Nojoto: Largest Storytelling Platform

Best ਦੂਰ Shayari, Status, Quotes, Stories

Find the Best ਦੂਰ Shayari, Status, Quotes from top creators only on Nojoto App. Also find trending photos & videos aboutਦੂਰ meaning in english, ਦੂਰਬੀਨ in english, ਦੂਰ ਹੈ, ਦੂਰ ਦ੍ਰਿਸ਼ਟੀ ਦੋਸ਼, ਦੂਰ,

  • 55 Followers
  • 54 Stories

jittu sekhon

read more
#ਐਥੇ #ਕਈ #ਭੂਲੇਖੇ #ਦੂਰ #ਕਰਨ #ਨੂੰ #ਫਿਰਦੇ #ਆ... 🙊
#ਜਾ #ਤੂੰ #ਵੀ #ਲਾ  #ਲਈ #ਜਿਹੜਾ #ਚਾਅ #ਲਾਉਣਾ.....🤘

Hardeep kashyap

ਜ਼ਿੰਦਗੀ ਦੇ ਕੋਲ

read more
ਵਿੱਚ ਹਵਾਵਾਂ ਉੱਠਣਾ ਸਿੱਖੀ,ਕਿਸੇ ਨੂੰ ਧੌਖਾ ਦੇਵੀ ਨਾ,
ਆਪਨਿਆਂ ਕੋਲੋ ਕਾਹਦੇ ਪਰਦੇ,ਬੇਗਾਨਿਆ ਨੂੰ ਆਪਨੇ ਕਹਿ ਵੀ ਨਾ,
ਕਈ ਆਪਨੇ ਬੇਗਾਨੇ ਹੋ ਜਾਦੇ,ਕਈ ਬੇਗਾਨੇ ਆਪਨੇ ਹੋ ਬਣ ਜਾਦੇ,
ਆਪਨੇ ਤਾ ਹੁੰਦੇ ਉਹ ਸੱਜਣਾਂ,ਜਿਹੜੇ ਧੜਕਣ ਬਣ ਕੇ ਧੜਕ ਰਹੇ,
ਇੱਥੇ ਰੂਹਾਂ ਵਾਲੇ ਮੇਲੇ ਨੇ,ਕਈ ਜੁਦਾਈਆਂ ਦੇ ਵਿੱਚ ਪੜਕ ਰਹੇ,
ਜਿਹਦਾ ਤੂੰ ਬਣਨਾ ਚਾਹੁਣਾ ਏ,ਉਹ ਦੂਰ ਹੋਕੇ ਤੈਥੋ ਰਾਜੀ ਨੇ,
ਕਈ ਦੂਰ ਹੋਕੇ ਵੀ ਕੋਲੇ ਨੇ,ਕਈ ਦਿਲ ਚ ਰਹਿ ਕੇ ਰਾਜੀ ਨੇ, ਜ਼ਿੰਦਗੀ ਦੇ ਕੋਲ

Hardeep kashyap

read more
ਰੱਬ ਕਰੇ ਮੈਨੂੰ ਤੈਥੋ ਕਦੇ ਵੀ ਜੁਦਾਂ ਨਾ ਕਰੇ,
ਤੇਰੀ ਮਰਜੀ ਵਿੱਚ ਮੇਰੀ ਹਾ ਹੋਵੇ,
ਤੇਰੇ ਸਾਹ ਵਿੱਚ ਮੇਰਾ ਸਾਹ ਹੋਵੇ,
ਤੂੰ ਦੂਰ ਨਾ ਹੋਵੀ ਮੇਰੇ ਤੋ,
ਮੈ ਇਹੋ ਹੀ ਫਰਿਆਦ ਕਰਾ,
ਤੂੰ ਦੂਰੀ ਤੋ ਭਾਵੇ ਦੂਰ ਬੜੀ,
ਤੈਨੂੰ ਹਰ ਪਲ ਸੱਚੀ ਯਾਦ ਕਰਾਂ,

