Nojoto: Largest Storytelling Platform
gagandeep4291
  • 27Stories
  • 46Followers
  • 351Love
    2.8KViews

ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

ਚਾਰ ਕੁ ਸਤਰਾਂ ਲਿਖੀਆਂ ਸੀ, ਕਾਲਮ ਥੱਕ ਹਾਰ ਅਧੂਰੀ ਸੋ ਗਈ, ਮੈਂ ਕਾਗਜ ਤੇ ਹਾਲੇ ਮਾਂ ਸੀ ਪਾਇਆ, ਮੇਰੀ ਕਵਿਤਾ ਪੂਰੀ ਹੋ ਗਈ,

https://www.blogger.com/blog/posts/5255157775147627389

  • Popular
  • Latest
  • Video
5c0c122584ac276f2f32e3c58a2db2f3

ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

White ਅਸੀਂ ਕੱਲ ਵੀ ਬੁਰੇ ਸੀ ਅਸੀਂ ਅੱਜ ਵੀ ਬੁਰੇ ਈ ਆਂ

ਦੁਨਿਯਾ ਸਮਝੇ ਕੀ ਸਾਨੂੰ ਪਰਵਾਹ ਨਹੀਂ ਕਰਦੇ ਆਂ

ਦਿਲ ਮਨਦਾ ਜਿਸਨੂੰ ਕੰਮ ਓਹਿਓ ਕਰਦੇ ਆਂ

ਕੋਈ ਦਿਲ ਨਾ ਦੁਖੇ ਸਾਥੋਂ ਅਰਦਾਸ ਏਹੋ ਮੰਗਦੇ ਆਂ

ਸਿਰ ਮਾਲਿਕ ਦੀਯਾਂ ਓਟਾਂ ਤਾਂਇਓਂ ਉਡਦੇ ਫਿਰਦੇ ਆਂ

ਅਸੀਂ ਕੱਲ ਵੀ ਬੁਰੇ ਸੀ ਅਸੀਂ ਅੱਜ ਵੀ ਬੁਰੇ ਈ ਆਂ


ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

©ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
  #SAD
5c0c122584ac276f2f32e3c58a2db2f3

ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

White ਨਫ਼ਰਤ ਦੇ ਹੁਣ ਕੋਈ ਬੀਜ ਨਾ ਵੀਜੋ,
ਇਨਸਾਨੀਅਤ ਨੂੰ ਪਿਆਰ ਨਾਲ ਸੀਜੋ,
ਏਨੀ ਕੁ ਗੱਲ ਮੰਨ ਸਭ ਪੱਲੇ ਬੰਨ ਲਿਓ,
ਕੁਦਰਤ ਤੋੜ ਦੀ ਹਰੇਕ ਬੰਦੇ ਦੀ ਈਗੋ,
ਸੱਚ ਦੀ ਪਉੜੀ ਦੇ ਹਮੇਸ਼ਾ, ਬਣੋ ਉਚਾਰਕ,
ਹੋਵੇ ਕੁਲ ਜਹਾਨ ਨੂੰ, ਭਾਈ ਈਦ ਮੁਬਾਰਕ,

ਸੱਭ ਦੇ ਨੇ ਸਾਂਝੇ ਤਿਉਹਾਰ, ਈਦ ਵਿਸਾਖੀ,
ਰੰਗ ਚ’ ਨਾ ਭੰਗ ਪਾਇਓ, ਨਾ ਲਠਮ ਲਾਠੀ,
ਸਾਂਝੀਵਾਲਤਾ ਦਾ ਪ੍ਰਤੀਕ, ਹੁਣ ਤੁਸੀਂ ਬਣ ਕੇ,
ਮਾੜੇ ਵਕਤ ਪਏ ਤੇ' ਕਰੀਉ ਸੱਭ ਦੀ ਰਾਖੀ,
ਫੱਟੜਾ ਨੂੰ ਵੀ ਗਲ ਲਾ ਲਉ, ਬਣੋ ਉਪਚਾਰਕ,
ਹੋਵੇ ਕੁਲ ਜਹਾਨ ਨੂੰ, ਭਾਈ ਈਦ ਮੁਬਾਰਕ,

ਕਿੰਨਾ ਚੰਗਾ ਹੋਣਾ ਉਹ, ਜੋ ਫੇਰ ਆਊਗਾ ਸਮਾ,
ਮਿਲਾਪ ਹੋਣਾ ਹਰ ਥਾਂ, ਕਿਸੇ ਨੂੰ ਨਾ ਕੋਈ ਤਮਾ,
ਖੁੱਦ ਕਰ ਕੇ ਗੁਨਾਹ ਫੇਰ ਖੁੱਦ ਹੀ ਕਬੂਲਾਂ ਬੰਦਾਂ,
ਉਦੋਂ ਦਿਲ ਹੋਣਗੇ ਵੱਡੇ ਲੋਕਾਂ, ਕਰ ਦੇਣਗੇ ਛਮਾ,
ਰਹਿਣਾ ਨਹੀਓ ਫੇਰ ਕਿਸੇ ਮੰਨ ਵਿੱਚ ਹਰਕ,
ਹੋਵੇ ਕੁਲ ਜਹਾਨ ਨੂੰ, ਭਾਈ ਈਦ ਮੁਬਾਰਕ,

ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

©ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
  # ਈਦ ਮੁਬਰਕ

# ਈਦ ਮੁਬਰਕ #ਸ਼ਾਇਰੀ

5c0c122584ac276f2f32e3c58a2db2f3

ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

ਜਿਉਣ ਨੂੰ ਦਿਲ ਨਹੀ ਕਰਦਾ, ਨਾ ਮਰਨ ਦੀ ਚਾਹਤ ਰਹਿੰਦੀ,
ਨਾ ਜਿੰਦਗੀ ਚ' ਹਨੇਰਾ ਬੱਚਦਾ, ਨਾ ਹੀ ਪ੍ਰਭਾਤ ਰਹਿੰਦੀ,
ਜਦੋ ਆਪਣੇ ਹੀ ਆਪਣਿਆ ਨੂੰ ਕਰ ਤਬਾਹ ਜਾਂਦੇ ਨੇ,
ਟੁੱਟੇ ਦਿਲ ਦੇ ਦੁੱਖ ਸੱਜਣਾ ਉਦੋ ਮੁੱੜ ਮੁੱੜ ਆਣ ਰਵਾ ਜਾਦੇ ਨੇ,

ਜਾਨੋ ਵੱਧ ਜਿੰਨਾ ਨੂੰ ਅਸੀ ਚਾਹੁੰਦੇ ਰਹੇ,
ਉਹੀ ਭਰ ਭਰ ਪਿਆਲਾ ਜਹਿਰ ਪਿਲ਼ਾਉਦੇ ਰਹੇ,
“ਗੈਰੀ” ਵਰਗੇ ਪਤਾ ਨਹੀ ਕਿੰਝ ਕਰ ਏ ਗੁੱਨਾਹ ਜਾਦੇ ਨੇ,
ਟੁੱਟੇ ਦਿਲ ਦੇ ਦੁੱਖ ਸੱਜਣਾ ਮੁੱੜ ਮੁੱੜ ਆਣ ਰਵਾ ਜਾਦੇਂ ਨੇ,

ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

©ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
  #eidmubarak
5c0c122584ac276f2f32e3c58a2db2f3

ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

ਪਤਾ ਨਹੀ ਹੈ ਕਿਧਰੋਂ ਆਈ, ਏ ਕੁਦਰਤ ਦੀ ਜਾਈ,
ਦਿਲ ਚ ਦਸਤਕ ਦੇ ਜਾਦੀ, ਅਮ੍ਰਿਤ ਰਸ ਬਰਸਾਈ,

ਜਜ਼ਬਾਤਾਂ ਦੀ ਬਹਿੰਦੀ ਨਦੀ, ਬਣ ਕੇ ਏ ਜਲ ਧਾਰਾ,
ਖੁਸ਼ੀਆਂ ਖੇੜੇ ਵੰਡਦੀ ਤੇ ਰੋਸ਼ਨ ਕਰਦੀ ਜਹਾਨ ਸਾਰਾ,

