Find the Best ਪੰਜਾਬੀਸਾਹਿਤ Shayari, Status, Quotes from top creators only on Nojoto App. Also find trending photos & videos about
ਦੀਪਕ ਸ਼ੇਰਗੜ੍ਹ
ਜਦ ਕਦੇ ਵੀ ਓਹਨੂੰ ਮਿਲਣਾ। ਮਿਲਣਾ ਲੈ ਕੇ 'ਦਿਲ' ਚ ਚਾਅ। ਮਿੱਠੀਆਂ - ਮਿੱਠੀਆਂ ਢੇਰ ਗੱਲਾਂ। 'ਚੁੱਲ੍ਹੇ' ਤੇ ਰਿੱਝਦੀ ਰਹਿਣੀ ਚਾਹ। ਸ਼ਾਦਗੀ,ਨਿਮਰਤਾ ਨੇਕ ਨਿਆਮਤ। ਸਭ ਦਿੱਤਾ ਓਹਦੀ ਝੋਲ਼ੀ ਪਾਅ। ਨੱਕੀ 'ਕੋਕਾ', 'ਕੰਨੀ, ਝੁਮਕੇ। 'ਫੱਬਤ ਵੇਖ ਰੁੱਕਣ 'ਸ਼ਾਹ। ਰੰਗ 'ਸਾਂਵਲ਼ਾ', ਲੰਮੇ ਵਾਲ਼। ਰਾਹੀ ਤਕ ਕੇ ਭੁੱਲਣ ਰਾਹ'। ਓ ਜਦ ਵੀ ਆਖੇ ਜਾਵਾਂ ਮੈਂ। ਮੈਂ ਮੁੜ 'ਚੁੱਲ੍ਹੇ' ਧਰਲਾਂ ਚਾਹ। ©ਦੀਪਕ ਸ਼ੇਰਗੜ੍ਹ #ਪੰਜਾਬੀ_ਕਵਿਤਾ #ਪੰਜਾਬੀਸ਼ਾਇਰੀ #ਪੰਜਾਬ #ਪੰਜਾਬੀਸਾਹਿਤ
#ਪੰਜਾਬੀ_ਕਵਿਤਾ #ਪੰਜਾਬੀਸ਼ਾਇਰੀ #ਪੰਜਾਬ #ਪੰਜਾਬੀਸਾਹਿਤ
read moreਦੀਪਕ ਸ਼ੇਰਗੜ੍ਹ
ਜੀਅ ਰਿਹਾ ਹਾਂ ਅੱਜ-ਕੱਲ੍ਹ ਕੁੱਝ ਇਸ ਤਰ੍ਹਾਂ। ਬਿਨ 'ਮੱਲ੍ਹਾਹ ਤੋੰ, ਕੋਈ ਬੇੜੀ ਜਿਸ ਤਰ੍ਹਾਂ। ਖੁੱਲ੍ਹੀ ਕਿਤਾਬ ਹੋਇਆ,ਮੈਂ ਹਰ ਇੱਕ ਲਈ। ਵਰਤ ਲਵੇ, ਜੋ 'ਚਾਹਵੇ ਜਿਸ ਤਰ੍ਹਾਂ। ਦਰਦਾਂ ਨਾਲ ਯਾਰਾਨਾ ਮੁੱਢ ਤੋਂ ਉਸ ਤਰ੍ਹਾਂ। ਵੱਖ ਹੁੰਦਾ ਨਾਂ 'ਨਹੁੰਆਂ ਤੋਂ ਮਾਸ ਜਿਸ ਤਰ੍ਹਾਂ। ਸਾਡੇ ਹਿੱਸੇ ਦੇ ਹਾਸੇ ਨਾਂ ਹਾਲੇ ਤਈਂ ਬੋਹੜੋ। ਬੋਹੜਦੇ ਨਈਂ ਹੁੰਦੇ ਰੁੱਸੇ ਸ਼ੱਜਣ ਜਿਸ ਤਰ੍ਹਾਂ। ✍️✍️ਦੀਪਕ ਸ਼ੇਰਗੜ੍ਹ ©ਦੀਪਕ ਸ਼ੇਰਗੜ੍ਹ #ਜੀਅ #ਪੰਜਾਬ #ਪੰਜਾਬੀਸ਼ਾਇਰੀ #ਪੰਜਾਬੀ_ਕਵਿਤਾ #ਪੰਜਾਬੀਸਾਹਿਤ #ਦੀਪਕ_ਸ਼ੇਰਗੜ੍ਹ
#ਜੀਅ #ਪੰਜਾਬ #ਪੰਜਾਬੀਸ਼ਾਇਰੀ #ਪੰਜਾਬੀ_ਕਵਿਤਾ #ਪੰਜਾਬੀਸਾਹਿਤ #ਦੀਪਕ_ਸ਼ੇਰਗੜ੍ਹ
