Nojoto: Largest Storytelling Platform
manwindersingh1507
  • 108Stories
  • 126Followers
  • 979Love
    476Views

manwinder Singh

दिल से पागल हम रंग ही तो है उस खुदा की तस्वीर के, अलग-अलग हैं लेकिन, तस्वीर तो एक ही है।

  • Popular
  • Latest
  • Video
62b0b65c205626e917ae78a863baf0cc

manwinder Singh

ਹਨੇਰੇ ਨਾਲ ਲੜਦੇ ਹਾਂ,
ਅਸੀਂ ਯਾਰ ਹਾਂ ਚਾਨਣ ਦੇ,
ਨਿੱਤ ਆਪੇ ਨਾਲ ਲੜਦੇ ਹਾਂ,
ਇੱਛੁਕ ਖੁਦ ਨੂੰ ਜਾਨਣ ਦੇ,
ਦੁਖ-ਸੁਖ ਤੋਂ ਸਿੱਖਦੇ ਹਾਂ,
ਤਰੀਕਾ ਆਨੰਦ ਨੂੰ ਮਾਨਣ ਦਾ,
ਤਰੀਕਾ ਆਨੰਦ ਨੂੰ ਮਾਨਣ ਦਾ।
        ਮਨਵਿੰਦਰ ਸਿੰਘ

©manwinder Singh #snowpark #Its_me #thankfulforeveything
62b0b65c205626e917ae78a863baf0cc

manwinder Singh

ਨਾ ਕੋਈ ਆਸ, ਨਾ ਮੈਂ ਖਾਸ,
ਤੇਰੇ ਕਰਕੇ ਚੱਲਦੇ ਮੇਰੇ ਏ ਸੁਆਸ,
ਮੇਰੇ ਵਿੱਚ ਤੂੰ ਹੋਵੇਂ,
ਤੂੰ ਹੈ ਸਿਰਜਣਹਾਰ, ਤੂੰ ਹੀ ਤੂੰ ਹੋਵੇਂ।
ਨਾ ਅੱਖਾਂ, ਨਾ ਕੰਨ, ਨਾ ਏ ਬੋਲ ਮੇਰੇ,
ਤੂੰ ਵੇਖੇ, ਤੂੰ ਸੁਣਦਾ ਸਭ ਨੇ ਬੋਲ ਤੇਰੇ।
ਰਾਹੀ ਵੀ ਤੂੰ, ਤੂੰ ਹੀ ਰਾਹ  ਹੋਵੇ,
ਤੂੰ ਹੈ ਸਿਰਜਣਹਾਰ, ਤੂੰ ਹੀ ਤੂੰ ਹੋਵੇਂ।
ਅਕਲ ਵੀ ਤੂੰ, ਸ਼ਕਲ ਵੀ ਤੂੰ 
ਤੂੰ ਹੈ ਰੂਪ ਪੂਰਾ,
ਤੂੰ ਮਹਾਂਵੀਰ, ਤੂੰ ਬੱਧ ਵੀ ਹੈ,
ਤੂੰ ਗੋਬਿੰਦ ਸੂਰਾ,
ਮੈ ਹੱਥ ਜੋੜਾਂ, ਤੂੰ ਜੋੜਨ ਵਾਲਾ, ਤੂੰ ਹੀ‌ ਪਿਆਰ ਮੇਰਾ,
 ਤੂੰ ਚਾਹਤ, ਤੂੰ ਹੀ ਹੈਂ ਬਸ ਚਾਹੁਣ ਵਾਲਾ,
ਤੂੰ ਹੀ ਸਾਥੀ, ਤੂੰ ਹੀ ਸਾਥ ਹੋਵੇ,
ਤੂੰ ਹੈ ਸਿਰਜਣਹਾਰ, ਤੂੰ ਹੀ ਤੂੰ ਹੋਵੇਂ,
ਤੂੰ ਹੈ ਸਿਰਜਣਹਾਰ, ਤੂੰ ਹੀ ਤੂੰ ਹੋਵੇਂ।

©manwinder Singh
  #yogaday #True_line
62b0b65c205626e917ae78a863baf0cc

manwinder Singh

ਰੌਸ਼ਨੀ  ਸਾਰੇ ਰੰਗਾਂ ਨੂੰ ਪ੍ਰਗਟ ਕਰਦੀ ਹੈ,
ਹਨੇਰਾ ਸਭ ਨੂੰ ਇੱਕ ਬਰਾਬਰ ਕਰਦਾ ਹੈ।
                             'ਮਨਵਿੰਦਰ ਸਿੰਘ'

