Nojoto: Largest Storytelling Platform
jasvirkaursidhu8980
  • 337Stories
  • 1.1KFollowers
  • 14.0KLove
    38.9KViews

jasvir kaur sidhu

ਸੁਪਨੇ ਅਧੂਰੇ ਕਰੀਂ ਪੂਰੇ ਮਾਲਕਾ🙇🙇

  • Popular
  • Latest
  • Repost
  • Video
2c2039a8e4840f94f5fa71bffdaf2983

jasvir kaur sidhu

ਆਉਂਦੀ ਜਾਂਦੀ ਕਤਾਰ 'ਚੋਂ ਹਰਕੇ ਕੀੜੀ ਦਾ ਹਰੇਕ  ਕੀੜੀ ਕੋਲ ਰੁਕਣਾ ਕੀ ਕਾਰਨ ਹੋ ਸਕਦਾ ਏ  ਇਹ  ਤਾਂ ਪਤਾ ਨਹੀਂ   ਮੈਨੂੰ ?
ਪਰ ਐਂ ਜੇ ਲੱਗਦਾ ਵੀ  ਜਨਾਨੀਆਂ ਵਾਂਗੂੰ ਇਨ੍ਹਾਂ ਨੂੰ ਵੀ ਘੁਸਰ-ਮੁਸਰ ਕਰਨ ਦੀ ਆਦਤ ਹੋਊ ਗੀ !!

ਜਸਵੀਰ ਕੌਰ ਬਦਰਾ

©jasvir kaur sidhu  ਸ਼ੁੱਧ ਦੇਸੀ ਕਮੇਡੀ

ਸ਼ੁੱਧ ਦੇਸੀ ਕਮੇਡੀ #ਕਾਮੇਡੀ

2c2039a8e4840f94f5fa71bffdaf2983

jasvir kaur sidhu

ਅੱਜ ਹਾਂਜੀ, ਹਾਂਜੀ ਕਹਿੰਦੇ ਨੇ
ਕੱਲ੍ਹ ਨੂੰ ਹਾਂਜੀ ,ਹਾਂਜੀ ਕਹਾਉਣਗੇ !
ਅੱਜ ਵਾਅਦੇ ਤੇ ਵਾਅਦਾ ਕਰਦੇ ਨੇ
ਕੱਲ੍ਹ ਨੂੰ ਲਾਰੇ ਤੇ ਲਾਰਾ ਲਾਉਣਗੇ !

ਅੱਜ ਹੁੱਬ ਹੁੱਬ ਕੇ  ਲੜਦੇ ਓ ਉਮੀਦਵਾਰਾਂ ਲਈ 
ਕੀ ਕੱਲ੍ਹ ਤੁਹਾਡੇ ਨਬੇੜੇ ਉਹ ਸਹੀ ਕਰਵਾਉਣਗੇ ?

ਵੋਟਾਂ ਪਾਉਣੀਆ ਪਾਇਓ ਜੀ,ਜੀ  ਸਦਕੇ 
ਪਰ ਚੁਣਿਓ, ਸੂਝਵਾਨ ਤੇ ਪੱਕੀ ਜ਼ੁਬਾਨ ਵਾਲਾ 
ਜਿਸਦੀ ਆਪਣੇ  ਘਰ ਕੋਈ ਬੁੱਕਤ ਨਹੀਂ 
ਉਹ ਸਾਡੇ ਕਦ ਰਾਜ਼ੀਨਾਮੇ  ਕਰਵਾਉਣਗੇ ?

ਜਿਹੜੇ ਖੁਦ ਨਸ਼ੇ ਦੇ ਹੋਏ ਆਦੀ 
 ਨਸ਼ੇ ਵਿਰੁੱਧ  ਉਹ ਕੀ  ਮੁੱਦਾ ਉਠਾਉਣਗੇ?
ਜੀਹਨੂੰ ਫਿਕਰ ਹਮੇਸ਼ਾ  ਰਹੇ ਢਿੱਡ ਆਪਣੇ ਦੀ,
ਭਲ਼ਾਂ ਉਹ ਗਰੀਬਾਂ  ਦੇ ਚੁੱਲ੍ਹੇ ਕਦ ਤਪਾਉਣਗੇ??