read moreਦੀਪਕ ਸ਼ੇਰਗੜ੍ਹ
(*ਸੱਜਣ ਜੀ*) ਸੱਜਣ ਜੀ ਕੀ 'ਚਾਉਨੇ ਪਏ ਓਂ। ਵਾਂਗ ਹਾਕਮਾਂ ਰੰਗ ਵਟਾਨੇ ਪਏ ਓਂ। ਵਿੱਚ ਪਿਆਰ ਕੋਈ ਇੰਝ ਨੀਂ ਕਰਦਾ। ਜਿੱਦਾਂ ਗੱਲ ਤੁਸਾਂ 'ਵਧਾਨੇ ਪਏ ਓਂ। ਐਤਬਾਰ ਸਾਥੋਂ ਉੱਠਿਆ ਲੱਗਦਾ। ਜੋ 'ਗੈਰਾਂ ਸੰਗ 'ਨਿਭਾਨੇ ਪਏ ਓਂ। ਸਾਥੋਂ ਵੱਧ ਜੇ ਕੋਏ ਪਿਆਰਿਆ ਹੋਇਆ। ਕਸ਼ਮੇ,ਰਾਹ ਨੀਂ ਡੱਕਦੇ ਕਾਨੂੰ ਘਬਰਾਨੇ ਪਏ ਓਂ। ਸੱਚੀ 'ਸੱਚ ਤੋਂ ਬੇਖ਼ਬਰੇ ਲੱਗਦੇ। ਤਾਹੀਓਂ ਝੂਠੇ 'ਗਲ਼' ਨੂੰ ਲਾਨੇ ਪਏ ਓਂ। ਗੁਸਤਾਖੀ ਕਰ 'ਖੁੱਦ' ਆਪ ਤੁਸਾਂ। ਮਾਫੀ ਸਾਡੇ ਤੋਂ ਮੰਗਵਾਨੇ ਪਏ ਓਂ। ਟਾਂਵਾਂ - ਟਾਂਵਾਂ 'ਰੂਹ' ਦਾ ਸਾਥੀ। ਖੌਰੇ ਕਾਨੂੰ 'ਦਿਲ' ਤੋਂ ਲਾਨੇ ਪਏ ਓਂ। ਸੱਜਣ' ਜੀ ਕੀ 'ਚਾਉਨੇ ਪਏ ਓਂ। ਵਾਂਗ ਹਾਕਮਾਂ 'ਰੰਗ ਵਟਾਨੇ ਪਏ ਓਂ। ©ਦੀਪਕ ਸ਼ੇਰਗੜ੍ਹ #lightpole #ਸੱਜਣ_ਜੀ #ਪੰਜਾਬੀਸਾਹਿਤ #ਪੰਜਾਬੀ_ਕਵਿਤਾ #ਪੰਜਾਬੀਸਾਇਰੀ #ਦੀਪਕ_ਸ਼ੇਰਗੜ੍ਹ
#lightpole #ਸੱਜਣ_ਜੀ #ਪੰਜਾਬੀਸਾਹਿਤ #ਪੰਜਾਬੀ_ਕਵਿਤਾ #ਪੰਜਾਬੀਸਾਇਰੀ #ਦੀਪਕ_ਸ਼ੇਰਗੜ੍ਹ
read moreਦੀਪਕ ਸ਼ੇਰਗੜ੍ਹ
Nature Quotes ਸਾਡੀ ਚੁੱਪ ਨੇ ਪਰਦੇ' ਫਾੜ ਦੇਣੇ। ਥੋਡੇ ਸੋਰ ਨੇ ਵੇਖੀ' ਬਹਿ ਜਾਣਾ। ਤੁਸੀ ਓਹੀ ਵੇਖਣ ਨੂੰ ਤਰਸੋਂ'ਗੇ। ਪਰ ਦੀਪ ਸਿਆਂ ਨੀਂ, ਓ ਰਹਿਣਾ। ©ਦੀਪਕ ਸ਼ੇਰਗੜ੍ਹ #ਚੁੱਪ #Nature #ਪੰਜਾਬੀ_ਕਵਿਤਾ #ਪੰਜਾਬੀਸ਼ਾਇਰੀ #ਪੰਜਾਬੀਸਾਹਿਤ #ਪੰਜਾਬੀ #ਦੀਪਕ_ਸ਼ੇਰਗੜ੍ਹ
ਦੀਪਕ ਸ਼ੇਰਗੜ੍ਹ
