Find the Best ਲੈ Shayari, Status, Quotes from top creators only on Nojoto App. Also find trending photos & videos aboutਲੈਕਚਰ इन इंग्लिश,
Jagraj Sandhu
ਓਹ ਵਕ਼ਤ ਕਦੇ ਨੀ ਆਵਂਦਾ.. ਕਿ ਜੋ #ਦਿਲ ਕਰੇ ਓਹ ਚੁਣ ਲੈ, #ਦੌਲਤ ਵਿਚ ਖੁਸ਼ੀ ਨਾ ਲਭਦੀ.. #ਜ਼ਿੰਦਗੀ ਦਾ ਆਹੀ ਗੁਣ ਹੈ | ਜਿਸ ਜਗ੍ਹਾ ਖਲੋਇਆ ਤੱਕ ਲੈ.. ਪਲ-ਪਲ ਵਿਚ #ਖੁਸ਼ੀ ਦੀ ਧੁਨ ਹੈ, ਜੋ ਵਕ਼ਤ ਉਡੀਕੇਂ ਜਿਉਣ ਲਈ.. ਤੇਰੇ ਕੋਲ ਓਹੀ ਪਲ "ਹੁਣ" ਹੈ .. - Tera @JagraJ - #ਹੁਣ 😍😘 ख्वाहिश 😘😍 Lovely Kour Nehu❤ #suman# ਹਰਪ੍ਰੀਤ ਸਿੰਘ
#ਹੁਣ 😍😘 ख्वाहिश 😘😍 Lovely Kour Nehu❤ #SUMAN# ਹਰਪ੍ਰੀਤ ਸਿੰਘ
read moreRoop Golan
ਹਾਂ! ਮੈਂ ਗੁਜ਼ਾਰੀ ਹੋਈ ਆਂ ਉਹ ਉਮਰ, ਜੋ ਕਿਤਾਬਾਂ'ਚ ਉਲਝ ਕੇ ਰਹਿ ਗਈ। ਇਸ ਜ਼ਿੰਦਗੀ ਦੀ ਅੈਲਬਮ ਤਾਂ ਧੂੜ,ਮਿੱਟੀ ਇਕੱਠੀ ਕਰ, ਬਸ ਧਰੀ ਧਰਾਈ ਰਹਿ ਗਈ। ਲਿਖੀਆਂ ਇਬਾਰਤਾਂ ਨੇ ਭਾਵੇਂ ਜੇਤੂ ਕਰਾਰ ਦਿੱਤਾ, ਪਰ ਇਸ ਜ਼ਿੰਦਗੀ ਦੀ ਸਦੀਵੀਂ ਹਾਰ,ਬਸ ਆਪਣੇ ਮਜ਼ੇ ਲੈ ਗਈ। ਇਸ ਕਸ਼ਮਕਸ਼'ਚ ਹੀ ਉਲਝੇ ਰਹੇ ਕਿ ਮਹਿਫਿਲਾਂ'ਚ ਹੀ ਬੱਝਣ ਸਾਰੇ, ਆਪਣੀ ਹਸਤੀ, ਹਨੇਰਿਆਂ ਤੇ ਤਨਹਾਈਆਂ'ਚ ਘਿਰੀ ਰਹਿ ਗਈ। ਇਕੱਠੇ ਕਰਦੇ ਰਹੇ ਹਸਰਤਾਂ ਤੇ ਦੌਲਤਾਂ ਨਜਦੀਕੀਆਂ ਲਈ, ਆਪਣੀ ਰੂਹ ਲਾਚਾਰ, ਕੰਗਾਲ ਹੁੰਦੀ ਰਹਿ ਗਈ। ਤਪਸ਼ ਚੱਲਦੇ ਰਹੇ, ਜਿਸ ਪਿੰਡੇ ਤੇ ਹੋਰਾਂ ਲਈ, ਅੱਜ ਠੰਢਕ ਵੀ ਪਾਸਾ ਵੱਟ,ਜਾ,ਉਹਨਾਂ ਦੀ ਗੋਦੀ ਬਹਿ ਗਈ। ਦੱਸਦੇ ਰਹੇ ਜਿੰਨ੍ਹਾਂ ਦੇ ਨਾਂ ਨੂੰ ਵੀ ਸੋਨਾ, ਉਹਨਾਂ ਦੀ ਬੇਵਫਾਈ,ਸਾਨੂੰ ਕੋਇਲੇ ਦੀ ਖਾਨ, ਬਣਾ ਬਹਿ ਗਈ। ਬਸ ਹੁਣ ਤੁਖਦੇ ਆਂ ਤੇ ਸੁਆਹ ਹੁੰਦੇ ਆਂ, ਕਾਬਲੀਅਤ ਦੀ ਰੌਟੀਨ, ਬਸ ਇਹੀ ਬਣ ਕੇ ਰਹਿ ਗਈ। ਕਰ ਲੈ ਸੌਦਾ ਹੁਣ ਐ, ਵਕਤ,ਅਸਾਂ ਦੇ ਨਾਲ, ਅਸਾਂ ਨੂੰ ਲੱਗਦਾ, ਬਸ ਹੁਣ ਕੁਵਤ ਦਿਖਾਉਣੀ, ਬਸ ਤੇਰੀ ਹੀ ਤਾਂ ਬਾਕੀ ਰਹਿ ਗਈ। Rupinder ਜ਼ਿੰਦਗੀ ਤੇ ਉਮਰ
ਜ਼ਿੰਦਗੀ ਤੇ ਉਮਰ
read moreRj Sarvesh Sharma
Birds ਜਰੂਰੀ ਨਈਂ ਬਨੇਰੇ ਤੇ ਬੈਠਾ ਕਾਂ ਮਹਿਮਾਨ ਲੈ ਕੇ ਆਵੇ... ਇਕ ਰੋਟੀ ਦੀ ਉਮੀਦ ਲੈ ਕੇ ਵੀ ਆ ਸਕਦਾ... #CTL #savebirds #myquote #mywritings
#CTL #savebirds #myquote #mywritings
read moreDeep Sandhu
ਕਿਤਾਬਾਂ ਦੇ ਪੰਨੇ ਪਲਟ ਕੇ ਸੋਚਦਾਂ ਹਾਂ ਜਿੰਦਗੀ ਏਦਾਂ ਪਲਟ ਜਾਵੇ ਤਾਂ ਕੀ ਗੱਲ ਏ ? ਗੱਲ ਦਿਲ ਦੀ ਜੋ ਸੁਪਨੇ ਵਿਚ ਆਏ ਓਹ ਸਚ ਹੋ ਜਾਵੇਂ ਤਾ ਕੀ ਗੱਲ ਏ ? ਕੁਝ ਲੋਕ ਮਤਲਬ ਲਈ ਲਭਦੇ ਨੇ ਮੇਨੂੰ ਬਿਨਾ ਮਤਲਬ ਆਵੇ ਤਾ ਕੀ ਗੱਲ ਏ ? ਕਤਲ ਕਰਕੇ ਤਾਂ ਸਭ ਲੈ ਜਾਣਗੇ ਦਿਲ ਮੇਰਾ ਕੋਈ ਪਿਆਰ ਨਾਲ ਲੈ ਜਾਵੇ ਤਾਂ ਕੀ ਗੱਲ ਏ ? ਜਿੰਦਾ ਰਿਹ ਕੇ ਤਾਂ ਦੇਵਾਂ ਖੁਸ਼ੀ ਸਭ ਨੂੰ ਖੁਸ਼ੀ ਮੇਰੀ ਮੋਤ ਤੋਂ ਕਿਸੇ ਨੂੰ ਮਿਲ ਜਾਵੇ ਤਾਂ ਕੀ ਗੱਲ ਏ? ਦੀਪ ਤਾਂ ਖੁਸ਼ੀਆਂ ਵੰਡ ਦਾ ਰਹੁ ਕੋਈ ਸਾਡੇ ਗਮ ਵਟਾਵੇ ਤਾਂ ਕੀ ਗੱਲ ਏ ****ਤੇਰਾ ਦੀਪ ਸੰਧੂ*** aman6.1 Preet Sidhu Jagraj Sandhu Amrit Amrit Ravneet kaur
aman6.1 Preet Sidhu Jagraj Sandhu Amrit Amrit Ravneet kaur
read moreJagraj Sandhu
ਤੂੰ ਲੈ ਗਈ ਸਭ ਅਰਮਾਨ ਮੇਰੇ ... ਧੜਕਨ ਵਿਚ ਮੇਰੇ ਵੱਸਦੀ ਤੂੰ... ਕੱਢ ਕੇ ਲੈ ਗਈ ਦਿਲ ਚੋ ਜਾਨ ਮੇਰੇ... ਮੇਰੇ ਪਿਆਰ ਦੀ ਪਾਈ ਨਾ ਕਦਰ ਤੂੰ... ਮਹਿਹਫ਼ਲ ਚ ਮਿਲ ਜਾਂਦੇ ਕਦਰਦਾਨ ਮੇਰੇ... - Teta @JagraJ -
