Nojoto: Largest Storytelling Platform
mrpaulatti2473
  • 35Stories
  • 22Followers
  • 295Love
    185Views

Mr. Paul Atti Wala

Mr. Paul Atti Wala lyricist

  • Popular
  • Latest
  • Video
5f876080691b2c4c220e8bfd46642805

Mr. Paul Atti Wala

ਮਜ਼ਦੂਰ ਤਾਂ ਸਾਰੇ ਕੰਮਾਂ ਤੇ ਲੱਗੇ
ਸਰਕਾਰੀ ਅਫਸਰਾਂ ਛੁੱਟੀ ਮਨਾਈ
ਮਜਦੂਰ ਵਾਰੇ ਤਾਂ ਰੱਬ ਵੀ ਨਾਂ ਸੋਚੇ
ਜਹਿਮਤਾਂ ਵਿਚ ਰੱਖੇ ਫਸਾਈ
ਮਜਦੂਰਾਂ ਦਾ ਹਮਦਰਦੀ ਨਹੀਂ ਕੋਈ
ਅੱਟੀ ਵਾਲਿਆ ਲੋਕਾਂ ਐਵੇਂ ਰੌਲੀ ਪਾਈ
ਮਜਦੂਰ ਦੀਆਂ ਮਜਬੂਰੀਆਂ ਦੀ "ਪੌਲ "
ਕੀਤੇ ਨਾ ਹੁੰਦੀ ਸੁਣਵਾਈ
ਕੀਤੇ ਨਾ ਹੁੰਦੀ ਸੁਣਵਾਈ

©Mr. Paul Atti Wala
  #Likho
5f876080691b2c4c220e8bfd46642805

Mr. Paul Atti Wala

ਨੀ ਪਤਾ ਮੈਨੂੰ ਵੀ ਏ , 
ਪਿੱਠ ਪਿੱਛੇ ਕੀ-ਕੀ ਏ ਹੁੰਦਾ
ਫੱਟ ਇਸ਼ਕੇ ਦੇ ਡਾਹਢੇ, 
ਸਹਿਕੇ ਸੀ ਵੀ ਨਹੀਂ ਹੁੰਦਾ

©Mr. Paul Atti Wala #Time
5f876080691b2c4c220e8bfd46642805

Mr. Paul Atti Wala

ਜਿਹਦੇ ਕਰਕੇ ਦੁਨੀਆਂ ਦਾਰੀ
ਅੱਜ ਦਿਨ ਡੈਡੀ ਵਾਲਾ ਕਹਿੰਦੇ
ਬਾਪੂ ਦੇ ਨਾਲ ਹਰ ਦਿਨ ਹੁੰਦਾ
ਪਤਾ ਲੱਗੇ ਜਦ ਕੋਲ ਨਾ ਰਹਿੰਦੇ
ਬਾਪੂ ਨਾਲ ਪਛਾਣ ਏ ਸਾਡੀ !
ਪੁੱਤ ਰੂਪੇ ਦਾ ਪਿੰਡ ਵਿੱਚ ਕਹਿੰਦੇ
ਰੂਪ ਲਾਲ ਲਿਖਾਰੀ ਵੱਜਦਾ
ਨਾਂ ਬਾਪੂ ਦਾ ਗੀਤਕਾਰੀ ਵਿੱਚ 
ਅੱਟੀ ਵਾਲੇ "ਪੌਲ" ਰਾਹ ਚੁਣਿਆ
ਮੰਜ਼ਿਲ ਓਸੇ ਕਲਮ ਪਿਆਰੀ ਵਿੱਚ 
ਚੜਦੀਕਲਾ ਵਿੱਚ ਰੱਖੀਂ ਮਾਲਕਾ
ਰਹਾਂ ਹਰ ਪਲ ਨਾਮੁ ਖੁਮਾਰੀ ਵਿੱਚ

©Mr. Paul Atti Wala #foryoupapa
5f876080691b2c4c220e8bfd46642805

Mr. Paul Atti Wala

ਅਜੇ ਮੌਤ ਵਿਆਹੁਣੀ ਕਲ ਨੂੰ ਏ 
ਮੈਂ ਅੱਜ ਹੀ ਜੰਞੇ ਚੜ ਆਇਆ
ਤੈਨੂੰ ਗੱਲ ਲਾਉਣ ਦਾ ਦਿਲ ਅੰਦਰ
ਮੇਰੇ ਚਾਵਾਂ ਦਾ ਸੀ ਹੜ ਆਇਆ
ਤੂੰ ਮਿਲੀ ਨੀ ਉਮੀਦ ਤਾਂ ਸੀ !
ਤੇਰੇ ਬੂਹੇ ਅੱਗੇ ਵੀ ਖੜ ਆਇਆ
ਨੀ ਪੌਲ ਅੱਟੀ ਵਾਲਾ ਲਿਖ ਹੱਥੀਂ 
ਹਾਲ ਦਿਲ ਦਾ ਚਿੱਠੀ ਵਿੱਚ ਮੜ ਆਇਆ