(**ਹਲਾਤ**) ਪਾਟਿਆ ਝੱਗਾ, ਲੀਬੜੇ ਲੀੜੇ'। ਜਿਊਨੇਂ ਪਏ ਆਂ ਚੀੜੇ - ਚੀੜੇ। ਖੁੱਲ੍ਹੇ ਅਸਮਾਨ ਥੱਲੇ ਰਹਿਵਣ। ਓ ਲੋਕ' ਜੋ ਦਿਲ ਦੇ ਭੀੜੇ। ਟੁੱਕਰ' ਮੰਗਣ ਦੇਹਲ਼ੀ ਆਇਆ। ਜੋਗੀ' ਆਖੇ ਤੇਰੇ ਕਰਮ ਨੇ ਫੀੜੇ। ਜਾਲਮ ਹਾਕਮ ਤਰਸ ਨਾਂ ਖਾਵੇ। ਸੋਚੀ' ਲੱਗਦੈ ਪੈ ਗਏ ਕੀੜੇ। ਕੀ, ਦੋਸ ਐ ਖੋਰੇ 'ਬੱਚੜਿਆਂ ਦਾ। ਜੋ ਭੁੱਖੇ ਢਿੱਡ ਨੇ ਅੰਦਰ ਪੀੜੇ। ਜਦ ਵੀ ਲੱਗੇ ਭਰਨ' ਉਡਾਰੀ। ਪੈਰਾਂ ਹੇਠ ਗਏ ਲਤੀੜੇ। ਰੱਬਾ!ਦੁੱਖ ਕੋਏ ਨਾ ਬਾਕੀ ਬਚਿਆ। ਵੇਖੇ ਨਈਂ ਅਸਾਂ ਨੇ ਜੇੜੇ। ©ਦੀਪਕ ਸ਼ੇਰਗੜ੍ਹ #ਹਲਾਤ #ਪੰਜਾਬੀ_ਕਵਿਤਾ #ਪੰਜਾਬੀਸ਼ਾਇਰੀ #ਪੰਜਾਬੀਸਾਹਿਤ #ਦੀਪਕ_ਸ਼ੇਰਗੜ੍ਹ
#ਹਲਾਤ #ਪੰਜਾਬੀ_ਕਵਿਤਾ #ਪੰਜਾਬੀਸ਼ਾਇਰੀ #ਪੰਜਾਬੀਸਾਹਿਤ #ਦੀਪਕ_ਸ਼ੇਰਗੜ੍ਹ #ਸਮਾਜ
read moreRavneet Rangian
ਕਰਮ ਕਮਾ #ਰਵਨੀਤਰੰਗੀਆ #ਰੰਗੀਆਂ #ਪੰਜਾਬੀਸਾਹਿਤ #Poet #poem #punjabibooks #Likhta #nojato #SadStorytelling
read moreRavneet Rangian
ਵਾਹਿਗੁਰੂ ਜੀ।। #ਰਵਨੀਤਰੰਗੀਆ #ਰੰਗੀਆਂ #ਪੰਜਾਬੀ #ਪੰਜਾਬੀਸਾਹਿਤ #ਪੰਜਾਬੀਅਤ #ਸਾਹਿਤ love #poem #Music #punjabisahit
read moreRavneet Rangian
ਦੀਪ ਸਿੱਧੂ ਬਾਈ।। #ਰਵਨੀਤਰੰਗੀਆ #ਰੰਗੀਆਂ #ਪੰਜਾਬੀ #ਪੰਜਾਬੀਸਾਹਿਤ Love #poem #Music #punjabishayar #punjabisahit
read moreRavneet Rangian
ਦੇਬੀ।। #ਰਵਨੀਤਰੰਗੀਆ #ਰੰਗੀਆਂ #ਪੰਜਾਬੀ #ਪੰਜਾਬੀਸਾਹਿਤ #ਸਾਇਰੀ love #Music Poetry #punjabisahit
read moreRavneet Rangian
ਮਰਨ ਤੋਂ ਡਰਦੇ ਹੋ ਬਾਦਸ਼ਾਹੋ ਕਮਾਲ ਕਰਦੇ ਹੋ ਬਾਦਸ਼ਾਹੋ।। ਤਜਮੁੱਲ ਕਲੀਮ।। #ਰਵਨੀਤਰੰਗੀਆ #ਰੰਗੀਆਂ #ਪੰਜਾਬ #ਪੰਜਾਬੀਸਾਹਿਤ #ਸਾਇਰੀ Love Poetry #writer #bookslover
read more