ਹਰ ਇਨਸਾਨ ਨਾਲ ਜੁੜੀ ਹੋਈ, ਇਸਦੀ ਹਰ ਸੱਤਰ,
ਅਗਿਆਨਤਾ ਨੂੰ ਮਾਤ ਦਿੰਦਾ, ਇਹਦਾ ਹੀ ਹਰ ਅੱਖਰ,

ਅਜਕਲ ਨੇਤਾਵਾਂ ਦੇ ਦਬੀ ਬੈਠੀ, ਭਾਈ ਕਿੰਨੇ ਹੀ ਰਾਜ,
“ਕਵੀ ਦਰਬਾਰ” ਦੀ ਸ਼ਾਨ ਏਹ, ਬਣੀ ਬੁਲੰਦ ਅਵਾਜ਼,

ਵਾਰ, ਛੰਦ, ਚੌਪਾਈ ਨੂੰ ਗੀਤਾਂ ਦੇ ਬਣਾਉਂਦੀ ਏਹ ਮੋਤੀ,
ਜੀਵਨ ਦਾ ਕਰਦੀ ਸੰਚਾਰ ਏ ਜਗਾ ਕੇ ਜੀਵਨ ਜਯੋਤੀ,

ਪਿੰਡ ਦੀਆਂ ਪੁਰਾਣੀਆਂ ਯਾਦਾਂ, ਬੈਠੀ ਆਪ ਵਿਚ ਸਮੋ,
ਕਿੰਨੇ ਇਤਿਹਾਸ ਰਹੇ ਨੇ, ਅਜ ਉਹਦੀ ਬੁੱਕਲ ਵਿਚ ਸੋ,

“ਮਾਂ ਸਾਹਿਬ ਕੌਰ” ਦੀ ਜਾਈ, ਜਾ ਜੰਮੀ ਏ “ਦੇਵੀ ਸੀਤਾ”,
ਹਰ ਇਸਤਰੀ ਦਾ ਸਤਿਕਾਰ ਕਰਦੀ ਮੇਰੀ ਏਹ ਕਵਿਤਾ,


ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

©ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
  #navratri
5c0c122584ac276f2f32e3c58a2db2f3

ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

ਆਉਣ ਵਾਲੇ ਕੁੰਝ ਸਾਲਾ ਦੀ ਲੱਗਾ ਬਿਆਨ ਕਰਨ ਮੈਂ ਕਹਾਣੀ,

ਨਾ ਚੰਨ ਰਹਿਣਾ ਸਾਡਾ ਨਾ ਧਰਤੀ ਅਤੇ ਨਾ ਹੀ ਰਹਿਣਾ ਪਾਣੀ,

ਦੁੱਨੀਆ ਨੂੰ ਕੰਟਰੋਲ ਕਰਨਾ New World Order ਅਜੈਂਡਾ,

ਖਤਮ ਹੋ ਜਾਣੇ Flag ਸਾਰੇ ਹਰ ਪਾਸੇ ਦਿਸੂ ਬਸ ਇਕ ਹੀ ਝੰਡਾ,



New Word Order ਨੂੰ ਲਾਗੂ ਕਰਨਾ ਚਾਹੁੰਦੇ ਸ਼ਾਹੀ ਘਰਾਣੇ,

ਹਰ ਦੇਸ਼ ਹੈ ਕਰਜਾਈ ਇਹਨਾਂ ਦਾ ਏਹ ਪੂਰੀ ਦੁਨੀਆ ਜਾਣੇ,

ਜਿਹੜਾ ਉਹਨੇ ਦੇ ਰਾਹ ਦਾ ਰੌੜ੍ਹਾ ਬਣਦਾ ਕੱਢ ਦਿੰਦੇ ਨੇ ਕੰਡਾ,

ਖਤਮ ਹੋ ਜਾਣੇ Flag ਸਾਰੇ ਹਰ ਪਾਸੇ ਦਿਸੂ ਬਸ ਇਕ ਹੀ ਝੰਡਾ,



ਤਿੰਨ ਕਾਲੇ ਖੇਤੀ ਕਾਨੂੰਨ ਨੇ ਜੋ ਏਹ ਵੀ ਏਸੇ ਦਾ ਹੀ ਨਤੀਜਾ,

ਖੇਤ ਜਮੀਨਾਂ ਹੀ ਨਹੀ ਰਹਿਣੀਆ ਫੇਰ ਕਿੱਥੇ ਫਸਲਾਂ ਬੀਜਾਂ,

ਐਵੇ ਤਾਂ ਨਹੀ ਗੋਲੀਆ ਚੱਲਦੀਆ ਦੇਖ ਕਿਸਾਨਾਂ ਹੱਥ ਡੰਡਾ,

ਖਤਮ ਹੋ ਜਾਣੇ Flag ਸਾਰੇ ਹਰ ਪਾਸੇ ਦਿਸੂ ਬਸ ਇਕ ਹੀ ਝੰਡਾ,



ਪਤਨ ਕਰਨਾ ਇਹਨਾਂ currency ਦਾ ਤੇ ਹੋਣਾ ਇਕ ਹੀ ਬੈਂਕ,

ਦੋਲਤਾਂ ਸ਼ੋਹਰਤਾਂ ਕੰਮ ਨੀ ਆਉਣੀਅ ਨਾ ਆਉਣੇ ਕੰਮ ਉੱਚੇ ਰੈਂਕ,

ਪੜਿਆ ਲਿਖਿਆ ਨੂੰ ਵੀ ਚੱਕਣੀਆ ਪੈਣੀਆ ਫੇਰ ਸਿਰ ਤੇ ਪੰਡਾਂ,

ਖਤਮ ਹੋ ਜਾਣੇ Flag ਸਾਰੇ ਹਰ ਪਾਸੇ ਦਿਸੂ ਬਸ ਇਕ ਹੀ ਝੰਡਾ,


ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

©ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
  #navratri
5c0c122584ac276f2f32e3c58a2db2f3

ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

1876 ਚ ਦਾਦੇ ਪੜਦਾਦੇ ਆਏ,
2007 ਚ ਫੇਰ ਮੈਂ ਸੀ ਆਇਆ,
ਗਾਣੇ ਵੀ ਵਜੇ ਤੇ ਲੱਗੀ ਰਿੰਗ ਟੋਨ,
ਜੀ ਹਾਂ ਮੈਂ ਤੁਹਾਡਾ ਮੋਬਾਈਲ ਫੋਨ,

ਹਰ ਕੰਨਾ ਨਾਲ ਲੱਗਿਆ ਰਹਿੰਦਾ,
ਲੋਕਾਂ ਦੇ ਬੋਲ ਮੈਂ ਜੁਬਾਨੀ ਕਹਿੰਦਾ,
ਕਰਦੇ ਮੈਨੂੰ ਖੁਸ਼ੀ ਖੁਸ਼ੀ ਸਾਰੇ ਅੋਨ,
ਜੀ ਹਾਂ ਮੈਂ ਤੁਹਾਡਾ ਮੋਬਾਈਲ ਫੋਨ,

ਸੰਸਾਰ ਦੀ ਹੁਣ ਨਵੀ ਪਹਿਚਾਣ,
ਮੈਨੂੰ ਵਰਤੇ ਅੱਜ ਹਰ ਇਨਸਾਨ,
ਮੈਂ ਰਹਿੰਦਾ ਨੋਨਰੇਡੀਏਸ਼ਨ ਜੋਨ,
ਜੀ ਹਾਂ ਮੈਂ ਤੁਹਾਡਾ ਮੋਬਾਈਲ ਫੋਨ,

ਹਰ ਕੋਈ ਮੈਨੂੰ ਲੈਣ ਨੂੰ ਕਾਹਲਾ,
ਦੌਰ ਜੋ ਮੇਰਾ ਏ ਚਲਦਾ ਵਾਹਲਾ,
ਮੇਰੇ ਲਈ ਵਾਧੂ ਕਰਵਾਏ ਲੋਨ,
ਜੀ ਹਾਂ ਮੈਂ ਤੁਹਾਡਾ ਮੋਬਾਈਲ ਫੋਨ,