 ਕਾਇਦੇ ਕਾਨੂੰਨਾਂ  ਦੇ  ਹੋਵਣ  ਜਾਣੂ ਪੂਰੇ 
 ਪਿੰਡ ਦਾ ਵਿਕਾਸ  ਵੀ ਤਾਂਹੀਓ ਕਰਵਾਉਣਗੇ !

ਸੋਚ ਸਮਝ ਕੇ ਵਰਤੋਂ ਕਰਿਓ ਵੋਟ ਆਪਣੀ ਦੀ,
ਦੁਰਵਰਤੋਂ  ਕਰਨ ਵਾਲੇ ਫਿਰ ਵਿੱਚੋ-ਵਿੱਚ  ਪਛਤਾਉਣਗੇ!
ਸੱਚੀਂ!ਇੱਕ ਅੱਧਾ ਨ੍ਹੀਂ ਜਸਵੀਰ ਕੁਰੇ ਪੂਰੇ ਪੰਜ ਸਾਲ ਪਛਤਾਉਣਗੇ!
ਜਸਵੀਰ ਕੌਰ ਬਦਰਾ

©jasvir kaur sidhu Good night
2c2039a8e4840f94f5fa71bffdaf2983

jasvir kaur sidhu

White ਅੱਜ ਦਾ ਦਿਨ ਰਹਿ ਗਿਆ
 ਵੱਢ ਲਵੋ   ਖ਼ੁਰੜੇ ਪੰਚਾਂ ਸਰਪੰਚਾਂ ਦੇ  ,
ਕਿਉਂਕਿ  ਇਹ
 ਕੱਲ੍ਹ ਤੋਂ ਬਾਅਦ  ਹੱਥ ਨਾ ਆਉਣਗੇ!
 ਆਹ ਜਿਹੜੇ ਅੱਜ ਪਿਉਂਦੇ ਨੇ ਠੰਡੇ -ਤੱਤੇ 
ਚੇਤੇ ਰੱਖਿਓ 
ਕੱਲ੍ਹ ਤੋਂ  ਬਾਅਦ ਫੋਕਾ ਪਾਣੀ ਵੀ ਮਸਾਂ ਪਿਆਉਣਗੇ!!

©jasvir kaur sidhu ਅੱਜ ਦਾ ਦਿਨ ਰਹਿ ਗਿਆ
 ਵੱਢ ਲਵੋ ਖ਼ੁਰੜੇ ਪੰਚਾਂ ਸਰਪੰਚਾਂ ਦੇ  ,
ਕਿੳਂਕਿ  ਇਹ
 ਕੱਲ੍ਹ ਤੋਂ ਬਾਅਦ  ਹੱਥ ਨਾ ਆਉਣਗੇ!
 ਆਹ ਜਿਹੜੇ ਪਿਉਂਦੇ ਨੇ ਠੰਡੇ -ਤੱਤੇ ਅੱਜ 
ਚੇਤੇ ਰੱਖਿਓ 
ਕੱਲ੍ਹ ਤੋਂ  ਬਾਅਦ ਫੋਕਾ ਪਾਣੀ ਵੀ ਮਸਾਂ ਪਿਆਉਣਗੇ!!
ਜਸਵੀਰ ਕੌਰ ਬਦਰਾ