©manwinder Singh
  #Butterfly #manwinderSingh #Punjabi #Nojoto
62b0b65c205626e917ae78a863baf0cc

manwinder Singh

जन्म हुआ मेरा,
क्योंकि जिंदगी के काबिल हूं मैं।
मनविंदर सिंह ✏️

©manwinder Singh
  #tanha
62b0b65c205626e917ae78a863baf0cc

manwinder Singh

ਨਾ ਹਾਰ ਕਰੇ ਕਮਜ਼ੋਰ ਸਾਨੂੰ,
ਜਿੱਤਾਂ ਦੀ ਨਾ ਲੋੜ ਸਾਨੂੰ,
ਅੱਖ ਖੜੀ, ਮੁੱਛ ਖੜੀ ਉੱਤੋਂ ਹਿੱਕ ਤਣੀ ਗੱਭਰੂ ਨੇ,
ਔਕੜਾਂ ਰੁਕਾਵਟਾਂ ਨਾ ਸਕਦੀਆਂ ਰੋਕ ਸਾਨੂੰ,
ਕਾਮਯਾਬੀ ਸਾਡੇ ਪਿੱਛੇ,
ਅਸੀਂ ਅੱਗੇ-ਅੱਗੇ ਚੱਲਦੇ,
ਰੁਕਦੇ ਨਾ ਥੱਕਦੇ ਨਾ ,
ਦਰਿਆ ਵਾਂਗੂੰ ਵਗਦੇ,
ਸੂਰਮੇ ਦੇ ਫੱਟ ਲੱਗੇ,
ਵੈਰੀਆਂ ਦੇ ਸੱਟ ਲਗੇ,
ਮੌਤ ਵੇਖ ਚੜਿਆ ਏ ਨੂਰ ਰਵਾਨੀ ਦਾ,
ਇੱਥੋਂ ਪਤਾ ਲੱਗਦਾ ਏ,
ਚੜ੍ਹਦੀ ਜਵਾਨੀ ਦਾ,
ਇੱਥੋਂ ਪਤਾ ਲੱਗਦਾ ਏ,
ਚੜ੍ਹਦੀ ਜਵਾਨੀ ਦਾ।
ਮਨਵਿੰਦਰ ਸਿੰਘ ✍️

©manwinder Singh #Punjabi #Nojoto #Punjabipoetry #sardari
62b0b65c205626e917ae78a863baf0cc

manwinder Singh

हम किस्मत पर नहीं,
खुद पर यकीन रखते हैं।
"TMJ"

©manwinder Singh #Hindi #Poetry

#Hindi Poetry

9 Love

62b0b65c205626e917ae78a863baf0cc

manwinder Singh

ਘੋਗੜ ਕਾਂ ਵਾਂਗੂੰ ਛਾਲ ਨਹੀਂਓਂ ਮਾਰਣੀ,
ਬਾਜ਼ ਵਾਂਗੂ ਅਸਮਾਨ  ਹੈ ਦੱਬਣਾ,
ਔਕੜਾਂ ਮੁਸੀਬਤਾਂ ਵਿਚ ਵੀ,
ਅਸੀਂ ਹੱਸਣਾਂ ਕਦੇ ਨਹੀਂਓ ਛੱਡਣਾ,
ਅਸੀਂ ਹੱਸਣਾਂ ਕਦੇ ਨਹੀਂਓ ਛੱਡਣਾ।
ਮਨਵਿੰਦਰ ਸਿੰਘ ✍️

©manwinder Singh #motivate #Punjabi #nojotopunjabi #Sardar #Punjabipoetry
62b0b65c205626e917ae78a863baf0cc

manwinder Singh

ਜਦੋਂ ਹਾਰੇ ਹੋਏ ਮਨ ਨੂੰ ਜਿੱਤਣ ਦਾ ਹੋਵੇ ਮਸਲਾ,
ਯਾਦ ਕਰਿਓ ਕਲਗੀਆਂ ਵਾਲੇ ਨੂੰ, ਜਦੋਂ ਜਦੋਂ ਟੁੱਟੇ ਹੌਸਲਾ।
"ਢੱਡਰੀਆਂ ਵਾਲੇ"

