Nojoto: Largest Storytelling Platform

ਕਵਿਤਾ: ਲੋਕ ਲੋਕ ਦੀ ਦੁਹਾਈ ••••••••••••••••••••• ਲੋਕ

ਕਵਿਤਾ: ਲੋਕ ਲੋਕ ਦੀ ਦੁਹਾਈ
•••••••••••••••••••••

ਲੋਕੀ ਲੋਕ-ਲੋਕ ਦੀ ਦੁਹਾਈ ਦਿੰਦੇ ਥੱਕਦੇ ਨਹੀਂ,
ਕੁੱਝ ਆਪਣੇ ਅੰਦਰ ਚੱਲਦਾ ਉਹ ਝਾਕਦੇ ਨਹੀਂ।
ਵਕ਼ਤ ਮਲ੍ਹਮ ਹਰ ਡੂੰਘੇ ਜਖ਼ਮ ਦੀ, 
ਪਰ ਫਿਰ ਵੀ ਬਾਰ–ਬਾਰ ਗੱਲ ਛੇੜ, 
ਜਖ਼ਮ ਕੁਰੇਤਣੋ ਹਟਦੇ ਨਹੀਂ।

ਲੋਕੀ ਲੋਕ–ਲੋਕ ਦੀ ਦੁਹਾਈ ਦਿੰਦੇ ਥੱਕਦੇ ਨਹੀਂ,
ਕੁੱਝ ਆਪਣੇ ਅੰਦਰ ਚੱਲਦਾ ਉਹ ਝਾਕਦੇ ਨਹੀਂ।
ਕੋਈ ਅੱਗੇ ਵੱਧਦਾ ਦੇਖ ਦਿੰਦੇ ਉੱਤੋਂ ਵਧਾਈ,
 ਪਰ ਅੰਦਰੋਂ ਅੰਦਰ ਜਰਦੇ ਨਹੀਂ!
ਕੋਈ ਪਿੱਛੇ ਰਹਿ ਜਾਵੇ, ਤਾਹਵੀ ਅਫ਼ਸੋਸ਼ ਜਤਾ, 
ਪਰ ਹੱਥ ਕਦੇ ਕਿਸੇਦਾ ਫੜਦੇ ਨਹੀਂ।

ਲੋਕੀ ਲੋਕ-ਲੋਕ ਦੀ ਦੁਹਾਈ ਦਿੰਦੇ ਥੱਕਦੇ ਨਹੀਂ,
ਕੁੱਝ ਆਪਣੇ ਅੰਦਰ ਚੱਲਦਾ ਉਹ ਝਾਕਦੇ ਨਹੀਂ।
ਬਾਹਰੋਂ-ਬਾਹਰ ਸੋਚ ਰੱਖੀਂ ਦਿਲ ਦੁਖੌਣ ਦੀ,
 ਪਰ ਅੰਦਰੋ ਕਦੇ ਰੱਬ ਤੋਂ ਉਹ ਡਰਦੇ ਨਹੀਂ!
ਹਾਲਾਤਾਂ ਦੀ ਗਠੜੀ ਮੋਢੇ ਹਰ ਕਿਸੇ ਪੈਂਦੀ, 
ਪਰ ਕੋਈ ਵਿਸਾਰ ਜਾਂਦਾ, ਤੇ ਕਈ ਚਿੱਤ ਵਿੱਚੋਂ ਕੱਢਦੇ ਨਹੀਂ।

ਲੋਕੀ ਲੋਕ–ਲੋਕ ਦੀ ਦੁਹਾਈ ਦਿੰਦੇ ਥੱਕਦੇ ਨਹੀਂ,
ਕੁੱਝ ਆਪਣੇ ਅੰਦਰ ਚੱਲਦਾ ਉਹ ਝਾਕਦੇ ਨਹੀਂ।
ਨਰਮ ਦਿਲ ਦਸਦੇ, 
ਪਰ ਪੱਥਰ ਬਣ ਮਦਦ ਵਾਲਾ ਹੱਥ ਘੁਟਣੋ ਹਟਦੇ ਨਹੀਂ,
ਦਿਖਾਵਾ ਨਹੀਓਂ ਸੱਚ ਜਾਣੀ ਕਿਹ, ਦਿਖਾਵਾ ਕਰਨੋ ਹਟਦੇ ਨਹੀਂ। 

ਲੋਕੀ ਲੋਕ-ਲੋਕ ਦੀ ਦੁਹਾਈ ਦੇਣੋਂ ਹਟਦੇ ਨਹੀਂ,
ਕੁੱਝ ਆਪਣੇ ਅੰਦਰ ਚੱਲਦਾ ਉਹ ਝਾਕਦੇ ਨਹੀਂ।

*~ਰਾਜਵਿੰਦਰ ਕੌਰ ਸੰਧੂ...* ✍🏻
ਬੜਬਿਲ, ਓਡਿਸ਼ਾ
ID: @therajwinderkour04

©Rajwinder Kour Sandhu
  #loklokdiduhayi
#ਲੋਕਲੋਕਦੀਦੁਹਾਈ #ਲੋਕ_ਲੋਕ_ਦੀ_ਦੁਹਾਈ 

#therajwinderkour04 #poem #ਪੰਜਾਬੀ #ਪੰਜਾਬੀ_ਕਵਿਤਾ #punjabi_poetry #Poetry #poem✍🧡🧡💛 # Shalvi Singh soumya prakash singh Ankita Mishra

#loklokdiduhayi #ਲੋਕਲੋਕਦੀਦੁਹਾਈ #ਲੋਕ_ਲੋਕ_ਦੀ_ਦੁਹਾਈ #therajwinderkour04 #poem #ਪੰਜਾਬੀ #ਪੰਜਾਬੀ_ਕਵਿਤਾ #punjabi_poetry Poetry #poem✍🧡🧡💛 # @Shalvi Singh @soumya prakash singh @Ankita Mishra #कविता #poem✍🧡🧡💛

1,184 Views