Nojoto: Largest Storytelling Platform
johny6179061309789
  • 12Stories
  • 84Followers
  • 1.1KLove
    232Views

Johny

ਪਿੰਡਾਂ ਵਾਲੇ

  • Popular
  • Latest
  • Video
4c6fe1a106cb1504182ebc2faf329542

Johny

Unsplash ਕਿਸੇ ਨੂੰ ਦੇ ਕੇ ਹਾੱਸੇ, ਅੱਜ ਓਹਦੇ ਰੋਣ ਦੇ ਕਾਰਣ ਹਾਂ...
ਇਹ ਹੱਸਦੀ ਵੱਸਦੀ ਦੁਨੀਆਂ ਚ, ਓਹਦੇ ਕੱਲੇ ਹੋਣ ਦੇ ਕਾਰਣ ਹਾਂ...
ਮੈਂ ਵਾਧੇ ਕੀਤੇ ਨਾਲ ਜਿਹਦੇ , ਓਹਨੂੰ ਰੋਲ਼ ਕੇ ਛਡਿਆ ਏ...
ਜਿਹਨੇ ਦੁਨੀਆਂ ਤੋਂ ਵੱਧ ਚਾਇਆ ਸੀ, ਓਹਦੇ ਨਾ ਚੌਣ ਦੇ ਕਾਰਣ ਹਾਂ...
ਓਹਦਾ ਦਰਦ ਜਿਆ ਮੈਨੂੰ feel ਹੋਵੇ, ਪੀੜਾਂ ਸਾਂਭ ਕੇ ਰੱਖੀਆਂ ਚੋਂ...
ਹਿਸਾਬ ਤਾਂ ਮੇਰਾ ਕਰਣਗੇ ਉਹ, ਜੋ ਡੁਲ੍ਹਦੇ ਓਹਦੀਆਂ ਅੱਖੀਆਂ ਚੋ...
                                                    #JOHNY❤️

©Johny #Book #JOHNY🖋️ #insta #najoto #top
4c6fe1a106cb1504182ebc2faf329542

Johny

White  ...ਕਿਸੇ ਹੋਰ ਲਈ...

ਕਿੰਝ ਹਾਲ ਸੁਣਾਵਾਂ ਮੁੱਖ ਚੋਂ ਕੁਝ ਨਾ ਬੋਲ ਹੋਵੇ,
ਕਦੇ ਅਸੀਂ ਵੀ ਚੁੱਪ ਦੇ ਕਾਰਣ ਸੀ ਕਿਸੇ ਹੋਰ ਲਈ...
ਕੋਈ ਆਣ ਵਿਸ਼ਾਈਆਂ ਪਲਕਾਂ ਮੇਰੀਆਂ ਰਾਵਾਂ ਚ,
ਕਦੇ ਅਸੀਂ ਵੀ ਰਾਵਾਂ ਮੱਲੀਆਂ ਸੀ ਕਿਸੇ ਹੋਰ ਲਈ...
ਕੋਈ ਅੱਠੋ ਪਹਿਰ ਸਾਨੂੰ ਰੱਬ ਤੋਂ ਮੰਗਦਾ ਸੀ,
ਕਦੇ ਅਸੀਂ ਦੁਆਵਾਂ ਮੰਗੀਆਂ ਸੀ ਕਿਸੇ ਹੋਰ ਲਈ...
ਕੋਈ ਆਪਣਿਆਂ ਨਾ ਪਾਲੈ ਵੈਰ ਸੀ ਮੇਰੇ ਲਈ,
ਕਦੇ ਅਸੀਂ ਵੀ ਅੱਖਾਂ ਕੱਡੀਆਂ ਸੀ ਕਿਸੇ ਹੋਰ ਲਈ...
ਕੋਈ ਜਾਗ ਕੇ ਰਾਤਾਂ ਕੀਤੀਆਂ ਗੱਲਾਂ ਸਾਡੇ ਨਾਲ,
ਕਦੇ ਅਸੀਂ ਵੀ ਨੀਂਦਾਂ ਛੱਡੀਆਂ ਸੀ ਕਿਸੇ ਹੋਰ ਲਈ...
ਅੱਜ ਪਤਾ ਨੀ ਕਿੱਥੇ! ਗੁੰਮ ਉਹ ਚਿਹਰਾ ਹੋ ਗਿਆ ਏ,
ਜਿਹਨੂੰ ਮੈਂ ਛੱਡਿਆ ਸੀ ਕਿਸੇ ਹੋਰ ਲਈ...
ਇੰਜ ਲੱਗੀਆਂ ਬਦ-ਦੁਆਵਾਂ ਲੇਖੇ JOHNY ਨੂੰ,
ਉਹ ਵੀ ਮੈਨੂੰ ਛੱਡ ਗਿਆ ਕਿਸੇ ਹੋਰ ਲਈ।।।
                                      JOHNY❤️

