Nojoto: Largest Storytelling Platform
honeytedewal6293
  • 17Stories
  • 8Followers
  • 119Love
    0Views

honey tedewal

ਸਾਦਗੀ ਦੇ ਮੁਰੀਦ 😊

  • Popular
  • Latest
  • Video
bc5c4b1240cbcca1ba100daf4bc30ec3

honey tedewal

ਕਹਿੰਦੀ ਸੀ ਛੱਡ  ਨਾ ਜਾਈਂ ਮਰ  ਜਾਊਗੀ  ਬਿਨ੍ਹ ਤੇਰੇ , 
ਉਹ ਹੁਣ ਜੀਅ ਵੀ ਰਹੀ ਹੈ , ਤੇ ਛੱਡ ਕੇ ਵੀ ਚਲੇ ਗਈ

©honey tedewal
bc5c4b1240cbcca1ba100daf4bc30ec3

honey tedewal

ਮਿਹਨਤ  ਦਾ  ਮੁੱਲ  ਵੀ  ਪੈਜੂ , 
ਹੱਥੀ ਕੀਤੀ ਜੋ ਕਿਰਤ ਕਮਾਈ ਆਂ l
ਬਣਾਗੇ  ਕੁੱਝ  ਵਖ਼ਤ  ਜ਼ਰੂਰ ਲੱਗੂ , 
ਹਾਲ਼ੇ ਲੇਖਾਂ ਨਾਲ਼ ਚੱਲਦੀ ਲੜ੍ਹਾਈ ਆ , 
ਲੇਖਾਂ ਨਾਲ਼ ਚੱਲਦੀ ਲੜ੍ਹਾਈ ਆ l

©honey tedewal
bc5c4b1240cbcca1ba100daf4bc30ec3

honey tedewal

ਇੱਕਲੇ ਰਹਿ ਕੇ ਕਿਵੇਂ , 
ਇਹ ਵਖ਼ਤ ਲੰਘਾਇਆ ਏ l
ਯਾਦਾਂ ਤੇਰੀਆਂ ਨੇ ਦਿਲ ,
ਚੰਦਰੇ ਨੂੰ ਤੜਫਾਇਆ ਏ l
ਰਾਤਾਂ ਨੂੰ ਉੱਠ ਉੱਠ ਅੱਖਾਂ ,
ਚੋਂ  ਅੱਥਰੂ ਵਹਾਇਆ ਏ l 
ਲੱਖਾਂ ਖ਼ਿਆਲ ਦਿਲ ਚ ਉੱਠਦੇ , 
ਕਿਵੇਂ ਮਨ ਨੂੰ ਸਮਝਾਇਆ ਏ l 
ਚੰਨ ਤਾਰੇ ਵੀ ਭਰਨ ਗਵਾਹੀ , 
ਹਨੀ ਨੇ ਇਹ ਵਖ਼ਤ ਲੰਘਾਇਆ ਏ ,
ਕਿਵੇਂ ਤੈਨੂੰ ਪਾਇਆ ਏ ....

©honey tedewal
bc5c4b1240cbcca1ba100daf4bc30ec3

honey tedewal

ਸਿਕਵੇਂ ਕਿਸ ਕੋਲ਼ ਜਾ ਕੇ ਕਰੀਏ ਹੁਣ , 
ਜਖ਼ਮ ਹੀ  ਆਪਣਿਆਂ  ਨੇ ਦਿੱਤੇ ਨੇ 😢

©honey tedewal #Heartbeat
bc5c4b1240cbcca1ba100daf4bc30ec3

honey tedewal

ਫ਼ੋਨ ਮੇਰੇ ਦੀ ਉਡੀਕ ਸਾਰਾ , 
            ਦਿਨ ਉਹਨੂੰ ਰਹਿੰਦੀ ਸੀ , 
ਬਿਨ੍ਹ ਮੇਰੇ ਇੱਕ ਪਲ , 
                ਨਾ ਉਹ ਰਹਿੰਦੀ ਸੀ l
ਖ਼ੋਰੇ ਕਿੱਥੇ ਜਾ ਕੇ ਵੱਸਗੀ ਏ , 
          ਜੋ ਦਿਲ ਮੇਰੇ ਚ ਰਹਿੰਦੀ ਸੀ , 
ਤੇਰੇ ਬਿਨ੍ਹ ਦਿਲ ਨੀ ਲੱਗਦਾ , 
          ਸਾਰਾ ਦਿਨ ਜੋ ਕਹਿੰਦੀ ਸੀ l
ਅੱਜ ਭੁੱਲ ਗਈ ਉਹ ਮੈਨੂੰ ,    
           ਜੋ ਭੁੱਲ ਨਾ ਜਾਈਂ ਹਿੱਕ ਨਾਲ਼ , 
ਲਾ ਕੇ ਟੇਡੇਵਾਲੀਏ ਨੂੰ ਕਹਿੰਦੀ ਸੀ , 
     ਹਿੱਕ ਨਾਲ਼ ਲਾ ਕੇ ਮੈਨੂੰ ਕਹਿੰਦੀ ਸੀ l

