Nojoto: Largest Storytelling Platform

Best ਖੁਦ Shayari, Status, Quotes, Stories

Find the Best ਖੁਦ Shayari, Status, Quotes from top creators only on Nojoto App. Also find trending photos & videos about ਖੁਦਗਰਜ਼ meaning, ਖੁਦਾ ਸ਼ਾਇਰੀ, ਖੁਦਾ, ਖੁਦਕੁਸ਼ੀ ਕਵਿਤਾ, ਖੁਦੀ ਰਾਮ ਬੋਸ,

  • 42 Followers
  • 54 Stories
    PopularLatestVideo

kamalpreet kaur

#ਖੁਦ #ਸ਼ਾਇਰੀ

read more
ਸਮਾਂ ਵੀ ਝੁਕ ਜਾਣਾ,
ਤੂੰ ਸਮੇਂ ਅੱਗੇ ਅੜ ਕੇ ਤਾਂ ਵੇਖ।
ਮਾੜੇ ਹਾਲਾਤਾਂ ਨੇ ਤਾਂ ਆਪੇ ਮੁੜ ਜਾਣਾ ਐ,
ਤੂੰ ਹਾਲਾਤਾਂ ਨਾਲ ਲੜ ਕੇ ਤਾਂ ਵੇਖ।
ਇਹ ਚਿਹਰੇ ਦੀ ਮੁਸਕਾਨ ਕਦੇ ਫਿੱਕੀ ਨਹੀਂ ਪੈਂਣੀ ,
ਤੂੰ ਰੱਬ ਤੇ ਭਰੋਸਾ ਕਰਕੇ ਤਾਂ ਵੇਖ।
ਇੱਜ਼ਤ ਤੈਨੂੰ ਆਪੇ ਮਿਲਣੀ ,
ਵੱਡਿਆਂ ਦੀ ਇੱਜ਼ਤ ਕਰਕੇ ਤਾਂ ਵੇਖ।
ਇਹ ਰਾਹਾਂ ਚੋਂ ਮੁਸ਼ਕਿਲਾਂ ਘੱਟ ਜਾਣੀਆਂ,
ਮਦਦ ਸਭ ਦੀ ਕਰਕੇ ਤਾਂ ਵੇਖ।
ਜ਼ਿੰਦਗੀ ਚ ਪਿਆਰ ਵੀ ਮਿਲਣਾ ਤੈਨੂੰ,
ਪਰ ਵਫ਼ਾ ਆਪਣਿਆਂ ਨਾਲ ਕਰਕੇ ਤਾਂ ਵੇਖ।

©kamalpreet kaur #ਖੁਦ

kamalpreet kaur

#ਖੁਦ ਦੀ ਫ਼ਿਕਰ ਵੀ ਭੁੱਲ ਗਈ ਹਾਂ #Love #Life #romance Naseeb bhatti Baljit Singh Baljeet Chauhan Vasudha Uttam Kittu❤ My Matter

read more
mute video

Parry Gümñäåm

ਕਾਤਲ

read more
ਨਾ ਛੇੜ ਇਸ਼ਕ ਦੀਆਂ ਤਾਰਾਂ ਨੂੰ,ਤੂੰ ਕੰਬਖਤ ਦਿਲਾਂ ਪਛਤਾਵੇਗਾ
ਕਿਸੇ ਮਾਸੂਮੀ ਵਾਲੇ ਹੁਸਨ ਲਿਬਾਸ ਤੋਂ ਕੋਈ ਡੂੰਘੀ ਚੋਟ ਹੀ ਖਾਵੇੰਗਾ

ਇਹ ਖੇਡ ਵਫਾਂਵਾ ਸਭ ਧੋਖਾ ਹੈ, ਖੁਦ ਨੂੰ ਹਾਰ ਨਾ ਮੁੜ ਜਿਤ ਪਾਵੇਗਾ
ਤੂੰ ਜਿਸ ਰਾਹਾਂ ਤੇ ਚੱਲਿਆ ਹੈ, ਬਣ ਲੋਥ ਹੀ ਵਾਪਸ ਆਵੇਗਾ,

ਏਹ ਸ਼ਹਿਰ ਮਿੱਠੀਆਂ ਕਟਾਰਾਂ ਦਾ, ਫ਼ੇਰ ਖੁਦ ਨੂੰ ਜ਼ਖਮੀ ਕਾਰਵਾਏਗਾ,
ਏਥੇ ਮੱਲਮ ਦੀ ਭਾਲ ਛੱਡ ਦੇ, ਤੂੰ ਹਰ ਦਰ ਤੋਂ ਲੂਣ ਲਵਾਂਏਗਾ, 