©Mr. Paul Atti #ink
5f876080691b2c4c220e8bfd46642805

Mr. Paul Atti Wala

ਇੱਕ ਮਾਂ ਦਾ ਹੀਰਾ ਪੁੱਤ ਤੁਰ ਗਿਆ
ਲੋਕਾਂ ਖੇਡੇ ਖੇਡ ਸਿਆਸੀ
ਜਿਸਦੀ ਅੱਖ ਦਾ ਤਾਰਾ ਸੀ ਉਹ
ਓਹ ਅੱਖ ਰਹਿਣੀ ਸਦਾ ਪਿਆਸੀ
ਇੰਝ ਹੋਵੇਗਾ ਝੱਲਿਆ ਤੇਰੇ ਨਾਂ
ਜੋ ਕਦੇ ਵੀ ਝੱਲ ਨਾ ਹੋਣਾ
ਅੱਜ ਨਹੀਂ ! ਕੱਲ੍ਹ ਨਹੀਂ ਸਿੱਧੂਆ ਤੈਨੂੰ
ਮਾਪਿਆਂ ਸਾਰੀ ਉਮਰ ਹੀ ਰੋਣਾ...........੨

ਜਦ ਵੇਖਣਗੇ ਤੇਰੀ ਸੁੰਨੀ ਹਵੇਲੀ
ਹਰ ਇਕ ਬੂਹਾ-ਬਾਰੀ
ਥਾਰਾਂ, 5911, ਫ਼ੋਰਡ ਤੇਰੀ
ਇੱਕ ਇੱਕ ਰੀਜ਼ ਸ਼ਿੰਗਾਰੀ
ਕਿੰਝ ਸਹਿਣਗੇ ਵੇਖ-ਵੇਖ ਕੇ
ਤੂੰ ਕਦੇ ਸੋਚਿਆ ਵੀ ਨਹੀਂ ਹੋਣਾ
ਅੱਜ ਨਹੀਂ! ਕੱਲ੍ਹ ਨਹੀਂ ਸਿੱਧੂਆ ਤੈਨੂੰ
ਮਾਪਿਆਂ ਸਾਰੀ ਉਮਰ ਹੀ ਰੋਣਾ...........੨

ਤੂੰ ਤਾਂ ਲਿਖ ਗਿਆਂ ਵਿਚ ਜਵਾਨੀ
ਉਠੇਗਾ ਤੇਰਾ ਜਨਾਜ਼ਾ
ਖਾਮੋਸ਼ ਹੋਜੂਗੀ ਕਲਮ ਤੇਰੀ ਇਹ
ਨਾ ਲਾਇਆ ਸੀ ਕਿਸੇ ਅੰਦਾਜ਼ਾ
ਤੈਨੂੰ ਮਾਰਨ ਵਾਲਿਆਂ ਦਾ ਵੀ
ਹਾਲ ਇਹੋ ਏ ਹੋਣਾ 
ਅੱਜ ਨਹੀਂ! ਕੱਲ੍ਹ ਨਹੀਂ ਸਿੱਧੂਆ ਤੈਨੂੰ
ਮਾਪਿਆਂ ਸਾਰੀ ਉਮਰ ਹੀ ਰੋਣਾ..........੨

ਅੱਟੀ ਵਾਲੇ "ਪੌਲ" ਵਾਂਗਰਾਂ 
ਕਈਆਂ ਲਿਖ ਲਿਖ ਦਰਦ ਪਰੌਣੇ
ਆਪਣੇ ਤੈਨੂੰ ਘੱਟ ਸੋਹਣਿਆ!
ਵੱਧ ਬੇਗਾਨੇ ਰੋਣੇ 
ਤੇਰੇ ਗਾਇਆਂ ਲਿਖਿਆਂ ਗੀਤਾਂ ਦਾ
ਅੰਤ ਕਦੇ ਨਹੀਂ ਹੋਣਾ 
ਅੱਜ ਨਹੀਂ! ਕੱਲ੍ਹ ਨਹੀਂ ਸਿੱਧੂਆ ਤੈਨੂੰ
ਮਾਪਿਆਂ ਸਾਰੀ ਉਮਰ ਹੀ ਰੋਣਾ -----੨

