Nojoto: Largest Storytelling Platform
deepkakkar4625
  • 98Stories
  • 131Followers
  • 766Love
    0Views

Deep Kakkar

  • Popular
  • Latest
  • Video
1c3dabf727881c91c73ac42326728752

Deep Kakkar

ਵਕ਼ਤੀ ਵਸਤਰ - 2

ਦੀਪ ਕੱਕੜ

©Deep Kakkar ਵਕ਼ਤੀ ਵਸਤਰ - 2

ਬੜੀ ਵਾਰ 'ਇਕੱਲ' ਜ਼ਿੰਦਗ਼ੀ ਦੀਆਂ ਬੜੀਆਂ ਮਹੀਨ ਪਰਤਾਂ ਉਧੇੜਦੀ ਹੈ । ਇਹ ਸਹਿਜੇ ਹੀ ਸਾਨੂੰ ਹਲੂਣ ਕੇ, ਦੇਹ ਨੂੰ ਤਿਆਗ ਕੇ , ਸਾਡੀ ਰੂਹ ਨੂੰ ਪਿੱਛੇ ਲਗਾ ਲੈਂਦੀ ਹੈ । ਹਾਂ ਇਹ ਵਰਨਣ ਬੜਾ ਅਜ਼ੀਬ ਹੈ।

ਜਿੱਥੇ ਦੇਖਦੇ ਹਾਂ ਅਸੀਂ ਕਿੰਨੇ ਸਾਰੇ ਚਿਹਰੇ, 
ਨਹੀਂ ਸੱਚ ਰੂਹਾਂ ....
ਜਿੱਥੇ ਦੇਖਦੇ ਹਾਂ ਅਸੀਂ ਕਿੰਨੇ ਸਾਰੇ ਸੱਚ ,
ਨਹੀਂ ਸੱਚ...ਝੂਠ....

ਵਕ਼ਤੀ ਵਸਤਰ - 2 ਬੜੀ ਵਾਰ 'ਇਕੱਲ' ਜ਼ਿੰਦਗ਼ੀ ਦੀਆਂ ਬੜੀਆਂ ਮਹੀਨ ਪਰਤਾਂ ਉਧੇੜਦੀ ਹੈ । ਇਹ ਸਹਿਜੇ ਹੀ ਸਾਨੂੰ ਹਲੂਣ ਕੇ, ਦੇਹ ਨੂੰ ਤਿਆਗ ਕੇ , ਸਾਡੀ ਰੂਹ ਨੂੰ ਪਿੱਛੇ ਲਗਾ ਲੈਂਦੀ ਹੈ । ਹਾਂ ਇਹ ਵਰਨਣ ਬੜਾ ਅਜ਼ੀਬ ਹੈ। ਜਿੱਥੇ ਦੇਖਦੇ ਹਾਂ ਅਸੀਂ ਕਿੰਨੇ ਸਾਰੇ ਚਿਹਰੇ, ਨਹੀਂ ਸੱਚ ਰੂਹਾਂ .... ਜਿੱਥੇ ਦੇਖਦੇ ਹਾਂ ਅਸੀਂ ਕਿੰਨੇ ਸਾਰੇ ਸੱਚ , ਨਹੀਂ ਸੱਚ...ਝੂਠ.... #alone #ਵਿਚਾਰ

1c3dabf727881c91c73ac42326728752

Deep Kakkar

ਪਹਿਲਾਂ ਸਭ ਦੇ ਹੋਵਣ ਦਾ ਦੁੱਖ 
ਫਿਰ ਸਾਰਿਆਂ ਨੂੰ ਖੋਵਣ ਦਾ ਦੁੱਖ 
ਤੂੰ ਸੋਚਿਆ ਹੋਊ ਵਿੱਚ ਬੁਢਾਪੇ
ਪਰ ਇਹ ਸਾਰਾ ਜੋਬਨ ਦਾ ਦੁੱਖ...

ਦੀਪ ਕੱਕੜ

©Deep Kakkar #FindingOneself
1c3dabf727881c91c73ac42326728752

Deep Kakkar

ਕੁਦਰਤ ਸਾਡੇ ਮਨ ਜਾਣਦੀ ਹੈ
ਤੂੰ ਦੇਖ ...
ਆਪਾਂ ਦੇਹਾਂ ਤੋਂ ਬਹੁਤ ਦੂਰ ਹਾਂ
ਹੁਣ ਮੁਹੱਬਤ ਦੀ ਗੱਲ ਸ਼ੁਰੂ ਹੋਵੇਗੀ ...

ਦੀਪ ਕੱਕੜ

©Deep Kakkar #Drown
1c3dabf727881c91c73ac42326728752

Deep Kakkar

ਉਹ , ਉਹ ਨਹੀਂ ਹੈ
ਜੋ ਉਹ ਜੀ ਰਿਹਾ ,
ਹਾਂ ਉਹ , ਉਹ ਜੀ ਨਾ ਪਾਇਆ...
ਜੋ ਉਹ ਹੈ।

ਦੀਪ ਕੱਕੜ

©Deep Kakkar #Death
1c3dabf727881c91c73ac42326728752

Deep Kakkar

ਉਹ ਜਾਣ ਗਿਆ ਹੈ 
ਮੁਹੱਬਤ ਦੀਆਂ ਗੁੰਝਲਾਂ ...

ਮਨ ਦੀ ਪੀੜਾ ...
ਦੇਹ ਦੇ ਰੋਗ ...
ਇਛਾਵਾਂ ਦਾ ਛਲਾਵਾ
ਸੁਪਨਿਆਂ ਦਾ ਜਹਾਨ
ਠਰਦਾ ਕਲੇਜਾ
ਤੇ ਫਿਰ 
ਇਛਾਵਾਂ ਦਾ ਆਤਮਦਾਹ

ਹਾਂ ਉਹ ਜਾਣ ਗਿਆ ਹੈ 
ਹੱਸਦੇ - ਹੱਸਦੇ
ਮੁਹੱਬਤ ਦੀਆਂ ਗੁੰਝਲਾਂ ...

ਦੀਪ ਕੱਕੜ

©Deep Kakkar #Galaxy
1c3dabf727881c91c73ac42326728752

Deep Kakkar

ਤੂੰ ਦੂਰ ਕਿਤੇ...
ਮਨ ਦਾ ਵਹਿਮ ...
ਹਾਂ ਪਰ ਵਹਿਮ ਤੋਂ ਉੱਤੇ ..
ਬੜਾ ਕੁੱਝ...
ਤੂੰ ਤੇ ਮੈਂ 
ਹਾਂ-ਹਾਂ ਆਪਾਂ ।


ਦੀਪ ਕੱਕੜ

©Deep Kakkar
1c3dabf727881c91c73ac42326728752

Deep Kakkar

ਸਾਡੇ ਦਿਲ ਤੇ ਸੋਗ ਮੁਹੱਬਤ 
ਮਹਿਰਮ ਜੀ ਇਕ ਰੋਗ ਮੁਹੱਬਤ

ਕਿਹੜੇ ਤੱਤ ਦੀ ਖੋਜ ਮੁਹੱਬਤ
ਹੋ ਨਾ ਜਾਵੇ ਯੋਗ ਮੁਹੱਬਤ

ਮੈਂ ਊਣਾ ਹਾਂ ਡਰਦਾ ਰਹਿਨਾ
ਸੱਦੇ ਦੇਂਦੀ ਰੋਜ ਮੁਹੱਬਤ

ਦੀਪ ਕੱਕੜ

©Deep Kakkar #Marriage
1c3dabf727881c91c73ac42326728752

Deep Kakkar

ਉਹ ਕਹਿੰਦਾ ਹੈ ਬੋਲ ਕੇ ਦੱਸ 
ਕਿੰਨੀ ਮੁਹੱਬਤ ਹੈ ਮੇਰੇ ਨਾਲ ?
ਮੈਂ ਸੋਚਦਾ ਹਾਂ...
ਬਿਜਲੀ ਦੀ ਅੱਧਨੰਗੀ ਜਿਹੀ ਤਾਰ 'ਤੇ 
ਚੁੱਪ ਚਾਪ ਬੈਠੇ ਦੋ ਪੰਛੀ ...
ਸੁਣ ਰਹੀ ਹੈ ਜਿੰਨਾਂ ਨੂੰ ਸਾਰੀ ਕਾਇਨਾਤ ...

ਦੀਪ ਕੱਕੜ

©Deep Kakkar #us
1c3dabf727881c91c73ac42326728752

Deep Kakkar

ਮੈਂ ਕਿੱਥੇ ਹਾਂ ?
ਜਦੋਂ ਕਦੇ ਇਹ ਸਵਾਲ
' ਖ਼ੁਦ ' , ਖ਼ੁਦ ਨੁੰ ਪੁੱਛੇ ..
ਤਾਂ ਅੱਖਾਂ ਬੰਦ ਕਰ ਲੈਣਾ
ਤੇ ਜੋ ਇਨਸਾਨ ਅੱਖਾਂ ਸਾਹਮਣੇ ਆਵੇ 
ਉਸ ਨੂੰ ਸਿਰਫ਼ ਮੁਆਫ਼ ਕਰ ਦੇਣਾ ...
ਮੁਹੱਬਤ ਹੈ ...
ਆਪਾ ਤਾਂ ਵਿਕੇਗਾ ...
ਦੀਪ ਕੱਕੜ

©Deep Kakkar #Woman
1c3dabf727881c91c73ac42326728752

Deep Kakkar

ਨਹੀਂ ਤੂੰ ਨਹੀਂ ਸਮਝੇਂਗਾ
ਤੂੰ ਖਿਡਾਰੀ ਏਂ...
ਦਿਲ ਦਾ...

ਦੀਪ ਕੱਕੜ

©Deep Kakkar
loader
Home
Explore
Events
Notification
Profile