Nojoto: Largest Storytelling Platform

Best kisanmazdoorektazindabad Shayari, Status, Quotes, Stories

Find the Best kisanmazdoorektazindabad Shayari, Status, Quotes from top creators only on Nojoto App. Also find trending photos & videos about love kiss, how to kiss, tu pyar hai kisi aur ka, tu pyar hai kisi, happy kiss day,

  • 11 Followers
  • 12 Stories

Kulbir MaAn

ਗੋਦੀ ਮੀਡੀਆ ਦਾ ਧੂੰਆਂ ਕੱਢਤਾ ਹਰਿਆਣੇ ਆਲੇ ਸੀ ਐਮ ਦਾ ਹੈਲੀਪੈਡ ਪੱਟਤਾ ਡਰਦੇ ਆ ਹੁਣ ਲੀਡਰ ਕੋਈ ਪਿੰਡਾਂ ਵਿੱਚ ਨਹੀਂ ਵੜਦਾ ਧਰਮਾਂ ਜਾਤਾਂ ਨੂੰ ਛੱਡ ਕੇ ਸਾਰੇ ਇੱਕ ਦੂਜੇ ਨਾਲ ਖੜਗੇ ਸਿੰਘੂ ਟੀਕਰੀ ਬਾਰਡਰੇ ਤੇ ਬੈਠੇ ਹੱਕਾ ਦੀ ਲੜਾਈ ਲੜਦੇ ਦੇਖ ਅੱਜ ਕਿਸਾਨਾਂ ਨੇ ਇਤਿਹਾਸ ਰਚਤਾਂ ਹਿੱਕ ਠੋਕ ਕੇ ਖੜ ਗਏ ਆ ਹੁਣ ਪਿੱਛੇ ਨਹੀਂ ਹਟਦੇ #kisanmazdoorektazindabad

read more
Please read caption 🙏📖 ਗੋਦੀ ਮੀਡੀਆ ਦਾ ਧੂੰਆਂ ਕੱਢਤਾ
ਹਰਿਆਣੇ ਆਲੇ ਸੀ ਐਮ ਦਾ ਹੈਲੀਪੈਡ ਪੱਟਤਾ
ਡਰਦੇ ਆ ਹੁਣ ਲੀਡਰ ਕੋਈ ਪਿੰਡਾਂ ਵਿੱਚ ਨਹੀਂ ਵੜਦਾ
ਧਰਮਾਂ ਜਾਤਾਂ ਨੂੰ ਛੱਡ ਕੇ ਸਾਰੇ ਇੱਕ ਦੂਜੇ ਨਾਲ ਖੜਗੇ
ਸਿੰਘੂ ਟੀਕਰੀ ਬਾਰਡਰੇ ਤੇ ਬੈਠੇ ਹੱਕਾ ਦੀ ਲੜਾਈ ਲੜਦੇ
ਦੇਖ ਅੱਜ ਕਿਸਾਨਾਂ ਨੇ ਇਤਿਹਾਸ ਰਚਤਾਂ
ਹਿੱਕ ਠੋਕ ਕੇ ਖੜ ਗਏ ਆ 
ਹੁਣ ਪਿੱਛੇ ਨਹੀਂ ਹਟਦੇ

Aman jassal

ईस अंधी राजनीति के महल
का किरसान के हाथ दरवाजा है
सारी देश की प्रजा को दुखी करे
अंधों में काना राजा है
कोई भाजपा का मुख बंदा है
जो सचमुच में ही अंधा है
किसी का बजाया बाजे ना
ऐसा एक यह बाजा हैं
कोई मेरा देश बचाओ
अंधों से
अंधों में काना राजा है।

©Aman jassal #hindikahawat 
#भारतबंद 
#किसान 
#kisanmajdoorekta 
#kisanmazdoorektazindabad 
#andbhagto 
#Punjabi 
#Punjabi

1

ਕਈ ਹੱਥਾਂ ਚ ਫੋਨ ਫੜੀ ਬੈਠੀ ਆਂ 
ਕਈ ਕੁੱਟਣ ਬੇਗੀਆਂ ਹੱਥਾਂ ਚ ਤਾਸਾਂ ਨੇ
ਸੂਰਮੇ ਉਹ ਜੋ ਬੈਠੇ ਦਿੱਲੀ ਦੇ ਬਾਡਰਾਂ ਤੇ
ਜੋ ਜਾਣ ਰੈਲੀਆਂ ਤੇ ਉਹ ਤਾਂ ਲਾਸ਼ਾਂ ਨੇ
pargat.singh_grewal

