Nojoto: Largest Storytelling Platform

Best ਪੰਜਾਬੀ_ਕਵਿਤਾ Shayari, Status, Quotes, Stories

Find the Best ਪੰਜਾਬੀ_ਕਵਿਤਾ Shayari, Status, Quotes from top creators only on Nojoto App. Also find trending photos & videos about ਪੰਜਾਬੀ तो इंग्लिश ट्रांसलेशन, मराठी ਪੰਜਾਬੀ, ਪੰਜਾਬੀ स्टेटस, हिन्दी ਪੰਜਾਬੀ,

  • 9 Followers
  • 35 Stories
    PopularLatestVideo

Ravneet Rangian

ਅਜਬ ਤਕਾਜ਼ਾ ਏ #ਸਮੇ_ਦੇ_ਪੰਨੇ #ਰਵਨੀਤਰੰਗੀਆ #ਮਾਂਬੋਲੀ #ਪੰਜਾਬੀਸ਼ਾਇਰੀ #ਪੰਜਾਬੀ_ਕਵਿਤਾ #Music #nojotopoetry #punjabibooks #Hope

read more
mute video

ਦੀਪਕ ਸ਼ੇਰਗੜ੍ਹ

#lightpole #ਸੱਜਣ_ਜੀ #ਪੰਜਾਬੀਸਾਹਿਤ #ਪੰਜਾਬੀ_ਕਵਿਤਾ #ਪੰਜਾਬੀਸਾਇਰੀ #ਦੀਪਕ_ਸ਼ੇਰਗੜ੍ਹ

read more
               (*ਸੱਜਣ ਜੀ*)
  
ਸੱਜਣ    ਜੀ     ਕੀ     'ਚਾਉਨੇ     ਪਏ     ਓਂ।
ਵਾਂਗ    ਹਾਕਮਾਂ    ਰੰਗ    ਵਟਾਨੇ    ਪਏ   ਓਂ।
 
ਵਿੱਚ    ਪਿਆਰ   ਕੋਈ    ਇੰਝ  ਨੀਂ   ਕਰਦਾ।
ਜਿੱਦਾਂ    ਗੱਲ    ਤੁਸਾਂ     'ਵਧਾਨੇ    ਪਏ    ਓਂ।
    
ਐਤਬਾਰ      ਸਾਥੋਂ       ਉੱਠਿਆ      ਲੱਗਦਾ।
ਜੋ     'ਗੈਰਾਂ     ਸੰਗ   'ਨਿਭਾਨੇ     ਪਏ    ਓਂ।

ਸਾਥੋਂ   ਵੱਧ   ਜੇ   ਕੋਏ  ਪਿਆਰਿਆ  ਹੋਇਆ।
ਕਸ਼ਮੇ,ਰਾਹ ਨੀਂ ਡੱਕਦੇ ਕਾਨੂੰ ਘਬਰਾਨੇ ਪਏ ਓਂ।
  
ਸੱਚੀ     'ਸੱਚ      ਤੋਂ      ਬੇਖ਼ਬਰੇ       ਲੱਗਦੇ।
ਤਾਹੀਓਂ   ਝੂਠੇ   'ਗਲ਼'   ਨੂੰ   ਲਾਨੇ   ਪਏ   ਓਂ।
  
ਗੁਸਤਾਖੀ     ਕਰ     'ਖੁੱਦ'     ਆਪ    ਤੁਸਾਂ।
ਮਾਫੀ    ਸਾਡੇ     ਤੋਂ     ਮੰਗਵਾਨੇ    ਪਏ   ਓਂ।

ਟਾਂਵਾਂ   -  ਟਾਂਵਾਂ      'ਰੂਹ'      ਦਾ     ਸਾਥੀ।
ਖੌਰੇ    ਕਾਨੂੰ    'ਦਿਲ'   ਤੋਂ   ਲਾਨੇ   ਪਏ  ਓਂ।

ਸੱਜਣ'    ਜੀ    ਕੀ     'ਚਾਉਨੇ     ਪਏ   ਓਂ।
ਵਾਂਗ    ਹਾਕਮਾਂ    'ਰੰਗ   ਵਟਾਨੇ   ਪਏ  ਓਂ।

©ਦੀਪਕ ਸ਼ੇਰਗੜ੍ਹ #lightpole 
#ਸੱਜਣ_ਜੀ
#ਪੰਜਾਬੀਸਾਹਿਤ 
#ਪੰਜਾਬੀ_ਕਵਿਤਾ 
#ਪੰਜਾਬੀਸਾਇਰੀ
#ਦੀਪਕ_ਸ਼ੇਰਗੜ੍ਹ

ਦੀਪਕ ਸ਼ੇਰਗੜ੍ਹ

#NatureQuotes #ਪੰਜਾਬੀ_ਸਾਇਰੀ #ਪੰਜਾਬੀ_ਕਵਿਤਾ #ਪੰਜਾਬੀ_ਸਾਹਿਤ #ਪੰਜਾਬੀ_ਮਾਸਾ #ਦੀਪਕ_ਸ਼ੇਰਗੜ੍ਹ #ਸਮਾਜ

read more
Nature Quotes ਸਾਡੀ  ਚੁੱਪ ਨੇ ਪਰਦੇ  ਫਾੜ ਦੇਣੇ।
ਥੋਡੇ ਸੋਰ ਨੇ  ਵੇਖਿਓ ਬਹਿ ਜਾਣਾ।
ਤੁਸੀ ਓਹੀ 'ਵੇਖਣ  ਨੂੰ  ਤਰਸੋਂ'ਗੇ।
ਪਰ ਦੀਪ ਸਿਆਂ ਨੀਂ,ਓ ਰਹਿਣਾ।

©ਦੀਪਕ ਸ਼ੇਰਗੜ੍ਹ #NatureQuotes 
#ਪੰਜਾਬੀ_ਸਾਇਰੀ 
#ਪੰਜਾਬੀ_ਕਵਿਤਾ 
#ਪੰਜਾਬੀ_ਸਾਹਿਤ 
#ਪੰਜਾਬੀ_ਮਾਸਾ
#ਦੀਪਕ_ਸ਼ੇਰਗੜ੍ਹ

ਦੀਪਕ ਸ਼ੇਰਗੜ੍ਹ

#ਚੁੱਪ #Nature #ਪੰਜਾਬੀ_ਕਵਿਤਾ #ਪੰਜਾਬੀਸ਼ਾਇਰੀ #ਪੰਜਾਬੀਸਾਹਿਤ #ਪੰਜਾਬੀ #ਦੀਪਕ_ਸ਼ੇਰਗੜ੍ਹ #ਵਿਚਾਰ

read more
Nature Quotes ਸਾਡੀ ਚੁੱਪ  ਨੇ  ਪਰਦੇ' ਫਾੜ ਦੇਣੇ।
ਥੋਡੇ  ਸੋਰ  ਨੇ  ਵੇਖੀ' ਬਹਿ ਜਾਣਾ।
ਤੁਸੀ ਓਹੀ  ਵੇਖਣ  ਨੂੰ  ਤਰਸੋਂ'ਗੇ।
ਪਰ ਦੀਪ ਸਿਆਂ ਨੀਂ, ਓ ਰਹਿਣਾ।

©ਦੀਪਕ ਸ਼ੇਰਗੜ੍ਹ #ਚੁੱਪ 
#Nature 
#ਪੰਜਾਬੀ_ਕਵਿਤਾ 
#ਪੰਜਾਬੀਸ਼ਾਇਰੀ 
#ਪੰਜਾਬੀਸਾਹਿਤ 
#ਪੰਜਾਬੀ 
#ਦੀਪਕ_ਸ਼ੇਰਗੜ੍ਹ

ਦੀਪਕ ਸ਼ੇਰਗੜ੍ਹ

#ਹਲਾਤ #ਪੰਜਾਬੀ_ਕਵਿਤਾ #ਪੰਜਾਬੀਸ਼ਾਇਰੀ #ਪੰਜਾਬੀਸਾਹਿਤ #ਦੀਪਕ_ਸ਼ੇਰਗੜ੍ਹ #ਸਮਾਜ

read more
            (**ਹਲਾਤ**)

ਪਾਟਿਆ   ਝੱਗਾ,   ਲੀਬੜੇ   ਲੀੜੇ'।
ਜਿਊਨੇਂ   ਪਏ   ਆਂ   ਚੀੜੇ - ਚੀੜੇ।

ਖੁੱਲ੍ਹੇ   ਅਸਮਾਨ    ਥੱਲੇ   ਰਹਿਵਣ।
ਓ   ਲੋਕ'   ਜੋ   ਦਿਲ    ਦੇ   ਭੀੜੇ।

ਟੁੱਕਰ'  ਮੰਗਣ  ਦੇਹਲ਼ੀ  ਆਇਆ।
ਜੋਗੀ' ਆਖੇ  ਤੇਰੇ  ਕਰਮ ਨੇ  ਫੀੜੇ।

ਜਾਲਮ  ਹਾਕਮ  ਤਰਸ   ਨਾਂ  ਖਾਵੇ।
ਸੋਚੀ'   ਲੱਗਦੈ   ਪੈ   ਗਏ    ਕੀੜੇ।

ਕੀ, ਦੋਸ   ਐ  ਖੋਰੇ 'ਬੱਚੜਿਆਂ ਦਾ।
ਜੋ  ਭੁੱਖੇ   ਢਿੱਡ   ਨੇ  ਅੰਦਰ  ਪੀੜੇ।

ਜਦ   ਵੀ   ਲੱਗੇ  ਭਰਨ'  ਉਡਾਰੀ।
ਪੈਰਾਂ     ਹੇਠ       ਗਏ     ਲਤੀੜੇ।
  
ਰੱਬਾ!ਦੁੱਖ ਕੋਏ ਨਾ ਬਾਕੀ ਬਚਿਆ।
ਵੇਖੇ    ਨਈਂ    ਅਸਾਂ    ਨੇ     ਜੇੜੇ।

©ਦੀਪਕ ਸ਼ੇਰਗੜ੍ਹ #ਹਲਾਤ 
#ਪੰਜਾਬੀ_ਕਵਿਤਾ 
#ਪੰਜਾਬੀਸ਼ਾਇਰੀ 
#ਪੰਜਾਬੀਸਾਹਿਤ 
#ਦੀਪਕ_ਸ਼ੇਰਗੜ੍ਹ

ਦੀਪਕ ਸ਼ੇਰਗੜ੍ਹ

#ਮੰਜਲ #ਪੰਜਾਬੀ_ਸਾਹਿਤ #ਪੰਜਾਬੀ_ਕਵਿਤਾ #ਦੀਪਕ_ਸ਼ੇਰਗੜ੍ਹ

read more
            ✊ਮੰਜ਼ਲ✊ 

ਸੁਫ਼ਨਿਆਂ ਨੂੰ ਬੂਰ ਪਾ ਕੇ ਆਇਆ।
ਰੌਂਦੀ  ਭੈਣ  ਚੁੱਪ ਕਰਾ ਕੇ ਆਇਆ।
ਮੰਜ਼ਲੇ   ਤੈਨੂੰ   ਪਾਉਣ  ਦੀ  ਖਾਤਰ।
ਮਾਂ  ਨੂੰ  ਮੱਥਾ  ਟੇਕ   ਕੇ  ਆਇਆ।

ਬਾਪੂ' ਸਾਡਾ  ਫਿਕਰਾਂ ਨੇ  ਖਾਇਆ।
ਸਰ  ਤੇ  ਕਰਜ਼ਾ  ਦੂਣ  ਸਵਾਇਆ ।
ਮੰਜ਼ਲੇ'  ਤੈਨੂੰ  ਪਾਉਣ  ਦੀ   ਖਾਤਰ।
ਬਾਪੂ' ਸਾਂਵੇ ਸਰ ਝੁਕਾ ਕੇ  ਆਇਆ।

ਜ਼ਿੰਦਗੀ  ਸੋਖੀ  ਕਰਨ ਦੀ ਖਾਤਰ।
ਜ਼ਿੰਦਗੀ ਦਾਅ ਤੇ ਲਾ ਕੇ ਆਇਆ।
ਮੰਜ਼ਲੇ  ਤੈਨੂੰ   ਪਾਉਣ  ਦੀ  ਖਾਤਰ।
ਕੀ - ਕੀ  ਹਾਂ  ਸਹਿ ਕੇ  ਆਇਆ।

ਕੱਚੇ'      ਕੋਠੇ,    ਕੱਚੀਆਂ   ਪੰਧਾਂ।
ਤਿੜਕੇ ਜਾਪਣ ਰਿਸ਼ਤੇ ਦੀਆਂ ਤੰਦਾਂ।
ਮੰਜ਼ਲੇ'  ਤੈਨੂੰ  ਪਾਉਣ  ਦੀ  ਖਾਤਰ।
ਚੁੰਮ' ਆਇਆ,ਘਰ ਦੇ ਕੌਲ਼ੇ-ਕੰਧਾਂ।

©ਦੀਪਕ ਸ਼ੇਰਗੜ੍ਹ #ਮੰਜਲ 
#ਪੰਜਾਬੀ_ਸਾਹਿਤ 
#ਪੰਜਾਬੀ_ਕਵਿਤਾ 
#ਦੀਪਕ_ਸ਼ੇਰਗੜ੍ਹ

ਦੀਪਕ ਸ਼ੇਰਗੜ੍ਹ

#ਰਾਤ #ਪੰਜਾਬੀ #ਪੰਜਾਬੀ_ਕਵਿਤਾ #ਪੰਜਾਬੀ_ਸਾਹਿਤ #ਦੀਪਕ_ਸ਼ੇਰਗੜ੍ਹ

read more
(ਓ ਰਾਤ)

ਪੌਣ ਪੁਰੇ ਦੀ ਵੱਗਦੀ ਰਹੀ।
ਬੂਹਾ ਖੜਕਦਾ ਰਿਹਾ,
ਖਿੜਕੀ ਖੜਖੜਾਉਦੀ ਰਹੀ,
ਤੇ ਪਰਦਾ ਲਹਿਰਾਉਦਾ ਰਿਹਾ।
ਮੈਂ ਠਿਠੁਰਦੀ ਰਹੀ ਸਾਰੀ ਰਾਤ।
ਕਾਮੀ ਸੇਕਦਾ ਰਿਹਾ,ਮੇਰੇ ਤਨ ਦੀ ਤਪਸ਼।
ਮੈਂ ਚੀਖਦੀ ਤੇ,
ਅਵਾਰਾ ਕੁੱਤੇ ਬਿਲਕਦੇ ਨਾਲ-ਨਾਲ।
ਜਿਵੇ ਵਾਕਫ਼ ਹੋਣ ਮੇਰੀ ਪੀੜ ਤੋਂ।
ਤੇ ਲੋਕ ਸੁੱਤੇ  ਰਹੇ ਘੂਕ ਮਾਰ।
ਸੂਰਜ ਵਿਹੜੇ ਚ ਤਿੜਕਿਆ ,
ਤੇ ਕੁਝ ਅੱਧਖੜ ਉਮਰੀ ਲੋਕ,
ਨਿਹਾਰਦੇ ਰਹੇ ਵਿਹੜਾ ਹਵਸ ਭਰੀ ਨਜ਼ਰਾ ਨਾਲ।
ਮੈਂ ਨਾਮੋਸ਼ੀ ਨਾਲ ਭਰੀ,
ਜਿਊਣ ਦੀ ਤਲਬ ਤਿਆਗ,
ਕਫ਼ਨ ਲੈ,
ਸੌਂ ਗਈ ਗੂੜੀ ਨੀਂਦ।

©ਦੀਪਕ ਸ਼ੇਰਗੜ੍ਹ #ਰਾਤ
#ਪੰਜਾਬੀ 
#ਪੰਜਾਬੀ_ਕਵਿਤਾ
#ਪੰਜਾਬੀ_ਸਾਹਿਤ 
#ਦੀਪਕ_ਸ਼ੇਰਗੜ੍ਹ

ਦੀਪਕ ਸ਼ੇਰਗੜ੍ਹ

#ਪੀੜਾਂ_ਦੀ_ਥੁੜ #ਦੀਪਕ_ਸ਼ੇਰਗੜ੍ਹ #ਪੰਜਾਬੀ_ਕਵਿਤਾ #ਇਰੋਟਿਕਾ

read more
😊ਪੀੜਾਂ ਦੀ ਥੁੜ🙂

ਪੀੜਾਂ ਦੀ ਥੁੜ ਹੈ,
ਹੰਝੂ ਬਥੇਰੇ।

ਕੋਈ ਦਰਦ ਅਵੱਲਾ,
ਤਨ ਸਹੇੜੇ।

ਉਲਫਤ ਨਾ ਸੌਂਹਦੀ,
ਨਫ਼ਰਤ ਹੰਢਾਵਾਂ।

ਏ ਕਾਲ਼ੀਆਂ ਘਟਾਵਾਂ,
ਨਸ਼ਰ ਹੋਣਾ ਚਾਹਵਾਂ।

ਸੁੱਕੇ ਜੋ ਪੱਤੇ,
ਵੱਖ ਟਹਿਣੀ ਤੋਂ ਹੁੰਦੇ।

ਓਸੇ ਤਰ੍ਹਾਂ ਮੈਂ,
ਤੁਰ ਦੁਨੀਆਂ ਤੋ ਜਾਵਾਂ।

©ਦੀਪਕ ਸ਼ੇਰਗੜ੍ਹ #ਪੀੜਾਂ_ਦੀ_ਥੁੜ
#ਦੀਪਕ_ਸ਼ੇਰਗੜ੍ਹ 
#ਪੰਜਾਬੀ_ਕਵਿਤਾ

ਦੀਪਕ ਸ਼ੇਰਗੜ੍ਹ

#ਕੱਲ਼ਾ #ਪੰਜਾਬੀ_ਕਵਿਤਾ #ਦੀਪਕ_ਸ਼ੇਰਗੜ੍ਹ

read more
👊ਕੱਲ਼ਾ✊

ਸੁੰਨਸ਼ਾਨ - ਵਿਰਾਨ ਰਾਹ,  ਤੇ ਮੈਂ ਕੱਲ਼ਾ।
'ਗਰਦਸ,  ਧੂੜ,  ਹਨੇਰ,   ਤੇ ਮੈਂ ਕੱਲ਼ਾ।

'ਸੱਜਣ ਬੇਗੈਰਤ-ਬੇਰਹਿਮ,  ਤੇ ਮੈਂ ਕੱਲ਼ਾ।
ਆਪਣੇ ਜਿਉਂ ਬਘਿਆੜ,   ਤੇ ਮੈਂ ਕੱਲ਼ਾ।

ਮੰਜ਼ਲ,  ਮੰਜ਼ਲ  ਤੇ  ਅੱਖ,   ਤੇ ਮੈਂ ਕੱਲ਼ਾ।
ਤੜਫ,   'ਰੂਹ    ਬੇਚੈਨ,     ਤੇ ਮੈਂ ਕੱਲ਼ਾ।

ਲਕੀਰ,ਲੇਖ,ਤਕਦੀਰ ਪੁੱਠੇ, ਤੇ ਮੈਂ ਕੱਲ਼ਾ।
ਰਾਮ,ਵਾਹਿਗੁਰੂ,ਅੱਲ਼ਾ ਦੂਰ, ਤੇ ਮੈਂ ਕੱਲ਼ਾ।

©ਦੀਪਕ ਸ਼ੇਰਗੜ੍ਹ #ਕੱਲ਼ਾ
#ਪੰਜਾਬੀ_ਕਵਿਤਾ 
#ਦੀਪਕ_ਸ਼ੇਰਗੜ੍ਹ

ਦੀਪਕ ਸ਼ੇਰਗੜ੍ਹ

#ਆਜ਼ਾਦ_ਕੁੜੀ #ਪੰਜਾਬੀ_ਕਵਿਤਾ #ਪੰਜਾਬੀ #ਦੀਪਕ_ਸ਼ੇਰਗੜ੍ਹ #ਸਮਾਜ

read more
😊ਆਜ਼ਾਦ ਕੁੜੀ😊

'ਸਾਂਵਲਾ   ਜਿਹਾ   ਰੰਗ,
ਸੋਹਣੇ  ਨੈਣ  ਤੇ 'ਨਕਸ਼,
ਸਾਦੇ ਬਾਣੇ 'ਚ ਲਿਪਟੀ,
ਲੰਮੇ 'ਕੇਸ, ਗੂੰਦੀ 'ਗੁੱਤ,
ਅੱਖ 'ਚ ਸੰਗ ਤੇ ਸ਼ਰਮ,
ਵਿਹੜੇ ਚ ਗੋਹਾ ਫੇਰਦੀ,
ਹੱਥੀ ਕਰੇਂਦੀ ਰੋਟੀ-ਟੁੱਕ,
ਦਾਦੀ ਨਾਲ 'ਦੋਸਤਾਨਾ ਸਾਂਝ,
ਪੁਰਾਣੇ ਖਿਆਲਾਤਾ ਦਾ ਸੰਗ,
ਬਾਪੂ  ਦੀ  ਪੱਗ ਦਾ ਖਿਆਲ,
ਹੱਥ 'ਚ  ਕਿਤਾਬ  ਤੇ  ਕਲਮ,
'ਸਰਬਤ  ਦਾ  ਭਲਾ  ਮੰਗਦੀ,
ਸੰਸ਼ਾਰਿਕ ਨੇਮਾਂ  ਵਿੱਚ  ਬੱਝੀ,
ਇੱਕ   ਆਜ਼ਾਦ   ਕੁੜੀ।

©ਦੀਪਕ ਸ਼ੇਰਗੜ੍ਹ #ਆਜ਼ਾਦ_ਕੁੜੀ
#ਪੰਜਾਬੀ_ਕਵਿਤਾ
#ਪੰਜਾਬੀ
#ਦੀਪਕ_ਸ਼ੇਰਗੜ੍ਹ
loader
Home
Explore
Events
Notification
Profile