ਏਹ ਖਿਤਾਬ ਲੇਨ ਦੇ ਚਾਅ ਵਿਚ, ਖੁਦ ਵਜੂਦ ਗਹਿਣੇ ਰੱਖ ਜਾਏਗਾ 
ਫ਼ੇਰ 'ਗੁਮਨਾਮ' ਜਿਹਾ ਬਣਕੇ, ਖੁਦ ਦੀਆਂ ਸੱਧਰਾਂ ਦਾ ਕਾਤਲ ਅਖਵਾਏਗਾਂ
ਪੈry✍️️ ਗੁੰਮnaaਮ । ਕਾਤਲ

Manpreet kaur

nojoto #Punjabi #ਸ਼ਾਇਰੀ

read more
ਸ਼ਾਇਰ ਨਾ ਬਣਾ 
ਐ ਕਲਮ ✒ਬਹੁਤ ਪਛਤਾਵੇਂਗੀ। 
ਪੈਰ ਪੈਰ ਤੇ ਕੁਰੇਦ ਮੇਰੇ ਜਖਮਾਂ ਨੂੰ ਰੂਹ
 ਟੁੰਬਦਾ ਕੋਈ ਸਬਦ ਚਾਹਵੇਂਗੀ। 

ਜਦ ਜਦ ਲਿਖੇਂਗੀ
 ਹਾਲਾਤ-ਏ-ਇਸ਼ਕ 
 ਮੇਰਾ ਖੁਦ ਨਾਲ, ਯਕੀਨ ਮੰਨ ਤੂੰ
 ਵੀ ਕਮਲੀ ਹੁੰਦੀ ਜਾਵੇਂਗੀ।

ਖੁਦ ਹੀ ਡੁਬੋ ਡੁਬੋ
 ਸਿਆਹੀ ਚ ਕਦੇ ਨਾ 
ਖਤਮ ਹੋਣ ਵਾਲੇ ਗੋਤੇ ਖਾਵੇਂਗੀ।

ਜਦ ਉੱਕਰ ਨਾ ਪਾਈ 
ਦਿਲ ਟੁੰਬਦੇ ਸ਼ਬਦ ਤਾਂ ਤੂੰ ਵੀ
"ਪ੍ਰੀਤ" ਵਾਂਗ ਆਪਣਿਆਂ ਹੱਥੀ 
ਹੀ ਛਿੱਲੀ ਤੇ ਕੁਰੇਦੀ ਜਾਵੇਂਗੀ। #nojoto #punjabi

Manpreet kaur

ਅੱਜ ਇਕੱਲਿਆਂ ਬੈਠੀ ਨੂੰ ਮੇਰਾ ਬਚਪਨ ਚੇਤੇ ਆ ਗਿਆ। ਕੁਰਸੀ ਤੇ ਬੈਠੀ ਸਾਂ ਚੱਕ ਅੰਮੜੀ ਦੀ ਗੋਦੀ ਚ ਬਿਠਾ ਗਿਆ। ਓਹਨੂੰ ਖੁਦ ਭੁੱਖ ਪਿਆਸ ਦੀ ਨਾ ਫਿਕਰ, ਖੁਦ ਦੇ ਦੁੱਖਾਂ ਦਾ ਵੀ ਨਾ ਕਿਧਰੇ ਜਿਕਰ ਤੇ ਮੇਰਾ ਰੋਣਾ ਫਿਕਰਾਂ ਦੇ ਵਿੱਚ ਪਾ ਗਿਆ। ਅੱਜ ਇਕੱਲਿਆਂ ਬੈਠੀ ਨੂੰ ਮੇਰਾ ਬਚਪਨ ਚੇਤੇ ਆ ਗਿਆ। ਬਾਪੂ ਚੱਕ ਸ਼ੀਨੇ ਲਾਇਆ, ਨਿੱਕੇ ਨਿੱਕੇ ਪੱਬਾਂ ਨੂੰ ਸੀ ਚੱਲਣਾ ਸਿਖਾਇਆ ਤੇ ਚੱਕ ਗਦੇੜੇ ਪੂਰੇ ਪਿੰਡ ਦੀ ਗੇੜੀ ਲਵਾ ਗਿਆ। ਭਾਈ ਭੈਣਾਂ ਨਾਲ ਰਲ ਕੀਤੀਆਂ ਸ਼ਰਾਰਤਾਂ ਸੀ ਜਿਹੜੀਆਂ ਓਹਨਾਂ ਚ ਮਾਂ ਕੋਲੋਂ ਵੱਡੇ ਭਾਈ ਨੂੰ ਕੁੱਟ ਵੀ ਪਵਾ ਗਿਆ। ਅੱਜ ਇਕੱਲਿਆਂ ਬੈਠੀ ਨੂੰ ਮੇਰਾ ਬਚਪਨ ਚੇਤੇ ਆ ਗਿਆ। #ਪੰਜਾਬੀ #ਕਵਿਤਾ #ਮਨਪ੍ਰੀਤਕੌਰਪੱਡਾਚੀਮਾਂ