©P #kisanandolan #kisanmazdoorektazindabad #farmersprotest

Harry jassal

ਭਗਤ,ਸਰਾਭੇ,ਊਧਮ ਨੇ ਸੌਂਹ ਖਾਧੀ 
ਏਸ ਵਾਰੀ ਲੈਣੀ ਕਾਲੇ ਕਾਨੂੰਨਾਂ ਤੋਂ ਆਜ਼ਾਦੀ 
ਸਾਨੂੰ ਹੀ ਅੱਖਾਂ ਦਿਖਾਉਦੇ ਆ ਖਾ ਕੇ ਰੋਟੀ ਸਾਡੀ 
ਏਸ ਵਾਰੀ ਲੈਣੀ ਕਾਲੇ ਕਾਨੂੰਨਾਂ ਤੋਂ ਆਜ਼ਾਦੀ 

ਮੰਨਦਾ ਤੂੰ ਖੁਦ ਨੂੰ ਜੇ ਬਾਦਸ਼ਾਹ 
ਬਾਦਸ਼ਾਹ ਵੀ ਅਸੀਂ ਝੁਕਾਏ ਹੋਏ ਆ
ਦੁਨੀਆਂ ਦੇ ਵੱਡੇ ਵੱਡੇ ਨਾਢੂ ਖਾਂ 
ਗੋਡਣੀਆ ਟੇਕਣ ਲਾਏ ਹੋਏ ਆ
ਮੰਨਿਆ ਤੂੰ ਏ ਪਾਵਰ ਚ 
ਪਰ ਜਾਣਦਾ ਨੀ ਪਾਵਰ ਸਾਡੀ
ਭਗਤ,ਸਰਾਭੇ,ਊਧਮ ਨੇ ਸੌਂਹ ਖਾਧੀ 
ਏਸ ਵਾਰੀ ਲੈਣੀ ਕਾਲੇ ਕਾਨੂੰਨਾਂ ਤੋਂ ਆਜ਼ਾਦੀ 

ਧਰਨੇ ਚ ਹੋਏ ਜੋ ਸ਼ਹੀਦ ਨੇ 
ਕੱਲੇ ਕੱਲੇ ਦਾ ਹਿਸਾਬ ਲੈਣਾ ਏ
ਥਾਂ ਥਾਂ ਤੇ ਕੰਡੇ ਬੀਜ ਸੋਚੀ ਨਾ
ਕੇ ਓਸ ਜਮੀਨ ਤੇ ਗੁਲਾਬ ਹੋਣਾ ਏ
ਜੋ ਬੀਜਿਆ ਹੈ ਤੂੰ ਸਰਕਾਰੇ ਨੀ
ਓਹਦੀ ਕਰਨੀ ਪੈਣੀ ਵਾਢੀ 
ਭਗਤ,ਸਰਾਭੇ,ਊਧਮ ਨੇ ਸੌਂਹ ਖਾਧੀ 
ਏਸ ਵਾਰੀ ਲੈਣੀ ਕਾਲੇ ਕਾਨੂੰਨਾਂ ਤੋਂ ਆਜ਼ਾਦੀ 

ਇਕ ਦੇ ਹੀ ਅਸੀਂ ਵਾਰਿਸ ਆ
ਇਕ ਦੇ ਹੀ ਅਸੀਂ ਜਾਏ ਹੋਏ ਆ
ਧਰਮਾਂ,ਜਾਤਾਂ ਤੇ ਸਟੇਟਾਂ ਚ
ਆਹ ਲੀਡਰਾਂ ਦੇ ਅਸੀਂ ਫਸਾਏ ਹੋਏ ਆ
ਅਸੀਂ ਇਕ ਸੀ ਤੇ ਇਕ ਰਹਿਣਾ ਜੱਸਲਾ 
ਸੁਣ ਲੈਣ ਮਨੂਵਾਦੀ 
ਭਗਤ,ਸਰਾਭੇ,ਊਧਮ ਨੇ ਸੌਂਹ ਖਾਧੀ
ਏਸ ਵਾਰੀ ਲੈਣੀ ਕਾਲੇ ਕਾਨੂੰਨਾਂ ਤੋਂ ਆਜ਼ਾਦੀ

©Harry jassal #15august 
#IndependenceDay 
#kisanmazdoorektazindabad 
#Merishayeri #Shayerilover #dil #nojoto #jassal

Harry jassal

#kisanmazdoorektazindabad #Punjabi #India #nojotopunjabi #jassal #Happybawa vinodsaini Jassi Saab Satnam Dhaliwal Dear Diary✍🏻 #Thoughts

read more
ਜਾ ਕਹਿ ਦੇ ਹਾਕਮ ਨੂੰ ਹੱਕਾਂ ਦੇ ਪਹਿਰੇਦਾਰ ਨਹੀਂ ਝੁਕਦੇ 
ਸਰਕਾਰਾਂ ਝੁਕਦੀਆਂ ਨੇ ਕਦੇ ਸਰਦਾਰ ਨਹੀਂ ਝੁਕਦੇ 

