Nojoto: Largest Storytelling Platform
poojagoyal8834
  • 17Stories
  • 563Followers
  • 265Love
    0Views

Pooja Goyal

writer🖍️🖍️

  • Popular
  • Latest
  • Video
4d5c8a2234bd272114d97eb90c963ef1

Pooja Goyal

ਸਾਹਮਣੇ ਵਾਲੇ ਦਾ ਵਿਵਹਾਰ ਦੱਸ ਹੀ ਦਿੰਦਾ,
ਅਸੀ ਉਸ ਲਈ ਕਿੰਨੇ ਕੁ ਜਰੂਰੀ ਆ॥

©Pooja Goyal ਵਿਵਹਾਰ

#Thoughts

ਵਿਵਹਾਰ Thoughts #ਸ਼ਾਇਰੀ

4d5c8a2234bd272114d97eb90c963ef1

Pooja Goyal

ਦੋਸਤੀ ਉਹ ਨਹੀਂ ਹੁੰਦੀ ਜੋ ਅਸੀ ਇੱਕ ਸਾਲ ਵਿੱਚ ਕਈਆ ਨਾਲ ਕਰਦੇ ਆ,
ਦੋਸਤੀ ਤਾਂ ਉਹ ਹੁੰਦੀ ਆ ਜੋ ਅਸੀ ਇੱਕ ਨਾਲ ਕਿੰਨੇ ਸਾਲਾ ਤੱਕ ਰੱਖਦੇ ਹਾਂ॥

©Pooja Goyal ਦੋਸਤੀ

#ChildrensDay
4d5c8a2234bd272114d97eb90c963ef1

Pooja Goyal

ਅਮੀਰ ਦੇ ਘਰ ਬੈਠਾ ਕਾਂ ਵੀ ਮੋਰ ਲੱਗਦਾ,
ਗਰੀਬ ਦਾ ਭੁੱਖ ਨਾਲ ਵਿਲਕ ਰਿਹਾ ਬੱਚਾ
ਵੀ ਸਭ ਨੂੰ ਚੋਰ ਲੱਗਦਾ॥

©Pooja Goyal ਗਰੀਬ ਦੀ ਹਾਲਤ

ਗਰੀਬ ਦੀ ਹਾਲਤ #ਵਿਚਾਰ

4d5c8a2234bd272114d97eb90c963ef1

Pooja Goyal

ਮਾਂ ਮੈਂ ਇੱਕ ਨਾਜੁਕ ਕਲੀ ਹਾਂ,
ਤੇਰੇ ਜਿਸਮ ਵਿੱਚ ਹੀ ਪਲੀ ਹਾ॥
  
ਮੈਨੂੰ ਆਪਣੀ ਇਸ ਕੋਖ ਵਿੱਚ ਕਤਲ ਕਰਵਾਈ ਨਾ,
ਨਾਜੁੁਕ ਜਿਹਾ ਸਰੀਰ ਮੇਰਾ ਮਸੀਨਾ ਚ ਤੜਵਾਈ ਨਾ॥
ਵੀਰੇ ਵਾਗੂ ਮੈਨੂੰ ਵੀ ਇਹ ਦੁਨੀਆ ਦਿਖਲਾਈ ਮਾਂ,
ਮੇਰੇ ਦੁਨੀਆ ਤੇ ਆਉਣ ਦੀ ਤੂੰ ਖੁਸੀ ਮਨਾਈ ਮਾਂ॥
ਆਪਣੇ ਸਾਰੇ ਘਰ ਨੂੰ ਧੀ ਦੀ ਕੀਮਤ ਸਮਝਾਈ ਮਾਂ,
ਮੈਂ ਵੀ ਤੈਨੂੰ ਇੱਕ ਦਿਨ ਪੁੱਤ ਬਣ ਦਿਖਾਵਾਗੀ॥
ਵੀਰੇ ਵਾਂਗ ਇਸ ਦੁਨੀਆ ਤੇ ਤੇਰਾ ਨਾਮ ਚਮਕਾਵਾਗੀ,
ਮੈਨੂੰ ਜੱਗ ਦਿਖਾਉਣ ਦਾ ਤੇਰਾ ਅਹਿਸਾਨ ਕਦੇ ਨਾ ਭੁੱਲ ਪਾਵਾਗੀ॥

©Pooja Goyal ਧੀ ਦੀ ਪੁਕਾਰ

ਧੀ ਦੀ ਪੁਕਾਰ #ਗਿਆਨ

4d5c8a2234bd272114d97eb90c963ef1

Pooja Goyal

jekar pyar kro kise nu zindagi vich
ta osnu sache dilo nibhao
do pal khed ke kise di zindagi nal
os ton kde dooriyan na pao

