Nojoto: Largest Storytelling Platform

Best ਸੁੱਖੀ Shayari, Status, Quotes, Stories

Find the Best ਸੁੱਖੀ Shayari, Status, Quotes from top creators only on Nojoto App. Also find trending photos & videos about ਸੁੱਖੀ ਦੀ ਕਹਾਣੀ, ਸੁਖਵੰਤ ਸੁੱਖੀ, ਸੁੱਖੀ ਰੰਧਾਵਾ, ਸੁੱਖੀ ਪਵਾਰ, ਸੁੱਖੀ,

  • 1 Followers
  • 8 Stories
    PopularLatestVideo

Sukhi

ਤੇਰੇ ਮੱਥੇ 'ਤੇ ਚੰਨ ਖੁਣਦਾਂ ਇਹ ਵੱਸੋਂ ਬਾਹਰ ਦੀ ਗੱਲ ਹੈ
 ਮੈਂ ਤੈਨੂੰ ਦਿਲੋਂ ਹੀ ਚਾਹੁੰਦਾ ਹਾਂ ਇਹ ਪਿਆਰ ਦੀ ਗੱਲ ਹੈ

ਤੂੰ  ਕਰੇਂ  ਕਬੂਲ  ਮੈਨੂੰ  ਜਾਂ  ਫਿਰ ਕਹਿ ਦੇਵੇੰ  ਅਲਵਿਦਾ
ਮੇਰੇ  ਵੱਸ  ਦੀ ਨਹੀਂ  ਬਸ ਤੇਰੇ ਇਜ਼ਹਾਰ ਦੀ  ਗੱਲ  ਹੈ 
                                                          #ਸੁੱਖੀ

Sukhi

ਮੈਂ  ਤੋ  ਦਫਨ  ਕਰ  ਲੇਤਾ  ਹਰ  ਰਾਜ਼  ਅਪਨੇ  ਸੀਨੇ ਮੇੰ
ਉਸ  ਨੇ  ਯੂੰ  ਟਟੋਲਾ  ਕਿ  ਸਾਰਾ   ਭੇਦ   ਖੋਲ੍ਹ    ਦੀਆ
ਸੱਚ  ਬੋਲਨੇ  ਕਾ  ਸਿਲਾ  ਕੁਛ  ਯੂੰ  ਦੀਆ   ਉਨਹੋ  ਨੇ
ਕਿ ਉਮਰ ਭਰ ਕੇ ਲੀਏ ਮੁਜ਼ਰਿਮ ਬਨਾ ਕਰ ਛੋਡ ਦੀਆ
                                                       #ਸੁੱਖੀ

Sukhi

ਮੈਂ  ਤੋ  ਦਫਨ  ਕਰ  ਲੇਤਾ  ਹਰ  ਰਾਜ਼  ਅਪਨੇ  ਸੀਨੇ ਮੇੰ
ਉਸ ਨੇ ਯੂੰ ਟਟੋਲਾ  ਕੇ  ਮੈਨੇ  ਸਾਰਾ  ਭੇਦ  ਖੋਲ੍ਹ  ਦੀਆ
ਸੱਚ  ਬੋਲਨੇ  ਕਾ  ਸਿਲਾ  ਕੁਛ  ਯੂੰ  ਦੀਆ   ਉਨਹੋ  ਨੇ
ਕਿ ਉਮਰ ਭਰ ਕੇ ਲੀਏ ਮੁਜ਼ਰਿਮ ਬਨਾ ਕਰ ਛੋਡ ਦੀਆ
                                                       #ਸੁੱਖੀ

Sukhi

ਮੈਂ ਅੱਜ ਵੀ ਸਾਂਭੀ ਬੈਠਾ ਹਾਂ 
ਤੇਰੀਆਂ ਯਾਦਾਂ, ਫੋਟੋਆਂ ਤੇ ਬੇਵਫਾਈ

ਪਿਆਰ 'ਚ ਪੁਲ ਤਾਂ ਮੈੰ ਵੀ ਹੋ ਜਾਂਦਾ 
ਪਰ ਮੁਹੱਬਤ ਰਾਸ ਨਾ ਆਈ 
                                  #ਸੁੱਖੀ #peace

