Nojoto: Largest Storytelling Platform
prabhnasrali7953
  • 10Stories
  • 9Followers
  • 109Love
    703Views

PRABH NASRALI

  • Popular
  • Latest
  • Video
62fca8e6396223b3ab10f6f86b289875

PRABH NASRALI

White ਮੈਂ ਸੁਪਨੇ ਬੜੇ ਸਜਾਏ ਸੀ,ਇੱਕ ਵੀ ਪੂਰਾ ਹੋਇਆ ਨੀ
ਮੈਨੂੰ ਲੱਗਦਾ ਮੇਰੇ ਨਾਲੋਂ ਜ਼ਿਆਦਾ, ਦੁਨੀਆਂ ਤੇ ਕੋਈ ਰੋਇਆ ਨੀ,

ਉਮਰ ਨਿਆਣੀ ਧੋਖੇ ਵੱਡੇ ਖਾ ਲਏ, ਦੁੱਖਾਂ ਨੇ ਮੇਰੇ ਕੋਲ ਡੇਰੇ ਲਾ ਲਏ
ਮਾਪਿਆਂ ਤੋਂ ਬਿਨਾਂ ਕੋਈ ਨੀ ਮੇਰਾ, ਮੈਂ ਤਾਂ ਇੱਥੇ ਸਭ ਅਜ਼ਮਾ ਲਏ ,

ਪਤਾ ਨੀ ਪਿੱਛਲੇ ਜਨਮਾਂ ਦਾ ਕੋਈ ਫਲ ਮਿਲ‌ਦਾ ਏ
ਚਿਹਰਾ ਤਾਂ ਮੇਰਾ ਕਿੱਥੇ ਖਿਲਦਾ ਏ,
ਮਾਮਲਾ ਹੈ ਜ਼ਿੰਦਗੀ ਦੇ ਦੁੱਖਾਂ ਦਾ 
ਸਭ ਨੂੰ ਲੱਗਦਾ ਇਹਨੂੰ ਦੁੱਖ ਦਿਲ ਦਾ ਏ,

ਕੋਈ ਨੀ ਚਾਹੁੰਦਾ ਹੁੰਦਾ ਉਦਾਸ ਰਹਿਣਾ,ਹਲਾਤ ਕਰ ਉਦਾਸ ਦਿੰਦੇ 
ਪ੍ਰਭ ਦੁੱਖ ਹੁੰਦੇ ਚੱਲੋ ਹਿੱਸਾ ਜ਼ਿੰਦਗੀ ਦਾ,ਪਰ ਕਈ ਦੁੱਖ ਕਰ ਬੰਦੇ ਦਾ ਨਾਸ ਦਿੰਦੇ,

ਪ੍ਰਭ ਨਸਰਾਲੀ ✍️

©PRABH NASRALI #GoodMorning
62fca8e6396223b3ab10f6f86b289875

PRABH NASRALI

White ਬਾਬੇ ਨਾਨਕ ਨੂੰ ਮੰਨਦੇ ਆ,ਪਰ ਉਨ੍ਹਾਂ ਦੀ ਮੰਨੀ ਨਾ
ਪਖੰਡ ਬਾਜ਼ 'ਚ ਪੈ ਗਏ ਹਾਂ,ਗੱਲ ਲੜ ਹੀ ਬੰਨੀ ਨਾ

ਨਿੱਤ‌ ਮੱਥਾ ਟੇਕਦੇ ਹਾਂ, ਗੁਰਬਾਣੀ ਸਮਝੀਏ ਨਾ
ਨਾਲੇ ਦਿਨੇ ਤੇ ਸ਼ਾਮੀ ਨਿੱਤ ਸਾਡੇ ਪੈਂਦੀ ਕੰਨੀ ਆ

ਬਾਬੇ ਨਾਨਕ ਨੂੰ ਮੰਨਦੇ ਆ,ਪਰ ਉਨ੍ਹਾਂ ਦੀ ਮੰਨੀ ਨਾ
ਪਖੰਡ ਬਾਜ਼ 'ਚ ਪੈ ਗਏ ਹਾਂ,ਗੱਲ ਲੜ ਹੀ ਬੰਨੀ ਨਾ

