ਹੰਝੂ ਸਮੇਟਦਿਆਂ ਗ਼ਲਤੀ ਨਾਲ ਮੈਂ ਓਸ ਦਾ ਦਿਲ ਦੁਖਾ ਬੈਠਾ ਹਾਂ ਕਰਕੇ ਅਜਿਹਾ ਅੱਗ ਦਾ ਭਾਂਬੜ ਸੀਨੇ ਲਾ ਬੈਠਾ ਹਾਂ ਜ਼ਿੰਦਗੀ ਤਾਂ ਪਹਿਲਾਂ ਹੀ, ਹੋਈ ਨਰਕ ਪਈ ਸੀ ਰੁਸਾ ਕੇ ਉਸ ਨੂੰ, ਗ਼ਮਾਂ ਨੂੰ ਹੋਰ ਵਧਾ ਬੈਠਾ ਹਾਂ ਮੇਰੇ ਮਨ ਵਿੱਚ ਖੋਟ ਨਹੀਂ, ਕਿੰਝ ਸਮਝਾਵਾਂ ਉਸਨੂੰ ਹੈ ਗ਼ਲਤੀ ਸਿਰਫ਼ ਅੈਨੀ, ਕਿ ਗੱਲ ਛੁਪਾ ਬੈਠਾ ਹਾਂ ਉਸਦਾ ਰੋਣਾ, ਦਿਮਾਗ਼ ਮੇਰੇ ਨੂੰ ਸੁੰਨ ਕਰ ਗਿਆ ਇੰਝ ਲਗਦਾ ਹੈ, ਜਨਮਾਂ ਦੇ ਪਾਪ ਚੜ੍ਹਾ ਬੈਠਾ ਹਾਂ ਕਿੰਝ ਮਨਾਵਾਂ ਉਸਨੂੰ ਦਿਲ ਨੂੰ ਕੋਈ ਰਾਹ ਨਾ ਲੱਭੇ ਹੱਥੀਂ ਫੜਕੇ ਕੁਹਾੜਾ, ਪੈਰਾਂ 'ਤੇ ਟੱਕ ਲਾ ਬੈਠਾ ਹਾਂ ਅੱਖਾਂ 'ਚ ਹੰਝੂ, ਕੰਬਦੀ ਕਲਮ ਨਾਲ ਲਿਖ ਰਿਹਾ ਹਾਂ ਕਰੀ ਮੁਆਫ ਉਸ ਨੂੰ, ਜੋ ਮੈਂ ਕਰ ਗੁਨਾਹ ਬੈਠਾ ਹਾਂ #ਸੁੱਖੀ