ਅੱਜ ਦਾ ਦਿਨ ਰਹਿ ਗਿਆ ਵੱਢ ਲਵੋ ਖ਼ੁਰੜੇ ਪੰਚਾਂ ਸਰਪੰਚਾਂ ਦੇ , ਕਿੳਂਕਿ ਇਹ ਕੱਲ੍ਹ ਤੋਂ ਬਾਅਦ ਹੱਥ ਨਾ ਆਉਣਗੇ! ਆਹ ਜਿਹੜੇ ਪਿਉਂਦੇ ਨੇ ਠੰਡੇ -ਤੱਤੇ ਅੱਜ ਚੇਤੇ ਰੱਖਿਓ ਕੱਲ੍ਹ ਤੋਂ ਬਾਅਦ ਫੋਕਾ ਪਾਣੀ ਵੀ ਮਸਾਂ ਪਿਆਉਣਗੇ!! ਜਸਵੀਰ ਕੌਰ ਬਦਰਾ #ਰਾਜਨੀਤਿਕ

2c2039a8e4840f94f5fa71bffdaf2983

jasvir kaur sidhu

voters day quotes in hindi Don't Mind  

ਜੀਹਨੂੰ ਪਾਉਣੀ ਏ ਵੋਟ
 ਉਹਦੀ ਦਿਲੋਂ  ਕਰਿਓ ਸਪੋਟ!!

ਜੀਹਨੂੰ  ਪਾਉਣੀ ਨ੍ਹੀ ਵੋਟ
ਫਿਰ ਝੂਠਾ ਲਾਰਾ ਵੀ ਨਾ ਲਾਇਓ!
 ਐਵੇ ਘਰ-2 ਜਾ ਕੇ ਉਹਦੇ ਨਾਲ 
 ਵੋਟਾਂ ਮੰਗਣ ਵੀ ਨਾ ਜਾਇਓ!!

ਹੱਥ ਬੰਨ੍ਹ ਕਰਾਂ ਅਰਜ਼ੋਈ 
ਲੋਭ-ਲਾਲਚ 'ਤੇ ਪੈਗ-ਸੈਗ ਪਿੱਛੇ 
ਕਿਸੇ ਨਾਲ ਦਗਾ ਨਾ ਕਮਾਇਓ!!
ਹਾੜੇ!
ਕਿਸੇ ਨਾਲ ਦਗਾ ਨਾ ਕਮਾਇਓ!
ਜਸਵੀਰ ਕੌਰ ਬਦਰਾ

©jasvir kaur sidhu
2c2039a8e4840f94f5fa71bffdaf2983

jasvir kaur sidhu

White ਅੱਖੀਂ ਵੇਖਿਆ ਸੱਚ 
 
ਜੋ ਜਿੱਤਿਆ ਉਹਦੀ  ਕੋਠੀ ਮੂਹਰੇ ਨਾਕਾ ਲੱਗਿਆ
 ਹਾਂ ਮੈਂ ਅੱਖੀਂ ਵੇਖਕੇ ਆਈ! 
ਲੋਕਾਂ ਤੋਂ  ਵੋਟਾਂ ਲੈ ਜਿੱਤਿਆ ਐਂ,  ਕਿਉਂ  ਲੋਕਾਂ  ਨੂੰ ਬਿਪਤਾ ਪਾਈ ???
ਦਿਹਾੜੀ 'ਜਾ ਰਹੀ ਸੀ ਬੀਬੀ ਸੈਂਕਲ ਤੇ ,ਪੁਲਿਸ ਵਾਲੇ ਨੇ ਉਹਨੂੰ ਲੰਘਣ ਨਾ  ਦਿੱਤਾ ਭਾਈ!
 ਬੜੀਆਂ ਤਰਲੇ ਮਿੰਨਤਾਂ ਕਰੀਆਂ ਪਰ ਉਹਦੀ ਪੇਸ਼ ਨਾ ਚੱਲੀ ਕਾਈ !!
ਪੱਕਾ ਲੇਟ ਹੋਈ ਨੂੰ ਮਾਲਕ ਝਿੜਕੂ , ਰੋਟੀ ਦੇ ਹੀਲੇ ਲਈ ਕੀ-ਕੀ ਜਰ ਗਈ ਮਾਈ!
ਲੋਕਾਂ ਤੋਂ ਵੋਟਾਂ ਲੈ ਜਿੱਤਿਆ ਨੂੰ ਜਸਵੀਰ ਫਿੱਟਲਾਹਨਤ ਆਖਾਂ ਜਾਂ ਦੇਵਾਂ  ਦੱਸੋ ਵਧਾਈ