Sukhi

ਮਨ ਵਿੱਥਿਆ
ਲਿਖਣ ਲੱਗੇ ਹੈ ਕਲਮ ਰੁਕੀ, ਤੇ ਹੱਥ ਫੁੱਲਗੇ ਨੇ
ਅੱਖਾਂ ਵਿੱਚੋੰ ਹੁਣ ਤਾਂ, ਪਲ਼ ਪਲ਼ ਹੰਝੂ ਡੁੱਲਦੇ ਨੇ

ਉਸ ਨਾਲ ਕਰਨ ਲਈ, ਕੋਈ ਵੀ ਗੱਲ ਨਾ ਸੁੱਝੇ
ਅੱਜ ਬੋਲ ਵੀ ਲੱਗਣ, ਆਪਣਾ ਰਾਹ ਭੁੱਲ ਗਏ ਨੇ

ਆਤਮ ਘੋਰ ਗ਼ਿਲਾਨੀ ਦੇ ਨਾਲ ਭਰ ਗਿਆ ਏ
ਹੁਣ ਤਾਂ ਦਰਦ ਵੀ ਆਪਣੇ, ਕਸਵੱਟੀ ਤੁੱਲ ਗਏ ਨੇ

ਭਾਂਵੇ ਉਹ ਮੈਨੂੰ ਕਹਿਦੈ, ਹੁਣ ਮਨ ਠੀਕ ਹੋ ਗਿਆ
ਪਰ ਲਗਦਾ ਰਿਸ਼ਤੇ ਦੇ, ਪੁਰਾਣੇ ਤੱਥ ਰੁਲ਼ ਗਏ ਨੇ

'ਸੁੱਖੀ' ਕਰੇ ਦੁਆ, ਕਿ ਸਭ ਕੁਝ ਠੀਕ ਹੋ ਜਾਵੇ 
     ਅੱਜਕੱਲ੍ਹ ਚੰਗੇ ਰਿਸ਼ਤੇ, ਬੜੇ ਮਹਿਗੇ ਮੁੱਲ ਦੇ ਨੇ #ਸੁੱਖੀ

Sukhi

ਹੰਝੂ ਸਮੇਟਦਿਆਂ
ਗ਼ਲਤੀ ਨਾਲ ਮੈਂ  ਓਸ  ਦਾ  ਦਿਲ  ਦੁਖਾ  ਬੈਠਾ  ਹਾਂ
ਕਰਕੇ ਅਜਿਹਾ ਅੱਗ ਦਾ ਭਾਂਬੜ ਸੀਨੇ ਲਾ ਬੈਠਾ ਹਾਂ

ਜ਼ਿੰਦਗੀ ਤਾਂ  ਪਹਿਲਾਂ  ਹੀ,  ਹੋਈ  ਨਰਕ  ਪਈ  ਸੀ
ਰੁਸਾ  ਕੇ  ਉਸ ਨੂੰ, ਗ਼ਮਾਂ  ਨੂੰ  ਹੋਰ  ਵਧਾ  ਬੈਠਾ  ਹਾਂ

ਮੇਰੇ ਮਨ ਵਿੱਚ ਖੋਟ ਨਹੀਂ, ਕਿੰਝ  ਸਮਝਾਵਾਂ  ਉਸਨੂੰ
ਹੈ ਗ਼ਲਤੀ ਸਿਰਫ਼ ਅੈਨੀ, ਕਿ ਗੱਲ ਛੁਪਾ  ਬੈਠਾ  ਹਾਂ

ਉਸਦਾ ਰੋਣਾ, ਦਿਮਾਗ਼ ਮੇਰੇ  ਨੂੰ  ਸੁੰਨ  ਕਰ  ਗਿਆ
ਇੰਝ ਲਗਦਾ ਹੈ, ਜਨਮਾਂ ਦੇ  ਪਾਪ ਚੜ੍ਹਾ  ਬੈਠਾ  ਹਾਂ

