Find the Best ਅਫਸੋਸ Shayari, Status, Quotes from top creators only on Nojoto App. Also find trending photos & videos about ਅਫਸੋਸ meaning in english, meaning of ਅਫਸੋਸ, ਅਫਸੋਸ, ਅਫਸੋਸ ਸੀ, ਅਫਸੋਸ ਹੈ,
jittu sekhon
ਕੁੱਝ ਗੱਲਾ ਲਿੱਖੀਆ ਤੇਰੇ ਲਈ ਸੀ ਅਫਸੋਸ ਕਹਿਣੀਆ ਕਿਸੇ ਹੋਰ ਨੂੰ ਪਈਆ ©jittu sekhon #ਅਫਸੋਸ
Jass Kalyan
ਅਫਸੋਸ ਨਹੀਂ ਐ ਦਿਲ ਨੂੰ ਕਿ ਉਹ ਛੱਡ ਕੇ ਗਿਆ | ਪਰ ਤਕਲੀਫ਼ ਐ ਉਹ ਗਲਤੀ ਕੱਢ ਕੇ ਗਿਆ | ਆਪ ਸੀ ਹੱਥੀਂ ਲਾਇਆ ਬੂਟਾ ਪਿਆਰਾਂ ਦਾ , ਆਪੇ ਕਮਲਾ ਹੱਥੀਂ ਹਾਏ ਜੜ ਵੱਢ ਕੇ ਗਿਆ | ਤੂੰ ਤੇ ਸੱਜਣਾ ਦਿਲ ਮੇਰੇ ਦੀ ਧੜਕਣ ਏਂ , ਕਹਿ ਉਸੇ ਦਿਲ ਵਿੱਚ ਖੰਜ਼ਰ ਗੱਡ ਕੇ ਗਿਆ | ਦੁਨੀਆਂ ਬੜੀ ਏ ਜ਼ਾਲਿਮ ਜ਼ਹਿਰੀ ਨਾਗ ਜਿਹੀ , ਉਸੇ ਦੁਨੀਆਂ ਦੇ ਵਿੱਚ ਰੋਂਦਿਆਂ ਛੱਡ ਕੇ ਗਿਆ | ਔਖੇ ਸੌਖੇ ਢੋਅ ਲਵਾਂਗੇ ਭਾਰਾਂ ਨੂੰ ਜਿੰਦੜੀਏ ਨੀ , ਦਿਲ ਤੇ ਬੋਝ .ਗਮਾਂ ਦੇ ਜਿਹੜੇ ਲੱਦ ਕੇ ਗਿਆ | ਤੂੰ ਕੀ ਖੱਟਿਆ ,ਜੱਸ, ਮੁਲਾਜ਼ੇਦਾਰੀ ਚੋਂ ਭੋਲ਼ਿਆ, ਰੌਣਕ ਦੱਸਦੀ ਚਿਹਰੇ ਦੀ ਉਹਤਾਂ ਖੱਟ ਕੇ ਗਿਆ | | ਜਸ ਕਲਿਆਣ 981454412 ©Jass Kalyan #ਅਫਸੋਸ
istagram idi DeepHarry452
ਅਫਸੋਸ ਅਫਸੋਸ ਨਾ ਕਰ ਜਿੰਦਗੀ ਜੋ ਦੂਰ ਹੋ ਗਏ ਨੇ, ਉਹਨਾ ਨੇ ਵੀ ਆਪਨਾ ਠੀਕ ਦੇਖਿਆ ਹੋਵੇਗਾ, ©istagram idi harrynadampuria #ਅਫਸੋਸ Aradhana Kumari Aman Verma Gavy Maan Artist poonam dhyan mira