read more
ਬਚਪਨ ਦੀਆਂ ਯਾਦਾਂ ਅੱਜ ਇਕੱਲਿਆਂ ਬੈਠੀ ਨੂੰ ਮੇਰਾ ਬਚਪਨ ਚੇਤੇ ਆ ਗਿਆ। 
ਕੁਰਸੀ ਤੇ ਬੈਠੀ ਸਾਂ ਚੱਕ ਅੰਮੜੀ ਦੀ ਗੋਦੀ ਚ ਬਿਠਾ ਗਿਆ। 
ਓਹਨੂੰ ਖੁਦ ਭੁੱਖ ਪਿਆਸ ਦੀ ਨਾ ਫਿਕਰ, ਖੁਦ ਦੇ ਦੁੱਖਾਂ ਦਾ ਵੀ ਨਾ ਕਿਧਰੇ ਜਿਕਰ ਤੇ ਮੇਰਾ ਰੋਣਾ ਫਿਕਰਾਂ ਦੇ ਵਿੱਚ ਪਾ ਗਿਆ। 
ਅੱਜ ਇਕੱਲਿਆਂ ਬੈਠੀ ਨੂੰ ਮੇਰਾ ਬਚਪਨ ਚੇਤੇ ਆ ਗਿਆ। 

ਬਾਪੂ ਚੱਕ ਸ਼ੀਨੇ ਲਾਇਆ, ਨਿੱਕੇ ਨਿੱਕੇ ਪੱਬਾਂ ਨੂੰ ਸੀ ਚੱਲਣਾ ਸਿਖਾਇਆ ਤੇ ਚੱਕ ਗਦੇੜੇ ਪੂਰੇ ਪਿੰਡ ਦੀ ਗੇੜੀ ਲਵਾ ਗਿਆ।
ਭਾਈ ਭੈਣਾਂ ਨਾਲ ਰਲ ਕੀਤੀਆਂ ਸ਼ਰਾਰਤਾਂ ਸੀ ਜਿਹੜੀਆਂ ਓਹਨਾਂ ਚ ਮਾਂ ਕੋਲੋਂ ਵੱਡੇ ਭਾਈ ਨੂੰ ਕੁੱਟ ਵੀ ਪਵਾ ਗਿਆ।
ਅੱਜ ਇਕੱਲਿਆਂ ਬੈਠੀ ਨੂੰ ਮੇਰਾ ਬਚਪਨ ਚੇਤੇ ਆ ਗਿਆ।