©jasvir kaur sidhu 
  #election_results
2c2039a8e4840f94f5fa71bffdaf2983

jasvir kaur sidhu

ਉਦਾਸੇ ਚੇਹਰਿਆਂ ਲਈ ਮੁਸ਼ਕਾਨ ਰੁਪਿੰਦਰ 
ਬੱਚੇ ਬੁੱਢੇ ਦਾ ਹਾਣ ਰੁਪਿੰਦਰ !!

ਨਵੇਂ ਵਿਸੇ ਨਵੇਂ ਚਿਹਰਿਆਂ ਦੇ ਨਾਲ
ਕਰਵਾਉਂਦੀ ਜਾਣ ਪਹਿਚਾਣ ਰੁਪਿੰਦਰ!!

ਸਭ ਤੋਂ ਪਹਿਲੇ ਪਰਿਵਾਰ ਜਰੂਰੀ
ਸਭ ਨੂੰ ਗੱਲ ਇਹੀ ਸਮਝਾਣ ਰੁਪਿੰਦਰ !!

B.Social ਤੇ ਸੁਣ-ਸੁਣ ਇੰਨਾਂ ਨੂੰ 
ਮੇਰੇ ਜਿਹੇ ਬਣਾਏ ਸੂਝਵਾਨ  ਰੁਪਿੰਦਰ !!

ਉਮਰੋਂ ਛੋਟੀ ਦਾ ,ਅਕਲੋਂ ਬਹੁਤੀ ਦਾ 
 ਮੈਂ  ਦਿਲ ਤੋਂ ਕਰਾਂ ਸਤਿਕਾਰ ਰੁਪਿੰਦਰ!!

ਮਿਲਣੇ ਦੀ ਅਜੇ ਤਾਂਘ ਅਧੂਰੀ ਏ
ਮੇਰੀ ਸੁਣ ਲੈ ਕਦੇ ਭਗਵਾਨ ਰੁਪਿੰਦਰ !!

ਜਨਮ ਦਿਨ ਤੇ ਮੁਬਾਰਕਾਂ ਛੱਜ ਭਰਕੇ 
ਚਹੇਤਿਆਂ ਦੀ ਬਣੇ ਰਹੇ ਜਿੰਦਜਾਨ ਰੁਪਿੰਦਰ !!

©jasvir kaur sidhu
2c2039a8e4840f94f5fa71bffdaf2983

jasvir kaur sidhu

ਜਿਸ ਦਿਨ ਪੁੱਤ ਤੂੰ ਪੈਦਾ ਹੋਇਆ
ਜਾਂਦਾ ਨੀ ਸੀ ਚਾਅ ਲੁਕੋਇਆ!
 ਬਾਬਲ ਮੇਰਾ ਦੰਮੜੇ ਵੰਡੇ
ਮਾਂ ਦਾ ਧਰਤੀ ਪੈਰ ਨਾ ਲੱਗੇ!!
ਭੂਆ ਦੀਆਂ ਆਸਾਂ ਪੂਰੀਆਂ ਹੋਈਆ
ਸੁੱਖਾਂ ਵਰ ਆਈਆਂ ਭਤੀਜਾ ਹੋਇਆ!!
ਨਾਨਕਿਆਂ 'ਚ ਖੁਸ਼ੀ ਦੂਣ ਸਵਾਈ
ਲਾਗੀ ਨੂੰ ਬਹੁਤ ਸੋਹਣੀ ਵਧਾਈ !!
ਖੁਸ਼ ਆਸ ਗੁਆਂਢ ਤੇ ਨਗਰ ਖੇੜਾ
ਡਾਹਢਾ ਖੁਸ਼ ਹੋਇਆ ਵੀਰਨ ਮੇਰਾ!!

