Nojoto: Largest Storytelling Platform
nojotouser4624176975
  • 54Stories
  • 28Followers
  • 2.0KLove
    11.4KViews

ਸੁਭਾਸ਼ ਨਿਮਾਣਾ

ਖਾਮੋਸ਼ ਜੱਜਬਾਤ😌😌

  • Popular
  • Latest
  • Video
24858fb89ba30616b116892068a2b304

ਸੁਭਾਸ਼ ਨਿਮਾਣਾ

White ਜਿੰਦਗੀ 

ਕਦੇ ਤਾਂ ਮੈਨੂੰ ਏ ਜਿੰਦਗ਼ੀ ਆਸਾਨ ਜਿਹੀ ਲੱਗਦੀ ਹੈ...
ਕਦੇ ਮੈਨੂੰ ਏ ਜਿੰਦਗ਼ੀ ਅਣਜਾਣ ਜਿਹੀ ਲੱਗਦੀ ਹੈ...
ਕਦੇ ਤਾਂ ਮੈਨੂੰ ਇਹ ਲੱਗਦੀ ਹੈ ਉਸ ਖ਼ੁਦਾ ਦੀ ਦਾਤ ਜਿਹੀ...
ਕਦੇ ਇਹ ਜਿੰਦਗ਼ੀ ਮੇਰੇ ਤੇ ਅਹਿਸਾਨ ਜਿਹੀ ਲੱਗਦੀ ਹੈ..
ਕਦੇ ਤਾਂ ਮੈਨੂੰ ਇਹ  ਲੱਗਦੀ ਹੈ ਖੁਸ਼ੀਆਂ ਦਾ ਗੁਲਸ਼ਨ ਜਿਹੀ...
ਕਦੇ ਇਹ ਮੈਨੂੰ ਉੱਜੜਿਆ ਵੀਰਾਨ ਜਿਹੀ ਲੱਗਦੀ ਹੈ...
ਕਦੇ ਤਾਂ ਮੈਨੂੰ ਇਹ ਲੱਗਦੀ ਹੈ ਮਹਿਕਦੀ ਫ਼ਿਜ਼ਾ ਜਿਹੀ...
ਕਦੇ ਇਹ ਮੈਨੂੰ ਧੁਖਦਾ ਸਮਸ਼ਾਨ ਜਿਹੀ ਲੱਗਦੀ ਹੈ...
ਸੌਖਾ ਤਾਂ ਨਹੀਂ ਹੁੰਦਾ ਜੋਬਨ ਉਮਰੇ ਇਸ ਜਹਾਨੋਂ ਰੁਖ਼ਸਤ ਹੋਣਾ...
ਯਾਰੋ ਇਹ ਹਰਕਤ ਮੈਨੂੰ ਵੀ ਨਾਦਾਨ ਜਿਹੀ ਲੱਗਦੀ ਹੈ...
ਬੀਤਿਆ ਵਕਤ ਵੀ ਕਿੱਥੇ ਵਾਪਿਸ ਮੁੜਦਾ ਹੈ...
ਅਚਾਨਕ ਮਿਲੀ ਮੌਤ ਵੀ ਹੈਰਾਨ ਜਿਹੀ ਲੱਗਦੀ ਹੈ....
"ਨਿਮਾਣਿਆ" ਪਤਾ ਨਹੀਂ ਆਖਰ ਤੇਰਾ ਵੀ ਕੀ ਹਸ਼ਰ ਹੋਣਾ...
ਕਦੇ ਕਦੇ ਤੇਰੀ ਰੂਹ ਵੀ ਬੇਜਾਨ ਜਿਹੀ ਲੱਗਦੀ ਹੈ....

©ਸੁਭਾਸ਼ ਨਿਮਾਣਾ #Sad_Status
24858fb89ba30616b116892068a2b304

ਸੁਭਾਸ਼ ਨਿਮਾਣਾ

New Year 2025 मेरी तरफ से आपको और आपके परिवार को नव वर्ष की हार्दिक शुभकामनाएं 💐🥰
ये साल आपके जीवन में ढेर सारी खुशियां, हर्ष उल्लास और उमंगे लेकर आए। आप स्वस्थ रहे, आबाद रहे।परमात्मा की असीम कृपा आप पर बनी रहे और आप अपने मकसद में कामयाबी प्राप्त करें।
#आमीन 🤲