ਹਰ ਕੰਮ ਲਈ ਹੁੰਦਾ ਮੇਰਾ ਯੂਜ਼,
ਮੈਂ ਕੈਪਚਰ ਕਰਦਾ ਹਰ ਨਿਊਜ਼,
ਗਲਤ ਨੂੰ ਚਿਤ ਤੇ ਸਹੀ ਨੂੰ ਵੋਨ,
ਜੀ ਹਾਂ ਮੈਂ ਤੁਹਾਡਾ ਮੋਬਾਈਲ ਫੋਨ,

ਵਿਹਲੜ ਮੇਰਾ ਪਿਛਾ ਨਾ ਛੱਡਦੇ,
ਕਰ ਗੱਲਾਂ ਸਾਰੀ ਰਾਤ ਨਾ ਰਜ ਦੇ,
ਨਾ ਸੋਂਦੇ ਨਾ ਦਿੰਦੇ ਮੈਨੂੰ ਅੱਖ ਲੋਣ,
ਜੀ ਹਾਂ ਮੈਂ ਤੁਹਾਡਾ ਮੋਬਾਈਲ ਫੋਨ,

ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

©ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
5c0c122584ac276f2f32e3c58a2db2f3

ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

Beautiful Moon Night ਦੋਗਲੇ ਬੰਦੇ ਨਾਲ ਨਾ ਬਹੁਤੀ ਬਣਦੀ ਮੇਰੀ,

ਰੱਬ ਦੀ ਰਜਾ ਦੇ ਵਿੱਚ ਰਹਿਣਾ ਸਿੱਖਿਆ,

ਬਹੁਤੇ ਚਤਰ ਚਲਾਕਾਂ ਅੱਗੇ ਹੱਥ ਜੋੜੀਦੇ,

ਗਤਲ ਨੂੰ ਗਲਤ ਮੈਂ ਕਹਿਣਾ ਸਿੱਖਿਆ,

ਪਹਿਰਾਵਾ ਦੇਖ ਮੇਰਾ ਮਜ਼ਾਕ ਨੇ ਉੱਡਾਉਦੇਂ,

ਤੇਰੇ ਵਰਗੇ ਕਈ ਕੰਮ ਸਾਡੇ ਕਰਦੇ ਨੋਕਰ ਚਾਕਰ ਏ,

ਥੋੜਾ ਜਿਹਾ ਜੇ ਕਿਤੇ ਮੈਂ ਕੱਬਾ ਬੋਲ ਜਾਵਾ,

ਮੈਨੂੰ ਕਹਿੰਦੇ ਤੇਰੇ ਵਿਚ ਆਕੜ ਏ,


ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

©ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
  #beautifulmoon
5c0c122584ac276f2f32e3c58a2db2f3

ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

White ਸੇਕ ਨਹਿਉ ਝੱਲ ਹੁੰਦਾ ਤੇਜ ਹਵਾਵਾਂ,
ਮਾਣਦੇ ਨੇ ਨਿੱਘ ਜੋ ਠੰਢਿਆ ਛਾਵਾਂ ਦਾ,
ਹੱਥੀ ਆਪਣੇ ਉਹ ਰੁੱਖ ਕਦੇ ਵੱਢ ਕੇ ਨੀ ਜਾਦੇਂ,
ਛੱਡ ਜਾਣ ਵਾਲੇ ਕਦੇ ਪ੍ਰਵਾਹ ਨੀ ਕਰਦੇ,
ਪ੍ਰਵਾਹ ਕਰਨ ਵਾਲੇ ਕਦੇ ਛੱਡ ਕੇ ਨੀ ਜਾਦੇ,

ਕਦੇ ਰੂਹਾਂ ਦੇ ਵਿੱਚ ਡੇਰਾ ਲਾਈ ਫਿਰਦੇ ਸੀ,
ਉਹ ਸਾਡੇ, ਅਸੀ ਉਹਨਾਂ ਦੇ ਕਹਾਈ ਫਿਰਦੇ ਸੀ,
ਇੰਨੇ ਡੂੰਘੇ ਸੱਜਣ ਕਦੇ ਦਿੱਲੋ ਕੱਢ ਕੇ ਨੀ ਜਾਦੇ,
ਛੱਡ ਜਾਣ ਵਾਲੇ ਕਦੇ ਪ੍ਰਵਾਹ ਨੀ ਕਰਦੇ,
ਪ੍ਰਵਾਹ ਕਰਨ ਵਾਲੇ ਕਦੇ ਛੱਡ ਕੇ ਨੀ ਜਾਦੇ,

ਝੂੱਠੇ ਲਾਰਿਆ ਨਾਲ ਕਦੇ ਉ ਸਾਰਦੇ ਨਹੀ,
ਇਹਸਾਨ ਕਰ ਕਦੇ ਮੇਣੇ ਮਾਰਦੇ ਨਹੀ,
ਝੌਲੀ ਗੈਰਾਂ ਅੱਗੇ ਖੁਸ਼ੀਆ ਦੀ ਅੱਡ ਕੇ ਨੀ ਜਾਦੇਂ,
ਛੱਡ ਜਾਣ ਵਾਲੇ ਕਦੇ ਪ੍ਰਵਾਹ ਨੀ ਕਰਦੇ,
ਪ੍ਰਵਾਹ ਕਰਨ ਵਾਲੇ ਕਦੇ ਛੱਡ ਕੇ ਨੀ ਜਾਦੇ,

 

ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

©ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
  #Couple
5c0c122584ac276f2f32e3c58a2db2f3

ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

ਇਕ ਗੀਤ ਮੈਂ ਲਿਖਣਾ ਏ, ਕੁੱਖ ਵਿੱਚ ਜੰਮੀ ਦਾ,

ਇਕ ਗੀਤ ਮੈਂ ਲਿਖਣਾ ਏ, ਸਿਵਿਆ ਵਿੱਚ ਅੰਮੀ ਦਾ,

ਇਕ ਗੀਤ ਮੈਂ ਲਿਖਣਾ ਏ, ਨਸਲਾਂ ਮਰੀਆ ਦਾ,

ਇਕ ਗੀਤ ਮੈਂ ਲਿਖਣਾ ਏ, ਫਸਲਾਂ ਮਰੀਆ ਦਾ,

ਇਕ ਗੀਤ ਮੈਂ ਲਿਖਣਾ ਏ, ਆਪਣੀ ਤਨਹਾਈ ਦਾ,

ਇਕ ਗੀਤ ਮੈਂ ਲਿਖਣਾ ਏ, ਵੱਧਦੀ ਮਹਿੰਗਾਈ ਦਾ,

ਇਕ ਗੀਤ ਮੈਂ ਲਿਖਣਾ ਏ, ਸਾਧ ਪਖੰਡੀਆ ਦਾ,

ਇਕ ਗੀਤ ਮੈਂ ਲਿਖਣਾ ਏ, ਭਾਈਚਾਰਕ ਵੰਡੀਆ ਦਾ,

ਇਕ ਗੀਤ ਮੈਂ ਲਿਖਣਾ ਏ, ਪੰਥਕ ਦੋਸ਼ੀਆ ਦਾ,

ਇਕ ਗੀਤ ਮੈਂ ਲਿਖਣਾ ਏ, ਸੱਚ ਖਾਮੋਸ਼ੀਆ ਦਾ,

 

ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

©ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
5c0c122584ac276f2f32e3c58a2db2f3

ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

ਜਦੋਂ ਲੋੜ ਸੀ ਉਨ੍ਹਾਂ ਨੂੰ.ਹੱਥੀਂ ਕਰਦੇ ਸੀ ਛਾਂਵਾਂ,
ਸਾਡੇ ਨਾਲ਼ ਨਾਲ਼ ਰਹਿੰਦੇ ਸੀਉਹ. ਬਣ ਪਰਛਾਂਵਾਂ,
ਜਦੋਂ ਮਸਲੇ ਉਨ੍ਹਾਂ ਦੇ ਸਾਰੇ ਹੱਲ ਹੋ ਗਏ,
ਅਸੀਂ ਬੀਤਿਆਂ ਜ਼ਮਾਨਿਆਂ ਦੀ ਗੱਲ ਹੋ ਗਏ.


ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

©ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
  #Hope
loader
Home
Explore
Events
Notification
Profile