ਚਾਚੇ ਤਾਇਆਂ ਨੂੰ ਚਾਅ ਚੜ੍ਹਿਆ 
ਬਾਬਲ ਵੇਹੜਾ ਖੁਸੀਆਂ ਨਾਲ ਭਰਿਆ!!
ਵੰਡੇ ਪਤਾਸ਼ੇ ਬੂਹੇ  ਨਿੰਮ ਬੰਨ੍ਹਾਇਆ 
ਰੱਬ ਦਾ ਲੱਖ ਲੱਖ ਸ਼ੁਕਰ ਮਨਾਇਆ!!

 ਹੱਸੇ ਵੱਸੇ ਜਵਾਨੀਆਂ ਜਾਵੇ
ਰੱਬਾ ਕੌੜੀ ਵੇਲ਼ ਦੇ ਵਾਂਗ ਵਧਾਈ
ਪੜ੍ਹ ਲਿਖ ਕੇ ਕਰੀਂ ਖੂਬ ਤਰੱਕੀਆਂ
ਸਰੰਦੀਆਂ ਦਾ ਤੂੰ ਨਾਂ ਚਮਕਾਈ 
ਮੇਰੇ ਵੱਲੋਂ ਭਤੀਜਿਆ ਤੈਨੂੰ
ਕਿਲਕਾਰੀ ਦਿਵਸ ਦੀ ਛੱਜ ਭਰ ਵਧਾਈ!

©jasvir kaur sidhu
2c2039a8e4840f94f5fa71bffdaf2983

jasvir kaur sidhu


ਚੁਸਤ ਚਲਾਕੀਆਂ 
ਕਰਦਾ ਏ ਮਨਾਂ
ਥੋੜੀਆਂ ਕੇ ਬਾਲੀਆਂ!!
ਨਿਬੇੜੇ ਹੋਣੇ ਆਖਿਰ 
ਹੱਕ ਸੱਚ ਦੇ! 
ਵੇਖੀ ਫਿਰ ਇਹੀ 
ਪਛਤਾਵਾ ਬਣ ਜਾਣੀਆਂ!!

©jasvir kaur sidhu 
  #Problems
2c2039a8e4840f94f5fa71bffdaf2983

jasvir kaur sidhu

ਜਵਾਨੀ 
ਅੰਨ੍ਹੀ ਹੁੰਦੀ ਏ
ਜੋ ਬੁਢਾਪੇ ਨੂੰ ਠੇਡੇ ਮਾਰਦੀ ਏ!!
ਬੁਢਾਪਾ 
ਫਿਲਮ ਵਾਂਗ ਚੱਲਦੇ 
ਬੀਤੇ ਨੂੰ  ਚੇਤੇ ਕਰ-ਕਰ ਪਛਤਾਉਂਦਾ ਏ!!

©jasvir kaur sidhu #dilemma
2c2039a8e4840f94f5fa71bffdaf2983

jasvir kaur sidhu

ਹਮਸ਼ਫਰ 
ਔਰਤ ਹੋਵੇ ਜਾਂ ਮਰਦ ਹੋਵੇ
ਕਾਲਾ-ਗੋਰਾ,ਅਮੀਰ-ਗਰੀਬ 
ਗੱਲ ਈ ਕੋਈ ਨਹੀਂ!!
ਬੱਸ!ਹਮਸ਼ਫਰ ਦਾ ਸਮਝਦਾ ਦਰਦ ਹੋਵੇ!!

©jasvir kaur sidhu #Youme
loader
Home
Explore
Events
Notification
Profile