©Johny #love_shayari #lovefailure #love #najoto #top #Trending  ਪਿਆਰ ਅਤੇ ਆਸ਼ਕੀ  ਪਿਆਰ ਵਾਲੀ ਜ਼ਿੰਦਗੀ

#love_shayari #lovefailure love #najoto #Top #Trending ਪਿਆਰ ਅਤੇ ਆਸ਼ਕੀ ਪਿਆਰ ਵਾਲੀ ਜ਼ਿੰਦਗੀ

4c6fe1a106cb1504182ebc2faf329542

Johny

White ਰਾਤਾਂ ਦਾ ਹੁਣ ਪੈਂਡਾ ਔਖਾ ਹੋਣ ਲੱਗਾ ਏ,
ਜ਼ਹਿਨ ਵੀ ਲਗਦਾ ਯਾਦਾਂ ਸਾਰੀਆਂ ਖੋਣ ਲੱਗਾ ਏ...
ਦੂਰੋਂ ਦੂਰੋਂ ਦੇਖ ਕੇ ਪਾੱਸੇ ਵੱਟੀ ਜਾਨੇ ਆ,
ਕੱਲ੍ਹਾ ਪਨ ਵੀ ਕੋਲ਼ ਜਏ ਆਣ ਖਲੋਣ ਲੱਗਾ ਏ...
ਗੁੱਸੇ ਦਾ ਜੋ ਬੁਣਿਆ ਜਾਲ਼ ਉਧੇੜ ਲੇਨੇ ਆ...
ਕੀ ਫ਼ਾਇਦਾ ਇੰਜ ਰੁਸ ਰੁਸ ਅੱਖਾਂ ਗਿੱਲੀਆਂ ਹੋਣਗੀਆਂ,
ਚਲ ਆਜਾ ਬਹਿਕੇ ਯਾਰਾ ਗੱਲ ਨਬੇੜ ਲੇਨੇ ਆ।।
                              JOHNY❤️

©Johny #love_qoutes
4c6fe1a106cb1504182ebc2faf329542

Johny

White ਅਸੀਂ ਚਾਇਆ ਵੀ ਤਾਂ ਕੀ ਚਾਇਆ, ਤੈਥੋਂ ਤੇਰਾ ਸਾਥ...
ਤੂੰ ਝੋਲ਼ੀ ਸਾਡੇ ਕੀ ਪਾਇਆ, ਦੇਖ ਸਾਡੇ ਹਾਲਾਤ...
ਅਸੀਂ ਮੁੱਖ ਚੋਂ ਕੁੱਝ ਵੀ ਬੋਲੇ ਨਹੀਂ, ਦਬੇ ਦਿਲੀ ਜਜ਼ਬਾਤ...
ਤੇਰੇ ਝੂਠ ਤੇ ਲਾਰੇ ਨੋਟ ਕੀਤੇ, ਮੈਂ ਬਹਿਕੇ ਸਾਰੀ ਰਾਤ...
ਤੇਰੀ ਯਾਦ ਜਈ ਆਈ ਜਦੋਂ, ਮੈਂ ਮਾਰੀ ਦਿਲ ਵਿੱਚ ਝਾਤ...
ਤੂੰ ਛਡਿਆ ਸਾਨੂੰ ਸਮਝ ਆਈ, ਕੀ ਸਾਡੀ ਸੀ ਔਕਾਤ...
ਜੋ ਪਾਠ ਸਾਨੂੰ ਸਿਖਾਇਆ ਤੂੰ, ਉਹ ਨਾ ਸਿੱਖਿਆ ਕਿਸੇ ਜਮਾਤ...
ਹੁਣ ਬੋਲ ਜਹੇ ਹੱਥੋਂ ਲਿਖ ਹੁੰਦੇ, ਇਹ ਤੇਰੀ ਆ ਕਰਾਮਾਤ...
ਚਤਰ, ਮਾਸੂਮ ਤੇ ਸੋਹਣੀ ਤੂੰ, ਤੇਰੀ ਵੱਖਰੀ ਸੀ ਗੱਲਬਾਤ...
ਤੈਨੂੰ ਅਦਬ ਦੀ ਰਾਣੀ ਕਵਾਂ ਮੈਂ, ਜਾਂ ਕਵਾਂ ਮੈਂ ਕਮਜਾਤ।।
                              JOHNY❤️