©सुभाष निमाणा #Newyear2025
24858fb89ba30616b116892068a2b304

ਸੁਭਾਸ਼ ਨਿਮਾਣਾ

White ਕੁੱਝ ਗੱਲਾਂ 

ਕੁੱਝ ਗੱਲਾਂ ਅਣਕਹੀਆਂ ਰਹਿ ਗਈਆਂ...
ਕੁੱਝ ਗੱਲਾਂ ਪੀੜਾਂ ਸਹਿ ਗਈਆਂ...
ਕੁੱਝ ਗੱਲਾਂ ਦਾ ਵਜੂਦ ਨਹੀਂ ਸੀ...
ਕੁੱਝ ਗੱਲਾਂ ਸੀਨੇ ਵਿਚ ਬਹਿ ਗਈਆਂ...
ਕੁੱਝ ਗੱਲਾਂ ਆਪਣਾ ਮੱਤਲਬ ਕਹਿ ਗਈਆਂ...
ਕੁੱਝ ਗੱਲਾਂ ਮਜਬੂਰੀਆਂ 'ਚ ਢਹਿ ਗਈਆਂ..
ਕੁੱਝ ਗੱਲਾਂ ਅਰਥਾਂ ਤੋਂ ਸੱਖਣੀਆਂ ਸੀ...
ਕੁੱਝ ਗੱਲਾਂ ਬੇਬਸੀ ਵਿਚ ਸਹਿਮ ਗਈਆਂ...
ਕੁੱਝ ਗੱਲਾਂ ਬਿਆਂ ਹੋਣੀਆਂ ਬਾਕੀ ਸੀ..
ਕੁੱਝ ਗੱਲਾਂ ਬੇਤੁਕੀਆਂ ਹੋ ਗਈਆਂ..
ਕੁੱਝ ਗੱਲਾਂ ਦਾ ਘੇਰਾ ਬਹੁਤ ਵੱਡਾ ਸੀ..
ਕੁੱਝ ਗੱਲਾਂ ਸਸਤੀਆਂ ਹੋ ਗਈਆਂ..

©ਸੁਭਾਸ਼ ਨਿਮਾਣਾ #sad_qoute
24858fb89ba30616b116892068a2b304

ਸੁਭਾਸ਼ ਨਿਮਾਣਾ

White ਲਕੋਇਆ ਹੈ 

ਮੈਂ ਮੇਰੀ ਜਾਤ ਨੂੰ ਲਕੋਇਆ ਹੈ..
ਮੈਂ ਆਪਣੇ ਆਪ ਨੂੰ ਲਕੋਇਆ ਹੈ...
ਮੈਂ ਲਕੋਇਆ ਹੈ ਖੁੱਦ ਦੀ ਗਰੀਬੀ ਨੂੰ...
ਮੈਂ ਮੇਰੇ ਰੰਗੀਨ ਖੁਆਬ ਨੂੰ ਲਕੋਇਆ ਹੈ..

ਮੈਂ ਮੇਰੇ ਸਬਰ ਨੂੰ ਲਕੋਇਆ ਹੈ...
ਮੈਂ ਪੀੜਾਂ ਦੀ ਪੁੱਟੀ ਕਬਰ ਨੂੰ ਲਕੋਇਆ ਹੈ 
ਮੈਂ ਲੜਖੜਾਇਆ ਹਾਂ ਜਿੰਦਗੀ ਦੇ ਰਾਹਾਂ ਤੇ...
ਮੈਂ ਮੇਰੇ ਔਖੇ ਸਫ਼ਰ ਨੂੰ ਲਕੋਇਆ ਹੈ...

ਮੈਂ ਇਮਤਿਹਾਨਾਂ ਦੀ ਜੰਗ ਦਾ ਖਿਡਾਰੀ ਹਾਂ...
ਮੈਂ ਮੇਰੀ ਬਦਨਸੀਬੀ ਨੂੰ ਲਕੋਇਆ ਹੈ...
ਮੈਂ ਤਾਂਘਦਾ ਰਿਹਾ ਹਾਂ ਹਮੇਸ਼ਾਂ ਆਪਣੀ ਮੰਜ਼ਿਲ ਨੂੰ..
ਮੈਂ ਮੇਰੀ ਹੱਡਬੀਤੀ ਨੂੰ ਲਕੋਇਆ ਹੈ...

ਮੈਂ ਨਜ਼ਮ ਚੋਂ ਵਿੱਛੜਿਆ ਸ਼ਬਦ ਹਾਂ...
ਮੈਂ ਮੇਰੇ ਜਜ਼ਬਾਤਾਂ ਨੂੰ ਲਕੋਇਆ ਹੈ...
ਮੈਂ ਪੈਂਡੇ ਕੱਟਦਾ ਆਇਆ ਹਾਂ ਮੁਸ਼ਕਿਲ ਪੈੜਾਂ ਦੇ 
ਮੈਂ ਮੇਰੇ ਹਾਲਾਤਾਂ ਨੂੰ ਲਕੋਇਆ ਹੈ..

