Nojoto: Largest Storytelling Platform
ramandeepgill4016
  • 38Stories
  • 75Followers
  • 470Love
    2.9KViews

Vicky wanted

ਵਜ੍ਹਾ ਮੱਤ ਪੁੱਛਣਾ ਲਿਖਣੇ ਕੇ ਪੀਛੇ ਕੀ, ਲਫ਼ਜੋੰ ਮੈ ਢੂਡ ਲੇਨਾ ਕਹਾਣੀ ਹਮਾਰੇ ਟੂਟਨੇ ਕੀ।।

  • Popular
  • Latest
  • Video
50a7614efd88ebb378fa99ec401fb4f9

Vicky wanted

ਧੰਨਵਾਦ ਜੀ

©Vicky wanted  Anupriya  –Varsha Shukla  Barkha  Sakshi Dhingra  Sudha Tripathi  Hinduism

Anupriya –Varsha Shukla Barkha Sakshi Dhingra Sudha Tripathi Hinduism #ਭਗਤੀ

50a7614efd88ebb378fa99ec401fb4f9

Vicky wanted

ਰੁੱਖ

ਇਹ ਧਰਤੀ ਬਿੱਲਕੁਲ ਸੁੰਨੀ ਸੀ,
ਰੁੱਖ ਧਰਤੀ ਦਾ ਸ਼ਿੰਗਾਰ ਬਣੇ।
ਜਦ ਸਾਨੂੰ ਬੜੀ ਜਰੂਰਤ ਸੀ,
ਰੁੱਖ ਸਾਡੇ ਪਾਲਣਹਾਰ ਬਣੇ।
ਤਨ ਢਕਣੇ ਲਈ ਪੱਤੇ ਦਿੱਤੇ,
ਖਾਵਣ ਲਈ ਦਿੱਤੇ ਫਲ ਸਾਨੂੰ।
ਸੀ ਜੀਣਾ ਮੁਸ਼ਕਿਲ ਅੱਜ ਸਾਡਾ,
ਰੁੱਖਾ ਨੇ ਦਿੱਤਾ ਕੱਲ੍ਹ ਸਾਨੂੰ।
ਰੱਖਿਆਂ ਨਹੀਓ ਕੁਝ ਆਪਣੇ ਲਈ,
ਦੇ ਦਿੱਤਾ ਆਪਣਾਂ ਸਭ ਸਾਨੂੰ।
ਜਦ ਸਰਦੀ ਦੇ ਵਿੱਚ ਠਰੇ ਅਸੀ,
ਇਹਨਾਂ ਕਿਹਾ ਲਗਾ ਲੈ ਅੱਗ ਸਾਨੂੰ।
ਖੁਦ ਝੱਲਕੇ ਧੁੱਪਾ ਜੇਠ ਦੀਆਂ,
ਸਾਨੂੰ ਛਾਵੇਂ ਬਿਠਾਇਆਂ ਰੁੱਖਾਂ ਨੇ।
ਕਦੇ ਮੱਥੇ ਤਿਉੜੀ ਨਹੀਂ ਪਾਈ,
ਸਾਨੂੰ ਸੀਨੇ ਲਾਇਆਂ ਰੁੱਖਾਂ ਨੇ।
ਕੁਝ ਘਟ ਨਹੀਓ ਜਾਣਾਂ ਤੇਰਾ,
ਰੁੱਖਾਂ ਨੂੰ ਪਾਣੀ ਪਾਇਆਂ ਕਰ।
ਜੇ ਰੁੱਖਾਂ ਦੇ ਨਾਲ ਪਿਆਰ "ਵਿੱਕੀ",
ਹਰ ਮਹੀਨੇ ਦੋ ਰੁੱਖ ਲਾਇਆਂ ਕਰ।

©Vicky wanted #Exploration  –Varsha Shukla  Anupriya  Sakshi Dhingra  Pooja Udeshi  Sudha Tripathi

#Exploration –Varsha Shukla Anupriya Sakshi Dhingra Pooja Udeshi Sudha Tripathi #ਕੋਟਸ