Deep Sandhu
ਤੇਰਾ ਜਾਨਾਂ ਜਾਨ ਲੈ ਗਯਾ ਮੇਰੀ। ਤੂੰ ਕੀ ਛੱਡਿਆ ਸੱਜਣਾਂ ਮੇਰੀ ਸਾਂਝ ਹੰਝੂਆ ਨਾਲ ਪੈ ਗਈ... ਹੱਸਦੀ ਵੱਸਦੀ ਦੁਨੀਆ ਮੇਰੀ ਜਿਵੇਂ ਨਾਲ ਤੂੰ ਲੈ ਗਈ... ਨਾ ਕੋਈ ਦਿਲ ਚ ਅਰਮਾਨ ਮੇਰੇ ਨਾ ਕੋਈ ਰਿਹਾ ਚਾਅ... ਕਿੰਨਾ ਸੌਖਾ ਤੇਰੇ ਲਈ ਹੁਣ ਭੁੱਲ ਜਾ ਸਭ ਕਹਿ ਗਈ... ਸੁਪਨੇ ਸੀ ਤੇਰੇ ਨਾਲ ਸਜਾਏ ਕੁਝ ਪਲ ਤੇਰੇ ਨਾਲ ਬਿਤਾਏ... ਜਿਉਂਦੇ ਨੂੰ ਲਾਸ਼ ਕਰ ਕੇ ਰਾਹ ਮੈਨੂੰ ਸਿਵਿਆ ਦੇ ਧਰ ਕੇ... ਸਭ ਭੁੱਲ ਹੱਸ ਕੇ ਚਾਈੰ ਚਾਈਂ ਜਾ ਜ਼ਹਾਜੇ ਬਹਿ ਗਈ.. ਤੇਰਾ ਲੱਗੇ ਮੈਨੂੰ ਜਾਣਾ ਮੇਰੀ ਜਾਨ ਜਿਵੇਂ ਤੂੰ ਨਾਲ ਹੀ ਲੈ ਗਈ *ਤੇਰਾ ਦੀਪ ਸੰਧੂ* Parwinder Kaur lakhpreet Ravneet kaur Harman Maan Muskan Rani #suman#
Parwinder Kaur lakhpreet Ravneet kaur Harman Maan Muskan Rani #SUMAN#
read moreGurtej Singh
ਤੇਰਾ ਜਾਨਾਂ ਜਾਨ ਲੈ ਗਯਾ ਮੇਰੀ। ਤੂੰ ਸਾਡੀ ਯਾਰਾ ਇੱਕ ਨਾ ਸੁਣੀ ਕਰਦਾ ਰਿਹਾ ਤੂੰ ਮੇਰੀ ਮੇਰੀ ਤੇਰਾ ਜਾਨਾਂ ਵੇ ਸੱਜਣਾ ਜਾਨ ਕੱਢ ਲੈ ਗਿਆ ਮੇਰੀ।। #Life
Lakhvirs113
ਨਾ ਉਹ ਰਿਸ਼ਤੇ ਨਾਤੇ ਰਹੇ ਨਾ ਉਹ ਛਿੰਝ੍ਹ ਨਾ ਮੇਲੇ ਦੁੱਖ ਸੁੱਖ ਹੁਣ ਉਂਗਲਾ ਤੇ ਹੋਗੇ, ਜੇਬਾਂ ਚ ਰਹੇ ਨਾ ਤ੍ਹੇਲੇ। ਪੋਹ, ਮਾਘ ਮਹੀਨੇ ਦੀਆਂ ਉਹ ਠੰਢੀਆਂ ਰਾਤਾਂ। ਨਿੱਘੀਆਂ ਕਰ ਲੈਣੀਆ ਲਾ ਧੂਣੀਆ ।