Nojoto: Largest Storytelling Platform
seemanahar6351
  • 29Stories
  • 152Followers
  • 428Love
    2.4KViews

Seema Seemu

  • Popular
  • Latest
  • Video
9e3f123caa74689e8e58e1a69fbe6617

Seema Seemu

ਚੱਲ  ਜਿੰਦੜੀਏ ਚੱਲ ਉੱਥੇ ਚੱਲੀਏ,
ਜਿੱਥੇ ਕੋਈ ਨਾ ਕਿਸੇ ਦਾ ਵੈਰੀ ।
 ਏਥੇ ਦਿਲ ਦੇ ਰਿਸ਼ਤੇ ਫਿੱਕੇ ਪੈ  ਗਏ
ਲੱਗਦੇ ਇੱਕ ਦੂਜੇ ਨੂੰ ਜ਼ਹਿਰੀ 
ਚੱਲ  ਜਿੰਦੜੀਏ ਚੱਲ ਉੱਥੇ ਚੱਲੀਏ,
ਜਿੱਥੇ ਕੋਈ ਨਾ ਕਿਸੇ ਦਾ ਵੈਰੀ ।

ਪੈਸਾ ਕਮਾਉਣ ਦੀ ਹੋੜ 'ਚ
ਬੰਦਾ ਬਣੀਆ ਬੰਦਾ ਦਾ ਵੈਰੀ  
ਪੱਥਰ ਦੇ ਇਨਸਾਨ ਹੋ ਗਏ 
ਮਤਲਬ ਦੀ ਰਹੇਗੀ  ਯਾਰੀ
ਆਪਣਾ-ਆਪਣਾ ਕਹਿ ਕੇ ਸੀਮਾ
ਆਪਣਿਆਂ  ਨੇ ਖਲ ਉਤਾਰੀ 
ਸੱਚ ਦਾ ਹੋਕਾ ਦਿੰਦਾ ਜਿਹੜਾ, 
ਉਸਨੂੰ ਕਹਿਣ ਮਦਾਰੀ 
ਚੱਲ  ਜਿੰਦੜੀਏ ਚੱਲ ਉੱਥੇ ਚੱਲੀਏ,
ਜਿੱਥੇ ਕੋਈ ਨਾ ਕਿਸੇ ਦਾ ਵੈਰੀ ।

ਸੀਮਾ ਨਾਹਰ

©Seema Seemu ਚੱਲ ਜਿੰਦੜੀਏ
ਸੀਮਾ ਨਾਹਰ
#girl

ਚੱਲ ਜਿੰਦੜੀਏ ਸੀਮਾ ਨਾਹਰ #girl #ਕਵਿਤਾ

10 Love

9e3f123caa74689e8e58e1a69fbe6617

Seema Seemu

#HeartfeltMessage
9e3f123caa74689e8e58e1a69fbe6617

Seema Seemu

ਗੱਲਾਂ ਕਹਿਣ ਤੇ ਸੁਨਣ ਨੂੰ ਜੱਚਦੀਆਂ ਨੇ
ਧੀਆਂ ਭੈਣਾਂ ਹੁੰਦੀਆ ਸਭ ਦੀਆਂ ਨੇ 
ਕਿੰਨਾ ਕੀ ਸਮਝਦੇ ਤੁਸੀਂ , ਧੀਆਂ ਨੂੰ ਆਪਣਾਂ 
ਤਾਹੀਉਂ ਤਾਂ ਹਰ ਵੇਲੇ , ਤੁਹਾਡੇ ਤੋਂ ਬੱਚਦੀਆਂ ਨੇ 
ਸੀਮਾ (ਜਲੰਧਰ)