©Johny #sad_shayari
4c6fe1a106cb1504182ebc2faf329542

Johny

ਨਾ ਹੀ PUB ਤੇ CLUB ਵਿੱਚ ਜਾਣ ਦਾ ਕੋਈ ਸ਼ੋਂਕ,,
ਨਾ ਹੀ PARTIES ਤੇ MEETINGS ਚ ਮਾਰਾ ਕੋਈ ਡਾਕਾ...
ਮਨ ਹੋਵੇ ਜੇ ਉਦਾਸ, ਚਾਉਣ ਅੱਖਾਂ ਕੁੱਝ ਖਾਸ,
RIDE ਘੋੜੇ🏍️ ਦੀ ਮੈਂ ਲਵਾਂ, ਦੇਖਾਂ ਪਹਾੜੀ ⛰️ ਮੈਂ ਇਲਾਕਾ।।
                                     #JOHNY🖋️

©Johny #JOHNY🖋️ #top #johnyjawaharinsta
4c6fe1a106cb1504182ebc2faf329542

Johny

ਮੈਂ ਕੱਠੇ ਕਰਕੇ ਪੱਤੇ ਤੇਰੀ ਝੋਲੀ ਭਰਦਾ ਸੀ,
ਤੇ ਤੂੰ ਵਾਂਗ ਇਤਰ ਦੇ ਹੱਸ ਕਿ ਸਾਰੇ ਮਹਿਕ ਖਿਲਾਰੇ ਸੀ...
ਮੈਂ ਕਰਕੇ ਦਿੱਲ ਦੀਆਂ ਨਾਲ ਤੇਰੇ ਸਬ ਬੁਣਿਆਂ ਕਰਦਾ ਸੀ,
ਤੇ ਤੂੰ ਰੱਖ ਹੱਥਾਂ ਵਿੱਚ ਹੱਥ ਮੇਰੇ ਨਾਲ਼ ਖੁਆਬ ਸਵਾਰੇ ਸੀ...
ਮੇਰੇ ਦੁੱਖ ਸੁੱਖ ਜੁੜੇ ਹੁੰਦੇ ਸੀ ਸਦਾ ਹੀ ਨਾਲ ਤੇਰੇ,
ਤੇ ਮੈਂ ਵੀ ਤੈਨੂੰ ਵੱਖਰਾ ਦੁਨੀਆਂ ਤੋਂ ਦਿਖਦਾ ਹੁੰਦਾ ਸੀ...
ਕੁੱਝ ਗੀਤ ਅਧੂਰੇ ਰਹਿਗੇ ਮੇਰੇ ਤੇਰੇ ਜਾਣ ਪਿੱਛੋਂ,
ਜੋ ਅੱਖਾਂ ਸਾਵੇਂ ਬਾਹਕੇ ਤੈਨੂੰ ਲਿਖਦਾ ਹੁੰਦਾ ਸੀ।।
                              #JOHNY🖋️

©Johny #writer #JOHNY🖋️ #johny_jawahar_insta #top
4c6fe1a106cb1504182ebc2faf329542

Johny

ਅਸੀਂ ਕਰਦੇ BELONG ਯਾਰਾਂ MIDDLE CLASS
ਸਾਡੇ ਮਾਪਿਆਂ ਨੂੰ ਹੁੰਦੀ.. ਸੱਚੀ ਸਾਥੋਂ ਬੜੀ ਆਸ..
ਅਸੀਂ ਕਰਦੇ BELONG ਯਾਰਾਂ MIDDLE CLASS

ਬੇਬੇ ਬਾਪੂ ਦੇ ਜੋ ਖ਼ਾਬ.. ਸਾਡੀ ਅੱਖਾਂ ਵਿੱਚ ਰਹਿੰਦੇ..
ਪੁੱਤ ਹੋਜੇ ਕਾਮਜ਼ਾਬ.. ਸਦਾ ਰੱਬ ਨੂੰ ਉਹ ਕਹਿੰਦੇ..
ਸਬ ਔਖਾ ਸੌਖਾ ਜ਼ਿੰਦਗੀ ਦਾ ਮਾਣ ਕਿ ਉਹ ਭਾਣਾ..
ਖੁਦ ਪਾ ਕਿ ਉਹ ਪੁਰਾਣੇ.. ਨਵੇਂ ਸਾਡੇ ਲਈ ਆ ਲੈਂਦੇ..
 ਸਦਾ ਮੁੱਖ ਤੇ SMILE.. ਭਾਵੇਂ ਦਿਲੋਂ ਆ ਉਦਾਸ..
ਅਸੀਂ ਕਰਦੇ BELONG ਯਾਰਾਂ MIDDLE CLASS।।
                              #JOHNY🖋️