ਪ੍ਰਭ ਨਸਰਾਲੀ ✍️

©PRABH NASRALI
  #moon_day
62fca8e6396223b3ab10f6f86b289875

PRABH NASRALI

White ਕੁਝ ਦੇ ਨਹੀਓਂ ਹੋਣਾ ਵੀਰਾ ਤੇਰਾ ਬੇਰੁਜ਼ਗਾਰ 
ਸਭ ਯਾਦ ਨੇ ਸੁਪਨੇ ਤੇਰੇ ਕਰੂੰਗਾ ਸਾਕਾਰ, 

ਘੁੰਮਿਆ ਕਰਾਂਗੇ ਤੂੰ ਮੈਂ ਮੰਮੀ ਡੈਡੀ 
ਮਿਹਨਤਾਂ ਕਰ ਜਦੋਂ ਲੈ ਲਈ ਆਪਾਂ ਕਾਰ,

ਬੱਸ ਚਿਹਰਾ ਤੇਰਾ ਰਹੇ ਸਦਾ ਹੱਸਦਾ ਭੈਣੇ
ਫਿਰ ਵੀਰੇ ਤੇਰੇ ਲਈ ਹਰ ਦਿਨ ਹੀ ਤਿਉਹਾਰ
ਫਿਰ ਵੀਰੇ ਤੇਰੇ ਲਈ ਹਰ ਦਿਨ ਹੀ ਤਿਉਹਾਰ,

ਪ੍ਰਭ ਨਸਰਾਲੀ ✍️

©PRABH NASRALI
  #raksha_bandhan_2024
62fca8e6396223b3ab10f6f86b289875

PRABH NASRALI

ਦੱਸ ਖੱਤ ਜੇ ਮੇਰਾ ਸਾਂਭ ਰੱਖੇਂਗੀ, ਮੈਂ ਖ਼ੂਨ ਦੀ ਕੁੜੇ ਬਣਾਵਾਂ ਸਿਆਈ

ਮੈਨੂੰ ਟੁੱਟੀ‌ ਦਾ ਗਮ ਬੜਾ ਏ,ਪਰ ਤੈਨੂੰ ਫ਼ਰਕ ਪਿਆ ਨਾ ਰਾਈ

(ਪ੍ਰਭ ਪਾਗ਼ਲ✍️)

©PRABH NASRALI
  #sunrisesunset
62fca8e6396223b3ab10f6f86b289875

PRABH NASRALI

ਉਦਾਸ ਗੀਤ ਸੁਣਦਾ ਰਹਿੰਨਾ, ਦਾਰੂ ਤਾਂ ਮੈਂ ਪੀਂਦਾ ਨੀ

ਉਂਝ ਬੱਸ ਇੱਕ ਮੈਂ ਜਿਉਂਦਾ ਦਿਸਦਾ,ਸੱਚ‌‌ ਦੱਸਾਂ ਜ਼ਿੰਦਗੀ ਜੀਂਦਾ ਨੀ

(ਪ੍ਰਭ ਪਾਗ਼ਲ ✍️)

©PRABH NASRALI
62fca8e6396223b3ab10f6f86b289875

PRABH NASRALI

ਉਹ ਮੱਥੇ ਤੇ ਸੰਧੂਰ, ਤੇ ਉਹ ਸ਼ਗਨਾ ਦਾ ਚੂੜਾ
ਲਾਲ ਰੰਗ ਦਾ ਉਹ ਲਹਿੰਗਾ,ਤੇ ਪਿਆਰ ਸੀ ਜੋ ਗੂੜਾ
Sorry ਕਹਿਣ‌ ਨਾਲ ਖ਼ਤਮ ਹੋਜੋ?

