Nojoto: Largest Storytelling Platform

Best ਕਲਮ Shayari, Status, Quotes, Stories

Find the Best ਕਲਮ Shayari, Status, Quotes from top creators only on Nojoto App. Also find trending photos & videos aboutਕਲਮ in english, ਕਲਮ ਦੀ ਤਾਕਤ, ਕਲਮ ਦਾ ਧਨੀ ਹੋਣਾ, ਕਲਮ ਦਾ ਧਨੀ, ਕਲਮ ਸ਼ਾਇਰੀ,

  • 33 Followers
  • 38 Stories

Guri

#ਕਲਮ

read more
ਹੁਣ ਚਕ ਲਈ ਕਲਮ ਏਨੂੰ ਹੀ ਹਥਿਆਰ ਬਣਾਉਣਾ
ਜੇੜੇ ਬਾਲਾ ਬੋਲਦੇ ਸੀ ਏਦੇ ਨਾਲ ਹੀ ਚੁੱਪ ਕਰਾਉਣਾ

guri #ਕਲਮ

Jagraj Sandhu

#ਕਲਮ Lovely Kour Lovepreet Kaur Khalsa Ravneet kaur #SUMAN# Deep Sandhu

read more
ਵੇਖ ਤੇਰੀ ਸਾਦਗੀ ਦੇ ਦੋ ਸੁਹਾਣੀ ਨੈਣ..
ਮੇਰੀਆਂ ਅੱਖੀਆਂ ਦਾ ਚਾਨਣ ਖੋ ਜਾਵੇ.!!
ਅੰਮਿ੍ਤ ਜਾਪੇ ਤੇਰੇ ਸੂਹੇ ਬੁਲ ਸੋਹਣੀੲੇ ..
ਪੀਂਦਿਆ ਕਲਮ ਚ ਸ਼ਾਹੀ ਪੈ ਜਾਵੇ.!!
ਮੇਰੀ ਸ਼ਾਇਰੀ ਦੀ ਪਿਆਸ ਬੁਝਾ ਜਾਵੇ..!!
- Tera @JagraJ - #ਕਲਮ Lovely Kour Lovepreet Kaur Khalsa Ravneet kaur #suman# Deep Sandhu

Roop Golan

ਕਲਮ ਤੇ ਕਾਗਜ਼

read more
ਜਾਪੇ ਅੱਜ,  ਕਲਮ ਨੂੰ ਵੀ ਜਿਵੇਂ ਬੁਖਾਰ ਸੀ ਚੜ੍ਹਿਆ,
ਕੋਈ ਜਖਮ ਸੀ ਫਿੱਸਿਆ ਤੇ ਬਣ ਪੀਕ ਉੱਬਲਿਆ। 
ਦਿੱਤੀ ਕਾਗਜ਼ ਦੀ ਵੀ ਹਿੱਕ ਪਾੜ, ਇਸ ਊੰਘਦੇ ਜਿਹੇ ਤਾਪ ਨੇ, 
ਜਿਵੇਂ ਮਚਾਇਆ ਸੀ ਕਹਿਰ,ਕਿਸੇ ਅਣਮਨੁੱਖੀ ਸਰਾਪ ਨੇ। 
ਕਾਗਜ਼ ਵੀ ਫਿਰੇ ਜਿਵੇਂ ਆਤਮਦਾਹ ਕਰਨ ਨੂੰ, 
ਖੌਰੇ ਪਿਆਰ ਈ ਏਨਾ, ਪਰਵਾਹ ਚੋਖੀ ਕਰਨ ਨੂੰ। 
ਉੱਡ ਉੱਡ ਪਵੇ,  ਕਲਮ ਦੇ ਤਨ ਨਾਲ ਲਿਪਟੇ, 
ਵਿਤਰਨ ਨੂੰ ਫਿਰੇ, ਕਿ ਥੋੜਾ ਦਰਦ ਨਿਪਟੇ। 
ਅੱਖਰਾਂ ਨੂੰ ਵੀ ਜਿਵੇਂ ਥੋੜੀ ਭਾਜੜ ਸੀ ਪਾਈ, 
ਕਿ ਐਸੀ ਟਹਿਲਦੀ ,ਕਿਉਂ ਨੌਬਤ ਸੀ ਆਈ। 
ਬਹਾਰਾਂ ਦਾ ਵੀ ਟੋਲਾ ਆਇਆ,  ਕੋਲ ਮਿਲ ਬਹਿਣ ਨੂੰ, 
ਭੱਜ ਭੱਜ ਮੂਹਰੇ ਬਹੇ, ਖਬਰ ਸਾਰ ਲੈਣ ਨੂੰ। 
ਕਿਸੇ ਛਿੱਟਾਂ ਸੀ ਵਰਾਈਾਆਂ,  ਕਿ ਦਰਦ ਨੂੰ ਆਰਾਮ ਮਿਲੇ, 
ਕਿਸੇ ਲੋਰੀਆਂ ਸੀ ਗਾਈਆਂ ਕਿ ਨੀਂਦ ਗੜ੍ਹੀ ਆਣ ਲੱਗੇ। 
ਖੁਦਮੁਖਤਿਆਰੀ ਸੀ ਕਾਗਜ਼ ਦੀ,  ਕਿ ਮੇਰੀ ਬੰਨੋ ਰਾਣੀ ਏ, 
ਦੱਸਿਆ ਨਾ ਪਹਿਲਾਂ,  ਏਡੀ ਮਰ ਜਾਣੀ ਏ। 
ਚੱਲ ਉੱਠ ਕਮਲੀਏ,  ਕਿਸ ਨੇ ਸੰਗ ਮਿਲ ਬਹਿਣਾ, 
ਜਵਾਕ ਨੇ ਇਹ ਅੱਖਰ,  ਇਹਨਾਂ ਦਾ ਵੀ ਦਿਲ ਢਹਿਣਾ। 
ਸਾਹੀਂ ਦ੍ਰਿੜਤਾ ਤੇ ਮਜ਼ਬੂਤੀ ਲੈ,  ਏਡੀ ਕਿਹੜੀ ਗੱਲ ਏ, 
ਵਾਧ ਘਾਟ ਤਾਂ ਹੁੰਦੀ ਰਹਿੰਦੀ,  ਹੁੰਦਾ ਵੀ ਕੋਈ ਹੱਲ ਏ। 
ਕਲਮ ਵੀ ਅੱਗੇ ਅੱਗੇ ਛਾਲਾਂ ਮਾਰ ਤੁਰ ਪਈ, 
ਕਾਗਜ਼ ਦੀ ਵੀ ਝੌਂਕੜੀ,  ਜਿਉਂ ਉਸੇ ਵੇਲੇ ਜੁੜ ਗਈ। ਕਲਮ ਤੇ ਕਾਗਜ਼

jhalla

ਲਫਜ਼

read more
ਲਫਜ਼ ਐਵੇਂ ਨਹੀਂ ਲਿਖੇ ਜਾਂਦੇ. ਹਾਲਾਤਾਂ ਮੂਹਰੇ ਜਦੋਂ ਘੁਟਨੇ
ਟਿਕ ਜਾਂਦੇ ਆ ਨਾ
ਫਿਰ ਮੱਲੋ ਮੱਲੀ ਕਲਮ ਉੱਠਦੀ ਏ
ਜਦੋਂ ਕੋਈ ਕਾਫਿਰ ਚਲਦਾ ਚਲਦਾ
ਠੋਕਰ ਖਾਂਦਾ ਏ
ਜਰੂਰੀ ਨੀ ਹੁੰਦਾ ਕਿ
ਪਹਿਲਾ ਇਸ਼ਕ ਹੋਵੇ
ਫਿਰ ਉਸਨੂੰ ਧੋਖਾ ਮਿਲੇ ਤੇ ਕਲਮ ਉੱਠੇ
ਇਸ਼ਕ ਤੋਂ ਬਿਨਾ ਹੋਰ ਅਨੇਕਾਂ
ਤੱਥ ਨੇ ਜੌ ਲਿਖਣ ਲਈ ਮਜਬੂਰ ਕਰ ਦਿੰਦੇ ਨੇ
ਫਿਰ ਲਫਜ਼ ਲਿਖੇ ਜਾਂਦੇ ਨੇ
ਤੇ ਇਹਨਾਂ ਲਫਜ਼ਾਂ ਨੂੰ ਲਿਖਣ ਲਈ
ਜਿਆਦਾ ਸੋਚਣ ਦੀ ਜਰੂਰਤ ਨੀ ਹੁੰਦੀ
ਕੋਈ ਝੱਲਾ ਫਿਰ ਡਿੱਗਦਾ ਏ
ਸੰਭਲਦਾ ਏ
ਤੇ ਉਕਰਦਾ ਹੈ ਇਹਨਾਂ ਲਫਜ਼ਾਂ ਨੂੰ
ਤੇ ਲੀਕਦਾ ਜਾਂਦਾ ਜਦੋਂ ਤਕ
ਉਸਦੀ ਕਲਮ ਰੋਕਿਆਂ ਵੀ ਨਹੀਂ ਰੁੱਕਦੀ
ਕਿਓਂ ਕਿ ਲਫਜ਼ ਅੈਵੇਂ ਨੀ ਲਿਖੇ ਜਾਂਦੇ
ਝੱਲਾ ਲਫਜ਼

Sunny ugoke ugoke

ਨਾਮ

read more
ਜਦ ਵੀ ਮੈਂ ਤੇਰਾ ਨਾਮ ਲਿਖਦੀ ਹਾਂ     ਜਦ ਵੀ ਮੈਂ ਤੇਰਾ ਨਾਮ ਲਿਖਦਾ ਹਾਂ
ਕਲਮ ਇਕਦਮ ਚੀਕ ਪੈਂਦੀ ਹੈ
ਤੇ ਕਹਿੰਦੀ ਏ ਉਹੀ ਨਾਮ ਆ
ਜਿਸਨੇ ਤੈਨੂੰ ਦੁੱਖਾਂ ਚ ਪਾਇਆ
ਮੈਂ ਕਲਮ ਨੂੰ ਕਹਿੰਦਾ
ਤੈਨੂੰ ਕੀ ਪਤਾ ਕਮਲੀਏ
ਉਸ ਨਾਮ ਕਰਕੇ ਤਾਂ ਮੈਨੂੰ ਲਿਖਣਾ ਆਇਆ। ਨਾਮ

angry kamboj

ਮੇਰੇ ਗੀਤਾਂ ਦੇ ਵਿਚ ..... ਮੇਰੀ ਕਲਮ ਵੀ ਅਖ਼ੀਅਾਂ ਚੋਂ.....

read more
ਮੇਰੇ  ਗੀਤਾ  ਦੇ  ਵਿਚ  ਮੇਰਾ ਦੁਖ  ਬੋਲਦਾ
ਮੇਰਾ  ਦੁਖ  ਬੋਲਦਾ  ਮੇਰੀ  ਪੀੜ  ਬੋਲਦੀ...
ਮੇਰੀ  ਕਲਮ  ਵੀ  ਅਖੀਅਾਂ  ਚੋ  ਹਣਜੂ  ਡੋਲਦੀ...... 
..........
ਮੈਂ  ਤਾ  ਹਾ  ੲਿਕ  ਰਾਤ  ਦਾ  ਸੁਫਨਾ 
ਜੇ  ਨੀਂਦਰ  ਟੁਟੀ  ਤੇ  ਟੁਟ  ਜਾਵਾਁਗਾ.
ਮੈਂ  ਤਾ  ਹਾ  ੲਿਕ  ਪਲਕਾਂ  ਦਾ  ਹਣਜੂ
ਜੇ  ਬਁਦ ਕਰੀਅਾਂ  ਤਾ  ਵਹ  ਜਾਵਾਁਗਾ.
ਜੀਨੇ  ਰਖੇਅਾ  ਸੀ  ਅਖ਼ੀਅਾ  ਵਿਚ ਸਾਂਭਕੇ  ਹੂਣ  ਫਿਰਦੀ ੲੇ ਮਿਟੀ ਵਿਚ ਰੋਲਦੀ...
ਮੇਰਾ  ਗੀਤਾਂ  ਦੇ  ਵਿਚ ......
ਮੇਰੀ  ਕਲਮ  ਵੀ  ਅਖ਼ੀਅਾ.....
..........
ਮੇਰੇ  ਤਨ  ਤੇ  ਨਹੀਂ  ਮੇਰੀ  ਰੂਹ  ਤੇ  ਜਖ਼ਮ
ਮੇਰੀ  ਹਰ  ਧੜਕਨ  ਵਿਚ  ੲਿਕ ਚੀਸ਼  ਹ..
ਮੇਰਾ  ਹਰ  ਸਾਹ  ੲਿਕ  ਹੋਕਾ  ਬਣ  ਗਅਾ
ਮੈਨੁ  ਤਨਹਾੲਿਅਾ ਦੀ ਬਖ਼ਸੀਸ  ਹ..
ਮੇਰੇ  ਦਿਲ  ਦੇ  ਵਰਕੇ  ਓਦਾਸ  ਬੜੇ
ਓਤੌ ਤੇਰੀ ਯਾਦ ਸ਼ਾਹੀ  ਵਿਚ ਗ਼ਮ ਘੋਲਦੀ...
ਮੇਰੇ  ਗੀਤਾਂ  ਦੇ  ਵਿਚ.....
ਮੇਰੀ  ਕਲਮ  ਵੀ  ਅਖ਼ੀਅਾਂ....
..............
ਜਿਂਦਗੀ  ਤਾਂ  ਜੀਕੇ  ਵੇਖ  ਲੲੀ 
ਹੂਣ  ਮੋਤ  ਨੂ  ਵੇਖਨਾ  ਬਾਕੀ  ੲੇ...
ਕੋੲੀ  ਰੋਵੇ  ਨਾ  ਰੋਵੇ  Dhot   ਨੂ
ਮੈਨੁ  ਰੋਵੇਗੀ ਮੇਰੀ ਕਲਮ ਸ਼ਾਕੀ  ੲੇ..
ਮੇਰੇ ਗੀਤ  ਹੀ  ਮੇਰਾ  ਕਫ਼ਨ  ਹੌਣਗੇ
ਮੈਨੂ  ਅਖ਼ਰਾਂ   ਵਿਚੋਂ ਰਹੀਂ  ਟੋਲਦੀ..
ਮੇਰੇ  ਗੀਤਾਂ  ਦੇ  ਵਿਚ......
ਮੇਰੀ  ਕਲਮ  ਵੀ  ਅਖ਼ੀਅਾਂ.....
................Dhot ..
..........7056065179.. ਮੇਰੇ  ਗੀਤਾਂ  ਦੇ  ਵਿਚ .....
ਮੇਰੀ  ਕਲਮ  ਵੀ  ਅਖ਼ੀਅਾਂ  ਚੋਂ.....

Follow us on social media:

For Best Experience, Download Nojoto

Home
Explore
Events
Notification
Profile