©Johny #foryoupapa
4c6fe1a106cb1504182ebc2faf329542

Johny

ਇੱਥੇ ਚਾਰੇ ਪਾਸੇ ਧੋਖੇ ਨੇ, ਕੌਣ ਮੇਰਾ ਕਿਵੇਂ ਪਛਾਣਾ ਮੈਂ...
ਇਸ ਦੋਗਲੀ ਜਈ ਦੁਨੀਆਂ ਚ, ਮੈਂ ਚਾ ਕਿ ਕਦੇ ਨਾ ਆਵਾਂ ਮੈਂ...
ਕਿ ਮੈਨੂੰ ਆਉਂਦੇ ਜਾਂਦੇ ਪੜਦੇ ਰਹਿਣ, ਮੈਨੂੰ ਏਦਾਂ ਦਾ ਬਣਾ ਸਾਰ ਦਿਓ...
ਮੇਰੀ ਬੇਨਤੀ ਆ ਗੈਂਗਸਟਰਾਂ ਨੂੰ, ਮੈਨੂੰ ਆ ਕਿ ਗੋਲੀ ਮਾਰ ਦਿਓ...
ਮੈਂ ਮਸ਼ਹੂਰ ਜਿਆ ਹੋਣਾ ਚਾਉਂਦਾ ਹਾਂ, ਮੈਨੂੰ ਵਿੱਚ ਅਖਬਾਰਾਂ ਚਾੜ ਦਿਓ।।
                                       #JOHNY🖋️

©Johny #hand #yaar_forever #JOHNY🖋️
4c6fe1a106cb1504182ebc2faf329542

Johny

ਖ਼ੁਦ ਤੇ ਕਰ ਕੇ ਜ਼ਕੀਨ, ਤੂੰ ਭਿੜਜਾਈ ਨਾਲ ਜਹਾਨਾਂ ਦੇ...
ਫਿਰ ਪਤਾ ਲੱਗੂ ਔਕਾਤ ਤੇਰੀ, ਜਦ ਖੜੇਗਾ ਵਿੱਚ ਤੋਂਫਾਨਾ ਦੇ...
ਤਾਨੇ ਮੇਣੇ ਬਹੁਤ ਤੇਰੀ ਝੋਲੀ ਡਿਗਣੇ, ਕਰ ਤਕੜੇ ਜਏ ਜਹਿਰੇ, ਘੁੱਟ ਕੇ ਤੂੰ ਪੱਲ੍ਹਾ ਫ਼ੜ...
ਕੱਲ ਤੇਰਾ TIME ਆਉਣਾ ਕੁੱਝ ਸ਼ੁਰੂ ਤਾਂ ਤੂੰ ਕਰ।।
                                                  #JOHNY🖋️

©Johny #alone #yaar_forever #JOHNY🖋️
4c6fe1a106cb1504182ebc2faf329542

Johny

ਕੁੱਝ ਰੀਜਾਂ ਦਿਲ ਵਿੱਚ ਸੀ, ਕੁੱਝ ਅੱਖੀਂ ਸੁਪਨੇ ਸੀ..
ਜਜ਼ਬਾਤ ਭਰੇ ਜੋ ਸੀਨੇ, ਉਹ ਦਸ ਕਿੱਥੇ ਲੁਕਣੇ ਸੀ..
ਪਾ ਆਸਾਂ ਦਾ ਪਾਣੀ ਜੋ ਮੈਂ ਹੱਥੀਂ ਲਾਇਆ ਸੀ..
ਹਸੀਨ ਜਹੀਆਂ ਉਹ ਯਾਦਾਂ ਵਾਲਾ ਬੂਟਾ ਪੁਟਿਆ ਏ..
ਦੇਖ! ਅੱਜ ਇਕ ਹੋਰ ਪੰਨਾ ਮੇਰੀ ਜ਼ਿੰਦਗੀ ਦਾ,
ਮੈਂ ਪਾੜ ਕੇ ਸੁਟਿਆ ਏ।।
                                   #JOHNY🖋️

©Johny #mybook #yaar_forever #JOHNY🖋️
loader
Home
Explore
Events
Notification
Profile