jhalla

ਜਵਾਕ

read more
ਤੂੰ ਪਰਾਇਆ ਕਰ ਗਿਆ ਬੜਾ ਦਿਲ ਕਰਦਾ ਓਹੀ ਜਵਾਕ ਬਣਨ ਨੂੰ
ਦੁਨੀਆਦਾਰੀ ਤੋਂ ਦੂਰ ਕੁਝ ਨਾ ਸਮਝਣ ਨੂੰ
ਓਹ ਸਾਰਾ ਸਾਰਾ ਦਿਨ ਗਲੀਆਂ ਚ ਘੁੰਮਦੇ ਰਹਿਣਾ
ਓਹ ਆਪਣੇ ਗੰਦੇ ਜਿਹੇ ਹੱਥਾਂ ਨਾਲ
ਇੱਕ ਦੂਜੇ ਨੂੰ ਚੁੰਮਦੇ ਰਹਿਣਾ
ਵਕਤ ਨੀ ਲਗਦਾ ਹੁਣ ਸ਼ਾਮ ਢਲਣ ਨੂੰ

ਬੜਾ ਦਿਲ ਕਰਦਾ ਓਹੀ ਜਵਾਕ ਬਣਨ ਨੂੰ
ਦੁਨੀਆਦਾਰੀ ਤੋਂ ਦੂਰ ਕੁਝ ਨਾ ਸਮਝਣ ਨੂੰ

ਸਾਰਾ ਦਿਨ ਧੱਕੇ ਖਾਂਦੇ ਰਹਿੰਦੇ 
ਡਗਰੇ ਕੱਢਦੇ ਜਾਂਦੇ ਰਹਿੰਦੇ
ਇੱਕ ਘਰੋਂ ਨਿਕਲੇ ਦੂਜੇ ਘਰ ਵੜ ਗਏ
ਦਿਨ ਓਹ ਬਸ ਹੁਣ ਭਾਉਂਦੇ ਰਹਿੰਦੇ
ਹੁਣ ਛੇਤੀ ਨਾ ਮਿਲਦਾ ਕੋਈ ਨਾਲ ਖੜਨ ਨੂੰ

ਬੜਾ ਦਿਲ ਕਰਦਾ ਓਹੀ ਜਵਾਕ ਬਣਨ ਨੂੰ
ਦੁਨੀਆਦਾਰੀ ਤੋਂ ਦੂਰ ਕੁਝ ਨਾ ਸਮਝਣ ਨੂੰ

ਓਹ ਯਾਰ ਬੇਲੀ ਸਕੂਲ ਚ ਵੀ ਓਹੀ
ਤੇ ਫਰ ਘਰੇ ਵੀ ਓਹੀ 
ਸਾਰਾ ਦਿਨ ਖੇਡਦੇ ਸੀ
ਜੇ ਕਦੇ ਲੜ ਪੈਂਦੇ ਤਾਂ 
ਬੜਾ ਇੱਕ ਦੂਜੇ ਨੂੰ ਉਦੇੜ੍ਹਦੇ ਸੀ
ਪਰ ਮਿੰਟ ਲਗਦਾ ਸੀ ਦੁਬਾਰਾ ਬੋਲਣ ਨੂੰ

ਬੜਾ ਦਿਲ ਕਰਦਾ ਓਹੀ ਜਵਾਕ ਬਣਨ ਨੂੰ
ਦੁਨੀਆਦਾਰੀ ਤੋਂ ਦੂਰ ਕੁਝ ਨਾ ਸਮਝਣ ਨੂੰ

ਓਹ ਕੁੜੀਆਂ ਚਿੜੀਆਂ ਓਹ ਸਾਰੇ ਮੁੰਡੇ
ਕੱਠੇ ਸਾਰੇ ਲੜਦੇ ਰਹਿੰਦੇ
ਫਿਰ ਇੱਕ ਜਣਾ ਸੁਲਾਹ ਕਰਾਉਂਦਾ
ਬਾਕੀ ਘੁਸਰ ਮੁਸਰ ਜੀ ਕਰਦੇ ਰਹਿੰਦੇ
ਓਹ ਮਾਂ ਦੀ ਝਿੜਕ ਓਹ ਬਾਪੂ ਦੀ ਘੂਰ
ਤੇ ਭੈਣ ਦੇ ਸੁਭਾਅ ਨਰਮ ਨੂੰ