50a7614efd88ebb378fa99ec401fb4f9

Vicky wanted

Thx you
So much

©Vicky wanted  gudiya  –Varsha Shukla  Anshu writer  Sakshi Dhingra  Sudha Tripathi  ਲਾਈਫ ਕੋਟਸ

gudiya –Varsha Shukla Anshu writer Sakshi Dhingra Sudha Tripathi ਲਾਈਫ ਕੋਟਸ

50a7614efd88ebb378fa99ec401fb4f9

Vicky wanted

ਮੌਤ                    

ਜਦ ਦੁਨੀਆਂ ਤੋਂ ਰੁਕਸਤ ਹੋਣਾ, 
ਜੱਗ ਉੱਤੇ ਮੁੜਕੇ ਨਹੀਂ ਆਉਣਾਂ। 
ਮਿੱਟੀ ਵਿੱਚੋਂ ਜਨਮ ਲਿਆ ਤੂੰ,
ਮੁੜ ਮਿੱਟੀ ਵਿੱਚ ਮਿੱਟੀ ਹੋਣਾ।
ਜਿੰਨ੍ਹਾ ਉੱਪਰ ਮਾਣ ਕਰੇ ਤੂੰ,
ਉਹਨਾ ਦੇਖਣ ਤੱਕ ਨਹੀਂ ਆਉਣਾਂ।
ਰੁਸ ਜਾਣਾ ਤੈ ਦੁਨੀਆਂ ਨਾਲੋਂ,
ਨਹੀ ਕਿਸੇ ਨੇ ਆਣ ਮਨਾਉਣਾ।
ਸੁੱਚਾ ਨਹਾਉਣਾ ਦੋ ਵਾਰੀ ਦਾ,
ਇੱਕ ਜੰਮਿਆਂ ਇੱਕ ਮਰਕੇ ਨਹਾਉਣਾ।
ਨਾਮ ਧਿਆ ਲੈ ਉਸ ਮਾਲਕ ਦਾ,
ਜੋ ਹੈ ਤੇਰੇ ਨਾਲ ਖਲੋਣਾ।
ਚੰਗੇ ਕ੍ਰਮ ਕਰੀ ਜਾ ਬੰਦੇ,
ਹਿਸਾਬ ਤੇਰੇ ਕਰਮਾਂ ਦਾ ਹੋਣਾ।
ਅਮਰ ਨਹੀ ਕੋਈ ਏਥੇ "Vicky",
ਮੌਤ ਭੈੜੀ ਨੇ ਸਭ ਨੂੰ ਆਉਣਾਂ।
ਮੌਤ ਭੈੜੀ ਨੇ ਸਭ ਨੂੰ ਆਉਣਾਂ।।

©Vicky wanted #Death  –Varsha Shukla  Sakshi Dhingra  Sudha Tripathi  Pooja Udeshi  Anshu writer   ਜੀਵਨ ਅਤੇ ਮੌਤ

#Death –Varsha Shukla Sakshi Dhingra Sudha Tripathi Pooja Udeshi Anshu writer ਜੀਵਨ ਅਤੇ ਮੌਤ

50a7614efd88ebb378fa99ec401fb4f9

Vicky wanted

ਰਾਵਣ

ਅੱਜ ਕੱਲ੍ਹ ਦੇ ਲੋਕਾਂ ਤੋ,
ਯਾਰੋ ਲੱਖ ਚੰਗਾ ਸੀ ਰਾਵਣ।
ਕੋਈ ਮਰੇ ਨਾਂ ਵੈਰੀ ਤੋ,
ਜੇ ਨਾਂ ਆਪਣੇ ਦਗਾ ਕਮਾਵਣ।
ਸੱਚ ਕਿਹਾ ਸਿਆਣਿਆਂ ਨੇ,
ਘਰ ਦੇ ਭੇਤੀ ਲੰਕਾ ਢਾਵਣ।
ਅੱਜ ਕੱਲ੍ਹ ਦੇ ਲੋਕਾਂ ਤੋ,
ਯਾਰੋ ਲੱਖ ਚੰਗਾ ਸੀ ਰਾਵਣ। 