ਉਹ ਲਾਈ ਸੀ ਜੋ ਮਹਿੰਦੀ,ਲਿਖਾਇਆ ਮੇਰਾ ਨਾਮ ਸੀ
ਤੇਰੀ ਨਜ਼ਰ 'ਚ ਰਾਜਾ, ਭਾਵੇਂ ਲੋਕਾਂ ਲਈ ਮੈਂ ਆਮ ਸੀ
Sorry ਕਹਿਣ‌ ਨਾਲ ਖ਼ਤਮ ਹੋਜੋ?

ਉਹ ਵਿਆਹ ਦਾ ਜੋ ਚਾਅ ਸੀ,ਤੇ ਰੌਣਕ ਸੀ ਚੇਹਰੇ ਤੇ
ਜੱਗ ਤੋਂ ਵੀ ਵੱਧ, ਵਿਸ਼ਵਾਸ ਸੀ ਜੋ ਮੇਰੇ ਤੇ
Sorry ਕਹਿਣ‌ ਨਾਲ ਖ਼ਤਮ ਹੋਜੋ?

ਉਹ ਹੀਰ ਵਾਲੀ ਚਾਹਤ,ਤੇ ਸੱਸੀ ਜਿੰਨਾ ਫ਼ਿਕਰ
ਭਾਵੇਂ ਮਹਿਫ਼ਲ ਸੀ ਤੇਰੀ,ਪਰ ਮੇਰਾ ਹੀ ਸੀ ਜ਼ਿਕਰ
Sorry ਕਹਿਣ‌ ਨਾਲ ਖ਼ਤਮ ਹੋਜੋ?

ਹੋਈਆਂ ਰਾਤਾਂ ਨੂੰ ਜੋ ਚੈਟਾਂ, ਤੇ ਦਿਨ ਦੀਆਂ ਬਾਤਾਂ
ਦਿਲ ਸੀ ਜੋ ਮਿਲਿਆ,ਤੇ ਭੁੱਲ ਗਏ ਸੀ ਜ਼ਾਤਾਂ
Sorry ਕਹਿਣ‌ ਨਾਲ ਖ਼ਤਮ ਹੋਜੋ?

ਉਹ ਪਹਿਲੀ ਮੁਲਾਕਾਤ,ਤੇ ਹੋਈਆਂ ਜੀ ਜੋ ਗੱਲਾਂ
ਦਿਲ ਸਾਡੇ ਨੂੰ ਸੀ ਟੁੰਬੀਆਂ,ਉਹ ਇਸ਼ਕੇ ਦੀਆਂ ਛੱਲਾਂ
Sorry ਕਹਿਣ‌ ਨਾਲ ਖ਼ਤਮ ਹੋਜੋ?

ਜਿਹੜੇ ਕੀਤੇ ਸੀ ਉਹ ਵਾਅਦੇ, ਤੇ ਕੀਤੇ ਇਜ਼ਹਾਰ ਸੀ
ਉਦੋਂ ਸਭ ਨੂੰ ਸੀ ਕਹਿੰਦੀ, ਮੇਰਾ ਪ੍ਰਭ ਨਾਲ ਪਿਆਰ ਸੀ
Sorry ਕਹਿਣ‌ ਨਾਲ ਖ਼ਤਮ ਹੋਜੋ?
 