ਮੈਂ ਖ਼ੈਰ ਮੰਗਦਾ ਹਾਂ ਖ਼ੁਦਾ ਤੋਂ ਮੇਰੀ....
ਮੈਂ ਉਸਦੀ ਰਹਿਮਤ ਨੂੰ ਲਕੋਇਆ ਹੈ...
"ਨਿਮਾਣਿਆ" ਤੂੰ ਵੀ ਮੇਹਨਤ ਆਪਣੀ ਜਾਰੀ ਰੱਖ..
ਉਸ ਖ਼ੁਦਾ ਨੇ ਤੇਰੇ ਲਈ ਵੀ ਖਾਸ ਵਕਤ ਲਕੋਇਆ ਹੈ...

©ਸੁਭਾਸ਼ ਨਿਮਾਣਾ #good_night
24858fb89ba30616b116892068a2b304

ਸੁਭਾਸ਼ ਨਿਮਾਣਾ

White ਸ਼ਾਇਰ ਦੀ ਕਲਪਨਾ...

ਸ਼ਾਇਰ ਦੀ ਕਲਪਨਾ ਦਾ ਕੋਈ ਪਾਰ ਨਹੀਂ ਪਾ ਸਕਦਾ...
ਉਹ ਪਰਬਤ ਛਾਣ ਸਕਦਾ ਹੈ...
ਉਹ ਸਭਨਾਂ ਦੇ ਮਨਾਂ ਦੀ ਜਾਣ ਸਕਦਾ ਹੈ....
ਉਹ ਅੰਭਰ ਦੀ ਸੈਰ ਕਰਦਾ ਹੈ..
ਉਹ ਹਵਾ ਦਾ ਨਿੱਘ ਮਾਣ ਸਕਦਾ ਹੈ...
ਉਹ ਚਸ਼ਮੇ ਦੀ ਰੰਗਤ ਨੂੰ ਲਫ਼ਜ਼ਾਂ ਵਿਚ ਪਰੋਂਦਾ...
ਉਹ ਨਾਜ਼ਾਇਜ਼ ਹੋਈ ਕਰੂਰਤਾ ਤੇ ਕੱਲਾ ਬਹਿ ਰੋਂਦਾ ਹੈ...
ਉਹ ਬਿਆਨ ਕਰਦਾ ਹੈ ਇਸ਼ਕ,ਮੁੱਹਬਤ ਨੂੰ...
ਉਹ ਕਦੇ ਕਦੇ ਪੀੜਾਂ ਦੀ ਸੇਜ਼ ਤੇ ਵੀ ਸੌਂਦਾ ਹੈ..
ਉਹ ਕਾਇਨਾਤ ਨੂੰ ਪੜ੍ਹਦਾ ਹੈ...
ਉਹ ਨਜ਼ਮ ਕੋਈ ਘੜਦਾ ਹੈ...
ਉਸਨੂੰ ਅਹਿਸਾਸ ਹੁੰਦਾ ਹੈ ਹਾਲਤਾਂ ਦਾ...
ਉਹ ਗ਼ਮਾਂ ਵਿੱਚ ਵੀ ਖੜਦਾ ਹੈ...
ਉਹ ਕਲਮ ਨੂੰ ਸਲਾਮ ਕਰਦਾ ਹੈ...
ਉਹ ਜਜ਼ਬਾਤ ਆਪਣੇ ਨੀਲਾਮ ਕਰਦਾ ਹੈ...
ਉਹ ਪਾਣੀ ਪੀਂਦਾ ਹੈ ਸਬਰ ਦਾ..
ਉਹ ਖ਼ਿਆਲੀ ਪੰਛੀਆਂ ਨਾਲ ਅਸਮਾਨ ਭਰਦਾ ਹੈ...
"ਨਿਮਾਣਿਆ" ਸ਼ਾਇਰ ਉਹੀ ਹੈ ਜੌ ਆਮਦ ਦੀ ਕਦਰ ਕਰਦਾ ਹੈ...
ਲੋੜ ਪੈਣ ਤੇ ਵਿੱਛੜੇ ਯਾਰ ਦੇ ਦਰਦ ਵਿੱਚ ਹਾਮੀ ਭਰਦਾ ਹੈ...
ਬੜਾ ਔਖਾ ਹੁੰਦਾ ਹੈ ਸ਼ਾਇਰ ਨੂੰ ਸਮਝਣਾ..
ਯਾਰ ਉਹ ਦੂਜਿਆਂ ਦਾ ਦਰਦ ਵੀ ਆਪਣੇ ਸੀਨੇ ਤੇ ਜਰਦਾ ਹੈ....