ਸੀਤਾ ਨੂੰ ਰੱਖਿਆ ਇੱਜਤ ਨਾਲ, 
ਨਾਂ ਉਸ ਤੇ ਪੈਣ ਦਿੱਤਾ ਪਰਛਾਵਾ। 
ਇੱਜਤਾਂ ਦੇ ਰਾਖਿਆਂ ਤੋ, 
ਯਾਰੋ ਮੈ ਤਾਂ ਸਦਕੇ ਜਾਵਾ। 
ਜਿਹੜੇ ਭੈਣ ਦੀ ਇਜਤ ਲਈ, 
ਨਾਲ ਭਗਵਾਨ ਦੇ ਵੀ ਭਿੜ ਜਾਵਣ। 
ਅੱਜ ਕੱਲ੍ਹ ਦੇ ਲੋਕਾਂ ਤੋਂ, 
ਯਾਰੋ ਲੱਖ ਚੰਗਾ ਸੀ ਰਾਵਣ।

ਸੀਤਾ ਦੀ ਅਗਨੀ ਪ੍ਰੀਖਿਆਂ ਲਈ, 
ਫਿਰ ਭਗਵਾਨ ਰਾਮ ਕਿੰਝ ਹੋਇਆਂ । 
ਮੇਰੇ ਲਈ ਰਾਵਣ ਹੈ ਭਗਵਾਨ, 
ਭੈਣ ਲਈ ਸਭ ਕੁਝ ਜੀਹਨੇ ਖੋਇਆਂ। 
ਕਦੇ ਤੂੰ ਪੁੱਛ ਲਈ ਕੁੜੀਆਂ ਤੋ, 
ਵੀਰ ਉਹ ਰਾਵਣ ਵਰਗੇ ਚਾਵਣ। 
ਅੱਜ ਕੱਲ੍ਹ ਦੇ ਲੋਕਾਂ ਤੋਂ, 
ਯਾਰੋ ਲੱਖ ਚੰਗਾ ਸੀ ਰਾਵਣ। 

ਉਹਨੂੰ ਮਾੜਾ ਕਹਿਣ ਵਾਲੇ, 
ਪਹਿਲਾਂ ਆਪਣੇ ਪੁਤਲੇ ਸਾੜੋ। 
ਤੁਹਾਡੇ ਅੰਦਰ ਬੈਠਾ ਜੋ, 
ਪਹਿਲਾਂ ਆਪਣਾ ਰਾਵਣ ਮਾਰੋ। 
ਕਰ ਯੋਧੇ ਨੂੰ ਯਾਦ ਵਿੱਕੀ", 
ਜਮੀਰਾਂ ਸੁੱਤੀਆ ਵੀ ਉੱਠ ਜਾਵਣ, 
ਅੱਜ ਕੱਲ੍ਹ ਦੇ ਲੋਕਾਂ ਤੋਂ, 
ਯਾਰੋ ਲੱਖ ਚੰਗਾ ਸੀ ਰਾਵਣ।

©Vicky wanted #Dussehra  Hinduism Anshu writer  Niaa_choubey  Anuradha Sharma  Sudha Tripathi  Pooja Udeshi

#Dussehra Hinduism Anshu writer Niaa_choubey Anuradha Sharma Sudha Tripathi Pooja Udeshi #ਗਿਆਨ

50a7614efd88ebb378fa99ec401fb4f9

Vicky wanted

 Anshu writer  –Varsha Shukla  Sakshi Dhingra  Sudha Tripathi  Anuradha Sharma  ਪੰਜਾਬੀ ਸ਼ਾਇਰੀ sad

Anshu writer –Varsha Shukla Sakshi Dhingra Sudha Tripathi Anuradha Sharma ਪੰਜਾਬੀ ਸ਼ਾਇਰੀ sad

50a7614efd88ebb378fa99ec401fb4f9

Vicky wanted

तारे  ਜਾਨ ਨਾਲੋ ਵੱਧ ਉਹਨੂੰ ਕੀਤਾ ਮੈ ਪਿਆਰ,
ਉਹਨੇ ਕੀਤਾ ਹੀ ਨਾਂ ਮੇਰੇ ਉੱਤੇ ਭੋਰਾ ਇਤਬਾਰ।
ਮੇਰੇ ਪਿਆਰ ਉੱਤੇ ਉਹਨੂੰ ਆਇਆ ਨਾਂ ਯਕੀਨ,
ਅਸੀਂ ਜਿੰਦਗੀ ਗੁਆਂ ਲਈ ਯਾਰੋ ਅੱਖਾਂ ਕਰ ਚਾਰ ।
ਹਾਰਿਆ ਨਾਂ ਕਦੇ ਜੋ ਸੀ ਜਿੱਤਣੇ ਦਾ ਸ਼ੌਕੀ,
ਓਹੀ ਗਿਆ ਅੱਜ ਆਪਣੇ ਸੱਜਣ ਹੱਥੋ ਹਾਰ ।
ਜੇ ਉਹ Vicky ਦੇ ਪਿਆਰ ਦਾ ਯਕੀਨ ਕਰ ਲੈਂਦਾ,
 ਦਿੰਦਾ ਅੰਬਰਾਂ ਦੇ ਤਾਰੇ ਉਹਦੇ ਪੈਰਾਂ ਚ. ਖਿਲਾਰ।

©Vicky wanted  ਆਸ਼ਕੀ ਪੰਜਾਬੀ ਸ਼ਾਇਰੀ  ਪੰਜਾਬੀ ਸ਼ਾਇਰੀ ਪਿਆਰ ਪੰਜਾਬੀ ਸ਼ਾਇਰੀ sad Anshu writer  –Varsha Shukla  Sakshi Dhingra  Sudha Tripathi  Anuradha Sharma

ਆਸ਼ਕੀ ਪੰਜਾਬੀ ਸ਼ਾਇਰੀ ਪੰਜਾਬੀ ਸ਼ਾਇਰੀ ਪਿਆਰ ਪੰਜਾਬੀ ਸ਼ਾਇਰੀ sad Anshu writer –Varsha Shukla Sakshi Dhingra Sudha Tripathi Anuradha Sharma

50a7614efd88ebb378fa99ec401fb4f9

Vicky wanted

#_ਕਲਮ_ਮੇਰੀ

ਜੋ ਝੂਠ ਕੇ ਆਗੇ ਝੁਕ ਜਾਏ, 
ਇਤਨਾ ਭੀ ਗਿਰਾ ਈਮਾਨ ਨਹੀ। 
ਸਦਾ ਸੱਚ ਲਿਖੇਗੀ ਕਲਮ" ਮੇਰੀ, 
ਜੋ ਬਦਲ ਜਾਏਗੀ ਇਨਸਾਨ ਨਹੀ।

©Vicky wanted  Anshu writer  –Varsha Shukla  saloni toke alfazon ki khumari  Sudha Tripathi  Sia ki कहानियां

Anshu writer –Varsha Shukla saloni toke alfazon ki khumari Sudha Tripathi Sia ki कहानियां #ਸ਼ਾਇਰੀ #_ਕਲਮ_ਮੇਰੀ

50a7614efd88ebb378fa99ec401fb4f9

Vicky wanted

#_ਇਸ਼ਕੇ_ਦਾ_ਮਾਲੀ

ਕਿੰਨਾਂ ਉਸ ਨੇ ਧਰਮ ਕਮਾਇਆ ਹੋਣਾਂ,
ਜਿਸਨੇ ਵੀ ਇਸ਼ਕ ਬਣਾਇਆ ਹੋਣਾਂ।
ਰੱਬ ਰੂਪ ਪੁਜਾਰੀ ਇਸ਼ਕ ਦਾ ਉਹ,
ਬੱਸ ਪਿਆਰ ਵੰਡਣ ਹੀ ਆਇਆ ਹੋਣਾਂ।
ਰੱਬ ਦਾ ਹੀ ਦੂਜਾ ਨਾਂਮ ਇਸ਼ਕ,
ਉਹਨੇ ਦੁਨੀਆਂ ਨੂੰ ਸਮਝਾਇਆ ਹੋਣਾਂ।
ਉਹਨੇ ਨਫ਼ਰਤ ਭਰੀ ਇਸ ਦੁਨੀਆਂ ਦੇ,
ਕਿੰਝ ਦਿਲਾਂ ਵਿੱਚ ਇਸ਼ਕ ਜਗਾਇਆ ਹੋਣਾਂ।
ਬਣੇ ਵੈਰੀ ਤਾ ਹੋਣਗੇ ਲੋਕ ਉਹਦੇ,
ਉਹਨੂੰ ਮਾਰਨ ਦਾ ਜੋਰ ਤਾਂ ਲਾਇਆ ਹੋਣਾਂ।
ਜਦ ਰੁੱਤ ਸੀ ਚੱਲਦੀ ਨਫ਼ਰਤ ਦੀ,
ਉਹਨੇ ਕਿੱਦਾਂ ਇਸ਼ਕ ਉਘਾਇਆ ਹੋਣਾਂ।
ਬੂਟਾ ਇਸ਼ਕ ਦਾ ਤਾਹੀ ਉੱਘ ਚੱਲਿਆ,
ਉਹਨੇ ਦਿਲ ਦਾ ਖੂਨ ਪਿਲਾਇਆ ਹੋਣਾਂ।
ਉਸ ਇਸ਼ਕ ਦੇ ਬੂਟੇ ਨੂੰ ਯਾਰੋ,
ਜਦ ਚੜ੍ਹਕੇ ਜੋਬਨ ਆਇਆ ਹੋਣਾਂ।
ਫਿਰ ਨਫ਼ਰਤ ਭਰੀ ਇਸ ਦੁਨੀਆਂ ਨੇ,
ਬੜਾ ਜੁਲਮ ਮਾਲੀ ਤੇ ਢਾਇਆ ਹੋਣਾਂ।
ਬੂਟਾ ਇਸ਼ਕ ਦਾ ਚੱਲਿਆ ਬਚਾ ਜਿਹੜਾ,
ਲੋਕਾਂ ਮਾਲੀ ਤਾ ਮਾਰ ਮੁਕਾਇਆ ਹੋਣਾਂ।
ਮਾਲੀ ਮਰਨ ਪਿੱਛੋਂ ਉਸ ਬੂਟੇ ਨੂੰ,
ਨਹੀ ਪਾਣੀ ਕਿਸੇ ਨੇ ਪਾਇਆ ਹੋਣਾਂ।
ਲੱਗੇ ਉਡੀਕ ਰਿਹੈ ਉਸ ਮਾਲੀ ਨੂੰ,
ਵਿੱਕੀ " ਇਸ਼ਕ ਤਾਹੀ ਕੁਮਲਾਇਆ ਹੋਣਾਂ।

©Vicky wanted #love  Anshu writer  –Varsha Shukla  Sudha Tripathi  Anupriya  Sakshi Dhingra

love Anshu writer –Varsha Shukla Sudha Tripathi Anupriya Sakshi Dhingra #ਸ਼ਾਇਰੀ #_ਇਸ਼ਕੇ_ਦਾ_ਮਾਲੀ

50a7614efd88ebb378fa99ec401fb4f9

Vicky wanted

White #_ਮੇਰੀ_ਲਾਡੋ_ਰਾਣੀ

ਹੈ ਬੜੀ ਪਿਆਰੀ ਇੱਕ ਹਸੀਨਾ ਮੇਰੀ ਲਾਡੋ ਰਾਣੀ,
ਜਿਸ ਦੇ ਬਿਨਾਂ ਅਧੂਰੀ ਯਾਰੋ ਮੇਰੀ ਇਸ਼ਕ ਕਹਾਣੀ।
ਮੈਨੂੰ ਕਹਿੰਦੀ ਵਿੱਕੀਆ ਵੇ ਆ ਖੂਹ ਤੇ ਕੀਮੇ ਵਾਗੂੰ,
ਮਲਕੀ ਵਾਂਗ ਪਿਆਵਾਂ ਤੈਨੂੰ ਆਪਣੇ ਘੜਿਓ ਪਾਣੀ।

©Vicky wanted #sad_quotes  Anupriya  –Varsha Shukla  Sudha Tripathi  Sakshi Dhingra  Sia ki कहानियां  –Varsha Shukla

#sad_quotes Anupriya –Varsha Shukla Sudha Tripathi Sakshi Dhingra Sia ki कहानियां –Varsha Shukla #ਸ਼ਾਇਰੀ #_ਮੇਰੀ_ਲਾਡੋ_ਰਾਣੀ

loader
Home
Explore
Events
Notification
Profile