Nojoto: Largest Storytelling Platform
yuvighuman0731
  • 113Stories
  • 192Followers
  • 743Love
    798Views

Yuvraj Singh Ghuman

ਹੋ ਵੇਖਣ ਵਿੱਚ ਕੁੱਝ ਖਾਸ਼ 'ਤੇ ਨੀ, ਪਰ ਦਿਲੋਂ ਜ਼ਜ਼ਬਾਤੀ ਜੇ ਆਂ! - Yuvraj Singh Ghuman ✍️

yuvighuman.com

  • Popular
  • Latest
  • Video
6865662b193d334aa72d0c1dbf386983

Yuvraj Singh Ghuman

ਪਹਿਲਾ ਸੀ ਤੂੰ ਨਾਜ਼ੁਕ ਜਹੀ ਪਰੀ ਅੱਲੜੇ
ਹੁਣ ਕਹਿਰ ਕਰਦੀ ਫਿਰੇਂ ਪੁਗਾਉਣ ਨੂੰ ਅਰੀ ਅੱਲੜੇ
 ਨਾ ਵੈਲੀ ਨਾ ਗੁੰਡਾ… 
ਮਾਸਟਰਾਂ ਦਾ ਮੁੰਡਾ…
ਉਹ ਦੇ ਹੁੰਦਿਆਂ ਨਾ ਕਿਸੇ ਤੋਂ ਡਰੀ ਅੱਲੜੇ

©Yuvraj Singh Ghuman #yuvighuman
6865662b193d334aa72d0c1dbf386983

Yuvraj Singh Ghuman

ਨਾ ਜਾਤ ਪਾਤ ਤੋਂ ਉੱਤੇ ਨੇ...!
ਅੱਜ ਵੀ ਰਾਜੇ ਕੁੱਤੇ ਨੇ...!
ਕਿੰਝ ਆਖਾ ਨਜ਼ਰਾਂ 
ਮਿਲਾਕੇ ਮੈਂ ਨਾਨਕਾ..,
ਤੇਰੇ ਸਿੱਖ ਜਮੀਰੋ ਸੁੱਤੇ ਨੇ...!

©Yuvraj Singh Ghuman #yuvighuman
6865662b193d334aa72d0c1dbf386983

Yuvraj Singh Ghuman

ਕਿੰਨੀ ਨਫ਼ਰਤ ਹੈ ਇੱਥੇ
ਇਨਸਾਨ ਨੂੰ ਇਨਸਾਨ ਤੋਂ…
ਮੇਰਾ ਤਾਂ ਵਿਸ਼ਵਾਸ ਉੱਠ ਗਿਆ
ਪੁਜਾਰੀ ਦੇ ਭਗਵਾਨ ਤੋਂ…

©Yuvraj Singh Ghuman #yuvighuman
6865662b193d334aa72d0c1dbf386983

Yuvraj Singh Ghuman

ਸੱਜਣ ਨੂੰ ਠੱਗ ਕਹਿਣ ਤੋਂ ਪਹਿਲਾਂ
ਸਿੱਖਾਂ ਆਪਣੇ ਵੀ ਮਜ਼ੀ ਥੱਲੇ ਸੋਟਾ ਮਾਰਲੀ…
ਕੁੱਝ ਨਹੀਓ ਹੋਣਾ ਇਸ ਨਾਲ
ਚਾਹੇ ਲੱਖ ਵਾਰੀ ਗੁਰਬਾਣੀ ਦਾ ਕੋਟਾ ਮਾਰਲੀ…
ਗੱਲ ਮੁੱਕਦੀ "ਘੁੰਮਣਾਂ" ਸਮਝਣ ਨਾਲ,
ਘੱਟੋ ਘੱਟ ਇੱਕ ਵਾਰੀ ਤਾਂ ਗੁਰਬਾਣੀ ਨੂੰ ਵਿਚਾਰਲੀ…