©Mr. Paul Atti #RIPSidhuMoosewala
5f876080691b2c4c220e8bfd46642805

Mr. Paul Atti Wala

ਇੱਕ ਮਾਂ ਦਾ ਹੀਰਾ ਪੁੱਤ ਤੁਰ ਗਿਆ
ਲੋਕਾਂ ਖੇਡੇ ਖੇਡ ਸਿਆਸੀ
ਜਿਸਦੀ ਅੱਖ ਦਾ ਤਾਰਾ ਸੀ ਉਹ
ਓਹ ਅੱਖ ਰਹਿਣੀ ਸਦਾ ਪਿਆਸੀ
ਇੰਝ ਹੋਵੇਗਾ ਝੱਲਿਆ ਤੇਰੇ ਨਾਂ
ਜੋ ਕਦੇ ਵੀ ਝੱਲ ਨਾ ਹੋਣਾ
ਅੱਜ ਨਹੀਂ ! ਕੱਲ੍ਹ ਨਹੀਂ ਸਿੱਧੂਆ ਤੈਨੂੰ
ਮਾਪਿਆਂ ਸਾਰੀ ਉਮਰ ਹੀ ਰੋਣਾ...........੨

ਜਦ ਵੇਖਣਗੇ ਤੇਰੀ ਸੁੰਨੀ ਹਵੇਲੀ
ਹਰ ਇਕ ਬੂਹਾ-ਬਾਰੀ
ਥਾਰਾਂ, 5911, ਫ਼ੋਰਡ ਤੇਰੀ
ਇੱਕ ਇੱਕ ਰੀਜ਼ ਸ਼ਿੰਗਾਰੀ
ਕਿੰਝ ਸਹਿਣਗੇ ਵੇਖ-ਵੇਖ ਕੇ
ਤੂੰ ਕਦੇ ਸੋਚਿਆ ਵੀ ਨਹੀਂ ਹੋਣਾ
ਅੱਜ ਨਹੀਂ! ਕੱਲ੍ਹ ਨਹੀਂ ਸਿੱਧੂਆ ਤੈਨੂੰ
ਮਾਪਿਆਂ ਸਾਰੀ ਉਮਰ ਹੀ ਰੋਣਾ...........੨

ਤੂੰ ਤਾਂ ਲਿਖ ਗਿਆਂ ਵਿਚ ਜਵਾਨੀ
ਉਠੇਗਾ ਤੇਰਾ ਜਨਾਜ਼ਾ
ਖਾਮੋਸ਼ ਹੋਜੂਗੀ ਕਲਮ ਤੇਰੀ ਇਹ
ਨਾ ਲਾਇਆ ਸੀ ਕਿਸੇ ਅੰਦਾਜ਼ਾ
ਤੈਨੂੰ ਮਾਰਨ ਵਾਲਿਆਂ ਦਾ ਵੀ
ਹਾਲ ਇਹੋ ਏ ਹੋਣਾ 
ਅੱਜ ਨਹੀਂ! ਕੱਲ੍ਹ ਨਹੀਂ ਸਿੱਧੂਆ ਤੈਨੂੰ
ਮਾਪਿਆਂ ਸਾਰੀ ਉਮਰ ਹੀ ਰੋਣਾ..........੨

ਅੱਟੀ ਵਾਲੇ "ਪੌਲ" ਵਾਂਗਰਾਂ 
ਕਈਆਂ ਲਿਖ ਲਿਖ ਦਰਦ ਪਰੌਣੇ
ਆਪਣੇ ਤੈਨੂੰ ਘੱਟ ਸੋਹਣਿਆ!
ਵੱਧ ਬੇਗਾਨੇ ਰੋਣੇ 
ਤੇਰੇ ਗਾਇਆਂ ਲਿਖਿਆਂ ਗੀਤਾਂ ਦਾ
ਅੰਤ ਕਦੇ ਨਹੀਂ ਹੋਣਾ 
ਅੱਜ ਨਹੀਂ! ਕੱਲ੍ਹ ਨਹੀਂ ਸਿੱਧੂਆ ਤੈਨੂੰ
ਮਾਪਿਆਂ ਸਾਰੀ ਉਮਰ ਹੀ ਰੋਣਾ -----੨

©Mr. Paul Atti #RIPSidhuMoosewala
5f876080691b2c4c220e8bfd46642805

Mr. Paul Atti Wala

ਆਪਣੀ ਕਲਮ ਤੇ ਮਾਣ ਆ ! ਸੱਜਣਾਂ 
ਕਿਉਂਕਿ ਸਤਿਗੁਰ ਦੀ ਕਿਰਪਾ ਨਾਲ ਚੱਲਦੀ ਆ
ਦੇਖਕੇ ਤਰੱਕੀ ਸਾਡੀ ਜਰੀ ਜਾਂਦੀ ਨੀ
ਹੁਣ ਤਾਹੀਓਂ ਖੱਚ ਜਲਦੀ ਆ 
ਆਪਣੀ ਪੈੜ ਉੱਤੇ ਤੁਰੀਦਾ " ਪੌਲ "
ਸ਼ੇਰਾਂ ਦੀ ਚਾਲ ਕਿੱਥੇ ਭੇਡਾਂ ਨਾਲ ਰਲਦੀ ਆ