©ਸੁਭਾਸ਼ ਨਿਮਾਣਾ #GoodMorning
24858fb89ba30616b116892068a2b304

ਸੁਭਾਸ਼ ਨਿਮਾਣਾ

White ਇਹ ਜੋ ਚੋਰੀ - ਚੋਰੀ ਤੱਕਦੀ ਏ...
ਨਿਗ੍ਹਾ ਸ਼ਾਇਰ ਤੇ ਰੱਖਦੀ ਏ....
ਕੋਈ ਇਹਨੂੰ ਆਖੋ..
ਵਕਤ ਨੇ ਲੰਘ ਜਾਣਾ ਏ ਉਡੀਕਾਂ ਦੇ ਪੱਤਣਾਂ ਤੋਂ ਪਾਰ...
ਕੋਈ ਰਹਿਬਰ ਤੈਨੂੰ ਮਿਲਣ ਲਈ ਹੈ ਚਿਰਾਂ ਤੋਂ ਬੇਕਰਾਰ...
ਤੂੰ ਇਕਰਾਰ ਕਰ, ਇਜਹਾਰ ਕਰ....
ਕਿਸੀ ਸੱਚੀ ਰੂਹ ਨਾਲ ਦਿਲੋਂ ਪਿਆਰ ਕਰ...
ਇਹ ਦੁਸ਼ਵਾਰੀਆਂ, ਇਹ ਸ਼ਿਕਵੇ 
ਸਭ ਬੰਦਿਸ਼ਾਂ ਨੇ.....
ਯਾਦਾਂ ਤੇ ਬੇਚੈਨੀ ਹੀ ਅਸਲ ਰੰਜਿਸ਼ਾਂ ਨੇ...
ਇਸ਼ਕ ਦੇ ਪੈਂਡੇ ਬੜੇ ਲੰਮੇ ਨੇ...
ਟਾਂਵੇ - ਟਾਂਵੇ ਆਸ਼ਿਕ ਐਸ ਰਾਹੋਂ ਲੰਘੇ ਨੇ...
ਤੂੰ ਵੀ ਇਤਬਾਰ ਕਰ.. ਮੁੱਹਬਤ ਬੇਸ਼ੁਮਾਰ ਕਰ....
ਬਸ ਐਨੀ ਕਿ ਕੋਸ਼ਿਸ਼ ਕਰ ਕਿ...
ਸ਼ਾਇਰ ਨੂੰ ਆਪਣੇ ਵੱਲ ਦਾ ਹੱਕਦਾਰ ਕਰ...

©ਸੁਭਾਸ਼ ਨਿਮਾਣਾ #Sad_Status
24858fb89ba30616b116892068a2b304

ਸੁਭਾਸ਼ ਨਿਮਾਣਾ

White katha gya 

katha gio haroo,katha gio palindo...
katha gyi Sanskriti,katha gio savan go hindo..
katha gyi rabadi, katha gio khaj...
janleva khad sprey karge ugavan apa anaj..
katha gyi hatai,katha gyi baderan gi baat...
kal gi chinta main bittan lag rio hai aaj...
ghar pakka kar liya,angna main pathar judva lio...
katha gyi chikni matti ali dholak, gara gobar hun to apan khedo chhudva lio...
katha gyi thiba,dhakni,katha gayi matti ali parat..
ab to cooker main bani sabji gi rah apa na jhak...
katha gya be khed sara,katha gya madan...
chotta chotta tabriya ab to bhant bhant gi alergy hun hai preshan..
mana k taraki karan lag riha apan pr sanskriti go rakha dhyan...
badlta vakt go"SUBHASH" kade nahi karno chiya guman...

©SUBHASH NIMANA #Sad_Status
24858fb89ba30616b116892068a2b304

ਸੁਭਾਸ਼ ਨਿਮਾਣਾ

White ਇਸ਼ਕ ਜੱਗ ਤੋਂ ਲੁਕਾਉਣਾ ਪੈਂਦਾ ਏ...
ਰੁੱਸਿਆ ਯਾਰ ਵੀ ਮਨਾਉਣਾ ਪੈਂਦਾ ਏ....
"ਨਿਮਾਣਿਆ" ਕੁੱਝ ਵੀ ਪੱਲੇ ਨਹੀਂ ਬੱਚਦਾ ਆਸ਼ਿਕ ਦੇ ਆਖਰ ਵਿੱਚ 
ਬਸ ਖੁੱਦ ਨੂੰ ਇਸ਼ਕ 'ਚ ਕੱਖਾਂ ਵਾਂਗ ਰੁਲਾਉਣਾ ਪੈਂਦਾ ਏ....