©Yuvraj Singh Ghuman #yuvighuman
6865662b193d334aa72d0c1dbf386983

Yuvraj Singh Ghuman

ਸਿੱਖਣ ਵਰਗੀ ਕੋਈ ਆਦਤ ਨਹੀਂ…
ਇਸ਼ਕ ਤੋਂ ਵੱਡੀ ਕੋਈ ਇਬਾਦਤ ਨਹੀਂ…

©Yuvraj Singh Ghuman #yuvighuman
6865662b193d334aa72d0c1dbf386983

Yuvraj Singh Ghuman

ਨਾ ਗਰੀਬਾਂ ਦੀ ਨਾ ਅਮੀਰਾਂ ਦੀ!
ਅਸਲ ਮੌਜ਼ 'ਘੁੰਮਣਾਂ' ਫਕੀਰਾਂ ਦੀ! 
ਜਿਹੜੇ ਯਾਰ ਦੇ ਨਾਮ ਸਹਾਰੇ ਜੀਹ ਲੈਂਦੇ,
ਉਹ ਰਹਿਮਤ ਏ ਅਵੱਲੀ ਪੀਰਾਂ ਦੀ!
ਜਿਹੜਾ ਜਾਣਦਾ ਏ ਸਾਰ ਸਾਡੀਆ ਪੀੜਾਂ ਦੀ…
ਜੈ ਓਸ ਨਾਨਕ ਸ਼ਾਹ ਵਰਗਿਆ ਪੀਰਾਂ ਦੀ…

©Yuvraj Singh Ghuman
  #yuvighuman
6865662b193d334aa72d0c1dbf386983

Yuvraj Singh Ghuman

ਮੋਦੀ ਨੇ ਲੁੱਟ ਲਾਏ ਓਹਨਾਂ ਦੇ ਚੈਨ ਨੀ…
ਹੁਣ ਹੋਏ ਫਿਰਦੇ ਨੇ ਵਿਚਾਰੇ ਬੇਚੈਨ ਨੀ…
ਮੋਦੀਆ ਤੈਨੂੰ ਆਇਆ ਨਾ ਓਹਨਾਂ ਉੱਤੇ ਤਰਸ ਵੇਂ
ਜਿਹਨਾ ਦੇ ਸੀ ਮਿਲੀਅਨ ਵਿੱਚ ਫਾਲੋਅਰਸ ਵੇਂ
 ਨਾ ਹੁਣ ਫਾਲੋਅਰਸ ਨੇ
 'ਤੇ ਨਾ ਹੀ ਹੁਣ ਕੋਈ ਫੈਨ ਨੀ…
ਕਹਿੰਦੇ ਮੋਦੀ ਨੇ ਕਰਤੀ
 ticktok ਬੈਨ ਨੀ…
ਕਹਿੰਦੇ ਮੋਦੀ ਨੇ ਕਰਤੀ
 ticktok ਬੈਨ ਨੀ…
😁🥳

©Yuvraj Singh Ghuman #yuvighuman
6865662b193d334aa72d0c1dbf386983

Yuvraj Singh Ghuman

ਦੋੜਾਂ ਲਾਉਣੀਆ…🏃
ਜਿੱਦਾ ਪੁਗਾਉਣੀਆ…💪
ਕੰਮ ਸੌਖਾ ਨਹੀਂ!

©Yuvraj Singh Ghuman #yuvighuman
6865662b193d334aa72d0c1dbf386983

Yuvraj Singh Ghuman

ਕੁੱਝ ਲੋਕ
 ਮੱਖੀਆਂ ਵਰਗੇ ਹੁੰਦੇ ਨੇ,
ਜਾਣ - ਜਾਣ ਕੇ ਜਖਮਾਂ ਉੱਤੇ
 ਬਹਿਣਗੇ…
ਪਰ ਇਹਨਾਂ ਦੀ ਰੌਲੀ ਨਾਲੋਂ,
ਚਰਚੇ ਸਾਡੀ ਚੁੱਪ ਦੇ 
ਰਹਿਣਗੇ…

©Yuvraj Singh Ghuman #yuvighuman
6865662b193d334aa72d0c1dbf386983

Yuvraj Singh Ghuman

ਸਰਬਸਾਂਝੀ ਜਾਤ ਮੇਰੀ,
ਸਰਬਸਾਂਝਾ ਪਰਮਾਤਮਾ ਮੇਰਾ…
ਸਰਬਸਾਂਝੀ ਅਰਦਾਸ ਮੇਰੀ,
ਸਰਬਸਾਂਝਾ ਖਾਤਮਾ ਮੇਰਾ…

©Yuvraj Singh Ghuman #yuvighuman
loader
Home
Explore
Events
Notification
Profile