©manwinder Singh #GuruGobindSinghJayanti #gurugobindsingh #Punjabi #nojotopunjabi
62b0b65c205626e917ae78a863baf0cc

manwinder Singh

ਤੇਰੇ ਨਾਲ ਸਾਡੀਆਂ ਅੱਖੀਆਂ ਲੱਗੀਆਂ ਨੇ,
ਅੱਗ ਪਿਆਰ ਦੀ ਤੇ, ਰੋਟੀਆਂ ਇਸ਼ਕ ਦੀਆਂ ਲੱਥੀਆਂ ਨੇ,
ਹਵਾ ਵੀ ਚੱਲੇ, ਪੱਤੇ ਵੀ ਹਿੱਲੇ,
ਇਸ ਪੱਤਝੜ ਅਸੀਂ ਨਾ ਰਹੇ ਇਕੱਲੇ,
ਹੋ ਗਿਆ ਏ ਪਿਆਰ, ਕਿਵੇਂ ਕਰੀਏ ਇਜ਼ਹਾਰ,
ਜਦੋਂ ਵੇਖਿਆ ਏ ਤੈਨੂੰ, ਸਾਡਾ ਆਪੇ ਤੇ ਵਸ ਨਾ ਚੱਲੇ,
ਕਿਵੇਂ ਲਈਏ ਸਾਹ, ਨਾ ਚੱਲੇ ਸਾਡਾ ਵਾਹ,
ਲਾਲੀ ਤੇਰੀ ਅੱਗੇ ਅਸੀਂ ਹੁਣ ਫ਼ਿੱਕੇ ਪੈ ਗਏ ਹਾਂ,
ਝੁਕੇ ਨ ਕਿਸੇ ਅੱਗੇ, ਤੇਰੇ ਪਿਆਰ ਨੇ ਕਰਤਾ ਕਦਮਾਂ ਥੱਲੇ,
ਅਸੀਂ ਹੁਣ ਤੇਰੇ ਹੋ ਗਏ ਹਾਂ,
ਸਾਡੇ ਕੁਝ ਨਾ ਰਿਹਾ ਹੁਣ ਪਲੇ,
 ਹੋ ਗਿਆ ਏ ਪਿਆਰ, ਕਿਵੇਂ ਕਰੀਏ ਇਜ਼ਹਾਰ,
ਜਦੋਂ ਵੇਖਿਆ ਏ ਤੈਨੂੰ, ਸਾਡਾ ਆਪੇ ਤੇ ਵਸ ਨਾ ਚੱਲੇ।
ਤੂੰ ਖੂਸ਼ਬੂ ਫੁੱਲਾਂ ਦੀ ਅਸੀਂ ਤੇਰੇ ਭੌਰੇ ਹਾਂ,
ਤੂੰ ਸਕੂਨ ਸ਼ਾਂਤੀ ਅਸੀਂ ਬਸ ਰੌਲੇ ਹਾਂ,
ਤੂੰ ਸੋਹਣੀ ਸਮਝਦਾਰ ਅਸੀਂ ਤਾਂ ਭੋਲੇ ਹਾਂ,
ਕੀ ਕਰੀਏ ਮਹਿਰਮਾ ,ਬਣ ਗਏ ਇਸ਼ਕ 'ਚ ਝੱਲੇ,
ਹੋ ਗਿਆ ਏ ਪਿਆਰ, ਕਿਵੇਂ ਕਰੀਏ ਇਜ਼ਹਾਰ,
ਜਦੋਂ ਵੇਖਿਆ ਏ ਤੈਨੂੰ, ਸਾਡਾ ਆਪੇ ਤੇ ਵਸ ਨਾ ਚੱਲੇ,
 ਸਾਡਾ ਆਪੇ ਤੇ ਵਸ ਨਾ ਚੱਲੇ। 
ਮਨਵਿੰਦਰ ਸਿੰਘ ✍️

©manwinder Singh #Romantic #Punjabi #nojotopunjabi #Nojoto
62b0b65c205626e917ae78a863baf0cc

manwinder Singh

ਕੰਮ ਤੋਂ ਭਗੌੜਿਆਂ ਦਾ ਮਨ ਨਹੀਓਂ ਲਗਦਾ,
ਬਿਨ ਵਰਜਸ਼ ਦੇ ਸਰੀਰ ਅੰਨ੍ਹ ਨੂੰ ਨਹੀਓਂ ਲਗਦਾ,
ਚਿੱਟਾ ਚੰਮ ਜਿਨ੍ਹਾਂ ਮਰਜ਼ੀ ਸੋਹਣਿਆਂ ਹੋਵੇ,
ਬਿਨ ਚੰਗਿਆਈ ਦੇ ਚੰਨ ਨਹੀਓ ਲਗਦਾ।
ਮਨਵਿੰਦਰ ਸਿੰਘ ✍️

©manwinder Singh #Punjabi #motivate
loader
Home
Explore
Events
Notification
Profile