©Seema Seemu ਮੇਰੀ ਕਲਮ ਤੋ

ਮੇਰੀ ਕਲਮ ਤੋ #Quotes

11 Love

9e3f123caa74689e8e58e1a69fbe6617

Seema Seemu

ਸੱਚ ਦੀ ਰਾਹ ਤੇ ਚੱਲਣ ਵਾਲੇ 
ਬਦਨਾਮ ਹੁੰਦੇ ਦੇਖੇ ਮੈਂ 
ਧੀਆਂ ਨੂੰ ਸਾੜਨ ਵਾਲੇ ਸੀਮਾ 
ਖੁੱਲ੍ਹੇ ਆਮ ਘੁੰਮਦੇ ਦੇਖੇ ਮੈਂ 
ਹਰ ਗੱਲ ਤੇ ਧੱਕਾ 
ਹਰ ਗੱਲ ਤੇ  ਜੋਰ 
ਹੁੰਦੇ ਦੇਖੇ ਮੈ  
, ਸੱਚ ਬੋਲਣ ਵਾਲਿਆਂ ਤੇ  ਝੂਠੇ
ਕੇਸ ਹੁੰਦੇ ਦੇੇਖੇ ਮੈਂ 
ਸੀਮਾ . . . . .

©Seema Seemu #LookingDeep ਸੱਚ ਦੀ ਰਾਹ ਤੇ
ਮੇਰੀ ਕਲਮ ਤੋ

#LookingDeep ਸੱਚ ਦੀ ਰਾਹ ਤੇ ਮੇਰੀ ਕਲਮ ਤੋ

10 Love

9e3f123caa74689e8e58e1a69fbe6617

Seema Seemu

ਪਿਆਰ ਤਮਾਸ਼ਾ

ਪਿਆਰ ਮੁਹੱਬਤ ਸਭ ਖੇਡ ਤਮਾਸ਼ਾ,,
ਨਕਲੀ ਪਿਆਰ 'ਤੇ ਆਉਂਦਾ ਹਾਸਾ।
ਕੱਚੀਆਂ ਉਮਰਾਂ ਤੇ ਕੱਚੇ ਵਾਅਦੇ,
ਵਕ਼ਤ  ਆਉਣ 'ਤੇ  ਵੱਟਦੇ ਪਾਸਾ।।

ਮੰਨਿਆਂ ਯੁੱਗ ਪੈਸੇ ਦਾ ਲੋਕੋ,
ਰਿਸ਼ਤਿਆਂ ਵਿੱਚ ਬੇਈਮਾਨੀ ਰੋਕੋ।
ਨਫ਼ਰਤ ਕਰਕੇ ਕੀ ਲੈਣਾ ਏਂ,
ਥੋੜ੍ਹਾ ਜਿਹਾ ਤਾਂ ਦਿਲ ਤੋਂ ਸੋਚੋ।
ਗੁੱਸੇ ਦੇ ਵਿੱਚ ਤੋੜ ਨਾ ਦੇਣਾ,
ਦਿਲ ਵਿੱਚ ਓਸ ਖ਼ੁਦਾ  ਦਾ ਵਾਸਾ,
ਕੱਚੀਆਂ ਉਮਰਾਂ,ਤੇ ਕੱਚੇ ਵਾਅਦੇ,
ਵਕਤ ਆਉਣ ਤੇ ਵੱਟਦੇ ਪਾਸਾ 

ਦੁਨਿਆਂ ਕੋੜਾਂ ਜ਼ਹਿਰ ਪਤਾਸਾ,
  ਲਾਉ ਨਾਂ ਬਈ ਇਸ ਤੇ ਆਸਾ,
ਅੰਦਰ ਇਹਨਾਂ ਦੇ ਜ਼ਹਿਰਾਂ ਭਰੀਆ 
ਉੱਤੋ  ਉਤੋਂ  ਦੇਣ ਦਿਲਾਸਾ,।। 
ਇਸ਼ਕ ਚ ਮਿਲਦੇ ਦੁੱਖ ਹੀ ਯਾਰੋ 
ਨਾਲ ਗਮਾਂ ਦੇ ਭਰਦਾ ਕਾਸਾ,
ਕੱਚੀਆ ਉਮਰਾਂ ਦੇ ਕੱਚੇ ਵਾਅਦੇ 
ਵਕਤ ਆਉਣ ਤੇ ਵੱਟਦੇ ਪਾਸਾ।।  

