Find the Best ਪੰਜਾਬੀ_ਸਾਹਿਤ Shayari, Status, Quotes from top creators only on Nojoto App. Also find trending photos & videos about
ਦੀਪਕ ਸ਼ੇਰਗੜ੍ਹ
Nature Quotes ਸਾਡੀ ਚੁੱਪ ਨੇ ਪਰਦੇ ਫਾੜ ਦੇਣੇ। ਥੋਡੇ ਸੋਰ ਨੇ ਵੇਖਿਓ ਬਹਿ ਜਾਣਾ। ਤੁਸੀ ਓਹੀ 'ਵੇਖਣ ਨੂੰ ਤਰਸੋਂ'ਗੇ। ਪਰ ਦੀਪ ਸਿਆਂ ਨੀਂ,ਓ ਰਹਿਣਾ। ©ਦੀਪਕ ਸ਼ੇਰਗੜ੍ਹ #NatureQuotes #ਪੰਜਾਬੀ_ਸਾਇਰੀ #ਪੰਜਾਬੀ_ਕਵਿਤਾ #ਪੰਜਾਬੀ_ਸਾਹਿਤ #ਪੰਜਾਬੀ_ਮਾਸਾ #ਦੀਪਕ_ਸ਼ੇਰਗੜ੍ਹ
ਦੀਪਕ ਸ਼ੇਰਗੜ੍ਹ
✊ਮੰਜ਼ਲ✊ ਸੁਫ਼ਨਿਆਂ ਨੂੰ ਬੂਰ ਪਾ ਕੇ ਆਇਆ। ਰੌਂਦੀ ਭੈਣ ਚੁੱਪ ਕਰਾ ਕੇ ਆਇਆ। ਮੰਜ਼ਲੇ ਤੈਨੂੰ ਪਾਉਣ ਦੀ ਖਾਤਰ। ਮਾਂ ਨੂੰ ਮੱਥਾ ਟੇਕ ਕੇ ਆਇਆ। ਬਾਪੂ' ਸਾਡਾ ਫਿਕਰਾਂ ਨੇ ਖਾਇਆ। ਸਰ ਤੇ ਕਰਜ਼ਾ ਦੂਣ ਸਵਾਇਆ । ਮੰਜ਼ਲੇ' ਤੈਨੂੰ ਪਾਉਣ ਦੀ ਖਾਤਰ। ਬਾਪੂ' ਸਾਂਵੇ ਸਰ ਝੁਕਾ ਕੇ ਆਇਆ। ਜ਼ਿੰਦਗੀ ਸੋਖੀ ਕਰਨ ਦੀ ਖਾਤਰ। ਜ਼ਿੰਦਗੀ ਦਾਅ ਤੇ ਲਾ ਕੇ ਆਇਆ। ਮੰਜ਼ਲੇ ਤੈਨੂੰ ਪਾਉਣ ਦੀ ਖਾਤਰ। ਕੀ - ਕੀ ਹਾਂ ਸਹਿ ਕੇ ਆਇਆ। ਕੱਚੇ' ਕੋਠੇ, ਕੱਚੀਆਂ ਪੰਧਾਂ। ਤਿੜਕੇ ਜਾਪਣ ਰਿਸ਼ਤੇ ਦੀਆਂ ਤੰਦਾਂ। ਮੰਜ਼ਲੇ' ਤੈਨੂੰ ਪਾਉਣ ਦੀ ਖਾਤਰ। ਚੁੰਮ' ਆਇਆ,ਘਰ ਦੇ ਕੌਲ਼ੇ-ਕੰਧਾਂ। ©ਦੀਪਕ ਸ਼ੇਰਗੜ੍ਹ #ਮੰਜਲ #ਪੰਜਾਬੀ_ਸਾਹਿਤ #ਪੰਜਾਬੀ_ਕਵਿਤਾ #ਦੀਪਕ_ਸ਼ੇਰਗੜ੍ਹ
ਦੀਪਕ ਸ਼ੇਰਗੜ੍ਹ
(ਓ ਰਾਤ) ਪੌਣ ਪੁਰੇ ਦੀ ਵੱਗਦੀ ਰਹੀ। ਬੂਹਾ ਖੜਕਦਾ ਰਿਹਾ, ਖਿੜਕੀ ਖੜਖੜਾਉਦੀ ਰਹੀ, ਤੇ ਪਰਦਾ ਲਹਿਰਾਉਦਾ ਰਿਹਾ। ਮੈਂ ਠਿਠੁਰਦੀ ਰਹੀ ਸਾਰੀ ਰਾਤ। ਕਾਮੀ ਸੇਕਦਾ ਰਿਹਾ,ਮੇਰੇ ਤਨ ਦੀ ਤਪਸ਼। ਮੈਂ ਚੀਖਦੀ ਤੇ, ਅਵਾਰਾ ਕੁੱਤੇ ਬਿਲਕਦੇ ਨਾਲ-ਨਾਲ। ਜਿਵੇ ਵਾਕਫ਼ ਹੋਣ ਮੇਰੀ ਪੀੜ ਤੋਂ। ਤੇ ਲੋਕ ਸੁੱਤੇ ਰਹੇ ਘੂਕ ਮਾਰ। ਸੂਰਜ ਵਿਹੜੇ ਚ ਤਿੜਕਿਆ , ਤੇ ਕੁਝ ਅੱਧਖੜ ਉਮਰੀ ਲੋਕ, ਨਿਹਾਰਦੇ ਰਹੇ ਵਿਹੜਾ ਹਵਸ ਭਰੀ ਨਜ਼ਰਾ ਨਾਲ। ਮੈਂ ਨਾਮੋਸ਼ੀ ਨਾਲ ਭਰੀ, ਜਿਊਣ ਦੀ ਤਲਬ ਤਿਆਗ, ਕਫ਼ਨ ਲੈ, ਸੌਂ ਗਈ ਗੂੜੀ ਨੀਂਦ। ©ਦੀਪਕ ਸ਼ੇਰਗੜ੍ਹ #ਰਾਤ #ਪੰਜਾਬੀ #ਪੰਜਾਬੀ_ਕਵਿਤਾ #ਪੰਜਾਬੀ_ਸਾਹਿਤ #ਦੀਪਕ_ਸ਼ੇਰਗੜ੍ਹ
Vicky Santpuria
@officialVickySantpuria (ਸੰਤਪੂਰੀਆ) #ਮੌਸਮ ਮੌਸਮ ਨੂੰ ਦੇਖ ਤੂੰ ਵੀ ਤਾਂ ਏਸੇ ਵਾਂਗੂੰ ਹੀ #ਬੇਇਮਾਨ ਹੋਈ ਸੀ, ਮੇਰੇ #ਚਾਵਾਂ ਵਾਲੀ #ਫਸਲ ਤੇ ਵਾਂਗ ਗੜਿਆਂ ਵਰ ਗਈ ਸੀ, ਤੇ ਮੈਂ ਕਮਲਾ ਰੀਝਾਂ ਨਾਲ ਪਾਲੀ ਫਸਲ ਨੂੰ ਆਪਣੇ #ਅੱਖੀਆਂ ਸਾਮਨੇ ਡਿਗਦੇ ਵੇਖ #ਹੰਝੂ ਕੇਰਦਾ ਰਿਹਾ, ਇਸ #ਤਬਦੀਲੀ ਨੂੰ ਓਸ #ਕਰਤਾਰ ਦਾ ਭਾਣਾ ਮੰਨ ਕੇ ਉੱਠਦੀ #ਧਾਹਾਂ ਨੂੰ #ਦਿਲ ਵਿਚ ਦਬ ਲਿਆ ਸੀ... ✍🏻 #ਵਿੱਕੀ_ਸੰਤਪੂਰੀਆ #ਰੱਬ_ਦਾ_ਭਾਣਾ🙏 #farmers
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited
Follow us on social media:
For Best Experience, Download Nojoto