Nojoto: Largest Storytelling Platform

Best bestpunjabiquote Shayari, Status, Quotes, Stories

Find the Best bestpunjabiquote Shayari, Status, Quotes from top creators only on Nojoto App. Also find trending photos & videos about being alone is best, bebi ko bes pasand hai 480, teachers day best quotes in hindi, best sad quotes in hindi, best quotes on 15 august in hindi,

  • 1 Followers
  • 17 Stories

Rishu

ਤੁਸੀਂ ਕਿਸੇ ਪਿੱਛੇ ਨਾ ਰੁਕੋ.........
ਨਾ ਤੱਕ ਓਹਨੂੰ, ਉਹ ਕੱਚਾ ਹੈ
ਓਹਨੂੰ ਦੇਖ ਨਾ ਬਣ ਜਾ ਪੱਕਾ ਤੂੰ
ਤੂੰ ਛੱਡ ਓਹਨੂੰ, ਉਹ ਜੋਕਰ ਹੈ
ਲਾ ਜੋਰ, ਤੇ ਬਣ ਜਾ ਯੱਕਾ ਤੂੰ
ਹੈ ਰੀਝ ਤੇਰੀ ਜੈਕਾਰ ਹੋਵੇ
ਹਰ ਇਕ ਲਈ ਬਣ ਜਾਏ ਮੱਕਾ ਤੂੰ
ਬਸ ਰਹੀ ਤੂੰ ਕਹਿਣੇ ਮਾਲਕ ਵਿੱਚ
ਰੱਖੀ ਧਿਆਨ, ਨਾ ਕਰਜੇ ਧੱਕਾ ਤੂੰ
 #yqdidi #yqbaba #yqbhaji #punjabipoetry #bestpunjabiquote

Rishu

ਤਿਆਗ ਬਿਨਾਂ, ਫੁੱਲ ਭਾਗਾਂ ਵਾਲੇ ਦੱਸਦੇ ਕਿੱਥੇ ਖਿਲਦੇ ਨੇ? 
ਮੈਂਨੂੰ ਦੱਸ ਨਾ, ਸੌਦੇ ਸੁੱਖ-ਸ਼ਾਂਤੀ ਵਾਲੇ ਕਿਹੜੀ ਹੱਟੀ ਮਿਲਦੇ ਨੇ? 
Continued...... 
  #koiTaDasso #yqbhaji #yqdidi #yqbaba #bestpunjabiquote #suddeneruptions #RabDiHatti

Rishu

ਬਦਲਾਵ.. 

ਹੁਣ ਹਰ ਇੱਕ ਦੀ ਗੱਲ ਸੁਣ ਲੈਂਦੇ 
ਸੁਣ ਕੇ ਤੇ ਚੁੱਪ ਕਰ ਜਾਈਦਾ 
ਚੁੱਪ ਕਰਕੇ ਤੇ ਗੱਲ ਸਹਿ ਕੇ ਜੀ 
ਭੁੱਲ ਕੇ ਤੇ ਖੁਸ਼ ਹੋ ਜਾਈਦਾ 
ਖੁਸ਼ ਹੋਕੇ ਦਈਏ ਦੁਆਵਾਂ ਜੀ 
ਕੰਮ ਹਰ ਇੱਕ ਦੇ ਹੁਣ ਆਈਦਾ 
ਕੀ ਕਰਨਾ ਕਮੀਆਂ ਦੇਖ ਕੇ ਜੀ 
ਹੱਸ ਖੇਡ ਕੇ ਮਨ ਪਰਚਾਈਦਾ
Continued.......  #respect #punjabipoetry #bestpunjabiquote #yqdidi #yqbaba #yqbhaji #forgetthepast

Rishu

ਦੁੱਖ ਦੀ ਦੁਨੀਆ ਵਿਚ ਤਪਸ ਬੜੀ
ਮੌਕਾ ਮਿਲ ਜਾਏ ਜੇ, ਛਾਂ ਬਣ ਜਾਣਾ
ਕੋਸ਼ਿਸ਼ ਕਰਨਾ ਦੁੱਖ ਘੱਟ ਜਾਵੇ 
ਸਭ ਖੋਟ ਭੁਲਾ ਮਾਂ ਬਣ ਜਾਣਾ 
 #MammaDay. #adijagdamba #bestpunjabiquote #yqbaba #yqdidi #brahmakumaris

Rishu

ਜੇ ਹੈ ਦੁਨੀਆ ਤੇ ਤਰਸ ਜ਼ਰਾ
ਤਾਂ ਕਰਨਾ ਇੱਕ ਏਹਸਾਨ ਤੁਸੀਂ
ਖੁਦ ਨੂੰ ਮੰਨ ਲੈਣਾ "ਆਤਮਾ" ਜੀ 
ਦੇਹ ਨੂੰ ਮੰਨਨਾ ਸ਼ਮਸ਼ਾਨ ਤੁਸੀਂ
Continued..... 


