Find the Latest Status about good morning gurbani from top creators only on Nojoto App. Also find trending photos & videos about, good morning gurbani.
सिंह
ਮਃ ੫ ॥ ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ ॥ ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ॥੨॥ {ਪੰਨਾ 522} ਪਦਅਰਥ: ਸਤਿਗੁਰਿ = (ਅਧਿਕਰਣ ਕਾਰਕ, ਇਕ-ਵਚਨ)। ਸਤਿਗੁਰਿ ਭੇਟਿਐ = (ਪੂਰਬ ਪੂਰਨ ਕਾਰਦੰਤਕ, Locative Absolute) ਜੇ ਗੁਰੂ ਮਿਲ ਪਏ। ਜੁਗਤਿ = ਜੀਊਣ ਦੀ ਜਾਚ, ਜ਼ਿੰਦਗੀ ਗੁਜ਼ਾਰਨ ਦਾ ਤਰੀਕਾ। ਪੂਰੀ = ਮੁਕੰਮਲ, ਜਿਸ ਵਿਚ ਕੋਈ ਉਕਾਈ ਨਾਹ ਰਹਿ ਜਾਏ। ਵਿਚੇ = ਮਾਇਆ ਵਿਚ ਵਰਤਦਿਆਂ ਹੀ। ਮੁਕਤਿ = ਮਾਇਆ ਦੇ ਬੰਧਨਾਂ ਤੋਂ ਆਜ਼ਾਦੀ। ਅਰਥ: ਹੇ ਨਾਨਕ! ਜੇ ਸਤਿਗੁਰੂ ਮਿਲ ਪਏ ਤਾਂ ਜੀਊਣ ਦੀ ਠੀਕ ਜਾਚ ਆ ਜਾਂਦੀ ਤੇ ਹੱਸਦਿਆਂ ਖੇਡਦਿਆਂ ਖਾਂਦਿਆਂ ਪਹਿਨਦਿਆਂ (ਭਾਵ, ਦੁਨੀਆ ਦੇ ਸਾਰੇ ਕੰਮ ਕਾਰ ਕਰਦਿਆਂ) ਮਾਇਆ ਵਿਚ ਵਰਤਿਆਂ ਹੀ ਕਾਮਾਦਿਕ ਵਿਕਾਰਾਂ ਤੋਂ ਬਚੇ ਰਹੀਦਾ ਹੈ।੨। #gurbani