ਚਰਖੇ ਦੇ ਤੰਦ ਮਾਲ੍ਹ ਨੂੰ ਭੁੱਲੇ ਤੇ ਕਿੱਧਰ ਨੂੰ ਗਈਆਂ ਉਹ ਚਿੱਟੀਆ ਪੂਣੀਆਂ । ਇਕੱਠਾ ਸਾਰਾ ਪਰਿਵਾਰ ਇੱਕੋ ਥਾਂ ਹੁੰਦਾ ਸੀ ਰਹਿਣਾ । ਸੰਗ ਸ਼ਰਮ, ਤੇ ਪਰਦਾ ਹੁੰਦਾ ਅੌਰਤ ਦਾ ਸੀ ਗਹਿਣਾ । ਗੁੱਲੀ ਡੰਡਾ, ਲੁਕਣ ਮੀਟੀ ਸਭ ਨੇ ਖੇਡਣਾ ਹੁੰਦਾ ਸੀ ਰਲਕੇ। ਰੋਟੀ ਖਾਣ ਦੇ ਵੇਲੇ ਬੇਬੇ ਲੈ ਜਾਂਦੀ ਲੜ- ਲੜ ਕੇ। ਅਗਲੇ ਦਿਨ ਸਕੂਲ ਜਾਣ ਦੇ ਪੈ ਜਾਂਦੇ ਸੀ ਪਰਚੇ। ਜਾਂਦਿਆ ਸਾਰ ਪੜ੍ਹਨ ਲੱਗ ਜਾਂਦੇ ਦੂਣੀ ਦਾ ਸੀ ਪਹਾੜਾਂ ਜਾ ਫਿਰ ਵੱਡੀ ABC ਹੁੰਦੀ । ਜਾ ਫਿਰ ੳ - ਅ। ਅੱਧੀ ਛੁੱਟੀ ਦੀ ਘੰਟੀ ਦਾ ਚਾਅ ਹੁੰਦਾ ਸੀ ਬਾਹਲਾ। ਸ਼ਕਤੀਮਾਨ ਨਾ ਲੰਘ ਜੇ ਕਿਧਰੇ ਚਿੱਤ ਪੈਂਦਾ ਸੀ ਕਾਹਲਾ ਸਲੀਮ ਗੋਪੀ ਲੱਬੀ ਤੇ ਕੰਤਾ ਹਰੀ ਦੇ ਯਾਰ ਹੁੰਦੇ ਸੀ ਚੰਡੇ ਹਰ ਰੋਜ਼ ਦਾ ਕੰਮ ਸਕੂਲ ਲੇਟ ਹੀ ਪੁੱਜਣਾ ।ਬੈਠ ਜਾਣਾ ਖਾ ਕੇ ਡੰਡੇ ਸੱਚੀ ਯਾਦ ਬੜ੍ਹੀਆ ਹੀ ਆਵਣ ਰਲ ਜੋ ਮੌਂਜਾ ਮਾਣੀਆਂ ਦਾਦੀ ਮਾਂ ਦੀ ਥਾਂ ਮੋਬਾਇਲਾ ਲੈ ਗਈਆ । ਕਿੱਥੋਂ ਸੁਣਨ ਨੂੰ ਮਿਲਣ ਕਹਾਣੀਆਂ । ਬਚਪਨ ਤੇ ਇੱਕ ਛੋਟੀ ਜਿਹੀ ਝਾਤ 😂😂😂🙋🙋🙋💕💞💕🙏
ਬਚਪਨ ਤੇ ਇੱਕ ਛੋਟੀ ਜਿਹੀ ਝਾਤ 😂😂😂🙋🙋🙋💕💞💕🙏
read moreRavneet kaur
ਨਾਂ ਹੋਇਆ ਕਰ "ਪੇ੍ਸ਼ਾਨ" ਮਨ੍ਹਾਂ ਮਿੱਟੀ ਦਾ ਤੂੰ , ਤੇ ਮਿੱਟੀ ਹੀ ਏ ਜਾਤ ਤੇਰੀ ਭਾਵੇਂ ਰੌਂ ਲੈ, ਚਾਹੇ ਕੁਰਲਾਂ ਲੈ ਇੱਥੇ ਕਿਸੇ ਨਹਿਓਂ ਪੁੱਛਣੀ ਬਾਤ ਤੇਰੀ... ਆਰ k ਬੀ😘 #pareshan #quotes #quotesoftheday #nojoto #nojotopoetry #nojotopunjabi #punjabistatus #punjabilovers #punjabiquotes #punjabipoetry #poet #poetry #status #ravneetkaurnojoto Aman Singh Ji Manpreet Varinder Sahota -Jeet Bajwa Bhupinder Singh
