Nojoto: Largest Storytelling Platform
balwinderbindu2134
  • 49Stories
  • 56Followers
  • 432Love
    2.5KViews

Balwinder Kaur Bindu

writer , Teacher Insta @bin.du73

  • Popular
  • Latest
  • Repost
  • Video
0025dcc8a322c637a53b83d830bc53b1

Balwinder Kaur Bindu

White ਸੋਚਦੀ ਆਂ ਕਿ ਮੈਂ ਉਹਦੇ ਲਈ ਹੁਣ ਕੌਣ ਹਾਂ
ਉਹਦੇ ਸਾਹਾਂ ਵਿੱਚ ਵਸੀ ਖੁਸ਼ਬੂ ਜਾਂ ਫਿਰ ਕੋਲੋਂ ਲੰਘੀ ਪੌਣ ਹਾਂ
ਕੋਈ ਧੁੰਦਲੀ ਜਿਹੀ ਯਾਦ ਹਾਂ 
ਜਾਂ ਫਿਰ ਉਹਦੀਆਂ ਦੁਆਵਾਂ ਚ ਅੱਜ ਵੀ ਆਬਾਦ ਹਾਂ
ਕੋਈ ਬੀਤਿਆ ਹੋਇਆ ਪਲ ਹਾਂ
ਜਾਂ ਫਿਰ ਉਹਦਾ ਅੱਜ ਤੇ ਕੱਲ੍ਹ ਹਾਂ 
ਇੱਕ ਉਦਾਸ ਕਾਲੀ ਬੋਲੀ ਜਿਹੀ ਲੰਬੀ ਰਾਤ ਹਾਂ
ਜਾਂ ਫਿਰ ਹਾਸੇ ਲੈ ਕੇ ਆਈ ਨਵੀਂ ਪ੍ਰਭਾਤ ਹਾਂ
ਟੁੱਟੇ ਦਿਲ ਦੀ ਕੋਈ ਦੱਬਵੀਂ ਟੀਸ ਦਾ ਰਾਜ਼ ਹਾਂ
ਜਾਂ ਫਿਰ ਉਲਫ਼ਤ ਦਾ ਇੱਕ ਨਵਾਂ ਆਗ਼ਾਜ਼ ਹਾਂ...✍️ ਬਿੰਦੂ

©Balwinder Kaur Bindu
  #Moon
0025dcc8a322c637a53b83d830bc53b1

Balwinder Kaur Bindu

ਬੇਰੁਖ਼ੀ ਬੇਗਾਨਗੀ

ਤੇਰੀ ਬੇਰੁਖ਼ੀ ਬੇਗਾਨਗੀ ਦੇਖ ਕੇ 
ਮੇਰਾ ਮਨ ਅੰਦਰ ਹੀ ਅੰਦਰ ਕੁੜਦਾ ਜਾ ਰਿਹਾ ਐ
ਤੇਰੇ ਤੋਂ ਦੂਰ ਜਾਂਦੇ ਰਾਹਾਂ ਤੇ  ਤੁਰਦਾ ਜਾ ਰਿਹਾ ਐ
ਕਿਣਕਾ -ਕਿਣਕਾ ਟੁੱਟ ਕੇ ਭੁਰਦਾ ਜਾ ਰਿਹਾ ਐ
ਹੌਲ਼ੀ ਹੌਲ਼ੀ ਸਾਥ ਤੇਰਾ ਹੁਣ ਛੁੱਟਦਾ ਜਾ ਰਿਹਾ ਐ
ਰੂਹਾਨੀ ਤੰਦਾਂ ਦਾ ਤਾਣਾ ਟੁੱਟਦਾ ਜਾ ਰਿਹਾ ਐ
ਤੇਰੇ ਦੂਰ ਹੋਣ ਨਾਲ ਸਾਡਾ ਸਭ ਕੁਝ ਲੁੱਟਦਾ ਜਾ ਰਿਹਾ ਐ
ਸੱਚ ਆਖਾਂ ਤਾ ਸਬਰ ਮੇਰਾ ਵੀ ਹੁਣ ਮੁੱਕਦਾ ਜਾ ਰਿਹਾ ਐ 
ਤੇਰੇ ਤੋਂ ਤੇਰੇ ਵਾਂਗੂ ਹੀ ਮਨ ਮੁੜਦਾ ਜਾ ਰਿਹਾ ਐ
ਹੁਣ ਮੇਰੇ ਆਪੇ ਨਾਲ ਹੀ ਰਿਸ਼ਤਾ ਜੁੜਦਾ ਜਾ ਰਿਹਾ ਐ..✍️