©honey tedewal #darkness
bc5c4b1240cbcca1ba100daf4bc30ec3

honey tedewal

ਅਮਰ ਹੋਵਾਂਗੇ ਕਹਾਣੀ ਬਣਕੇ , 
ਬਸ ਮੇਰਾ ਸਾਥ ਦਿੰਦਾ ਰਹੀ 😊

©honey tedewal
bc5c4b1240cbcca1ba100daf4bc30ec3

honey tedewal

ਝੂਠ ਤੇ ਬੇਈਮਾਨੀ ਦੇ ਰਸਤੇ ਉੱਪਰ ਚੱਲੋ , 
ਉਮਰਾਂ ਤਾਂ ਆਪਣੇ ਆਪ ਵਧਣਗੀਆਂ 💯✍️

©honey tedewal #FadingAway
bc5c4b1240cbcca1ba100daf4bc30ec3

honey tedewal

ਦੁਨੀਆਂ ਦੀ ਭੀੜ 'ਚ ਲੱਭ ਨਾ ਮੈਨੂੰ , 
ਅੱਜ ਕੱਲ੍ਹ ਮੈਂ ਕਵਿਤਾਵਾਂ ਵਿੱਚੋਂ ਦਿਸਦਾ ਹਾਂ l

©honey tedewal #Night
bc5c4b1240cbcca1ba100daf4bc30ec3

honey tedewal

ਮੇਰੇ ਲਈ ਦੁੱਖੀ ਹੋਣਾ ਜ਼ਰੂਰੀ ਹੋ ਗਿਆ ਅੱਜ ਕੱਲ੍ਹ , 
ਕਿਉਂਕਿ ਦੁੱਖੀ ਹੋ ਕੇ ਹੀ ਦੋ ਅੱਖਰ ਜੁੜਦੇ ਨੇ , 
ਤੇ ਜਦੋਂ ਅੱਖਰ ਜੁੜਦੇ ਨੇ ਫ਼ਿਰ ਨਿਰਮਾਣ ਹੁੰਦਾ ਕਵਿਤਾਵਾਂ ਦਾ l

©honey tedewal
bc5c4b1240cbcca1ba100daf4bc30ec3

honey tedewal

ਖਾਹ  ਖਾਹ  ਕੇ  ਧੋਖੇ   ਹੁਣ  , 
ਚਿਹਰੇ ਪੜ੍ਹਨਾ ਸਿਖ ਗਏ ਹਾਂ l 
ਲੱਗੀਆਂ   ਠੋਕਰਾਂ   ਪੈਰ   ਪੈਰ  'ਤੇ ,
ਹੁਣ ਸੰਭਲ ਕੇ ਤੁਰਨਾ ਸਿਖ ਗਏ  ਹਾਂ l 
ਦਿਲ ਦੇ ਦਰਦ ਅੰਦਰ ਲੁਕੋ ਕੇ , 
ਹੱਸਣਾ  ਹੁਣ   ਸਿਖ  ਗਏ ਹਾਂ l 
ਵੱਗਦਾ  ਜੋ ਅੱਖੀਆਂ  ਚੋਂ ਪਾਣੀ 
ਖ਼ਾਰਾ ਰੋਕਣਾ ਸਿਖ ਗਏ ਹਾਂ l 
ਟੇਡੇਆਲੀਆ ਮਿਹਨਤਾਂ ਨਾਲ ਅੱਗੇ ਆਵਾਂਗੇ , 
ਹੁਣ ਲੇਖਾਂ ਨਾਲ਼ ਲੜਨਾ ਸਿਖ ਗਏ ਹਾਂ , 
ਲੇਖਾਂ ਨਾਲ਼ ਲੜਨਾ ਸਿਖ ਗਏ ਹਾਂ l

©honey tedewal
loader
Home
Explore
Events
Notification
Profile