Find the Latest Status about ohd from top creators only on Nojoto App. Also find trending photos & videos about, ohd.
Sukhbir Singh Alagh
ਉਹ ਦਿਨ ਵੀ ਬੀਤ ਗਏ ਮੇਰੇ ਰੱਬਾ ਇਹ ਦਿਨ ਵੀ ਬੀਤ ਜਾਣਗੇ ਜਦ ਸਮਾਂ ਲੰਘ ਗਿਆ ਇਹ ਦਿਨ ਬੜੇ ਯਾਦ ਆਉਣਗੇ ਸਭ ਦਾ ਰਲ ਮਿਲ ਕੇ ਰਹਿਣਾ ਸੱਚ ਆਖਾਂ ਇਕੱਠੇ ਬਹਿਣਾ ਚਿਹਰੇ ਦੀਆ ਮੁਸਕਰਾਹਟਾਂ ਸਭ ਦੀਆ ਉਹ ਚਾਹਤਾਂ ਕੁੱਝ ਪਲ ਲਈ ਇਕੱਠੇ ਹੋਏ ਮੇਰੇ ਰੱਬਾ, ਫਿਰ ਸਭ ਵਿੱਛੜ ਜਾਣਗੇ ਜਦ ਸਮਾਂ ਲੰਘ ਗਿਆ ਇਹ ਦਿਨ ਬੜੇ ਯਾਦ ਆਉਣਗੇ ਸਭ ਦਾ ਫਿਰ ਵੱਖ ਵੱਖ ਹੋਣਾ ਸੱਚ ਆਖਾਂ ਇਕੱਲੇ ਹੀ ਹੋਣਾ ਆਪਸੀ ਪ੍ਰੇਮ ਪਿਆਰ ਦਾ ਖੋਹਣਾ ਬਾਹਰੋਂ ਦਿਖਾਵਾ ਹੀ ਹੋਣਾ ਕੁੱਝ ਚਿਰ ਲਈ ਮਿਲੀਆਂ ਖ਼ੁਸ਼ੀਆਂ ਦੀਆ ਘੜੀਆਂ ਫਿਰ ਦੁੱਖ ਆ ਜਾਣਗੇ ਜਦ ਸਮਾਂ ਲੰਘ ਗਿਆ ਇਹ ਦਿਨ ਬੜੇ ਯਾਦ ਆਉਣਗੇ ਉਹ ਦਿਨ ਵੀ ਬੀਤ ਗਏ ਮੇਰੇ ਰੱਬਾ ਇਹ ਦਿਨ ਵੀ ਬੀਤ ਜਾਣਗੇ ਜਦ ਸਮਾਂ ਲੰਘ ਗਿਆ ਇਹ ਦਿਨ ਬੜੇ ਯਾਦ ਆਉਣਗੇ ©Sukhbir Singh Alagh #Ohdin