ਕਿੰਝ ਮਨਾਵਾਂ ਉਸਨੂੰ ਦਿਲ ਨੂੰ ਕੋਈ ਰਾਹ  ਨਾ  ਲੱਭੇ
ਹੱਥੀਂ ਫੜਕੇ  ਕੁਹਾੜਾ, ਪੈਰਾਂ 'ਤੇ ਟੱਕ  ਲਾ  ਬੈਠਾ  ਹਾਂ

ਅੱਖਾਂ 'ਚ ਹੰਝੂ, ਕੰਬਦੀ ਕਲਮ ਨਾਲ ਲਿਖ ਰਿਹਾ ਹਾਂ
ਕਰੀ ਮੁਆਫ  ਉਸ  ਨੂੰ, ਜੋ ਮੈਂ ਕਰ ਗੁਨਾਹ ਬੈਠਾ ਹਾਂ
                                                  #ਸੁੱਖੀ

Sukhi

ਉਹ ਮੇਰੇ ਘਰ ਚ ਵੜ ਗਏ ਨੇ ਲੈ ਕੇ ਹਥਿਆਰ ਇਸ ਤਰ੍ਹਾਂ 
ਕਿ ਅੱਜ ਹੀ ਕਰ ਦੇਣਗੇ ਗੱਲ ਨੂੰ ਆਰ - ਪਾਰ ਜਿਸ ਤਰ੍ਹਾਂ

ਉਹ  ਡੰਡੇ  ਦੇ  ਵਾਰ  ਨਾਲ ਮੈਨੂੰ ਜ਼ਖਮੀ  ਭਾਵੇਂ  ਕਰ  ਦੇਣ 
ਪਰ ਵਿਚਾਰਾਂ ਨੂੰ ਮਾਰਨ ਲਈ ਬੁੱਲ ਸਿਉਣਗੇ ਕਿਸ  ਤਰ੍ਹਾਂ

ਕਿਸੇ ਦੀ ਚੁੱਕ ਚ ਆ ਕੇ ਜੋ ਮੈਨੂੰ ਦੇਸ਼  ਧਰੋਹੀ  ਦੱਸਦੇ  ਨੇ
ਆਪਣੀ ਵਤਨਪ੍ਰਸਤੀ ਵੀ ਉਹ ਸਾਬਿਤ ਕਰਨ ਉਸ  ਤਰ੍ਹਾਂ

ਮੇਰੇ ਪੁਰਖੇ ਇਸ ਵਤਨ ਦੀ ਮਿੱਟੀ  ਵਿੱਚ ਹੀ  ਫ਼ਨਾਹ  ਹੋਏ
ਹੈ ਮੇਰੀ ਵੀ ਇਹੀ ਖੁਆਇਸ਼ ਕੇ  ਫ਼ਨਾ  ਹੋਵਾਂ  ਇਸੇ  ਜਗ੍ਹਾ

ਜਿੰਨਾ ਲੋਕਾਂ ਨੂੰ ਕੁੱਟਣ ਵਾਲੇ ਇਸ ਨੂੰ  ਆਪਣਾ  ਕਹਿੰਦੇ  ਨੇ 
'ਸੁੱਖੀ' ਜਾਣ ਲੈਣ ਉਹ ਵੀ ਕਿ ਉਨਾ ਮੇਰਾ ਵੀ ਹੈ ਹਿੰਦੂਸਿਤਾਂ
                                                             #ਸੁੱਖੀ

Sukhi

#ਸੁੱਖੀ #ਸ਼ਾਇਰੀ

read more
ਟੁੱਟਿਆ ਸੀ ਇਸ ਕਦਰ ਉਦੋੰ ਲਗਦਾ ਸੀ ਜੁੜਨਾ ਔਖਾ ਹੋਵੇਗਾ 
ਤੁਰਨਾ ਤਾਂ ਦੂਰ ਦੀ ਗੱਲ ਲਗਦਾ ਸੀ ਕਿ ਰੁੜ੍ਹਨਾ ਔਖਾ ਹੋਵੇਗਾ@ਸੁੱਖੀ #ਸੁੱਖੀ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile