Nojoto: Largest Storytelling Platform

ਰਹਿ ਜਾਂਦੀ ਮੇਰੇ ਹੱਥਾਂ ਦੇ ਵੱਲ ਵੇਹਦੀ ਉਹ,, ਜਦ ਵੀ ਮੇਰੀਆ

ਰਹਿ ਜਾਂਦੀ ਮੇਰੇ ਹੱਥਾਂ ਦੇ ਵੱਲ ਵੇਹਦੀ ਉਹ,,
ਜਦ ਵੀ ਮੇਰੀਆ ਅੱਖਾ ਦੇ ਵਿੱਚ ਵੇਹਦੀ ਉਹ।।
ਮੈਨੂੰ ਆਖੇ ਸੱਚੀ ਸਭ ਤੋਂ ਵੱਖਰਾ ਤੂੰ ,,
ਉਂਜ ਭਾਵੇਂ ਲੱਖਾਂ ਦੇ ਵੱਲ ਵੇਹਦੀ ਉਹ।।
ਮੈਂ ਕਿਹਾ,ਮੈਂ ਤੇਰੇ ਅੱਗੇ ਕੱਖ ਵੀ ਨਹੀਂ,,
ਖ਼ੌਰੇ ਸੋਚੇ ਕੀ ਕੱਖਾ ਦੇ ਵੱਲ ਵੇਹਦੀ ਉਹ।।
ਹੱਸ ਕੇ ਕਹਿੰਦੀ,ਚੱਲ ਵੇ ਵਹਿਮੀ ਭਰਮੀ ਜਿਹਾ,,
ਜਦ ਡੌਲੇ ਬੰਨ੍ਹੀਆਂ ਰੱਖਾ ਦੇ ਵੱਲ ਵੇਹੰਦੀ ਉਹ।।

©Sukh Sidhu
  #agni #Pyar #Love #treanding #punjab