©Balwinder Kaur Bindu #heartbroken
0025dcc8a322c637a53b83d830bc53b1

Balwinder Kaur Bindu

ਇਹ ਦੁਨਿਆ ਪਤਾ ਨਹੀਂ ਕੀ ਟੋਲਦੀ ਐ
ਮਰਿਆਂ ਦੀ ਮਿੱਟੀ ਰਹਿੰਦੀ ਫਰੋਲਦੀ ਐ
ਝੂਠ ਦੇ ਪਿੱਛੇ ਰਹਿੰਦੀ ਹਰਦਮ ਦੌੜਦੀ ਐ
ਅੱਖੀਂ  ਡਿੱਠੇ  ਸੱਚ  ਨੂੰ  ਨਾ  ਗੌਲਦੀ  ਐ
ਹਰ  ਪਲ  ਇਹ  ਕੁੱਫਰ  ਹੀ  ਤੋਲਦੀ  ਐ
ਤੂੰ- ਤੂੰ ਨੂੰ ਛੱਡ ਕੇ ਮੈਂ- ਮੈਂ  ਹੀ  ਬੋਲਦੀ ਐ
ਮੂੰਹੋਂ ਮਿੱਠੀ ਮਨ ਵਿੱਚ ਜ਼ਹਿਰ ਘੋਲਦੀ ਐ
ਲੋਭੀ ਬਣ ਡੋਰਾਂ ਰਿਸ਼ਤਿਆਂ ਦੀਆਂ ਤੋੜਦੀ ਐ 
ਪੈਸੇ ਪਿੱਛੇ ਭਜਦੀ ਬਸ ਦੌਲਤ ਹੀ ਜੋੜਦੀ ਐ
ਲਾਲਚ ਵੱਸ ਪੈ ਆਪਣਿਆਂ ਨੂੰ ਰੋਲਦੀ ਐ
ਪਿਆਰ ਦੇ ਬਦਲੇ ਨਫ਼ਰਤ ਮੋੜਦੀ ਐ

©Balwinder Kaur Bindu #PhisaltaSamay
0025dcc8a322c637a53b83d830bc53b1

Balwinder Kaur Bindu

ਕਹਿੰਦਾ,, ਕੀ ਕਰਦੀ ਐਂ
ਮੈਂ ਕਿਹਾ,, ਗੁੱਸਾ
ਕਹਿੰਦਾ,, ਮੇਰੇ ਤੇ
ਮੈਂ ਕਿਹਾ,, ਨਹੀਂ
ਮੈਂ ਕੌਣ ਹੁੰਦੀ ਆਂ
ਤੇਰੇ ਤੇ ਗੁੱਸਾ ਕਰਨ ਵਾਲੀ
ਕਹਿੰਦਾ,,,ਕੋਈ ਨਾ ਠੰਡੀ ਹੋਜਾ ਹੁਣ
ਮੈਂ ਕਹਿੰਦੇ ਕਹਿੰਦੇ ਰੁੱਕ ਗਈ
ਕਿ ਜਿਸ ਦਿਨ ਠੰਡੀ ਹੋ ਗਈ ਨਾ 
ਤੈਥੋਂ ਝੱਲ ਨਹੀਂ ਹੋਣਾ

©Balwinder Kaur Bindu
  #gussa
0025dcc8a322c637a53b83d830bc53b1

Balwinder Kaur Bindu

ਗੁਆਚ ਗਿਆ ਬਾਪੂ ਦਾ ਕੰਧੇੜਾ
ਘੁਮਿਆਰਾਂ ਦਾ ਖੱਚਰ ਰੇੜਾ 
ਜਿਸ ਤੇ ਝੂਟੇ ਲੈਣ ਗਿਝੇ ਸੀ
ਗੁਆਚ ਗਿਆ ਉਹ ਗੁੱਡੀ ਫ਼ੂਕਣ ਦਾ ਰਿਵਾਜ਼ 
ਉਹ ਨਹਿਰ ਕਿਨਾਰੇ ਖਾਧੇ ਗੁਲਗਲੇ
ਜਦੋਂ ਸਣੇ ਕੱਪੜੇ ਭਿੱਜੇ ਸੀ
ਗੁਆਚ ਗਏ ਉਹ ਵੇਲੇ 
ਜਦੋਂ ਇੱਕ ਘਰ ਚ ਹੀ ਹੁੰਦੇ ਸੀ ਜਵਾਕ ਚਾਰ
ਗੁਆਚ ਗਈ ਉਹ ਝਿੜਕਾਂ ਤੇ ਬੇਬੇ ਤੋਂ ਚੱਪਲਾਂ ਖਾਂਦੀ 
ਗਲੀ ਚ ਖੇਡਦੀ ਜਵਾਕਾਂ ਦੀ ਡਾਰ
ਗੁਆਚ ਗਈ ਉਹ ਚਿੜੀਆਂ ਦੀ ਚੀਂ -ਚੀਂ
ਸਪੇਰਿਆਂ ਦੀਆਂ ਬੀਨਾਂ ਤੇ ਬਾਂਦਰ ਬਾਂਦਰੀ ਦਾ ਤਮਾਸ਼ਾ
ਗੁਆਚ ਗਿਆ ਗਰਮੀ ਦੇ ਦਿਨਾਂ ਚ ਕੋਠਿਆਂ ਤੇ ਡਾਹੇ
ਜੁੜਵੇਂ ਮੰਜਿਆਂ ਤੇ ਅੱਧੀ ਰਾਤ ਤੱਕ ਦਾ ਬੇਫਿਕਰਾ ਹਾਸਾ..✍️ਬਿੰਦੂ

©Balwinder Kaur Bindu
  #MoonShayari
0025dcc8a322c637a53b83d830bc53b1

Balwinder Kaur Bindu

Weather quotes Messages ਤੇਰਾ ਬਦਲਦਾ ਲਹਿਜ਼ਾ 
ਤੇ ਬਦਲਦੇ ਮੌਸਮ ਦਾ ਮਿਜਾਜ਼ 
ਮੈਥੋਂ ਤੱਕ ਨਹੀਂ ਹੋ ਰਿਹਾ
ਤੈਨੂੰ ਹੁੰਦਿਆਂ- ਹੁੰਦਿਆਂ 
ਦੂਰ ਹੁੰਦੇ ਵੀ ਦੇਖ ਲਿਆ
ਪਰ ਦਿਲ ਦਾ ਕੋਈ ਟੁਕੜਾ 
ਤੇਰੇ ਤੋੰ ਵੱਖ ਨਹੀਂ ਹੋ ਰਿਹਾ.bindu