ਬੜਾ ਦਿਲ ਕਰਦਾ ਓਹੀ ਜਵਾਕ ਬਣਨ ਨੂੰ
ਦੁਨੀਆਦਾਰੀ ਤੋਂ ਦੂਰ ਕੁਝ ਨਾ ਸਮਝਣ ਨੂੰ
ਝੱਲਾ ਜਵਾਕ

Karman Purewal

read more
ਉਹ ਦੂਰ ਹੋਕੇ ਵੀ ਦੂਰ ਨਹੀਂ ਹੋਇਆ ਮੈਂ ਉਸਦੀ ਯਾਦ ਵਿੱਚ ਤੜਪਦਾ ਰਿਹਾ ਕਿਉ ਚੂਰ ਨਹੀਂ ਹੋਇਆ,
ਉਹਨੂੰ ਪਿਆਰ ਕੀਤਾ ਮੈਂ ਹੋਰ ਤਾਂ ਕੋਈ ਕਸੂਰ ਨੀਂ ਹੋਇਆ,

ਮੇਰੇ ਤੋਂ ਰਹੀ ਕਰਕੇ ਓਹਲਾ ਕਿਉਂ ਅੱਖੀਆਂ ਦਾ ਨੂਰ ਨੀ ਹੋਇਆ 
ਮੇਰੇ ਦਿਲ ਵਿਚ ਉਹ ਰਹਿੰਦਾ ਹੈ ਤਾਂਹੀ ਤਾਂ ਉਹ ਦੂਰ ਹੋਕੇ ਵੀ ਦੂਰ ਨਹੀਂ ਹੋਇਆ ।

ਲੇਖਕ ਕਰਮਨ ਪੁਰੇਵਾਲ

ਮਨਪ੍ਰੀਤ ਬੈਂਸ

ਫਿਕਰ

read more
ਹਾ ਹਾ 😢
ਮੈਨੂੰ ਕੋਈ ਪੁੱਛਦਾ ਤੇਰਾ ਪਿਆਰ 
ਤਾਂ ਸੱਚਾ ਸੀ ?  ਫੇਰ ਦੂਰ ਕਿਉਂ 
ਹੋ ਗਿਆ ?? 

ਮੈਂ ਕਿਆ...... ਉਸ  ਤੋਂ ਦੂਰ 
ਹੋਣਾ ਮੇਰੀ ਮਜ਼ਬੂਰੀ ਸੀ !

 ਪਰ ਉਸਨੂੰ ਖੁਸ਼ ਦੇਖਣਾ 
ਓਹ  ਮੇਰੇ ਲਈ ਜਿਆਦਾ 
ਜਰੂਰੀ ਸੀ !!!
💔💔 ਫਿਕਰ

jhalla

ਓਹ

read more
ਉਹ ਦੂਰ ਹੋਕੇ ਵੀ ਦੂਰ ਨਹੀਂ ਹੋਇਆ  ਸਾਡੀ ਰੂਹ ਨੂੰ ਕਰ ਗਿਆ ਮੋਇਆਂ
ਬੜਾ ਲਕੋ ਇਸ ਜੱਗ ਤੋ ਰੱਖਿਆ
ਫਿਰ ਵੀ ਨਾ ਓਹ ਗਿਆ ਲਕੋਇਆ
ਓਹ ਦੂਰ ਹੋ ਕੇ ਵੀ ਦੂਰ ਨਾ ਹੋਇਆ