 #yoga   #spiritualism #bodyandsoul #punjabipoetry #bestpunjabiquote #yqdidi #yqbaba

Rishu

ਜੂਏ ਦਾ ਅਮਲ ਵੀ ਘੱਟ ਨਹੀਂ ਏ,
 ਘਰ ਬੱਚੇ ਭੁੱਖੇ ਭੁੱਲ ਜਾਂਦਾ

ਬੱਸ ਅਗਲੀ ਬਾਜੀ ਮੇਰੀ ਏ,
ਇਸ ਆਸ ਚ ਪੈਸਾ ਡੁੱਲ ਜਾਂਦਾ
 #addiction #gambling #punjabipoetry #bestpunjabiquote #selfcontrol

Rishu

ਜੇਹੜੇ ਸਿਗਰਟ ਮੂੰਹ ਵਿੱਚ ਪਾਕੇ
Hero ਦੀ feel ਚ ਆਂਦੇ ਨੇ
ਇੱਕ ਇੱਕ ਕੱਸ਼ ਨੂੰ ਖਿੱਚਦੇ ਨੇ
ਤੇ ਖੁਦ ਨੂੰ fool ਬਣਾਂਦੇ ਨੇ
ਵੀਰੇ ਤੂੰ ਉਂਝ ਹੀ ਹੀਰੋ ਏ
ਤੈਂਨੂੰ ਨਸ਼ੇਆਂ ਦੀ ਤਾਂ ਲੋੜ ਨਹੀਂ
ਏਹ ਤਾਂ ਤੇਰੀ film ਚ villian ਈ ਨੇ
ਕੋਈ ਇਸ ਤੋ ਵੱਡਾ ਕੋੜ ਨਹੀਂ
ਅੱਜ ਜਿੰਨੇ ਸ਼ੌਂਕ ਚ ਪੀਣਾ ਏ
ਕੱਲ ਓਨਾ ਹੀ ਪਛਤਾਵੇਂਗਾ
ਅੱਜ ਜਿਸਨੂੰ ਫੈਸ਼ਨ ਦੱਸਦਾ ਏ
ਕੱਲ ਪੈਰੀ ਬੇੜੀ ਬਣ ਜਾਵੇਗਾ  #smoking_kills #punjabipoetry #bestpunjabiquote #stopdrugabuse

Rishu

ਬੱਸ ਇਕੋ ਰੀਝ ਹੈ ਦਿਲ ਦੇ ਵਿੱਚ 
ਬਾਕੀ ਦਿਨ ਮੈ ਚੈਨ ਦੇ ਕੱਟਣੇ ਨੇ 
ਕੁਝ ਝੋਲੀ ਭਰਨੀ ਖੁਸ਼ੀਆਂ ਨਾਲ 
ਕੁਝ ਚੰਗੇ ਕਰਮ ਵੀ ਖੱਟਣੇ ਨੇ 
 #karmaworks #blessing #punjabipoetry #bestpunjabiquote

Rishu

ਮੰਨਿਆ ਕਿ ਹਰ ਥਾਂ ਮੁਸ਼ਕਲਾਂ ਨੇ
ਪਰ ਹੈ ਸ਼ਕਤੀ ਵਿੱਚ ਮੌਨ ਬੜੀ
ਏਨਾ ਕੁਝ ਦੇਖ ਕੇ ਸੁਣ ਕੇ ਵੀ
ਐਵੇੰ ਨਹੀਂ ਸੱਚ ਦੀ ਧੌਣ ਖੜੀ  #powerOfSilence #bestpunjabiquote #punjabipoetry

Rishu

ਮੰਨਿਆ ਕਿ ਹਰ ਥਾਂ ਮੁਸ਼ਕਲਾਂ ਨੇ
ਪਰ ਹੈ ਸ਼ਕਤੀ ਵਿੱਚ ਮੌਨ ਬੜੀ
ਏਨਾ ਕੁਝ ਦੇਖ ਕੇ ਸੁਣ ਕੇ ਵੀ
ਐਵੇੰ ਨਹੀਂ ਸੱਚ ਦੀ ਧੌਣ ਖੜੀ  #powerOfSilence #bestpunjabiquote #punjabipoetry
loader
Home
Explore
Events
Notification
Profile