Nojoto: Largest Storytelling Platform

Best ਸੱਜਣ Shayari, Status, Quotes, Stories

Find the Best ਸੱਜਣ Shayari, Status, Quotes from top creators only on Nojoto App. Also find trending photos & videos about ਸੱਜਣਾਂ ਦੇ, ਸੱਜਣ ਮੇਰੇ ਰੰਗਲੇ, ਸੱਜਣ meaning, ਸੱਜਣਾ, ਸੱਜਣਾ meaning,

  • 21 Followers
  • 22 Stories

ਦੀਪਕ ਸ਼ੇਰਗੜ੍ਹ

#ਸੱਜਣ #ਪੰਜਾਬੀ_ਕਵਿਤਾ #ਦੀਪਕ_ਸ਼ੇਰਗੜ੍ਹ

read more
🤗ਸੱਜਣ❤

ਉਂਝ ਕਹਿਣੈ  ਮੇਰੇ  ਤੋਂ  ਨਾ ਬਾਹਰ  ਸੀ।
ਚੰਦਰਾ ਕਰਦਾ ਮੈਨੂੰ ਬੜਾ ਪਿਆਰ ਸੀ।
ਉਹ  ਰੁੱਸ ਕੇ ਗਿਆ ਏ, ਮੁੜ ਆਵੇਗਾ।
ਓਹਦੇ  ਤੇ  ਮੈਨੂੰ  'ਬੜਾ  ਇਤਬਾਰ ਸੀ।

ਰੁੱਸਦੀ    ਤਾਂ   ਉਹ   ਝੱਟ  ਮਨਾਉਦਾ।
ਪਿਆਰੀ  ਜਿਹੀ ਗਲਵਕੜੀ ਪਾਉਂਦਾ।
ਕਰਦਾ   ਮੇਰਾ   ਬੜਾ  ਸਤਿਕਾਰ  ਸੀ।
ਉਂਝ ਕਹਿਣੈ ਮੇਰੇ  ਤੋਂ  ਨਾ ਬਾਹਰ  ਸੀ।

ਓ  ਕਮਲ਼ਾ, ਝੱਲ਼ਾ, ਬੜਾ  ਕਮਾਲ ਸੀ।
ਹਰ ਗੱਲ ਮੇਰੀ ਸੀ ਸਿਰ-ਮੱਥੇ ਰੱਖਦਾ।
ਨਾ  ਕਰਦਾ  ਕਦੇ  ਉਹ ਇਨਕਾਰ ਸੀ।
ਉਂਝ ਕਹਿਣੈ  ਮੇਰੇ  ਤੋਂ  ਨਾ  ਬਾਹਰ ਸੀ।

ਨਾ  ਵਿੱਚ   ਜੁਦਾਈ  ਓ  ਤੜਫਾਵੇਗਾ।
ਮੈਂ    ਜਾਣਦੀ   ਹਾਂ,  ਉਹ   ਆਵੇਗਾ ।
ਓਹਦਾ   ਰੂਹਾਂ   ਵਾਲ਼ਾ  ਪਿਆਰ  ਸੀ।
ਉਂਝ ਕਹਿਣੈ  ਮੇਰੇ  ਤੋਂ  ਨਾ  ਬਾਹਰ ਸੀ।

©ਦੀਪਕ ਸ਼ੇਰਗੜ੍ਹ #ਸੱਜਣ
#ਪੰਜਾਬੀ_ਕਵਿਤਾ
#ਦੀਪਕ_ਸ਼ੇਰਗੜ੍ਹ

ROOMI RAJ

#Raat #ਸੱਜਣ #Poetry

read more

Baljit Singh Mahla

#loveshayari #ਸੱਜਣ #Love

read more

Maninder Kaur Bedi

#ਸੱਜਣ #ਸ਼ਾਇਰੀ

read more

Baljeet Chauhan

#ਸੱਜਣ ਗਵਾ ਲਿਆ veer sidhu sraj ladhroia midnight writer Naseeb bhatti preet karhu Jelly Chauhan #Shayari

read more

Hardeep Sidhu

ਜਿਨ੍ਹਾਂ ਰਾਹਾਂ ਉਪਰੋ #ਵਾਰਿਸ #ਸੱਜਣ #ਸੱਜਣਾ #NightPath #ਸ਼ਾਇਰੀ

read more
ਹਰ ਇਕ ਚੌਰਾਹੇ ਤੇ ਮਿਲਦਾ ਏ ਧੋਖਾ ,
ਇਹ ਇਸ਼ਕੇ ਦੀ ਨਗਰੀ ਚ ਵੱਸਣਾ ਨੀ ਸੌਖਾ।
ਕੇ ਪਰਦੇਸੀ ਅਣਜਾਣ ਪਰਿੰਦੇ ਤੋਂ ਪੁੱਛੋ, 
ਕੀ ਹੁੰਦਾ ਏ ਅਸਲਾਂ ਚ ਮਤਲਬ ਸਰਾਂ ਦਾ।
ਜਿਨ੍ਹਾਂ ਰਾਹਾਂ ਉਪਰੋ ਤੂੰ ਗੁਜ਼ਰੇਗਾ ਸੱਜਣਾ,
ਮੈਂ ਓਹਨਾ ਤੇ ਝੁੱਕ ਕੇ ਹੀ ਸੱਜਦੇ ਕਰਾਂਗਾ।