©Pooja Goyal zindagi
#Stars

zindagi #Stars

4d5c8a2234bd272114d97eb90c963ef1

Pooja Goyal

ਦਸੰਬਰ ਦਾ ਮਹੀਨਾ ਸੀ ਤੇ ਠੰਡ ਬਹੁਤ ਪੈ ਰਹੀ ਸੀ ਰੇਲਵੇ ਸਟੇਸ਼ਨ ਤੇ ਇੱਕ ਮਾਂ ਅਤੇ ਉਸ ਦਾ ਇੱਕ ਚਾਰ ਕੁ ਸਾਲ ਦਾ ਬੱਚਾ ਗੱਤੇ ਦੇ ਟੁੱਕੜੇ ਇੱਕਠੇ ਕਰਕੇ ਉਸ ਉਪਰ ਸੁੱਤੇ ਪਏ ਹੋਏ ਸੀ ਰਾਤ ਨੂੰ ਦੋ ਕੁ ਵਜੇ ਬੱਚਾ ਉੱਠਿਆ ਅਤੇ ਉਸ ਨੇ ਆਪਣੀ ਮਾਂ ਨੂੰ ਕਿਹਾ ਕੇ ਮਾਂ ਜਿਹਨਾਂ ਕੋਲ ਇਹ ਗੱਤੇ ਦੇ ਟੁੱਕੜੇ ਨਹੀਂ ਹਨ ਉਹਨਾਂ ਵਿਚਾਰਿਆ ਨੂੰ ਤਾਂ ਬਹੁਤ ਠੰਡ ਲੱਗਦੀ ਹੋਵੇਗੀ॥

©Pooja Goyal ਗੱਤੇ ਦੇ ਟੁੱਕੜੇ

ਗੱਤੇ ਦੇ ਟੁੱਕੜੇ #ਪ੍ਰੇਰਣਾਦਾਇਕ

4d5c8a2234bd272114d97eb90c963ef1

Pooja Goyal

ਸਮੱਸਿਆਵਾ ਸਾਡੇ ਜੀਵਨ ਵਿੱਚ 
ਬਿਨਾਂ ਕਿਸੇ ਵਜਹ ਤੋਂ ਨਹੀਂ 
ਆਉਦਿਆਂ ਉੁਹਨਾਂ ਦਾ ਆਉਣਾ
ਵੀ ਇੱਕ ਇਸ਼ਾਰਾ ਹੈਂ ਕਿ
ਅਸੀ ਆਪਣੀ ਜਿੰਦਗੀ ਚ ਕੁੱਝ
ਬਦਲਣਾ ਹੈ॥

©Pooja Goyal ਜਿੰਦਗੀ ਚ ਸਮੱਸਿਆ

#MerryChristmas  Rubina Rubina Priya Tiwari

ਜਿੰਦਗੀ ਚ ਸਮੱਸਿਆ #MerryChristmas Rubina Rubina Priya Tiwari #ਸ਼ਾਇਰੀ

4d5c8a2234bd272114d97eb90c963ef1

Pooja Goyal

ਦੁਨੀਆ ਤੇ ਗਰੀਬ ਪਾਈ-ਪਾਈ ਜੋੜਦਾ,
ਗਰੀਬਾ ਦਾ ਖੂਨ ਇੱਥੇ ਅਮੀਰ ਹੈ ਨਿਚੋੜਦਾ॥
ਪੇਟ ਵਾਲੀ ਭੁੱਖ ਸੜਕਾ ਤੇ ਰੋਲਦੀ,
ਦੋ ਵਕਤ ਦੀ ਰੋਟੀ ਲਈ ਬਦਨ ਹੈਂ ਤੋੜਦਾ॥
ਹੱਥਾ ਚ ਤਕਦੀਰ ਹੁੰਦੀ ਸਭ ਝੂਠ ਹੈਂ,
ਦੇਖਿਆ ਨਾ ਰੱਬ ਕਦੇ ਕੁੱਲੀਆ ਚ ਬਹੁੜਦਾ॥
ਅਮੀਰ ਦਿਨ ਰਾਤ ਹੈਂ ਮਿਹਨਤ ਕਰਾਉਦਾ,
ਗਰੀਬ ਦੇ ਪਸੀਨੇ ਦਾ ਨਾ ਪੂਰਾ ਕੋਈ ਮੁੱਲ ਮੋੜਦਾ॥
ਰੁਲਦੀ ਹੈ ਸੜਕ ਤੇ ਲਾਸ ਮਜਦੂਰਾ ਦੀ,
ਵਕਤ ਹੈ ਮਾੜਾ ਦਿਲ ਨੂੰ ਝੰਜੋੜਦਾ ॥
ਹੱਕ ਲਈ ਲੜਦਾ ਗਰੀਬ ਮੋਹ ਗਿਆ,
ਪੂਜਾ ਨਾ ਅੰਤ ਭੁੱਖ ਵਾਲੇ ਕੋਹੜ ਦਾ॥