ਜ਼ਾਲਮ ਪਹਿਲਾਂ ਵੀ ਆਏ ਸੀ ਸਾਨੂੰ ਝੁਕਾਉਣ ਨੂੰ 
ਧਮਕੀਆਂ ਦਿੰਦੇ ਸੀ ਨੀਹਾਂ ਚ ਚਿਣਵਾਉਣ ਨੂੰ 
ਲੱਖਾਂ ਨੇ ਕੀ ਝੁਕਣਾ ਸਾਹਿਬਜ਼ਾਦੇ ਚਾਰ ਨਹੀਂ ਝੁਕਦੇ 
ਸਰਕਾਰਾਂ ਝੁਕਦੀਆਂ ਨੇ ਕਦੇ ਸਰਦਾਰ ਨਹੀਂ ਝੁਕਦੇ 

ਜਾ ਕੇ ਦੇਖ ਜੇਲ ਲਾਹੌਰ ਦੀ ਜਾਂ ਕੈਕਸਟਨ ਹਾਲ ਲੰਡਨ ਦਾ
ਸਾਨੂੰ ਮੁਢ ਤੋਂ ਸ਼ੌਕ ਹੈ ਬਸੰਤੀ ਝੋਲੇ ਰੰਗਣ ਦਾ
ਸਾਡੇ ਭਗਤ ਸਿੰਘ,ਊਧਮ ਤੇ ਕਰਤਾਰ ਨਹੀਂ ਝੁਕਦੇ 
ਸਰਕਾਰਾਂ ਝੁਕਦੀਆਂ ਨੇ ਕਦੇ ਸਰਦਾਰ ਨਹੀਂ ਝੁਕਦੇ 

ਅਸੀਂ ਸੀਸ ਲਹਾ ਦੇਈਏ ਪਰ ਸੀਸ ਝੁਕਾਉਂਦੇ ਨਹੀਂ 
ਮਾੜੇ ਨਾਲ ਖੜਦੇ ਆ ਦੱਬਦੇ ਨੂੰ ਦਬਾਉਂਦੇ ਨਹੀਂ 
ਪਰ ਬਿਨਾਂ ਗੱਲ ਤੋਂ ਜੱਸਲਾ ਕਦੇ ਤਲਵਾਰ ਨਹੀਂ ਚੁੱਕਦੇ 
ਸਰਕਾਰਾਂ ਝੁਕਦੀਆਂ ਨੇ ਕਦੇ ਸਰਦਾਰ ਨਹੀਂ ਝੁਕਦੇ

©Harry jassal #kisanmazdoorektazindabad 
#Punjabi 
#India 
#nojotopunjabi 
#Nojoto 
#jassal  #HappyBawa vinodsaini Jassi Saab Satnam Dhaliwal Dear Diary✍🏻

Harry jassal

ਲਫਜ਼ ਜਿਹਨਾਂ ਦੇ ਤਲਵਾਰ ਬਣ ਜਾਂਦੇ ਨੇ 
ਆਮ ਲੋਕਾਂ ਤੋਂ ਉਚੇ ਓਹ ਕਿਰਦਾਰ ਬਣ ਜਾਂਦੇ ਨੇ 
ਕੌਮ ਤੇ ਅਣਖ ਨੂੰ ਜਗਾਉਣ ਵਾਲੇ ਅਕਸਰ 
ਸਰਕਾਰ ਦੀ ਨਿਗਾਹ ਚ ਗੱਦਾਰ ਬਣ ਜਾਂਦੇ ਨੇ

©Harry jassal #StandwithFarmers 
#nofarmersnofood 
#kisanmazdoorektazindabad 
#Merishayeri #Shayerilover #dil #nojoto #jassal

sam Thind writer & composer

iharidhaliwal

ਸਾਡੀ ਮੁੱਛ ਦਾ ਵਾਲ ਨੀ ਪੱਟ ਹੋਣਾ ,,

ਤੁਸੀਂ ਜੜਾਂ ਪੱਟਣ ਨੂੰ ਫਿਰਦੇ ੳ ,,

©iharidhaliwal #iharidhaliwal #kujkhasgallan #kisanmazdoorektazindabad 🌾🚜

Tera_inder_0

मेरे देश की सरकार इस कदर सो रही है 
उसी का खा के उसी पर ज़ोर आजमाइश हो रही है!
Tera_inder_0 ✍🏼 #kisanmazdoorektazindabad

Navjot Kaur

loader
Home
Explore
Events
Notification
Profile