©Jeet_awara

khud nu ik swaal kita har dam kita har saal kita. #poem

read more
ਮੈਂ ਖੁਦ ਨੂੰ ਇੱਕ ਸਵਾਲ ਕੀਤਾ। 
ਹਰ ਦਮ ਕੀਤਾ ਹਰ ਸਾਲ ਕੀਤਾ। 

ਜਦੋਂ ਜਿਂਦਗੀ ਮੇਰੀ ਖੁਸ਼ਹਾਲ ਸੀ। 
ਤੈਨੂੰ ਯਾਦ ਕਰ ਬੁਰਾ ਹਾਲ ਕੀਤਾ। 

ਮੇਰਾ ਲਹੂ ਤੇਰੇ ਰੰਗ ਰੰਗੀਆਂ ਸੀ। 
ਮੈਂ ਮੁੜ ਉਸਨੂੰ ਫ਼ਿਰ ਲਾਲ ਕੀਤਾ। 

ਜਦ ਈਦ ਆਈ ਤੇਰੀ ਮਹੋਬਤ ਦੀ। 
ਫ਼ੇਰ ਖੁਦ ਦਾ ਦਿਲ ਹਲਾਲ ਕੀਤਾ। 

ਤੇਰੀ ਯਾਦ ਵਿੱਚ ਵੀ ਹੱਸਦਾ ਹਾਂ। 
ਤੂੰ ਜੋ ਕੀਤਾ ਬਾਕਮਾਲ ਕੀਤਾ। 

ਤੇਰੇ ਬਗੈਰ ਹੁਣ ਖੁਸ਼ ਹਾਂ ਮੈਂ। 
ਮੇਰੇ ਦਿਲ ਨੇ ਮੈਨੂੰ ਸਵਾਲ ਕੀਤਾ। 

ਮੈਂ ਸ਼ਾਂਤ ਹੀ ਸਾਂ ਤੇਰੇ ਜਾਣ ਮਗਰੋਂ। 
ਮੇਰੀ ਕਲਮ ਹੈ ਜਿਸ ਬਵਾਲ ਕੀਤਾ। 

ਮੇਰੇ ਸਿਵਾ ਮੇਰੇ ਕੋਲ ਕੁਝ ਵੀ ਨਹੀਂ। 
ਹੁਣ ਖੁਦ ਨੂੰ ਹੀ ਨੀਲਾਮ ਕੀਤਾ। 

ਜੀਤ ਆਵਾਰਾ khud nu ik swaal kita har dam kita har saal kita.

luckydahiya66078

read more
ਇਹ ਲਿਖਤਾਂ ਅਸੀਂ ਖੁਦ ਨਹੀਂ ਲਿਖਦੇ ਆ .....
ਤੇ ਨਾ ਅਸੀਂ ਖੁਦ ਸਿੱਖਦੇ ਆ ......
ਇਹ ਮਰਜ਼ੀ  ਮਾਲਕ ਦੀ ....
ਖੁਦ  ਗਰਜ਼ੀ ਮਾਲਕ ਦੀ ... ...
ਕਿ ਕੀਨੁ ਕਿ ਕੁੱਜ ਦੇਣਾ ਏ ......
ਤੇ ਕਿੱਦਾਂ ਉਸ ਤੋਂ  ਕੁੱਜ ਵੀ ਲੈਣਾ ਏ ....

Manpreet kaur

ਮੰਨਿਆ ਕਿ ਅੰਮੜੀ ਸਾਡੀ ਜਨਨੀ ਏ
ਪਰ ਬਾਪੂ ਵੀ ਘੱਟ ਕਸ਼ਟ ਸਹਾਰੇ ਨਾ। 

ਜੇ ਬਾਪ ਘਰੋਂ ਬੇਘਰ ਨਾ ਹੋਵਣ ਤਾਂ
ਕਿਸੇ ਦੇ ਵੀ ਚੱਲਣ ਗੁਜਾਰੇ ਨਾ। 

ਉਮਰ ਲੰਘਾਵੇ ਬੱਚਿਆਂ ਦੇ ਚਾਅ ਪੂਰੇ ਕਰਦਿਆਂ
ਆਪਣੇ ਚਾਅ ਤਾਂ ਕਮਲੇ ਨੇ ਵਿਚਾਰੇ ਨਾ। 

ਬੱਚਿਆਂ ਲਈ ਉਸਾਰੇ ਮਹਿਲ ਚੁਬਾਰੇ ਬਾਬਲਾ
ਖੁਦ ਤੂੰ ਕੁਝ ਸਾਲ ਵੀ ਇਹਨਾਂ ਵਿੱਚ ਗੁਜਾਰੇ ਨਾ। 

ਸਾਰੀ ਖੇਤਾਂ, ਵਿਦੇਸਾਂ ਵਿੱਚ ਲੰਘਾ ਦਿੱਤੀ 
ਕਦੇ ਲੱਭੇ ਸਕੂਨ ਵਾਲੇ ਮਹਿਲ ਮੁਨਾਰੇ ਨਾ।

ਬੱਚਿਆਂ ਲਈ ਨਿੱਤ ਨਵੇਂ ਸੁਪਨੇ ਉਸਾਰਦਾ ਤੇ
ਖੁਦ ਇੱਕ ਸੂਟ ਤੋਂ ਬਿਨ  ਕੁਝ ਹੋਰ ਵਿਚਾਰੇ ਨਾ।

ਲੱਖ ਸਜਦੇ ਕਰੇ ਤੈਨੂੰ ਤੇਰੀ ਧੀ ਬਾਬਲਾ ਕਿਉਂਕਿ 
ਤੇਰੇ ਰਾਜ ਵਾਲੇ ਪਲ ਮੈਂ ਹੋਰ ਕਿਤੇ ਵੀ ਗੁਜਾਰੇ ਨਾ । 

ਤਾਤੀ ਵਾਊ ਨਾ ਲੱਗੇ ਕਿਸੇ ਦੇ ਵੀ ਬਾਬਲ ਨੂੰ
ਕਿਉਂ ਜੋ "ਪ੍ਰੀਤ" ਬਿਨ ਬਾਬਲੇ ਦਿੰਦਾ ਕੋਈ ਸਹਾਰੇ ਨਾ। #fatherlove