©Pooja Goyal ਮਰਿਆ ਗਰੀਬ ਪਾਈ-ਪਾਈ ਜੋੜਦਾ Tulsi  Priya Dixit Beena Kumari Sabeena

ਮਰਿਆ ਗਰੀਬ ਪਾਈ-ਪਾਈ ਜੋੜਦਾ Tulsi Priya Dixit Beena Kumari Sabeena #ਕਵਿਤਾ

4d5c8a2234bd272114d97eb90c963ef1

Pooja Goyal

ਗਮ ਵੀ ਮਨੁੱਖ ਦੀ ਜਿੰਦਗੀ ਦਾ ਕਿੱਸਾ,
ਭਾਵੇ ਖੁਸ਼ੀਆ ਵੀ ਨੇ ਸਾਡਾ ਇੱਕ ਹਿੱਸਾ॥
ਖੁਸ਼ੀਆ ਵੇਲੇ ਫਿਰ ਕਿਉ ਮੁਸਕਾਵ,
ਗਮ ਮਿਲਣ ਤੇ ਟੁੱਟ-ਟੁੱਟ ਜਾਵੇ॥
ਖੁਸ਼ੀ ਗਮੀ ਚ ਲੰਘ ਜਾਣੀ ਜਿੰਦਗੀ,
ਨਾਲ ਤੇਰੇ ਜਾਣੀ ਬੰਦਿਆ ਰੱਬ ਦੀ ਬੰਦਗੀ॥
ਸਹੀ ਰਸਤੇ ਤੇ ਰੱਬਾ ਪੂਜਾ ਨੂੰ ਪਾਵੀ,
ਆਪਣਿਆ ਦੀ ਮੈਨੂੰ ਸਦਾ ਪਹਿਚਾਣ ਕਰਾਵੀ॥
ਹਮੇਸਾ ਵਹਿਗੁਰੂ ਸਹੀ ਰਾਹ ਤੇ ਪਾਵੀ,
ਹੱਥ ਫੜ ਕੇ ਬੇੜੀ ਵੰਨੇ ਲਾਵੀ॥

©Pooja Goyal ਵਾਹਿਗੁਰੂੂ ਰਾਹ ਦਿਖਾਵੀ

#sunrays  Shalvi Singh Babita Kumari  poor help plz Ak ansari aashu

ਵਾਹਿਗੁਰੂੂ ਰਾਹ ਦਿਖਾਵੀ #sunrays Shalvi Singh Babita Kumari poor help plz Ak ansari aashu #ਕਵਿਤਾ

4d5c8a2234bd272114d97eb90c963ef1

Pooja Goyal

ਦੇਖੀ ਅੱਜ ਮੈਂ ਪੁਰਾਣਾ ਦਰਦ ਲੁਕਾਉਦੀ ਕੁੜੀ,
ਜਿਸ ਨੂੂੰ ਮਾਂ ਨੇ ਬਚਾਇਆ ਪਿਉ ਤੋ ਘਬਰਾਉਦੀ ਕੁੜੀ॥
ਕਦੇ ਹੱਸਦੀ ਕਦੇ ਰੋਦੀ ਕਦੇ ਦੁੱਖ ਛਪਾਉਦੀ ਕੁੜੀ,
ਦੁਨੀਆ ਦੀਆ ਬੁਰੀਆ ਨਜ਼ਰਾ ਨੂੰ ਦੇਖ ਪਛਤਾਉਦੀ ਕੁੜੀ॥
ਆਪਣਿਆ ਚ ਰਹਿ ਕੇ ਵੀ ਦੁੱਖ ਪਾਉਦੀ ਕੁੜੀ,
ਜਿੰਦਗੀ ਤੋਂ ਅੱਕੀ ਫਿਰ ਵੀ ਆਪਣਾ ਆਪਾ ਬਚਾਉਦੀ ਕੁੜੀ॥
ਸਹਿ ਕੇ ਕਿੰਨਾ ਕੁੱਝ ਦਰਦ ਨਾ ਦਿਖਾਉਦੀ ਕੁੜੀ,
ਦੁਨੀਆ ਬਦਲੀ ਪਰ ਕੈਦ ਚੋ ਬਾਹਰ ਨਾ ਆ ਪਾਉਦੀ ਕੁੜੀ॥
ਦਰਦ ਆਪਣੇ ਸਭ ਭੁਲਾਉਣਾ ਚਾਹੁੰਦੀ ,
ਪਰ ਇੱਕ ਪਲ ਵੀ ਆਪਣਾ ਦਰਦ ਨਾ ਭੁੱਲ ਪਾਉਦੀ ਕੁੜੀ॥

©Pooja Goyal ਪੁਰਾਣਾ ਦਰਦ

#feelings  Shashi Mahant Mona Shukla Shalvi Singh Vinod Mishra lata tiwari

ਪੁਰਾਣਾ ਦਰਦ #feelings Shashi Mahant Mona Shukla Shalvi Singh Vinod Mishra lata tiwari #ਵਿਚਾਰ

loader
Home
Explore
Events
Notification
Profile