ਆਪਣੇ ਤੋਂ ਵੱਧ ਚਾਹਿਆ ਓਹਨੂੰ
ਆਪਣੇ ਤਖਤ ਬਿਠਾਇਆ ਓਹਨੂੰ
ਐ ਖੁਦਾ ਇਹ ਗੁਨਾਹ ਕੋਈ ਹੋਇਆ
ਜਾਗਾਂ ਜਦੋਂ ਉਹ ਨਾਲ ਜਾਗਦਾ
ਮੇਰੇ ਸੁੱਤਿਆਂ ਦੇ ਨਾਲ ਸੋਇਆ

ਓਹ ਦੂਰ ਹੋਕੇ ਵੀ ਦੂਰ ਨਾ ਹੋਇਆ
।                 ਝੱਲਾ              । ਓਹ

Kamal

read more
ਦੇਖ ਤੇਰੀਅਾਂ ਯਾਦਾਂ ਸੱਜਣਾਂ ਕਿਹੜੇ ਕੰਮੇ ਲਾ ਗੲੀਅਾਂ,                                             ੲਿੱਕ ਹੱਥ ਮੇਰੇ ਖਾਲੀ ਪੰਨੇ ਦੂਜੇ ਕਲਮ ਫੜਾਂ ਗੲੀਅਾਂ,,!                                  ਲਿਖ-ਲਿਖ ਪੱਤਰੇ ਕਾਲੇ ਕਰਤੇ, ਦਰਦ ਰਤਾਂ ਨਾ ਮੋੲਿਅਾਂ ,,!                                        ਵਜੂਦ ਮੇਰੇ ਵਿੱਚ ਵਸਿਅਾਂ ਸੀ ੳੁਹ ਦੂਰ ਹੋਕੇ ਵੀ ਦੂਰ ਨਹੀਂ ਹੋੲਿਅਾਂ,,!📝ਕਮਲ

BROKENBOY

#Star ਦੋ ਬੋਲ ਮਿੱਠੇ ਤੂੰ ਜਦ ਕਹਿ ਜਾਂਦੈ ਚਿੱਤ ਵਿੱਚ ਸਕੂਨ ਜਿਹਾ ਪੈ ਜਾਂਦੈ ਨਸ਼ਿਆ ਜਾਂਦੈ ਮੇਰਾ ਤਨ ਮਨ ਸਾਰਾ... ਤੈਨੂੰ ਰੀਝਾਂ ਨਾਲ ਰਹਾ ਤੱਕਦੀ, ਵੇ ਤੂੰ ਦੂਰ ਅੰਬਰ ਦਾ ਤਾਰਾ।

read more
#OpenPoetry ਦੋ ਬੋਲ ਮਿੱਠੇ ਤੂੰ ਜਦ ਕਹਿ ਜਾਂਦੈ
ਚਿੱਤ ਵਿੱਚ ਸਕੂਨ ਜਿਹਾ ਪੈ ਜਾਂਦੈ
ਨਸ਼ਿਆ ਜਾਂਦੈ ਮੇਰਾ ਤਨ ਮਨ ਸਾਰਾ...

ਤੈਨੂੰ ਰੀਝਾਂ ਨਾਲ ਰਹਾ ਤੱਕਦੀ, ਵੇ ਤੂੰ ਦੂਰ ਅੰਬਰ ਦਾ ਤਾਰਾ।

ਪੈਰਾਂ 'ਤੇ ਪਹਿਲੋਂ ਨੇ ਛਾਲੇ ਤੈਅ ਕਰਨੀ ਦੂਰੀ ਕੋਹਾਂ ਦੀ,
ਲੱਗਦਾ ਨੀ ਕਦੇ ਇਕ ਹੋਣੀ ਸੱਜਣਾ ਵੇ ਜਿੰਦਗੀ ਦੋਹਾਂ ਦੀ,
ਹੁਣ ਦੇ ਬੋਲ ਹੀ ਸੱਚ ਜਾਣੀ ਕੀ ਵਾਅਦਾ ਭਲਾ ਕੀ ਲਾਰਾ...