Kamal

Sorry ਮੈਂ ਕਾਤਿਲ ਅਾਪਣੇ ਸੁਪਨਿਅਾਂ ਦਾ,                                                ਹਰ ਸੁਪਨਾਂ ਅਾਪਣਾ ਮਾਰ ਦਿੱਤਾਂ,,!                                                 ਕੋੲੀ ਖੁਸ਼ ਨਹੀ ਲੱਗਦਾ ਮੇਰੇ ਤੋਂ,                                                       ਤੇ ਮੈਂ ਅਾਪਣਾ ਅਾਪ ਵੀ ਵਾਰ ਦਿੱਤਾਂ,,!                                                ਹੁਣ ਮਾਫ਼ ਕਰੋ ਬਸ ਖੁਦ ਦੀ ਜਿੰਦਗੀ,                                               ਖੁਦ ਨਾਲ ਜਿਓਣਾ ਚਾਹੁੰਦਾ ਹਾਂ,                                                    ਮੈਂਨੂੰ ਲੈ ਜਾ ਰੱਬਾ ਹੱਥ ਫੜਕੇ,                                                         ਤੇਰੇ ਹਾੜੇ- ਮਿੰਨਤਾਂ ਪਾਓਦਾ ਹਾਂ,,!📝ਕਮਲ

ਰਾਖ ਸਿਵੇ ਦੀ

ਜੀਣ ਦਾ ਨਾਟਕ ਜਿਹਾ ਹਾਂ ਕਰ ਰਿਹਾ, ਅੰਦਰੋ ਮੈ ਹਰ ਘੜੀ ਹਾਂ ਮਰ ਰਿਹਾ, ਝੱਲ ਰਿਹਾ ਹਾਂ ਆਪਣੇ ਹੀ ਆਪ ਨੂੰ, ਮੈ ਖੁਦ ਆਪਣੇ ਆਪ ਕੋਲੋ ਡਰ ਰਿਹਾ,

read more
ਜੀਣ ਦਾ ਨਾਟਕ ਜਿਹਾ ਹਾਂ ਕਰ ਰਿਹਾ,
ਅੰਦਰੋ ਮੈ ਹਰ ਘੜੀ ਹਾਂ ਮਰ ਰਿਹਾ, 
ਝੱਲ ਰਿਹਾ ਹਾਂ ਆਪਣੇ ਹੀ ਆਪ ਨੂੰ, 
ਮੈ ਖੁਦ ਆਪਣੇ ਆਪ ਕੋਲੋ ਡਰ ਰਿਹਾ, 
ਜਾਣ ਨਾ ਸਕਿਆ ਮੈ ਕੀ ਹੈ ਜ਼ਿੰਦਗੀ, 
ਜ਼ਿੰਦਗੀ ਦੇ ਦਿਨ ਹਾਂ ਪੂਰੇ ਕਰ ਰਿਹਾ,
ਖੁਦ ਹੀ ਜੋ ਕਾਤਿਲ ਹੈ ਆਪਣੀ ਸੋਚ ਦਾ,
 ਫਿਰ ਕਿਉ ਕਾਤਿਲ ਕਹਾਉਣੋ ਡਰ ਰਿਹਾ, 
ਰੱਬ ਜਾਣੇ ਹੈਪੀ ਅੱਗ ਨੂੰ ਕੀ ਹੋ ਗਿਆ, 
ਮੈ ਗਰਮ ਸਿਵੇ ਦੀ ਰਾਖ ਵਿੱਚ ਵੀ ਠਰ ਰਿਹਾ, 
ਮੈ ਗੁਜ਼ਾਰੀ ਨਰਕ ਵਰਗੀ ਜ਼ਿੰਦਗੀ, 
ਨਰਕ ਦਾ ਮੈਨੂੰ ਨਾ ਹੁਣ ਕੋਈ ਡਰ ਰਿਹਾ ਜੀਣ ਦਾ ਨਾਟਕ ਜਿਹਾ ਹਾਂ ਕਰ ਰਿਹਾ,
ਅੰਦਰੋ ਮੈ ਹਰ ਘੜੀ ਹਾਂ ਮਰ ਰਿਹਾ, 
ਝੱਲ ਰਿਹਾ ਹਾਂ ਆਪਣੇ ਹੀ ਆਪ ਨੂੰ, 
ਮੈ ਖੁਦ ਆਪਣੇ ਆਪ ਕੋਲੋ ਡਰ ਰਿਹਾ,
loader
Home
Explore
Events
Notification
Profile