              ਪ੍ਰਭ ਨਸਰਾਲੀ ✍️
           Insta.sardarsaab4826

©PRABH NASRALI #alone
62fca8e6396223b3ab10f6f86b289875

PRABH NASRALI

ਤੂੰ ਵਿਆਹ ਕਰਵਾ ਲਵੀਂ, ਪਰ ਮੈਂ ਨਹੀਂ ਕਰਾਉਣਾ ਯਾਰਾ
ਤੂੰ ਹੋਰ ਦੀ ਹੋਜਾ, ਤੈਨੂੰ ਹੁਣ ਨਹੀਂ ਚਾਹੁੰਣਾ ਯਾਰਾ
ਤੇਰੇ ਨਾਲ ਨਾ ਸ਼ਿਕਵਾ ਕੋਈ, ਤੇਰੇ ਤੇ ਤਾਂ ਮਾਣ ਬੜਾ
ਇਹ ਤੇਰਾ ਗਰੀਬ ਆਸ਼ਿਕ, ਹਰ ਮੋੜ ਤੇ ਤੇਰੇ ਨਾਲ ਖੜਾ
ਮਾਹੀ ਨੂੰ ਕਰੀ ਪਿਆਰ ਤੂੰ ਰੱਜ ਕੇ , ਮੈਨੂੰ ਵਾਲਾ ਚੇਤੇ ਕਰੀ ਨਾ
ਦਿਨ ਖੁਸੀਆਂ ਨਾਲ ਬਤੀਤ ਕਰੀ, ਐਂਵੇ ਮਨ ਤੂੰ ਭਰੀ ਨਾ
ਰੀਝਾਂ ਨਾਲ ਲਵਾ ਲਈ ਮੇਂਹਦੀ, ਮਾਹੀ ਦਾ ਵੀ ਨਾਮ ਲਿਖਾਈ
ਵਾਲਾ ਐਂਵੇ ਰੋਈ ਨਾ, ਖੁਸ਼ੀ-ਖੁਸ਼ੀ ਸਹੁਰੇ ਘਰ ਜਾਈ
ਪ੍ਰਭ ਦੇ ਨਾਮ ਦਾ ਵਰਤ ਨਾ ਰੱਖੀ, ਮਾਹੀਏ ਦਾ ਹੀ ਸੋਚੀ ਤੂੰ
ਤੇਰੀ ਯਾਦ ਚ ਥੋੜੀ ਪੀਣੀ ਆ, ਮੈਨੂੰ ਪੀਣ ਤੋਂ ਨਾ ਰੋਕੀ ਤੂੰ
      ਪ੍ਰਭ ਨਸਰਾਲੀ ✍️

©PRABH NASRALI
  #lovequote
62fca8e6396223b3ab10f6f86b289875

PRABH NASRALI

1.ਹੁਣ ਨਾ ਕਦੇ ਮੈਂ ਸੀਸਾ ਦੇਖਿਆ ਨਾ ਕਦੇ ਟੌਰ ਕੱਢੀ
ਤੇਰੇ ਸ਼ਹਿਰ ਆਉਣ ਨੂੰ ਦਿਲ ਕਰਦਾ ਚੜਦੇ-ਚੜਦੇ ਨੇ ਪਰ ਬੱਸ ਛੱਡੀ

2.ਮੈਂ ਸੁੱਰਤ ਭੁਲਾ ਲਈ, ਹੋਸ ਗਵਾ ਲਈ ਹੋ ਗਿਆ ਹਾਂ ਹੁਣ ਝੱਲਾ
ਰੀਝਾਂ ਦੇ ਨਾਲ ਖੂਬ ਹਾਂ ਰੋਂਨਾ ਜਦ ਵੀ ਹੋਵਾਂ ਕੱਲਾ

3.ਇੱਕ ਤੇਰੀ ਤਸਵੀਰ ਆ ਦੋ ਤਿੰਨ ਹੋਰ ਯਾਦਾਂ ਨੇ
ਦਿਲ ਬੰਜਰ ਨੂੰ ਉਪਜਾਊ ਕਰਨ ਇਹ ਸ਼ਾਇਰੀ ਗਜਲ ਹੀ ਖਾਦਾ ਨੇ

4.ਦਿਲ ਮੇਰੇ ਨੇ ਟੁੱਟਣਾ ਨਈਂ ਸੀ ਤੇਰੇ ਸੌਕਾਂ ਨੇ ਕੀਤਾ ਧੱਕਾ ਏ
ਮੈਂ ਜਦ ਵੀ ਮਰਨਾ ਤੇਰੇ ਕਰਕੇ ਮਰਨਾ ਇਹ ਵਾਅਦਾ ਮੇਰਾ ਪੱਕਾ ਏ

5.ਨੀ ਕੋਈ ਟੁੱਟਿਆ ਆਸਿਕ ਸਮਝੂਗਾ ਮੇਰੀ ਲਿਖੀ ਸਾਇਰੀ ਨੂੰ
ਤੇਰਾ ਪਹਿਲੇ ਪੇਜ ਤੇ ਨਾਮ ਲਿਖਿਆ ਕਦੇ ਪੜ ਲਈ ਮੇਰੀ ਡਾਇਰੀ ਨੂੰ
   