ਦੀਪਕ ਸ਼ੇਰਗੜ੍ਹ
ਅਫ਼ਸੋਸ! ਕੀ ਮੈਂ, ਉਮਰ ਭਰ, ਕਿਸੇ ਦੀਆਂ ਅੱਖਾਂ ਦਾ ਤਾਰਾ ਨਹੀਂ ਬਣ ਪਾਇਆ। ਪਰ ਮੈਂ ਕਿਸੇ ਦੇ ਰਾਹ ਦਾ ਕੰਢਾ ਬਣ, ਔਕੜਾਂ ਦਾ ਕਾਰਣ ਵੀ ਨਹੀ ਬਣਨਾ ਚਾਹੁੰਦਾ। ©ਦੀਪਕ ਸ਼ੇਰਗੜ੍ਹ #ਅਫਸੋਸ #Trees
Sandeep Kaur
ਅਫਸੋਸ जो हमें खोने के बाद हमारी कदर करे, उसे कदर नहीं अफ़सोस कहते है। written by Sandeep Sahal Wali #ਅਫਸੋਸ
Deep Gagan
ਅਫਸੋਸ ਉਸ ਦਾ ਚੜਦੀ ਉਮਰੇ ਹੀ ਇੱਕ ਸੋਹਣੇ ਸੁਨੱਖੇ ਮੁੰਡੇ ਨਾਲ ਪਿਆਰ ਪੈ ਗਿਆ ਤੇ ਹਰ ਵੇਲੇ ਉਸ ਦੇ ਖਿਆਲਾਂ ਵਿੱਚ ਹੀ ਖੋਈ ਰਹਿੰਦੀ , ਤੇ ਵਾਰ ਵਾਰ ਜਦੋਂ ਵੀ ਮੌਕਾ ਮਿਲਦਾ ਘਰਦਿਆਂ ਤੋਂ ਚੋਰੀ ਫੋਨ ਕਰਦੀ ਰਹਿੰਦੀ , ਉਦੋਂ ਕਿਹੜਾ whatsapp ਹੁੰਦਾ ਸੀ , ਦੋਵਾਂ ਨੂੰ ਇੱਕ ਦੂਜੇ ਦੇ ਬੋਲ ਮਿਸਰੀ ਤੋ ਮਿੱਠੇ ਲੱਗਦੇ , ਗੱਲ ਮਿਲਣ ਮਿਲਾਉਣ ਤੇ ਪਹੁੰਚ ਗਈ , ਆਖਰ ਉਹ ਰਾਤ ਵੀ ਆ ਗਈ ਜਦੋਂ ਉਸ ਨੇ ਆਪਣੇ ਆਸ਼ਕ ਨੂੰ ਮਿਲਣ ਲਈ ਸੱਦਿਆ ਤੇ ਉਹ ਵੀ ਹਨੇਰੀ ਰਾਤ ਵਿੱਚ ਆਪਣੀ ਮਹਿਬੂਬ ਕੋਲ ਪਹੁੰਚ ਗਿਆ ! ਦੋਵਾਂ ਨੇ ਇੱਕ ਦੂਜੇ ਦਾ ਅਜੇ ਹਾਲ ਚਾਲ ਪੁੱਛਿਆ ਹੀ ਸੀ ਅਚਾਨਕ ਕੁੜੀ ਦਾ ਬਾਪ ਉੱਠਿਆ ਤੇ ਘਰ ਦੇ ਵੱਖ ਵੱਖ ਕੋਨੇ ਵੱਲ ਨਿਗਾਹ ਮਾਰਨ ਲੱਗਿਆ , ਤੇ ਕੁੜੀ ਨੂੰ ਬੜਾ ਦੁੱਖ ਹੋਇਆ , ਉਹ ਗੁੱਸੇ ਵਿੱਚ ਬੋਲੀ " ਰੱਬਾ ਪਹਿਲਾਂ ਇਹਦਾ ਹੀ ਫਾਹਾ ਵੱਡ ਦੇ " ਕੋਲ ਖੜਾ ਆਸ਼ਕ ਕਹਿੰਦਾ ਇਉ ਨਾ ਕਹਿ ਫੇਰ ਵੀ ਤੇਰਾ ਬਾਪ ਆ ਇੰਨੀ ਗੱਲ ਕਹਿ ਕੇ ਆਸ਼ਕ ਤਾਂ ਵਾਪਸ ਆ ਗਿਆ . ਦੂਜੇ ਦਿਨ ਕੁੜੀ ਨੂੰ ਅਹਿਸਾਸ ਹੋ ਗਿਆ ਕੇ ਰਾਤ ਇਸ਼ਕ ਚ ਅੰਨੀ ਹੋਈ ਤੋ ਕਿੰਨਾ ਗਲਤ ਬੋਲਿਆ ਗਿਆ , ਹੋਣੀ ਕੁਦਰਤ ਦੀ ਕੁੱਝ ਦਿਨਾਂ ਬਾਅਦ ਉਸਦੇ ਬਾਪੂ ਨੂੰ ਹਾਰਟ ਅਟੈਕ ਹੋ ਗਿਆ , ਤੇ ਕੁੜੀ ਨੂੰ ਲੱਗਿਆ ਕੇ ਰੱਬ ਨੇ ਮੇਰੇ ਬੋਲੇ ਹੋਏ ਬੋਲ ਸੱਚੇ ਕਰ ਦਿੱਤੇ . " ਪਲੀਜ ਰੱਬਾ ਮੇਰੇ ਬਾਪੂ ਨੂੰ ਜਿਉਂਦਾ ਕਰਦੇ , ਮੈ ਅੱਜ ਤੋਂ ਇਸ਼ਕ ਚ ਪੈਰ ਨੀ ਧਰਦੀ " ਆਪਣੇ ਦਿਲੋਂ ਅੰਦਰੋਂ ਅੰਦਰੀ ਅਰਦਾਸ ਕਰ ਰਹੀ ਸੀ .( ਇਸ਼ਕ ਵਿੱਚ ਅੰਨ੍ਹੇ ਹੋ ਕੇ ਕਦੇ ਵੀ ਮਾਪਿਆਂ ਵਾਰੇ ਗਲਤ ਨਾ ਸੋਚੋ ) ✍️ਦੀਪ ਗਗਨ #ਅਫਸੋਸ
ਸਾਹੀ ਅਲਫਾਜ਼ ਨਵਨੀਤ ਦੇ
ਅਫਸੋਸ ਬਲਦੇਵ ਸਿੰਘ ਪਠਲੋਵਾ ਕਿਊਂ ਗਿਆ ਹੋਲੇ ਮੁਹੱਲੇ ਤੇ? ==================== ਬਲਦੇਵ ਸਿੰਘ ਨੂੰ ਬਹੁਤ ਸਾਰੀਆਂ ਲਾਹਨਤਾਂ ਪਾਈਆਂ ਗਈਆਂ ਆਡੀਓ ਰਾਹੀ, ਟੀ ਵੀ ਚੈਨਲਾਂ ਆਦਿ ਰਾਹੀ ਬਹੁਤ ਬੁਰਾ ਭਲਾ ਕਿਹਾ ਗਿਆ। ਪਰ ਜਦੋਂ ਅਸੀਂ ਮਨੋਵਿਗਿਆਨਕ ਤੌਰ ਤੇ ਸੋਚਦੇ ਹਾਂ ਤਾਂ ਇਸ ਨੂੰ ਇੱਕ ਹੋਰ ਅੈਗਲ ਤੋਂ ਵੀ ਸੋਚਣ ਦੀ ਲੋੜ ਹੈ। ਉਸ 72 ਸਾਲ ਦੀ ਉਮਰ ਦੇ ਵਿਅਕਤੀ ਦਾ ਪਾਲਣ ਪੋਸ਼ਣ ਕਿਸ ਤਰ੍ਹਾਂ ਹੋਇਆ ਹੋਵੇਗਾ ਇਹ ਵੀ ਸੋਚਣ ਦੀ ਲੋੜ ਏ। ਉਸ ਦੀ ਦਿੱਖ ਅਤੇ ਵੀਡੀਓ ਤੋਂ ਲੱਗਦਾ ਕਿ ਬਚਪਣ ਤੋਂ ਉਸਦੀ ਪਾਲਣਾ ਪੋਸ਼ਣਾ ਬੜੀ ਧਾਰਮਿਕ ਤਰ੍ਹਾਂ ਦੀ ਹੋਈ ਹੈ। ਧਾਰਮਿਕ ਹੋਣਾਂ ਗਲਤ ਨਹੀਂ ਹੈ, ਧਾਰਮਿਕਤਾ ਸਾਨੂੰ ਸਕੂਨ ਦਿੰਦੀ ਹੈ। ਵਿਗਿਆਨ ਸਾਡੀ ਸਿਹਤ ਨੂੰ ਤੰਦਰੁਸਤ ਰੱਖਣ ਵਿੱਚ ਸਹਾਈ ਹੁੰਦਾ ਹੈ।