ਵਪਾਰ ਸਮਝਦੇ ਇਸ਼ਕ ਨੂੰ ਯਾਰੋ, 
ਪਿਆਰ ' ਚ ਨਾਂ ਜਿੰਦ ਉਜਾੜੋ, 
ਬੀਤੀਆ ਵੇਲਾਂ ਹੱਥ ਨਹੀ ਆਉਣਾਂ, 
ਥੋੜਾਂ ਜਿਹਾ ਤਾਂ ਯਾਰ ਵਿਚਾਰੋ 
ਸੀਮਾਂ ਕਹਿੰਦੀ ਪੱਲੇ ਵਿੱਚ ਬਰਬਾਦੀ ਪੈਣੀ ।।
ਨਾਲੇ  ਘੌਰ ਨਿਰਾਸ਼ਾ ,
ਕੱਚੀਆ ਉੁਮਰਾਂ ਦੇ ਕੱਚੇ ਵਾਅਦੇ 
ਵਕਤ ਆਉਣ ਤੇ ਵੱਟਦੇ ਪਾਸਾ . . . . . ।।

ਸੀਮਾ ਜਲੰਧਰੀ ✍🏻✍🏻

©Seema Seemu # ਜਗਤ ਤਮਾਸ਼ਾ#ਮੇਰੀ ਕਲਮ ਤੋਂ #ਸੀਮਾ ਜਲੰਧਰੀ

# ਜਗਤ ਤਮਾਸ਼ਾ#ਮੇਰੀ ਕਲਮ ਤੋਂ #ਸੀਮਾ ਜਲੰਧਰੀ

13 Love

9e3f123caa74689e8e58e1a69fbe6617

Seema Seemu

ਟੁਕੜੇ ਟੁਕੜੇ ਹੋਏ ਰਿਸ਼ਤੇ
 ਕੀ ਮੁੜ ਮੁੜ ਕੇ ਜੋੜਾਂ 
ਸਮਝ ਨਹੀ  ਆਉਦੀ ਹੁਣ ਮੈਨੂੰ
ਦਿਲ ਰੱਖਾ ਜਾਂ ਤੋੜਾਂ
ਸੀਮਾ

©Seema Seemu ਰਿਸ਼ਤੇ
#Texture

ਰਿਸ਼ਤੇ #Texture #ਸ਼ਾਇਰੀ

9 Love

9e3f123caa74689e8e58e1a69fbe6617

Seema Seemu

ਮੈ ਪੰਜਾਬਣ ਸ਼ੇਰਨੀ ਅੜਬ  ਜਹੀ 
ਲਹੂ ਵਿਚ ਦਲੇਰੀ ਆ 
ਲੋੜ ਨਹੀ ਹਥਿਆਰਾ ਦੀ ਮੈਨੂੰ 
ਮੇਰੀ ਕਲਮ ਹੀ ਬਥੇਰੀ ਆ 

ਸੀਮਾ ਜਲੰਧਰੀ

©Seema Seemu
9e3f123caa74689e8e58e1a69fbe6617

Seema Seemu

ਜੋ ਅੱਜ ਤੱਕ ਨਹੀ ਹੋਇਆ
ਉਹ ਕਰਕੇ ਦਿਖਾਵਾਂਗੇ
ਆਪਣੇ ਹੱਕਾ ਦੀ ਲੜਾਈ 
ਤੈਨੂੰ ਲੜ ਕੇ ਦਿਖਾਵਾਂਗੇ . 
ਹੁਣ ਨਹੀਓਂ ਰੁਕਣਾ ਏਂ,
ਅੱਗੇ ਵੱਧਦੇ ਹੀ ਜਾਵਾਂਗੇ।
ਤੇਰੇ ਜਹੇ ਹਾਕਮਾਂ ਨੂੰ,ਸਬਕ ਸਿਖਾਵਾਂਗੇ 