#Pareshan #Quotes #quotesoftheday nojoto #nojotopoetry #nojotopunjabi #punjabistatus #punjabilovers #punjabiquotes #Punjabipoetry #Poet #Poetry #status #ravneetkaurnojoto Aman Singh Ji Manpreet Varinder Sahota -Jeet Bajwa Bhupinder Singh
read moreRoop Golan
#OpenPoetry 'ਫਰਿਆਦ' ਅੱਖਾਂ'ਚ ਫਰਿਆਦ ਲੈ, ਸ਼ਾਇਦ ਖੜ੍ਹੀ ਸੀ ਉਹ, ਜਿਵੇਂ ਪਾਪੀ ਪੇਟ ਨਾਲ ਹੀ ਕਿਧਰੇ, ਜੁੜੀ ਸੀ ਉਹ। ਜਿਵੇਂ ਹੀ ਮੈਂ ਕੋਲੋਂ ਲੰਘੀ, ਉਸ ਹੱਥ ਘੁੱਟ ਫੜ੍ਹ ਲਿਆ, ਮਿੱਠੇ ਜਿਹੇ ਸ਼ਬਦਾਂ ਨੇ ਜਿਵੇਂ, ਰੁੱਗ ਕੋਈ ਭਰ ਲਿਆ। ਵਕਤ ਨਾ ਹੋਣ ਕਰਕੇ, ਪਹਿਲਾਂ ਤਾਂ ਮੈਂ ਕਾਹਲੀ ਕੀਤੀ, ਵੇਖ ਮਾਸੂਮੀਅਤ ਉਹਦੀ,ਜਿਵੇਂ ਜਾਨਣੀ ਚਾਹੀ ਹੱਡਬੀਤੀ। "ਚਿੜੀਆਂ ਮੇਰੀਆਂ ਲੈ ਲਓ ਮੈਡਮ", "ਭਾਵੇਂ ਥੋੜ੍ਹੇ ਪੈਸੇ ਦੇ ਦਓ ਮੈਡਮ"। ਏਨਾ ਪਿਆਰਾ ਚਿਹਰਾ ਉਹਦਾ, ਜਿੱਦ ਜਿਹੀ ਕਰੇ, ਜਿਵੇਂ ਖੇੜ੍ਹਾ ਉਹਦਾ। 100 ਦੀ ਦਿੰਦੀ,ਦਿੰਦੀ 50'ਚ ਉਹਨੇ ਗੱਲ ਮੁਕਾਈ, ਰੂਹ ਨੇ ਵੀ ਕੋਸਿਆ,ਤੇ ਥੋੜ੍ਹੀ ਮੈਨੂੰ,ਸ਼ਰਮ ਆਈ। ਮੈਨੂੰ ਵੀ ਲੱਗਾ,ਕਿਉਂ ਨਾ ਮੱਥਾ ਉਹਦਾ ਖਿੜ੍ਹ ਜਾਏ, ਅੱਧੇ ਕੀ ਦੇਣੇ ਸੀ, ਪੂਰੇ ਉਹਦੇ ਹੱਥ ਫੜ੍ਹਾਏ। ਏਹੀ ਸੋਚਿਆ ਰੱਬਾ,ਕੀ ਮਜ਼ਬੂਰੀਆਂ ਨੇ ਪਾਈਆਂ, ਪੜ੍ਹਣੇ ਦੀ ਉਮਰ'ਚ, ਜ਼ਿੰਮੇਵਾਰੀਆਂ ਉਠਾਈਆਂ। ਵਿੱਚੋ,ਵਿੱਚ ਦਿਲ ਵੀ ਰੋਇਆ, ਕਰ ਵੀ ਕੀ ਆਂ ਸਕਦੀ, ਏਥੇ ਤਾਂ ਆਪਣੀ ਰੋਟੀ,ਬੜ੍ਹੀ ਮੁਸ਼ਕਿਲ ਨਾਲ ਪਕਦੀ। ਲਾਹਨਤਾਂ ਨੇ ਸਰਕਾਰੇ ਤੈਨੂੰ, ਬੱਚੇ ਇਹ ਰੁਲਦੇ, ਵੇਖ ਵੇਖ ਮਾਸੂਮੀਅਤ ਏਹਨਾ ਦੀ, ਭੇਦ ਤੇਰੇ ਖੁਲਦੇ। ਇੱਕੋ ਹੀ ਅਰਜੋਈ ਮੇਰੀ,ਉਸ ਸੱਚੇ ਰੱਬ ਤੋਂ, ਮਜ਼ਬੂਰੀਆਂ ਦੇ ਕਟੋਰੇ ਰੱਬਾ, ਖੋਹ ਲਈਂ ਸਭ ਤੋਂ। ਮੈਡਮ ਫਰਿਆਦ
ਫਰਿਆਦ
read more