ਇਸ ਲਈ ਧਾਰਮਿਕ ਹੁੰਦੇ ਹੋਏ ਸਾਨੂੰ ਨਾਲ ਨਾਲ ਵਿਗਿਆਨਕ ਵੀ ਹੋਣਾਂ ਚਾਹੀਦਾ। ਸਾਰੇ ਕਹਿ ਰਹੇ ਕਿ ਬਲਦੇਵ ਸਿੰਘ ਨੂੰ ਕਰੋਨਾ ਵਾਇਰਸ ਦਾ ਪਹਿਲਾਂ ਪਤਾ ਸੀ ਤੇ ਘਰਦਿਆਂ ਨੂੰ ਕਿਹਾ ਸੀ ਕਿ ਦੱਸਣਾ ਨਹੀਂ, ਜਿਸ ਕਾਰਨ ਕਰੋਨਾ ਵਾਇਰਸ ਫੈਲਣ ਦਾ ਕਾਰਨ ਬਣਿਆ। ਜਦੋ ਮਨੋਵਿਗਿਆਨਕ ਤੌਰ ਤੇ ਇਸ ਦੀ ਪੜਤਾਲ ਕਰਦੇ ਹਾਂ ਤਾਂ ਲੱਗਦਾ ਇਹ ਹੈ ਕਿ ਕੁੱਝ ਹੱਦ ਤੱਕ ਜਦੋ ਉਹ ਇਟਲੀ ਤੋਂ ਪੰਜਾਬ ਆਇਆ ਉਦੋ ਉਹਨੂੰ ਪਤਾ ਸੀ, ਫਿਰ ਉਸਨੂੰ ਲੱਗਿਆ ਕਿ ਇਸ ਬਿਮਾਰੀ ਨੂੰ ਵੱਧ ਤੋਂ ਵੱਧ ਧਾਰਮਿਕ ਸਥਾਨਾਂ ਤੇ ਜਾ ਕੇ ਸਿਹਤ ਨੂੰ ਤੰਦਰੁਸਤ ਕੀਤਾ ਜਾ ਸਕਦਾ ਤੇ ਇਹ ਉਹਨੇ ਕੀਤਾ ਵੀ, ਵੱਧ ਤੋਂ ਵੱਧ ਧਾਰਮਿਕ ਸਥਾਨਾਂ ਤੇ ਉਹ ਗਿਆ। ਉਸਨੂੰ ਛੇ ਸੱਤ ਦਿਨ ਵੀ ਮਿਲਗੇ ਸੇਵਾ ਕਰਨ ਨੂੰ ਤੇ ਉਹ ਇਸ ਕੀਤੀ ਹੋਈ ਸੇਵਾ ਦਾ ਵੱਧ ਤੋਂ ਵੱਧ ਲਾਭ ਉਠਾਊਣਾ ਚਾਹੁੰਦਾ ਸੀ। ਪਰ ਜੇ ਉਸ ਦੀ ਇੱਛਾ ਕਰੋਨਾ ਵਾਇਰਸ ਫੈਲਾਉਣਾ ਹੁੰਦਾ ਤਾਂ ਘੱਟੋ-ਘੱਟ ਉਹ ਆਪਣੇ ਪ੍ਰੀਵਾਰ ਨੂੰ ਤਾਂ ਸਰੱਖਿਅਤ ਰੱਖ ਸਕਦਾ ਸੀ।ਪਰ ਉਹ ਨਹੀਂ ਰੱਖ ਸਕਿਆ ਇਸ ਵਿੱਚ ਉਸਦਾ ਕੋਈ ਦੋਸ਼ ਨਹੀਂ ਹੈ। ਜੇ ਕਰ ਉਸਦੀ ਸੋਚਣੀ ਧਾਰਮਿਕਤਾ ਦੇ ਨਾਲ ਨਾਲ ਵਿਗਿਆਨਕ ਹੁੰਦੀ ਤਾਂ ਸ਼ਾਇਦ ਉਹ ਡਾਕਟਰਾਂ ਦੇ ਮਗਰ ਲੱਗ ਕੇ ਹਸਪਤਾਲ ਦਾਖ਼ਲ ਹੁੰਦਾ ਤੇ ਉਸ ਦਾ ਸਹੀ ਤਰੀਕੇ ਨਾਲ ਟਾਈਮ ਤੇ ਇਲਾਜ ਕੀਤਾ ਜਾਂਦਾ ਤੇ ਉਹ ਆਪਣੇ ਵਿਚਕਾਰ ਹੁੰਦਾ। ਅੱਸੀਂ ਅੱਸੀਂ ਸਾਲ ਵਾਲੇ ਵੀ ਇਸ ਬਿਮਾਰੀ ਤੋਂ ਠੀਕ ਹੋਏ ਨੇ। ਸੋ ਸਾਨੂੰ ਸਾਰਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ, ਡਟ ਕੇ ਇਸ ਬਿਮਾਰੀ ਦਾ ਟਾਕਰਾ ਕਰੀਏ, ਇਸ ਪਈ ਹੋਈ ਭੀੜ ਦਾ ਘਰਾਂ ਅੰਦਰ ਰਹਿ ਕੇ ਹੀ ਹੱਲ ਕੱਢਿਆ ਜਾ ਸਕਦਾ, ਅੈਮਰਜੈਸੀ ਹੀ ਘਰਾਂ ਵਿੱਚੋਂ ਬਾਹਰ ਨਿੱਕਲੀਏ। ************************* ਮਿੰਟੂ ਭਾਈਰੂਪਾ 9815151315 ************************ #ਅਫਸੋਸ
Pawandeep
ਅਫਸੋਸ ਜਦੋ ਹੱਦ ਤੋ ਵੱਧ ਕਿਸੇ ਨੂੰ ਚਾਅ ਬੈਠੋ ,,, ਕੋੲੀ ਸ਼ਿਕਰਾ ਯਾਰ ਬਣਾ ਬੈਠੋ ... ਅਫਸੋਸ ਹੁੰਦੇ ਏ ਖੁਦ ਤੇ ਫਿਰ ਯਾਰਾ ,,, ਜਦ ਖੁਦ ਚੋ ਹੀ ਖੁਦ ਨੂੰ ਮਿਟਾ ਬੈਠੋ ... ਪਵਨਦੀਪ #ਅਫਸੋਸ
Meetsingh1413
ਅਫਸੋਸ ਲੱਗੀ ਯਾਰੀ ਉੱਤੇ ਰੱਬ ਲੱਗਦਾ ਸਿਰਢ hug ਯਾਦ ਆਉਦੀ ਜਦੋ ਛੱਡਣ ਦਾ ਬਹਾਨਾ ਨਾ ਮਿਲੇ ਉਦੋਂ ਸਿਰਫ਼ ਪਿਉ ਦੀ ਪੱਗ ਯਾਦ ਆਉਦੀ ਏ meet singh 23 #ਅਫਸੋਸ
SanDeepDing
ਅਫਸੋਸ ਹੁਣ ਨਵੇਂ ਯਾਰ ਤੈਨੂੰ ਮਿਲਗੇ, ਖੁਸ਼ ਕਿਉਂ ਨਾ ਹੋਵੇਂਗਾ..। ਜਦੋਂ ਗਲਤੀ ਦਾ ਅਫਸੋਸ ਹੋਊ, ਫ਼ੇਰ ਤੂੰ ਵੀ ਰੋਵੇਂਗਾ..।। 🙁😢😢🙁 ©SanDeepDing #ਅਫਸੋਸ #sad #thought #NojotoIndia #NojotoPunjabi #heart #tears #life #love #SanDeepDing