ਕੁੜੇ ਰੱਬ ਵੀ ਡਾਢਾ ਨੀ।
ਤੇਰਾ ਨਾ ਕਸੂਰ ਇਹ ਸੌਦੇ ਤਕਦੀਰਾਂ ਦੇ ,
ਝੂਠੇ ਵਾਅਦੇ ਹੁੰਦੇ ਹਾਏ ਨੀ ਸੋਹਣੀਆਂ ਹੀਰਾਂ ਦੇ।
ਮੁੰਦੀਆਂ ਛੱਲੇ ਵੱਟਗੇ ਤੇਰੇ ਨਾਲ ਪਿਆਰਾਂ ਚ,
ਰੰਗ ਦਿਖਾ ਗੲੀ ਟੁੱਟੀ ਯਾਰੀ ਦਿਨਾਂ ਗਿਆਰਾਂ ਚ।
ਗੈਰਾਂ ਵਾਂਗ ਨਿਸਾਨੇ ਤੂੰ ਵੀ ਮਾਰੇ ਤੀਰਾਂ ਦੇ,
ਝੂਠੇ ਵਾਅਦੇ ਹੁੰਦੇ ਹਾਏ ਨੀ ਸੋਹਣੀਆਂ ਹੀਰਾਂ ਦੇ।
ਤੇਰੇ ਪਿੰਡ ਵੱਲ ਮੁੜਦੇ ਜਾਂਦੇ ਪੈਰ ਹਾਏ ਮੇਰੇ ਨੀ,
ਹੱਸਕੇ ਸਹਿ ਗਏ ਬੱਲੀਏ ਕੀਤੇ ਵਾਰ ਹਾਏ ਤੇਰੇ ਨੀ।
 ਕਿੰਨੇ ਟੇਕੇ ਮੱਥੇ ਤੇਰੀਆਂ ਸੁੱਖਾਂ ਲਈ ਪੀਰਾਂ ਦੇ,
ਝੂਠੇ ਵਾਅਦੇ ਹੁੰਦੇ ਹਾਏ ਨੀ ਸੋਹਣੀਆਂ ਹੀਰਾਂ ਦੇ।
ਤੇਰਾ ਪਿਆਰ ਤਾਂ ਅੱਲੜੇ ਸਾਨੂੰ ਤੋੜਕੇ ਰੱਖ ਗਿਆ,
ਤੇਰੀਆਂ ਮੰਗਾਂ ਪੂਰੀਆਂ ਕਰ ਕਰ ਅੰਮ੍ਰਿਤ ਥੱਕ ਗਿਆ।
ਅੱਖੀਆਂ ਵਿੱਚੋਂ ਹੰਝੂ ਕੁੜੀਏ ਵਗਦੇ ਨੀਰਾਂ ਦੇ,
ਝੂਠੇ ਵਾਅਦੇ ਹੁੰਦੇ ਹਾਏ ਨੀ ਸੋਹਣੀਆਂ ਹੀਰਾਂ ਦੇ।
                                                  ਅੰਮ੍ਰਿਤ ਸਮਰਾਉ। sohnian heeran

ਵੀਰੂ

#ਝੂਠੇ ਇਤਹਾਸ ਦੇ ਨਾਮ#

read more
ਜਿਹੜੇ ਹੋਗੇ ਅਜ਼ਾਦ ਆਜ਼ਾਦੀ ਮਨਾ ਲੈਣਗੇ
ਮੰਦਰਾਂ ਚੋ ਰੇਪ ਹੋਣੇ ਹਟਾ ਲੈਣਗੇ
ਓਹੀ ਚੁਕਣਗੇ ਝੰਡੇ ਜੌ 84 ਵਿੱਚ ਵਿਕੇ ਸੀ 
ਸਾਡੇ ਇਨਸਾਫ ਤਾਂ ਸੂਲੀ ਤੇ ਹੀ ਟਿਕੇ ਸੀ
ਅਸੀ ਨਹੀ ਇਹੋ ਜਹੇ ਦੇਸ਼ ਨੂੰ ਸਲੂਟ ਕਰਦੇ
ਜਿੱਥੇ ਲੱਖਾਂ ਗ਼ਰੀਬੀ ਬੇਰੁਜਗਾਰੀ ਨਾਲ ਮਰਦੇ
ਜਿੱਥੇ ਆਪਣੇ ਘਰ ਵਿੱਚ ਟੈਕਸ ਲੱਗਦਾ 
ਮੈਨੂੰ ਸਿਸਟਮ ਤਰੰਗੇ ਦਾ Fix ਲੱਗਦਾ
ਜੇਲ੍ਹਾਂ ਵਿੱਚ ਸਿੰਘ ਬੇਕਸੂਰ ਰਿਹਾਅ ਕਰਦੋ 
ਨਹੀਂ ਝੰਡੇ ਵਿਚ ਇੱਕ ਰੰਗ ਲਾਲ ਭਰ ਦੋ 


ਵੀਰੂ✍️ #ਝੂਠੇ ਇਤਹਾਸ ਦੇ ਨਾਮ#


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile