Nojoto: Largest Storytelling Platform

      ਇਛਾਵਾਂ ਦੇ ਘੜੇ ਵਿੱਚੋਂ ,ਇਕ ਬੂੰਦ ਲੈ ਕੇ, ਆਪਣੇ 

ਇਛਾਵਾਂ ਦੇ ਘੜੇ ਵਿੱਚੋਂ ,ਇਕ ਬੂੰਦ ਲੈ ਕੇ, ਆਪਣੇ  ਬੁੱਲ੍ਹਾਂ ਤੇ ਰੱਖ ਲਈ 
ਪਰ ਪਿਆਸ ਨਾ ਬੁੱਝੀ ।
ਫਿਰ ਥੋੜਾ ਸੋਚ ਕੇ, ਹੌਂਸਲਾ ਕਰ ,ਬੁੱਕ ਭਰ ਲਈ  
ਕਿ ਸ਼ਾਇਦ ਸੁੱਕੇ  ਬੁੱਲ੍ਹਾਂ ਤੇ ,ਤਰਾਈ ਆ ਜਾਵੇ ?
ਪਰ ਫਿਰ ਵੀ ਮਨ ਨੂੰ , ਅੱਧ-ਪਿਆਸਾ ਜਿਹਾ , ਮਹਿਸੂਸ ਹੋਇਆ । 

ਫਿਰ ਹਾਰ ਕੇ , ਇਛਾਵਾਂ ਦੇ ਘੜੇ ਨੂੰ ,ਦੋਹਾਂ ਹੱਥਾਂ ਨਾਲ ਚੁੱਕ 
ਇਕ ਬੇ-ਸਬਰੇ ਵਾਂਗ ,ਇਕੋ ਸਾਹ ਵਿਚ ,
ਸਾਰੀ ਪਿਆਸ ਬੁਝਾਉਣੀ  ਚਾਹੀ । 

ਇਸ ਬੇ-ਸਬਰੀ  ਵਿੱਚ, ਇਛਾਵਾਂ ਨਾਲ ਭਰਿਆ ਘੜਾ
ਆਪਣੇ  ਉਪਰ ਰੋੜ ਬੈਠਾ । 
ਸਰੀਰ ਸਾਰਾ ਭਿੱਜ ਗਿਆ  

ਬਸ ,ਇਕ ਬੂੰਦ ਹੀ ਬੁੱਲ੍ਹਾਂ ਤੇ ,ਆਣ ਖਲੋਤੀ  । 

ਪੰਕਜ ਰਾਜ

©RAJ RAAJ desire 
#Punjabi #poetry #poshampa #Punjabipoetry #nazam #vichar #tassvur #sahitya #kalam 

#raindrops