©Mr. Paul Atti #pen
5f876080691b2c4c220e8bfd46642805

Mr. Paul Atti Wala

ਇਜ਼ਤ ਪਿਆਰ ਕਰਨ ਵਾਲਿਆ ਦੀ ਨੀ ਸੱਜਣਾਂ 
ਚਾਰ ਕੁ ਟਕੇ ਤੇ ਗੱਡੀ ਵਾਲਿਆਂ ਦੀ ਹੁੰਦੀ ਆ
ਬੇਵਫ਼ਾ ਖੇਡ ਰੋਲਕੇ ਜੋ ਕਹਿਣ 
ਵਰਤ ਕੇ ਮੈਂ ਛੱਡੀ ਵਾਲਿਆਂ ਦੀ ਹੁੰਦੀ ਆ
ਗਰੀਬ ਦੇ ਤਾਂ ਪਿਆਰ ਲਈ ਤਰਲੇ ਹੀ ਹੁੰਦੇ ਬਸ!
ਜੀ-ਜੀ ਜੁਬਾਨ ਜਿੰਨਾਂ ਦੱਬੀ ਵਾਲਿਆਂ ਦੀ ਹੁੰਦੀ ਆ
ਮਾੜਾ ਬੰਦਾ ਕੱਢਦਾ ਹਾੜੇ ਵਾਰ-ਵਾਰ 
ਰੀਝ ਹਰ ਇਕ ਪੂਰੀ ਕੋਠੀ ਵੱਡੀ ਵਾਲਿਆਂ ਦੀ ਹੁੰਦੀ ਆ
ਗਰੀਬ ਦੇ ਤਾਂ ਘਰ ਆਉਣ ਵੇਲੇ ਵੀ ਕੋਈ ਸੋਚੇ
ਉਡੀਕ ਸਿਨੇਮੇ ਹੋਟਲ ਘੁੰਮਾਉਣ ਵਾਲਿਆਂ ਦੀ ਹੁੰਦੀ ਆ
ਅੱਟੀ ਵਾਲਿਆ "ਪੌਲ" ਐਵੇਂ ਸੋਚਦਾ ਏਂ ਬਹੁਤਾ
ਇਹ ਤੇਰੇ ਨਾ ਨੀ ਹਰ ਚਾਹੁਣ  ਵਾਲਿਆਂ ਨਾ ਹੁੰਦੀ ਆ

©Mr. Paul Atti #Moon
5f876080691b2c4c220e8bfd46642805

Mr. Paul Atti Wala

ਹਾਹਾਹਾ !
ਪੁੱਤ ਗੈਰਾਂ ਦੇ ਆਲਣੇ 'ਚ ਬੈਠ ਕੇ,
ਰਾਜ ਆਪਣਾ ਦੱਸਦਾ ਏਂ
ਜੀਜਾ ਤੇਰਾ ਹੁਕਮ ਦਾ ਯੱਕਾ ਆ,
ਤੇ ਤੂੰ ਸਾਲਿਆ !
 ਗੋਲਿਆਂ ਵਾਂਗ ਬੇਗੀਆਂ ਨੂੰ,
ਹਜੇ ਵੀ ਮੇਹਣੇ ਕੱਸਦਾਂ ਏਂ
✍🏻Mr.Paul

©Mr. Paul Atti

10 Love

5f876080691b2c4c220e8bfd46642805

Mr. Paul Atti Wala

ਵੀਹ ਮਿੰਟ ਦਾ ਪੈਂਡਾ ਯਾਰਾ , 
ਛੇ ਮਹੀਨੇ ਗੁਜਰ ਗਏ ਤੁਰਦਿਆਂ ਨੂੰ
ਪਾ-ਪਾ ਆਉਂਸੀਆਂ ਨੈਣ ਉਡੀਕਣ,
ਵੇਖਦੇ ਪੰਛੀ ਮੁੜਦਿਆਂ ਨੂੰ
ਥੌੜ ਪਿਆਰ ਦੀ ਸਾਹਾਂ ਨੂੰ ਏ,
"ਪੌਲ" ਕਿ ਖੈਰ ਪਾਉਣਗੇ ਮੁਰਦਿਆਂ ਨੂੰ
ਅੱਟੀ ਵਾਲਿਆ ਗਿਲਾ ਕੀ ਬਰਸਾਤਾਂ ਤੇ ,
ਰੋਕ ਸਕੇ ਨਾ ਬਨੇਰੇ ਖੁਰਦਿਆਂ ਨੂੰ

©Mr. Paul Atti #fog
loader
Home
Explore
Events
Notification
Profile