ਸੀਮਾ

©Seema Seemu #farmersprotest
9e3f123caa74689e8e58e1a69fbe6617

Seema Seemu

ਹਰ ਗਲੀ ਨੁਕੱੜ ਚਰਾਹੇ ਤੇ ਹਤਿਆਰੇ ਬੈਠੇ ਰਹਿੰਦੇ 
ਮੈ ਤੈਨੂੰ ਕਿਵੇ ਬਚਾਵਾ ਧੀਏ ਨੀ ਹਰ
 ਜਗਾ਼ ਤੇਰੇ ਕਾਤਲ ਬੈਠੇ ਰਹਿੰਦੇ 

ਤਾਂਘ ਲਗਾਏ ਬੈਠੇ ਰਹਿੰਦੇ ਹਰ ਗਲੀ ਮੁਹੱਲੇ ਚ 
ਲੁੱਟ ਕੇ ਇੱਜਤਾ ਸਾੜ ਦਿੰਦੇ ਹਰ ਗਲੀ ਮੁਹੱਲੇ ਚ 
ਮੇਰਾ ਕੋਈ ਜੋਰ ਨਾ ਚੱਲੇ ਇਹ ਦੋਗਲੀ  ਦੁਨੀਆ ਤੇ 
ਮੈ ਤੈਨੂੰ ਕਿਵੇ ਲੁਕਾਵਾ ਧੀਏ ਨੀ
ਹਰ ਜਗਾ ਤੇਰੇ ਕਾਤਲ ਬੈਠੇ ਰਹਿੰਦੇ 😭

ਜੋ ਕਹਿਰ ਕਮਾਇਆ ਜਾਲਮਾ ਨੇ 
ਤੇਰੀ ਸੁਣੀ ਨਾਂ,ਕਿਸੀ ਨੇ ਨਾਂ ਪੁਕਾਰ 
 ਖੁੱਲੇ ਘੁੰਮਦੇ ਫਿਰਦੇ  ਦਰਿੰਦੇ 
ਤੇਰੇ ਜਿਸਮ ਨੂੰ ਕੀਤਾ ਤਾਰ-ਤਾਰ 
ਲਾਹਣਤਾ ਏਦਾਂ ਦੇ ਬੰਦਿਆ ਤੇ 
ਜੋ ਧੀਆ ਦਾ ਦਰਦ ਨਾਂ ਜਾਣੇ 
ਮੈ ਤੈਨੂੰ ਕਿਵੇ ਸਮਝਾਵਾਂ ਧੀਏ ਨੀ
ਹਰ ਜਗਾ ਤੇਰੇ ਕਾਤਲ ਬੈਠੇ ਰਹਿੰਦੇ 

 ਰੱਬਾ ਤੇਰੀ ਦੁਨੀਆ ਤੇ,ਦੋ ਰੰਗੀ ਚੇਹਰੇ ਨੇ 
 ਹਰ ਬੰਦਾ ਧੀਆਂ ਤੇ ਤਾਂਹੀਉ ਲਗਾਉਦਾ ਪਹਿਰੇ ਨੇ
ਸੀਮਾ ਜਲੰਧਰੀ ਕਹਿੰਦੀ ਮੇਰੇ ਤੋ, ਦੁੱਖ ਸਹਿ ਨਹੀ ਹੁੰਦਾ 
ਮੈ ਤੈਨੂੰ ਕਿਵੇ ਦਿਖਾਵਾ ਧੀਏ ਨੀ
ਹਰ ਜਗਾ ਤੇਰੇ ਕਾਤਲ ਬੈਠੇ ਰਹਿੰਦੇ 
    ਸੀਮਾ  (ਜਲੰਧਰ)

©Seema Seemu ਮੇਰੀ ਕਲਮ

ਮੇਰੀ ਕਲਮ #कविता

12 Love

9e3f123caa74689e8e58e1a69fbe6617

Seema Seemu

#DeshKiBetiyaan 
ਕਲਮ ਜਸਵੀਰ ਲੋਹਟਬੰਦੀ

#DeshKiBetiyaan ਕਲਮ ਜਸਵੀਰ ਲੋਹਟਬੰਦੀ #कविता

371 Views

loader
Home
Explore
Events
Notification
Profile