                            ...... ਵਾਰਿਸ 🖋️ ਜਿਨ੍ਹਾਂ ਰਾਹਾਂ ਉਪਰੋ
#ਵਾਰਿਸ #ਸੱਜਣ #ਸੱਜਣਾ 

#NightPath

Hardeep Sidhu

ਜਿਨ੍ਹਾਂ ਰਾਹਾਂ ਉਪਰੋ #ਵਾਰਿਸ #ਸੱਜਣ #NightPath #ਸ਼ਾਇਰੀ

read more
ਅਜੇ ਤੱਕ ਮੈਂ ਤੇਰੇ ਕਾਬਿਲ ਨਾ ਹੋਇਆ,
ਤਾਹੀਂ ਤਾਂ ਤੂੰ ਮੈਨੂੰ ਹਾਸਿਲ ਨੀ ਹੋਇਆ।
ਇਸ਼ਕਾਂ ਦੇ ਦਰਿਆ ਚ ਡੁੱਬਿਆ ਏ ਆਸ਼ਿਕ,
ਜਿੰਦਾ ਮਰਾਂਗਾ, ਜਾ ਮਰਕੇ ਤਰਾਂਗਾ।
ਜਿੰਨਾਂ ਰਾਹਾਂ ਉਪਰੋਂ ਤੂੰ ਗੁਜ਼ਰੇਗਾ ਸੱਜਣਾਂ ,
ਮੈਂ ਓਹਨਾ ਤੇ ਝੁਕ ਕੇ ਹੀ ਸੱਜਦੇ ਕਰਾਂਗਾ।

                                 ......ਵਾਰਿਸ🖋️ ਜਿਨ੍ਹਾਂ ਰਾਹਾਂ ਉਪਰੋ
#ਵਾਰਿਸ #ਸੱਜਣ 

#NightPath

ShahBaj Brar

Kaisi Narajgi ohna naal ✍️ #Flute #narajgi #myvoice #maafi #longdistance #ਸੱਜਣ sraj..midnight writer Sukh ghuman pooja negi# Seema Mehra #nojotovideo #ਸ਼ਾਇਰੀ

read more

Sunny ugoke ugoke

#ਸੱਜਣ #ਕਵਿਤਾ

read more

Sunny ugoke ugoke

#ਸੱਜਣ #ਕਵਿਤਾ #sunnyugoke

read more
ਤੈਨੂੰ ਕੀ ਦੱਸੀਏ ਸੱਜਣਾ 
ਅਸੀ ਕਿੰਨੇ ਮਜਬੂਰ ਹਾਂ
ਤੇਰੇ ਕੋਲ ਹੋ ਕੇ ਵੀ 
ਅਸੀਂ ਕਿੰਨੇ ਦੂਰ ਹਾਂ

ਮੈਂ ਤੇਰੀ ਇਬਾਦਤ ਕਰਦਾ 
ਰੱਬ ਕੋਲੋਂ ਦੂਰ ਹਾਂ
ਮੈਂ ਕਿਸੇ ਤੋਂ ਕੀ ਮੰਗਣਾ
ਮੇਰਾ ਰੱਬ,ਤੂੰ ਹੀ ਮੇਰੀ ਹੂਰ ਆ

ਫੱਟ ਹਿਜਰਾਂ ਦੇ ਪਿਆਰ ਵਿੱਚ 
ਸੱਜਣਾਂ ਮਿਲਦੇ ਜਰੂਰ ਆ
ਪਰ ਜੋ ਕੁੱਝ ਵੀ ਹੋਵੇ
ਮੈਨੂੰ ਸਭ ਮੰਜੂਰ ਆ

ਲੱਖਾਂ ਸਿਤਮ ਝੱਲੇ ਰੂਹ ਨੇ
ਕੀਤਾ ਪਿਆਰ ਏਹੀ ਕਸੂਰ ਆ
ਨੈਣ ਭਾਵੇਂ ਸਾਡੇ ਨਦੀਆਂ ਬਣ ਗਏ 
ਫਿਰ ਵੀ ਚਿਹਰੇ ਤੇ ਨੂਰ ਆ

ਮੈਂ ਅਧੂਰਾ ਹਾਂ ਤੇਰੇ ਬਿਨ 
ਤੈਨੂੰ ਪਾ ਕੇ ਪੂਰ ਹਾਂ
ਤੂੰ ਹੋਵੇ ਜਾਂ ਨਾ ਹੋਵੇ
ਰਹਿੰਦਾ ਤੇਰਾ ਹੀ ਸਰੂਰ ਆ।
          #sunnyugoke #ਸੱਜਣ
loader
Home
Explore
Events
Notification
Profile