©ਸੁਭਾਸ਼ ਨਿਮਾਣਾ #GoodNight
24858fb89ba30616b116892068a2b304

ਸੁਭਾਸ਼ ਨਿਮਾਣਾ

White ਸਾਰ 

ਜਿਹੜੇ ਗੱਲਾਂ ਕਰਨ ਮਾਸ਼ੂਕਾਂ ਨਾਲ...
ਜਿਹੜੇ ਬਾਤਾਂ ਤੇ ਬਾਤ ਪਾਉਂਦੇ ਲਾ ਥੁੱਕਾਂ ਨਾਲ....
ਜਿਹੜੇ ਰੱਜੇ ਨੂੰ ਪਾਣੀ ਪਿਲਾਉਂਦੇ ਬੁੱਕਾਂ ਨਾਲ 
ਉਹ ਫੱਕਰਾਂ ਦਾ ਹਾਲ ਕਿੰਝ ਪੁੱਛਣਗੇ...
ਉਹ ਤਾਂ ਆਖਰ ਰੁਸਣਗੇ....

ਜਿਹੜੇ ਬੁਝਾਰਤਾਂ ਪਾਉਣ ਯਾਰਾਂ ਨੂੰ....
ਜਿਹੜੇ ਕਦਰ ਦੇਣ ਗਵਾਰਾਂ ਨੂੰ....
ਜਿਹੜੇ ਵਕਤ ਨਾ ਦੇਣ ਦਿਲਦਾਰਾਂ ਨੂੰ 
ਉਹ ਵਿਛੋੜੇ ਦਾ ਦਰਦ ਕਿੰਝ ਸਹਿਣਗੇ...
ਉਹ ਤਾਂ ਆਖਰ ਸੀ ਕਹਿਣਗੇ....

ਜਿਹੜੇ ਫੁੱਲਾਂ 'ਚ ਕੰਢੇ ਉਗਾਉਂਦੇ ਨੇ..
ਜਿਹੜੇ ਹਵਾ ਵਿੱਚ ਮਹਲ ਬਣਾਉਂਦੇ ਨੇ....
ਜਿਹੜੇ ਸੁਨੇਹਾਂ ਤੇ ਖੇਤੀ ਪਕਾਉਂਦੇ ਨੇ..
ਉਹ ਸਾਡੀ ਸਾਰ ਕਿੰਝ ਲੈਣਗੇ....
"ਨਿਮਾਣਿਆ" ਗਦਾਰ ਤਾਂ ਆਖਰ ਗਦਾਰ ਹੀ ਰਹਿਣਗੇ....

©ਸੁਭਾਸ਼ ਨਿਮਾਣਾ #moon_day
24858fb89ba30616b116892068a2b304

ਸੁਭਾਸ਼ ਨਿਮਾਣਾ

White ਕੁੱਝ ਨਜ਼ਮਾਂ ਘੁੱਟ ਰਹੀਆਂ ਨੇ, ਮਰ ਰਹੀਆਂ ਨੇ, ਦਮ ਤੋੜ ਰਹੀਆਂ ਨੇ..
ਕੁੱਝ ਨਜ਼ਮਾਂ ਆਪਣਾ ਰੁੱਤਬਾ, ਆਪਣਾ ਪੈਗਾਮ, ਆਪਣਾ ਮੁੱਲ ਮੋੜ ਰਹੀਆਂ ਨੇ...
ਸ਼ਾਇਰ ਨੂੰ ਆਖੋ ਕਿ ਉਹ ਬਸ ਤਾਲੁਕ ਰੱਖੇ ਆਪਣੇ ਉਲਝੇ ਹੋਏ ਖਿਆਲਾਂ ਤੀਕਰ, ਮੱਚਦੇ ਬਵਾਲਾਂ ਤੀਕਰ....
ਕੁੱਝ ਨਜ਼ਮਾਂ ਜਜ਼ਬਾਤਾਂ ਤੋਂ ਸੱਖਣੀ, ਅਹਿਸਾਸਾਂ ਦੀ ਕਮੀ,ਲਫਜ਼ਾਂ ਵਲੋਂ ਥੋਹੜ ਰਹੀਆਂ ਨੇ...

©ਸੁਭਾਸ਼ ਨਿਮਾਣਾ #cg_forest
loader
Home
Explore
Events
Notification
Profile