                  ਪ੍ਰਭ ਨਸਰਾਲੀ✍️(ਪਾਗਲ)

©PRABH NASRALI
  #Rose
62fca8e6396223b3ab10f6f86b289875

PRABH NASRALI

ਯਾਰਾ ਮੈਂ ਕਿਹੜਾ ਗੁੱਸੇ ਹਾਂ
ਰੀਤਾਂ ਨੇ ਵਿਛੋੜਤਾ ਕਿਉਂ ਇੱਕ ਦੂਜੇ ਨਾਲ ਰੁੱਸੇ ਹਾਂ

ਤੂੰ ਵੀ ਵਿਆਹ ਕਰਵਾ ਲਵੀਂ ਐਂਵੇ ਨਾ ਰਹੀ ਕੁਆਰਾ ਵੇ
ਤੈਨੂੰ ਚੇਤੇ ਕਰਦੀ ਰਹਿਣਾ ਮੈਂ ਤੂੰ ਭੁੱਲਣਾ ਨੀ ਮੈਨੂੰ ਯਾਰਾ ਵੇ

©PRABH NASRALI
  #lovequote
62fca8e6396223b3ab10f6f86b289875

PRABH NASRALI

21 ਸਾਲਾਂ ਦਾ ਮੈਂ, ਪਰ ਲੱਗਦਾ 28 ਆਂ ਦਾ
ਦਰਦ ਬੜਾ ਹੀ ਭੈੜਾ, ਇਸ਼ਕ ਜੁਦਾਈਆਂ ਦਾ

ਉਮਰੋਂ ਪਹਿਲਾਂ ਉਮਰ ਵਧਾਤੀ, ਉਹਦੀਆਂ ਯਾਦਾਂ ਨੇ
ਮੇਰੇ ਸਾਰੇ ਸ਼ੌਂਕ ਮਾਰ ਦਿੱਤੇ ਉਹਦਿਆਂ ਖਾਬਾਂ ਨੇ

ਜਿਵੇਂ ਚਾਰ ਜਵਾਕਾਂ ਦਾ ਪਿਓ ਹੁੰਨਾ, ਇੰਨਾ ਉਲਝਿਆ ਰਹਿੰਦਾ ਹਾਂ,
ਅੱਖੋਂ ਅੱਥਰੂ ਵਹਿੰਦੇ ਰਹਿੰਦੇ, ਕੱਲਾ ਚੁਬਾਰੇ ਜਦ ਬਹਿੰਦਾ ਹਾਂ,

ਨਸਿਆਂ ਤੋਂ ਮੈਂ ਬਚ ਗਿਆ, ਪਰ ਇਸ਼ਕ ਨੇ ਮੈਨੂੰ ਪੱਟ ਦਿੱਤਾ,
ਹੁਣ ਸਾਰੀ ਜ਼ਿੰਦਗੀ ਭਰਨਾ ਨੀ, ਸੱਜਣਾ ਨੇ ਜੋ ਫੱਟ ਦਿੱਤਾ,

ਪ੍ਰਭ ਪੱਲੇ ਹੁਣ ਰੋਣਾ ਰਹਿ ਗਿਆ, ਜਿੰਦਗੀ ਸਾਰੀ ਦਾ
ਇੰਤਜ਼ਾਰ ਬੱਸ ਰਹਿਣਾ ਹੈ, ਹੁਣ ਮੌਤ ਪਿਆਰੀ ਦਾ.
                                  ✍️ ਪ੍ਰਭ ਨਸਰਾਲੀ

©PRABH NASRALI
  #Likho ਸਾਇਰੀ ਅਤੇ ਗਜਲ

#Likho ਸਾਇਰੀ ਅਤੇ ਗਜਲ #ਸ਼ਾਇਰੀ

loader
Home
Explore
Events
Notification
Profile