©Balwinder Kaur Bindu #Dil  #ishaq  #pyar #Broken💔Heart 💔heaRt💔

#Dil #ishaq #Pyar Broken💔Heart 💔heaRt💔 #ਸ਼ਾਇਰੀ

0025dcc8a322c637a53b83d830bc53b1

Balwinder Kaur Bindu

ਨਾ ਕਰ ਗੱਲ ਤੂੰ 
ਡੁੱਬਦੇ ਸੂਰਜਾਂ ਦੀ 
ਤੂੰ ਚੜ੍ਹਦੇ ਸਵੇਰੇ ਦੇਖ
ਭੁੱਲ ਜਾ ਆਪਣੇ ਅੰਦਰ 
ਪਾਲੇ ਗ਼ਮਾਂ ਨੂੰ bindu
ਤੂੰ ਛਣਕਦੇ ਹਾਸੇ ਚਾਰ ਚੁਫੇਰੇ ਦੇਖ 
ਛਣਕਦੇ ਹਾਸਿਆਂ ਤੇ 
ਸਾੜਾ ਨਾ ਕਰ 
ਤੂੰ ਨਾਲ ਹੀ ਖੁੱਲ੍ਹ ਕੇ ਹੱਸਣਾ ਸਿੱਖ 
ਰੂੜੀਵਾਦਤਾ ਦੀ  ਗਾਰ
  ਚ ਨਾ  ਖੁੱਭ
ਚੱਲਦੇ ਸਮੇਂ ਦੇ ਨਾਲ ਚੱਲਣਾ ਸਿੱਖ

©Balwinder Kaur Bindu 
  #safar
0025dcc8a322c637a53b83d830bc53b1

Balwinder Kaur Bindu

न जनाज़ा निकला 
न आँसू बहाए गए 
इस कदर हम
 ज़िंदा ही दफ़नाए गए 😔

©Balwinder Kaur Bindu
0025dcc8a322c637a53b83d830bc53b1

Balwinder Kaur Bindu

ਬਹੁਤ ਕੁੱਝ ਜੋ ਗੁਆਚ ਗਿਆ 
ਜੋ ਚਾਹ ਕੇ ਵੀ ਦੁਬਾਰਾ ਹਾਸਿਲ ਨਹੀਂ ਕੀਤਾ ਜਾ ਸਕਦਾ 
ਜਿਸ ਲਈ ਸਿਰਫ ਅਫ਼ਸੋਸ ਕੀਤਾ ਜਾ ਸਕਦਾ ਐ 
ਨਾ ਮੁੱਕਣ ਵਾਲਾ ਅਫ਼ਸੋਸ
ਪਰ ਅਫ਼ਸੋਸ ਦੀ ਗੱਲ ਇਹ ਹੈ ਕਿ 
ਅਫ਼ਸੋਸ ਕਰਨ ਨਾਲ ਵੀ ਗੁਆਚਿਆ ਹਾਸਿਲ ਨਹੀਂ ਕੀਤਾ ਜਾ ਸਕਦਾ
ਪਰ ਅਸੀਂ ਸਿਰਫ਼ ਅਫ਼ਸੋਸ ਕਰਨਾ ਜਾਣਦੇ ਆਂ ਪਛਤਾਵਾ ਨਹੀਂ...✍️ਬਿੰਦੂ

©Balwinder Kaur Bindu 
  #TiTLi
0025dcc8a322c637a53b83d830bc53b1

Balwinder Kaur Bindu

ਉਂਝ ਤਾਂ ਤਾਰੀਫ਼ ਤੇਰੀ ਸ਼ਬਦਾਂ ਦੀ ਮੁਹਤਾਜ ਨਹੀਂ 
ਪਰ ਫਿਰ ਵੀ ਮੈਨੂੰ ਚੰਗਾ ਲਗਦਾ ਐ
 ਤੇਰੇ ਲਈ ਲਿਖਦੇ ਰਹਿਣਾ
 ਉਂਝ ਤਾਂ ਮੈਂ ਜਰਾ ਜਿੰਨੀ ਵੀ ਘਮੰਡੀ ਨਹੀਂ 
ਪਰ ਫਿਰ ਵੀ ਮੈਨੂੰ ਮਾਣ ਨਾਲ ਭਰ ਦਿੰਦਾ ਐ 
ਤੇਰਾ ਮੈਨੂੰ ਆਪਣਾ ਕਹਿਣਾ.....🥰✍️❤️ਬਿੰਦੂ

©Balwinder Kaur Bindu #Relationship
loader
Home
Explore
Events
Notification
Profile