ਤੈਨੂੰ ਰੀਝਾਂ ਨਾਲ ਰਹਾ ਤੱਕਦੀ, ਵੇ ਤੂੰ ਦੂਰ ਅੰਬਰ ਦਾ ਤਾਰਾ।

ਕਦ ਹੱਥਾਂ ਵਿਚ ਹਰ ਸ਼ੈਅ ਆਈ ਕੁਝ ਹੁੰਦੇ ਨਜ਼ਾਰੇ ਦੇਖਣ  ਦੇ,
ਮੈਥੋਂ ਨੀ ਪਤੰਗਾ ਬਣ ਹੋਣਾ  ਨਿੱਘ ਹੁੰਦੇ ਨੇ ਦੂਰੋਂ ਸੇਕਣ  ਦੇ, 
ਸਮਝ ਲਵੀਂ ਆਪੇ ਦਿਲ ਦੀ ਕੁਝ ਹੁੰਦਾ ਈ ਏ ਵੱਸੋ-ਬਾਹਰਾ...

ਤੈਨੂੰ ਰੀਝਾਂ ਨਾਲ ਰਹਾ ਤੱਕਦੀ, ਵੇ ਤੂੰ ਦੂਰ ਅੰਬਰ ਦਾ ਤਾਰਾ।

ਕਹਿ ਸੁਣ ਕੇ ਵੀ ਕੀ ਬੱਚਣਾ ਆਸ਼ਿਮ ਸਭ ਤੈਨੂੰ ਲੁਟਾ ਦਿੱਤਾ,
ਉਮਰਾਂ ਤੀਕ ਮਾਣੂ ਮਹਿਕਾਂ ਜੋ ਤੈਂ ਦਿਲ 'ਚ ਫੁੱਲ ਉਗਾ ਦਿੱਤਾ,
ਕੀ ਮਿਲਣਾ ਕੀ ਵਿਛੜਨਾ ਉਹਦਾ ਜਿਹਦਾ ਨੈਣਾਂ ਵਿਚ ਚਮਕਾਰਾ।

ਤੈਨੂੰ ਰੀਝਾਂ ਨਾਲ ਰਹਾ ਤੱਕਦੀ, ਵੇ ਤੂੰ ਦੂਰ ਅੰਬਰ ਦਾ ਤਾਰਾ। #star

ਦੋ ਬੋਲ ਮਿੱਠੇ ਤੂੰ ਜਦ ਕਹਿ ਜਾਂਦੈ
ਚਿੱਤ ਵਿੱਚ ਸਕੂਨ ਜਿਹਾ ਪੈ ਜਾਂਦੈ
ਨਸ਼ਿਆ ਜਾਂਦੈ ਮੇਰਾ ਤਨ ਮਨ ਸਾਰਾ...

ਤੈਨੂੰ ਰੀਝਾਂ ਨਾਲ ਰਹਾ ਤੱਕਦੀ, ਵੇ ਤੂੰ ਦੂਰ ਅੰਬਰ ਦਾ ਤਾਰਾ।

Kamal

read more
I changed myself because ਦੂਰ ਰਹਿਕਰ ਦੂਰ ਹੋਨੇ ਕਾ ਅਹਿਸ਼ਾਸ ਤੋ ਦਿਲਾ ਦੇਤੇ ਹੋ..!                                                            ਜਬ ਪਾਸ ਹੋਤੇ ਹੋ ਤੋ ਪਾਸ  ਹੋਨੇ ਕਾ ਭੀ ਦਿਲਾ ਦੀਅਾਂ ਕਰੋ.! 📝ਕਮਲ
loader
Home
Explore
Events
Notification
Profile